ਤਨਖਾਹ ਨੂੰ ਲੈ ਕੇ ਤਰਸ ਰਹੇ ਨੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ

ਪੰਜਾਬ ਰੋਡਵੇਜ਼/ਪੰਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਲਗਭਗ ਅੱਜ 22 ਤਰੀਖ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਵੱਲੋਂ ਵਿਭਾਗ ਨੂੰ ਹੁਣ ਤੱਕ ਪੈਸਾ ਰਲੀਜ਼ ਨਹੀਂ ਕੀਤਾ ਗਿਆ। ਜਿਸ ਦੀ ਬਦੌਲਤ ਹੁਣ ਤੱਕ ਤਨਖਾਹ ਨਹੀਂ ਦਿੱਤੀ ਗਈ।

By  Jasmeet Singh March 22nd 2023 07:26 PM

ਪਟਿਆਲਾ: ਪੰਜਾਬ ਰੋਡਵੇਜ਼/ਪੰਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਲਗਭਗ ਅੱਜ 22 ਤਰੀਖ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਵੱਲੋਂ ਵਿਭਾਗ ਨੂੰ ਹੁਣ ਤੱਕ ਪੈਸਾ ਰਲੀਜ਼ ਨਹੀਂ ਕੀਤਾ ਗਿਆ। ਜਿਸ ਦੀ ਬਦੌਲਤ ਹੁਣ ਤੱਕ ਤਨਖਾਹ ਨਹੀਂ ਦਿੱਤੀ ਗਈ। 

ਪੀਆਰਟੀਸੀ ਦੇ ਵਿੱਚ ਨਿਗੁਣੀਆਂ ਤਨਖਾਹਾਂ ਲੈਣ ਵਾਲੇ ਵਰਕਰਾਂ ਨੂੰ 12/15  ਹਜ਼ਾਰ ਦੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਤੇ ਦਿਨ ਰਾਤ ਮਿਹਨਤ ਕਰਕੇ ਵਿਭਾਗ ਨੂੰ ਫਾਇਦੇ ਦੇ ਵਿੱਚ ਲੈਕੇ ਜਾਂ ਰਹੇ ਹਨ ਪਰ ਸਰਕਾਰ ਤੇ ਮੈਨੇਜ਼ਮੈਂਟ ਵੱਲੋਂ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। 

ਵਰਕਰ ਖਰਚੇ ਤੋਂ ਵੀ ਤੰਗ ਚੱਲ ਰਹੇ ਹਨ ਲਗਭਗ ਸਾਰੇ ਵਰਕਰਾਂ ਦਾ ਗੁਜ਼ਾਰਾ ਤਨਖਾਹ ਦੇ ਸਿਰ ਤੇ ਹੀ ਚੱਲਦਾ ਹੈ ਜੇਕਰ ਉਹ ਵੀ ਸਮੇਂ ਸਿਰ ਨਾ ਮਿਲੇ ਤਾਂ ਵਰਕਰ ਕਿੱਥੇ ਜਾਣਗੇ । ਜਦੋਂ ਦੀ ਆਮ ਆਦਮੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਹੀ ਲਗਾਤਾਰ ਸਾਨੂੰ ਧਰਨੇ ਮੁਜ਼ਾਹਰੇ ਕਰਕੇ ਹੀ ਤਨਖਾਹ ਲੈਣੀ ਪੈ ਰਹੀ ਹੈ । 

ਸਰਕਾਰ ਨੇ ਫਰੀ ਸਫ਼ਰ ਸਹੁਲਤ ਤਾਂ ਦੇ ਦਿੱਤੀ ਪਰ ਜ਼ੋ ਵਰਕਰ ਕੰਮ ਕਰ ਰਹੇ ਨੇ ਉਹਨਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ । ਵਰਕਰਾਂ ਦਾ ਤਨਖਾਹ ਨੂੰ ਲੈ ਕੇ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ।


ਸੂਬਾ ਸੀਨੀਅਰ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਸਰਕਾਰ ਤੇ ਮੈਨੇਜ਼ਮੈਂਟ ਵੱਲੋ ਲਾਰੇ ਲਾਏ ਜਾਂਦੇ ਹਨ ਕਿ ਤਨਖਾਹ ਮਹੀਨੇ ਦੇ ਪਹਿਲੇ ਹਫਤੇ ਦਿੱਤੀ ਜਾਵੇਗੀ ਫਿਰ ਸਪੰਰਕ ਕਰਨ ਤੇ ਹਫ਼ਤੇ ਦਾ ਭਰੋਸਾ ਦਿੱਤਾ ਜਾਂਦੇ ਹੈ ਭਰੋਸਾ ਕਰਦੇ ਕਰਦੇ ਅੱਜ ਲਗਭਗ 22 ਤਰੀਖ ਹੋ ਚੁੱਕੀ ਹੈ ਪਰ ਸਰਕਾਰ ਤੇ ਮੈਨੇਜ਼ਮੈਂਟ ਵੱਲੋਂ ਤਨਖਾਹ ਨੂੰ ਲੈਕੇ ਕੋਈ ਵੀ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ। 

ਸਰਕਾਰ ਤੇ ਮੈਨੇਜ਼ਮੈਂਟ ਚੁੱਪ ਧਾਰ ਕੇ ਬੈਠੀ ਹੈ ਜਿਸ ਦਾ ਪੰਜਾਬ ਰੋਡਵੇਜ਼/ਪੰਨਬੱਸ/ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਤਨਖਾਹ ਵਰਕਰਾਂ ਦੇ ਖਾਤੇ ਦੇ ਵਿੱਚ ਜਲਦੀ ਨਾ ਆਈ ਤਾਂ 24 ਤਰੀਖ ਦਿਨ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਤੋਂ ਲੈ ਕੇ 4 ਵਜੇ ਤੱਕ 2 ਘੰਟੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੀ ਜ਼ਿਮੇਵਾਰੀ ਸਰਕਾਰ ਤੇ ਮੈਨੇਜ਼ਮੈਂਟ ਦੀ ਹੋਵੇਗੀ। ਮੀਟਿੰਗ ਵਿੱਚ ਪ੍ਰੈੱਸ ਸਕੱਤਰ ਰੋਹੀ ਰਾਮ, ਡੀਪੂ ਪ੍ਰਧਾਨ ਪਟਿਆਲਾ ਸਹਿਜਪਾਲ ਸਿੰਘ ਸੰਧੂ, ਸਰਪ੍ਰਸਤ ਹੀਰਾ ਸਿੰਘ ਕਪੂਰਥਲਾ, ਸਮਸ਼ੇਰ ਸਿੰਘ ਮੀਤ ਪ੍ਰਧਾਨ ਪਟਿਆਲਾ ਆਦਿ ਹਾਜ਼ਰ ਹੋਏ।

Related Post