PSEB ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ; ਮੁੜ ਕੁੜੀਆਂ ਨੇ ਮਾਰੀ ਬਾਜ਼ੀ, ਜਾਣੋ ਘਰ ਬੈਠੇ ਆਨਲਾਈਨ ਚੈਕ ਕਰਨ ਦਾ ਢੰਗ

PSEB 10th result 2024: ਵਿਦਿਆਰਥੀਆਂ ਨੂੰ 10ਵੀਂ ਦੇ ਨਤੀਜੇ ਅਤੇ ਸਕੋਰਕਾਰਡ ਨੂੰ ਡਾਊਨਲੋਡ ਕਰਨ ਲਈ, ਰੋਲ ਨੰਬਰ, ਐਪਲੀਕੇਸ਼ਨ ਨੰਬਰ ਅਤੇ ਰਜਿਸਟ੍ਰੇਸ਼ਨ ਨੰਬਰ ਵਰਗੇ ਲੌਗਇਨ ਪ੍ਰਮਾਣ ਪੱਤਰ ਆਪਣੇ ਕੋਲ ਰੱਖਣੇ ਚਾਹੀਦੇ ਹਨ।

By  KRISHAN KUMAR SHARMA April 18th 2024 10:58 AM -- Updated: April 18th 2024 03:13 PM

PSEB 10th Result 2024: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਪਾਸ ਪ੍ਰਤੀਸ਼ਤਤਾ 97.24 ਫੀਸਦੀ ਰਹੀ। ਇਸ ਵਾਰ ਵੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਹੀ ਜਿੱਤ ਹਾਸਲ ਕੀਤੀ ਹੈ।

ਦੱਸ ਦਈਏ ਕਿ ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਪਹਿਲਾਂ ਸਥਾਨ ਹਾਸਿਲ ਕੀਤਾ। ਲੁਧਿਆਣਾ ਦੀ ਹੀ ਅਲੀਸ਼ਾ ਨੇ 99.23% ਨੇ ਦੂਜਾ ਸਥਾਨ ਹਾਸਿਲ ਕੀਤਾ ਹੈ। ਜਦਕਿ ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ ਨੇ 99.23% ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। 

ਦੱਸ ਦਈਏ ਕਿ ਵਿਦਿਆਰਥੀਆਂ ਨੂੰ 10ਵੀਂ ਦੇ ਨਤੀਜੇ ਅਤੇ ਸਕੋਰਕਾਰਡ ਨੂੰ ਡਾਊਨਲੋਡ ਕਰਨ ਲਈ, ਰੋਲ ਨੰਬਰ, ਐਪਲੀਕੇਸ਼ਨ ਨੰਬਰ ਅਤੇ ਰਜਿਸਟ੍ਰੇਸ਼ਨ ਨੰਬਰ ਵਰਗੇ ਲੌਗਇਨ ਪ੍ਰਮਾਣ ਪੱਤਰ ਆਪਣੇ ਕੋਲ ਰੱਖਣੇ ਚਾਹੀਦੇ ਹਨ।

ਇਸ ਵਾਰ 98.11 ਫੀਸਦੀ ਕੁੜੀਆਂ ਨੇ 10ਵੀਂ ਜਮਾਤ ਪਾਸ ਕੀਤੀ ਹੈ। ਜਦੋਂ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 96.47 ਰਹੀ। ਪੇਂਡੂ ਖੇਤਰ ਦੇ ਸਕੂਲਾਂ ਦਾ ਨਤੀਜਾ 97.58 ਫੀਸਦੀ ਰਿਹਾ। ਇਹ ਸ਼ਹਿਰੀ ਖੇਤਰ ਦੇ 96.60 ਪ੍ਰਤੀਸ਼ਤ ਤੋਂ ਵੱਧ ਹੈ। ਪਿਛਲੇ ਸਾਲ 10ਵੀਂ ਜਮਾਤ ਦਾ ਨਤੀਜਾ 97.54 ਫੀਸਦੀ ਰਿਹਾ ਸੀ।

ਇਸ ਤਰ੍ਹਾਂ ਦੇਖੋ PSEB 10ਵੀਂ ਦਾ ਨਤੀਜਾ

  • ਸਭ ਤੋਂ ਪਹਿਲਾਂ PSEB ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ।
  • ਲਿੰਕ 'ਤੇ ਕਲਿੱਕ ਕਰੋ, ਜਿੱਥੇ PSEB 10ਵੀਂ ਦਾ ਨਤੀਜਾ 2024 ਲਿਖਿਆ ਹੋਇਆ ਹੈ।
  • ਰੋਲ ਨੰਬਰ ਅਤੇ ਜਨਮ ਮਿਤੀ ਵਰਗੇ ਆਪਣੇ ਪ੍ਰਮਾਣ ਪੱਤਰ ਦਾਖਲ ਕਰੋ।
  • ਨਤੀਜਾ ਦੇਖੋ ਅਤੇ ਡਾਊਨਲੋਡ ਕਰੋ।

ਦੱਸ ਦਈਏ ਕਿ ਜੇਕਰ ਕੋਈ PSEB 10ਵੀਂ 2024 ਦੀ ਪ੍ਰੀਖਿਆ ਵਿੱਚ ਫੇਲ ਹੁੰਦਾ ਹੈ ਤਾਂ ਉਸਨੂੰ ਸਾਰੀਆਂ ਪੂਰਕ ਪ੍ਰੀਖਿਆਵਾਂ ਵਿੱਚ ਮੁੜ ਸ਼ਾਮਲ ਹੋਣਾ ਪਵੇਗਾ। ਆਮ ਤੌਰ 'ਤੇ ਨਤੀਜਿਆਂ ਦੀ ਘੋਸ਼ਣਾ ਤੋਂ ਬਾਅਦ ਬੋਰਡ ਪੁਨਰ-ਮੁਲਾਂਕਣ ਅਤੇ ਪੂਰਕ ਪ੍ਰੀਖਿਆ ਦਾ ਸਮਾਂ-ਸਾਰਣੀ ਜਾਰੀ ਕਰਦਾ ਹੈ।

Related Post