PRTC Bus: ਇਨ੍ਹਾਂ ਤੈਅ ਕੀਤੇ ਢਾਬਿਆਂ ’ਤੇ ਰੁਕ ਸਕਣਗੀਆਂ ਪੀਆਰਟੀਸੀ ਦੀਆਂ ਬੱਸਾਂ, ਨਹੀਂ ਤਾਂ...

ਪੀਆਰਟੀਸੀ ਦੇ ਵੱਲੋਂ ਦਿੱਲੀ ਰੂਟ ’ਤੇ ਪੰਜ ਢਾਬਿਆਂ ਦੇ ਨਾਲ ਸਮਝੌਤਾ ਕੀਤਾ ਗਿਆ ਹੈ। ਜਿਸਦੇ ਤਿਹਤ ਉਨ੍ਹਾਂ ਦੇ ਦੁਆਰਾ ਹਰ ਬਾਰ ਰੁਕਣ ’ਤੇ 100 ਤੋਂ ਲੈ ਕੇ 225 ਰੁਪਏ ਪ੍ਰਤੀ ਬੱਸ ਪੀਆਰਟੀਸੀ ਨੂੰ ਦਿੱਤੇ ਜਾਣਗੇ।

By  Aarti November 21st 2023 10:52 AM

PRTC Bus: ਪੰਜਾਬ ’ਚ ਸਰਕਾਰੀ ਬੱਸਾਂ ਦੀਆਂ ਮਨਮਾਣੀ ਹੁਣ ਨਹੀਂ ਚੱਲੇਗੀ। ਜੀ ਹਾਂ ਹੁਣ ਸਰਕਾਰੀ ਬੱਸਾਂ ਨੂੰ ਤੈਅ ਕੀਤੇ ਢਾਬਿਆਂ ’ਤੇ ਹੀ ਆਪਣੀਆਂ ਬੱਸਾਂ ਨੂੰ ਰੋਕਣਾ ਪਿਆ ਕਰੇਗਾ। ਇਸ ਤੋਂ ਇਲਾਵਾ ਕਿਸੇ ਹੋਰ ਢਾਬੇ ’ਤੇ ਉਹ ਬੱਸਾਂ ਨੂੰ ਨਹੀਂ ਰੋਕ ਸਕਣਗੇ। ਦੱਸ ਦਈਏ ਕਿ ਪੰਜਾਬ ਦੀ ਸਰਕਾਰੀ ਪੀਆਰਟੀਸੀ ਬੱਸ ਸਰਕਾਰ ਵੱਲੋਂ ਤੈਅ ਕੀਤੇ ਗਏ ਢਾਬਿਆਂ ’ਤੇ ਬੱਸਾਂ ਨੂੰ ਰੋਕ ਖਾਣਾ ਖਾਣਾ ਹੋਵੇਗਾ। 

ਮਿਲੀ ਜਾਣਕਾਰੀ ਮੁਤਾਬਿਕ ਪੀਆਰਟੀਸੀ ਦੇ ਵੱਲੋਂ ਦਿੱਲੀ ਰੂਟ ’ਤੇ ਪੰਜ ਢਾਬਿਆਂ ਦੇ ਨਾਲ ਸਮਝੌਤਾ ਕੀਤਾ ਗਿਆ ਹੈ। ਜਿਸਦੇ ਤਿਹਤ ਉਨ੍ਹਾਂ ਦੇ ਦੁਆਰਾ ਹਰ ਬਾਰ ਰੁਕਣ ’ਤੇ 100 ਤੋਂ ਲੈ ਕੇ 225 ਰੁਪਏ ਪ੍ਰਤੀ ਬੱਸ ਪੀਆਰਟੀਸੀ ਨੂੰ ਦਿੱਤੇ ਜਾਣਗੇ।

ਹਾਲਾਂਕਿ ਇਸ ਫੈਸਲੇ ਨਾਲ ਜਿੱਥੇ ਆਮ ਲੋਕਾਂ ਦੀਆਂ ਜੇਬਾਂ ’ਤੇ ਕਾਫੀ ਅਸਰ ਪਵੇਗਾ ਪਰ ਇਸ ਨਾਲ ਪੀਆਰਟੀਸੀ ਹਰ ਮਹੀਨੇ ਲੱਖਾਂ ਰੁਪਏ ਜਰੂਰ ਕਮਾ ਲਵੇਗੀ।  

ਦੱਸ ਦਈਏ ਕਿ ਪੀਆਰਟੀਸੀ ਦੀ ਇਸ ਕਮਾਈ ’ਤੇ ਜੇਕਰ ਕਿਸੇ ਵੀ ਡਰਾਈਵਰ ਜਾਂ ਕੰਡਕਟਰ ਨੇ ਪੈਸਿਆਂ ਨੂੰ ਇੱਧਰ ਉੱਧਰ ਕਰਨ ਬਾਰੇ ਸੋਚਿਆ ਤਾਂ ਉਸ ਡਰਾਈਵਰ ਜਾਂ ਕੰਡਕਟਰ ਨੂੰ ਹੀ 100 ਗੁਣਾ ਜਿਆਦਾ ਜੁਰਮਾਣਾ ਲਗਾ ਦਿੱਤਾ ਜਾਵੇਗਾ। ਇਨ੍ਹਾਂ ਹੀ ਨਹੀਂ ਡਰਾਈਵਰ ਅਤੇ ਕੰਡਕਟਰ ਦੇ ਖਿਲਾਫ ਵਿਭਾਗੀ ਕਾਰਵਾਈ ਤੱਕ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀਆਂ ਦੇ ਮਾਮਲੇ 'ਤੇ ਸੁਪਰੀਮ ਕੋਰਟ ਨੇ ਕਿਹਾ, ''ਮਾਪਿਆਂ ਨਾਲੋਂ ਬੱਚਿਆਂ 'ਤੇ ਜ਼ਿਆਦਾ ਦਬਾਅ...''

Related Post