PSPCL Jobs 2025 : ਪੰਜਾਬ ਬਿਜਲੀ ਵਿਭਾਗ ਚ ਨਿਕਲੀ ਬੰਪਰ ਭਰਤੀ, ਜਾਣੋ ਯੋਗਤਾ ਸ਼ਰਤਾਂ

Punjab Government Jobs : ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਵਿੱਚ ਬੰਪਰ 2500 ਆਸਾਮੀਆਂ 'ਤੇ ਨੌਕਰੀਆਂ ਨਿਕਲੀਆਂ ਹਨ, ਜਿਸ ਸਬੰਧੀ ਬਾਕਾਇਦਾ ਵਿਭਾਗ ਵੱਲੋਂ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਨ੍ਹਾਂ ਨੌਕਰੀਆਂ ਲਈ ਭਰਤੀ ਪ੍ਰਕਿਰਿਆ 21 ਫਰਵਰੀ ਤੋਂ ਸ਼ੁਰੂ ਹੋਵੇਗੀ ਜਦਕਿ ਆਖਰੀ ਤਰੀਕ 13 ਮਾਰਚ ਹੈ।

By  KRISHAN KUMAR SHARMA February 17th 2025 07:19 PM -- Updated: February 17th 2025 07:22 PM
PSPCL Jobs 2025 : ਪੰਜਾਬ ਬਿਜਲੀ ਵਿਭਾਗ ਚ ਨਿਕਲੀ ਬੰਪਰ ਭਰਤੀ, ਜਾਣੋ ਯੋਗਤਾ ਸ਼ਰਤਾਂ

PSPCL Jobs : ਬੇਰੁਜ਼ਗਾਰ ਨੌਜਵਾਨਾਂ ਲਈ ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰਾ ਮੌਕਾ ਹੈ। ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਵਿੱਚ ਬੰਪਰ 2500 ਆਸਾਮੀਆਂ 'ਤੇ ਨੌਕਰੀਆਂ ਨਿਕਲੀਆਂ ਹਨ, ਜਿਸ ਸਬੰਧੀ ਬਾਕਾਇਦਾ ਵਿਭਾਗ ਵੱਲੋਂ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਨ੍ਹਾਂ ਨੌਕਰੀਆਂ ਲਈ ਭਰਤੀ ਪ੍ਰਕਿਰਿਆ 21 ਫਰਵਰੀ ਤੋਂ ਸ਼ੁਰੂ ਹੋਵੇਗੀ ਜਦਕਿ ਆਖਰੀ ਤਰੀਕ 13 ਮਾਰਚ ਹੈ।

ਪੀਐਸਪੀਸੀਐਲ ਵੱਲੋਂ ਵਿਗਿਆਪਨ ਨੰ: ਸੀਆਰਏ-312/25 ਰਾਹੀਂ ਸਹਾਇਕ ਲਾਈਨਮੈਨ ਦੀਆਂ ਕੁਲ 2500 ਨੰ: ਆਸਾਮੀਆਂ ਦੀ ਭਰਤੀ ਲਈ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ। ਆਨਲਾਈਨ ਐਪਲੀਕੇਸ਼ਨਾਂ ਪ੍ਰਾਪਤ ਕਰਨ ਦੀ ਮਿਤੀ 21.02.2025 ਤੋਂ 13.03.2025 ਤੱਕ ਹੋਵੇਗੀ ਅਤੇ ਆਨਲਾਈਨ ਫੀਸ ਜਮਾਂ ਕਰਨ ਦੀ ਆਖਰੀ ਮਿਤੀ 17.03.2025 ਹੋਵੇਗੀ।


ਸੰਭਾਵੀ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੀਐਸਪੀਸੀਐਲ ਦੀ ਵੈਬਸਾਈਟ (www.pspcl.in) ਉੱਪਰ “Recruitment Tab" ਤੋਂ ਵਿਗਿਆਪਨ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਮਿਤੀ 13.03.2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

Related Post