PSEB 12th Result Date : ਪੰਜਾਬ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਜਾਣੋ ਕਦੋਂ ਅਤੇ ਕਿਸ ਸਮੇਂ ਐਲਾਨ ਹੋਵੇਗਾ ਨਤੀਜਾ ?
ਪੰਜਾਬ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ 14 ਮਈ ਨੂੰ ਐਲਾਨ ਕੀਤਾ ਜਾਵੇਗਾ। ਵਿਦਿਆਰਥੀ ਰੋਲ ਨੰਬਰ ਦੁਆਰਾ ਇਸਨੂੰ ਚੈੱਕ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ’ਤੇ ਜਾਕੇ ਚੈੱਕ ਕਰਨ ਸਕਣਗੇ

PSEB 12th Result New Update : ਪੰਜਾਬ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਹਾ ਗਿਆ ਹੈ ਕਿ 12ਵੀਂ ਜਮਾਤ ਦੇ ਨਤੀਜੇ ਭਲਕੇ ਐਲਾਨ ਕੀਤੇ ਜਾਣਗੇ। ਹਾਲਾਂਕਿ ਸਮੇਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਦੁਪਹਿਰ 3 ਵਜੇ ਤੱਕ ਮੈਰਿਟ ’ਚ ਆਉਣ ਵਾਲੇ ਬੱਚਿਆਂ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਦੱਸ ਦਈਏ ਕਿ ਪੰਜਾਬ ਦੇ ਵਿਦਿਆਰਥੀ ਕਾਫੀ ਸਮੇਂ ਤੋਂ ਨਤੀਜਿਆਂ ਦੀ ਉਡੀਕ ਕਰ ਰਹੇ ਸੀ ਹੁਣ ਉਨ੍ਹਾਂ ਦੀ ਉਡੀਕ ਖਤਮ ਹੋ ਗਈ ਹੈ।
12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਆਪਣੇ ਨਤੀਜੇ ਅਧਿਕਾਰਤ ਵੈੱਬਸਾਈਟ pseb.ac.in 'ਤੇ ਦੇਖ ਸਕਣਗੇ।
ਕਾਬਿਲੇਗੌਰ ਹੈ ਕਿ ਪੀਐਸਈਬੀ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ 4 ਅਪ੍ਰੈਲ, 2025 ਤੱਕ ਕਰਵਾਈਆਂ ਗਈਆਂ ਸਨ। ਸਾਲ 2024 ਵਿੱਚ ਪੀਐਸਈਬੀ ਨੇ 30 ਅਪ੍ਰੈਲ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸੀ। ਕੁੱਲ 2,84,452 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 2,64,662 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ।
ਕੁੱਲ ਪਾਸ ਫੀਸਦ 93.04% ਦਰਜ ਕੀਤੀ ਗਈ। ਕੁੜੀਆਂ ਨੇ 95.74% ਪਾਸ ਦਰ ਪ੍ਰਾਪਤ ਕੀਤੀ, ਜਦਕਿ ਮੁੰਡਿਆਂ ਨੇ 90.74% ਦਰਜ ਕੀਤੀ।
ਇਹ ਵੀ ਪੜ੍ਹੋ : Yellow Alert In Punjab : ਪੰਜਾਬ ’ਚ ਮੀਂਹ ਤੇ ਤੂਫਾਨ ਜਾਂ ਵਧੇਗੀ ਗਰਮੀ ? ਜਾਣੋ ਮੌਸਮ ਵਿਭਾਗ ਦੀ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ