Punjab Govt Jobs : ਪੰਜਾਬ ਦੇ ਨੌਜਵਾਨਾਂ ਲਈ ਸੁਨਹਿਰਾ ਮੌਕਾ; ਵੱਖ-ਵੱਖ ਵਿਭਾਗਾਂ ’ਚ ਗਰੁੱਪ B ਦੀਆਂ ਨਿਕਲੀਆਂ ਅਸਾਮੀਆਂ
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਗਰੁੱਪ ਬੀ ਦੀਆਂ ਅਸਾਮੀਆਂ ਲਈ ਬੰਪਰ ਭਰਤੀ ਦਾ ਐਲਾਨ ਕੀਤਾ ਹੈ।
Punjab Govt Jobs : ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਗਰੁੱਪ ਬੀ ਦੀਆਂ ਅਸਾਮੀਆਂ ਲਈ ਬੰਪਰ ਭਰਤੀ ਜਾਰੀ ਕੀਤੀ ਹੈ। ਚੋਣ ਬੋਰਡ ਨੇ ਇਸ਼ਤਿਹਾਰ ਨੰਬਰ 05/2025 ਦੇ ਤਹਿਤ 368 ਗਰੁੱਪ ਬੀ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਕੀਤੀ ਹੈ।
ਦੱਸ ਦਈਏ ਕਿ ਖਾਲੀ ਅਸਾਮੀਆਂ ਵਿੱਚ ਸੀਨੀਅਰ ਸਹਾਇਕ, ਜੂਨੀਅਰ ਆਡੀਟਰ (ਸਥਾਨਕ ਆਡਿਟ), ਜੂਨੀਅਰ ਆਡੀਟਰ ਖਜ਼ਾਨਾ ਅਤੇ ਲੇਖਾ, ਜ਼ਿਲ੍ਹਾ ਖਜ਼ਾਨਚੀ, ਖਜ਼ਾਨਾ ਅਧਿਕਾਰੀ, ਉਪ ਮੰਡਲ ਅਧਿਕਾਰੀ ਸਿਵਲ, ਸੈਕਸ਼ਨ ਅਧਿਕਾਰੀ ਸਿਵਲ ਅਤੇ ਸੈਕਸ਼ਨ ਅਧਿਕਾਰੀ ਇਲੈਕਟ੍ਰੀਕਲ ਵਰਗੀਆਂ ਅਸਾਮੀਆਂ ਸ਼ਾਮਲ ਹਨ। ਤੁਸੀਂ ਇਸ ਭਰਤੀ ਲਈ 22 ਜੁਲਾਈ ਤੋਂ 18 ਅਗਸਤ 2025 ਤੱਕ sssb.punjab.gov.in 'ਤੇ ਜਾ ਕੇ ਅਰਜ਼ੀ ਦੇ ਸਕਦੇ ਹੋ।
ਅਸਾਮੀਆਂ ਅਤੇ ਖਾਲੀ ਅਸਾਮੀਆਂ ਦਾ ਵੇਰਵਾ
- ਸੀਨੀਅਰ ਸਹਾਇਕ 245
- ਜੂਨੀਅਰ ਆਡੀਟਰ (ਸਥਾਨਕ ਆਡਿਟ) 62
- ਜੂਨੀਅਰ ਆਡੀਟਰ (ਖਜ਼ਾਨਾ ਅਤੇ ਲੇਖਾ) 14
- ਜ਼ਿਲ੍ਹਾ ਖਜ਼ਾਨਚੀ 01
- ਖਜ਼ਾਨਾ ਅਧਿਕਾਰੀ 36
- ਸਬ ਡਿਵੀਜ਼ਨਲ ਅਫ਼ਸਰ ਸਿਵਲ - 2
- ਸੈਕਸ਼ਨ ਅਫ਼ਸਰ ਸਿਵਲ 04
- ਸੈਕਸ਼ਨ ਅਫ਼ਸਰ ਇਲੈਕਟ੍ਰੀਕਲ 03
ਉਮਰ ਸੀਮਾ
- ਜਨਰਲ ਸ਼੍ਰੇਣੀ: 37 ਸਾਲ
- ਪੰਜਾਬ ਦੇ ਐੱਸ.ਸੀ./ਬੀ.ਸੀ.: 42 ਸਾਲ
ਚੋਣ ਪ੍ਰਕਿਰਿਆ ਦੇ ਪੜਾਅ
- ਲਿਖਤੀ ਪ੍ਰੀਖਿਆ
- ਟਾਈਪਿੰਗ ਟੈਸਟ (ਸੀਨੀਅਰ ਸਹਾਇਕ ਅਤੇ ਜੂਨੀਅਰ ਆਡੀਟਰ ਖ਼ਜ਼ਾਨਾ ਅਤੇ ਲੇਖਾ
- ਦਸਤਾਵੇਜ਼ ਤਸਦੀਕ
- ਅੰਤਿਮ ਮੈਰਿਟ ਸੂਚੀ
ਇਹ ਵੀ ਪੜ੍ਹੋ : Faridkot SBI fraud : ਫ਼ਰੀਦਕੋਟ ਵੱਡਾ ਘੁਟਾਲਾ, ਗਾਹਕਾਂ ਦੇ ਖਾਤਿਆਂ ਵਿੱਚੋਂ 4 ਕਰੋੜ ਤੋਂ ਲੁੱਟ ਕੇ ਫਰਾਰ ਹੋਇਆ SBI ਕਲਰਕ