ਦੁਬਈ 'ਚ ਨੌਕਰੀ ਦਾ ਝਾਂਸਾ ਦੇ ਏਜੰਟ ਨੇ ਕੁੜੀ ਨੂੰ ਵੇਚਿਆ

ਪੰਜਾਬ ਦੇ ਫਿਲੌਰ ਤੋਂ ਬਾਅਦ ਹੁਣ ਜਲੰਧਰ ਦੇ ਗੁਰਾਇਆ ਦੀ ਇੱਕ ਲੜਕੀ ਨੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। 7 ਮਹੀਨਿਆਂ ਤੋਂ ਦੁਬਈ 'ਚ ਫਸੀ ਗੁਰਪ੍ਰੀਤ ਕੌਰ ਦਾ ਇਲਜ਼ਾਮ ਹੈ ਕਿ ਉਸਨੂੰ 13000 ਦਰਾਮ ਪਿੱਛੇ ਏਜੰਟ ਨੂੰ ਵੇਚ ਦਿੱਤਾ ਹੈ।

By  Jasmeet Singh December 31st 2022 03:04 PM

ਫਿਲੌਰ, 31 ਦਸੰਬਰ: ਪੰਜਾਬ ਦੇ ਫਿਲੌਰ ਤੋਂ ਬਾਅਦ ਹੁਣ ਜਲੰਧਰ ਦੇ ਗੁਰਾਇਆ ਦੀ ਇੱਕ ਲੜਕੀ ਨੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। 7 ਮਹੀਨਿਆਂ ਤੋਂ ਦੁਬਈ 'ਚ ਫਸੀ ਗੁਰਪ੍ਰੀਤ ਕੌਰ ਦਾ ਇਲਜ਼ਾਮ ਹੈ ਕਿ ਉਸਨੂੰ 13000 ਦਰਾਮ ਪਿੱਛੇ ਏਜੰਟ ਨੇ ਵੇਚ ਦਿੱਤਾ ਹੈ। ਵੀਡੀਓ ਵਿੱਚ ਗੁਰਪ੍ਰੀਤ ਕੌਰ ਨੇ ਵੇਚਣ ਵਾਲੇ ਏਜੰਟ ਦਾ ਨਾਮ ਅਤੇ ਪਤਾ ਦੱਸਦਿਆਂ ਕਿਹਾ ਕਿ ਉਸ ਨਾਲ ਇਹ ਘਿਨਾਉਣੀ ਹਕਰਤ ਕਰਨ ਵਾਲਾ ਸ਼ਖਸ ਜਲੰਧਰ ਸ਼ਾਹਕੋਟ ਦੇ ਪਿੰਡ ਬਾਮਣੀਆਂ ਦੇ ਰਹਿਣ ਵਾਲੇ ਚਮਕੌਰ ਸਿੰਘ ਦਾ ਪੁੱਤਰ ਪ੍ਰੀਤਮ ਸਿੰਘ ਹੈ। 

ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਸੁਰੱਖਿਆ ਪ੍ਰਬੰਧ ਪੁਖ਼ਤਾ , ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ

ਉਸਨੇ ਅਪੀਲ ਕੀਤੀ ਹੈ ਕਿ ਉਸਨੂੰ ਫੜ ਸਜ਼ਾ ਦਿੱਤੀ ਜਾਵੇ ਤਾਂ ਜੋ ਉਹ ਕਿਸੇ ਹੋਰ ਨਾਲ ਅਜਿਹਾ ਨਾ ਕਰ ਸਕੇ। ਗੁਰਪ੍ਰੀਤ ਕੌਰ ਨੇ ਪੰਜਾਬ ਸਰਕਾਰ ਨੂੰ ਉਸ ਨੂੰ ਆਪਣੇ ਵਤਨ ਵਾਪਸ ਲਿਆਉਣ ਦੀ ਵੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਦੁਬਈ 'ਚ ਕੰਮ ਦਿਵਾਉਣ ਦੇ ਨਾਂ 'ਤੇ ਪੰਜਾਬ ਦੀਆਂ ਲੋੜਵੰਦ ਲੜਕੀਆਂ ਦੀ ਦਲਾਲੀ ਕੀਤੀ ਜਾ ਰਹੀ ਹੈ।

 ਡੀ.ਐਸ.ਪੀ. ਫਿਲੌਰ ਜਗਦੀਸ਼ ਰਾਜ ਦਾ ਕਿਹਾ ਕਿ ਲੜਕੀ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਥਾਣਾ ਇੰਚਾਰਜ ਨੂੰ ਤੁਰੰਤ ਜਾਂਚ ਕਰਕੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ: ਟਰੱਕ ਆਪ੍ਰੇਰਟਰਾਂ ਨੇ ਸ਼ੰਭੂ ਬੈਰੀਅਰ 'ਤੇ ਲਗਾਇਆ ਧਰਨਾ, ਆਵਾਜਾਈ ਰੁਕਣ ਕਾਰਨ ਹਫੜਾ-ਦਫੜੀ ਦਾ ਮਾਹੌਲ

ਡੀ.ਐਸ.ਪੀ ਸਬ ਡਵੀਜ਼ਨ ਫਿਲੌਰ ਜਗਦੀਸ਼ ਰਾਜ ਦਾ ਕਹਿਣਾ ਕਿ ਮਾਮਲਾ ਅਖਬਾਰਾਂ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ, ਉਨ੍ਹਾਂ ਥਾਣਾ ਇੰਚਾਰਜ ਨੂੰ ਉਕਤ ਏਜੰਟ ਅਤੇ ਉਸਦੇ ਸਾਥੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਬੱਚੀ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਗਲਤ ਏਜੰਟਾਂ ਦੀ ਆੜ ਵਿੱਚ ਵਿਦੇਸ਼ ਨਾ ਭੇਜੋ।

Related Post