punjab Assembly Election 2027 : ਸ਼੍ਰੋਮਣੀ ਅਕਾਲੀ ਦਲ ਨੇ ਫਾਜ਼ਿਲਕਾ ’ਚ ਖੋਲ੍ਹਿਆ ਜਨ ਸੰਪਰਕ ਸੇਵਾ ਕੇਂਦਰ , ਜਾਣੋ ਇਸਦੀ ਖਾਸੀਅਤ
ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਪੰਜਾਬ ਪ੍ਰਧਾਨ ਅਤੇ ਸੀਨੀਅਰ ਆਗੂ ਪਰਮਜੀਤ ਸਿੰਘ ਵੈਰੜ ਫਾਜ਼ਿਲਕਾ ਨੇ ਕਿਹਾ ਕਿ ਜਨ ਸੰਪਰਕ - ਸੇਵਾ ਕੇਂਦਰ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ।
Jan Sampark Seva kendra News : ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵੱਲੋਂ ਸ਼ਹਿਰ ਵਿੱਚ ਜਨਸੰਪਰਕ ਦਫ਼ਤਰ ਖੋਲ੍ਹ ਕੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਫਾਜ਼ਿਲਕਾ ਸ਼ਹਿਰ ’ਚ ਸ਼੍ਰੋਮਣੀ ਅਕਾਲੀ ਦਲ ਨੇ ਜਨ ਸੰਪਰਕ ਸੇਵਾ ਕੇਂਦਰ ਖੋਲ੍ਹਿਆ ਗਿਆ ਹੈ। ਜਿਸ ’ਚ ਹਰ ਇੱਕ ਦੀ ਮੁਸ਼ਕਿਲਾਂ ਦੇ ਹੱਲ ਲਈ ਵੱਖ-ਵੱਖ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ।
ਫਾਜ਼ਿਲਕਾ ਸ਼ਹਿਰ ’ਚ ਪਾਰਟੀ ਨੇ ਖੋਲ੍ਹਿਆ ਜਨ ਸੰਪਰਕ ਸੇਵਾ ਕੇਂਦਰ
ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਪੰਜਾਬ ਪ੍ਰਧਾਨ ਅਤੇ ਸੀਨੀਅਰ ਆਗੂ ਪਰਮਜੀਤ ਸਿੰਘ ਵੈਰੜ ਫਾਜ਼ਿਲਕਾ ਨੇ ਕਿਹਾ ਕਿ ਜਨ ਸੰਪਰਕ - ਸੇਵਾ ਕੇਂਦਰ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ। ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਇੱਥੇ ਪਹੁੰਚ ਸਕਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਵਾਉਣ ਦੇ ਯਤਨ ਕੀਤੇ ਜਾਣਗੇ।
ਔਰਤਾਂ ਲਈ ਵੱਖਰੇ ਤੌਰ ’ਤੇ ਖੋਲ੍ਹਿਆ ਗਿਆ ਹੈਲਪ ਡੈਸਕ- ਪਰਮਜੀਤ ਸਿੰਘ ਵੈਰੜ
ਵੈਰੜ ਨੇ ਕਿਹਾ ਕਿ ਪਾਰਟੀ ਵਰਕਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਮੁਤਾਬਕ ਪਾਰਟੀ ਦਾ ਮਕਸਦ ਸਿਰਫ਼ ਚੋਣਾਂ ਦੌਰਾਨ ਸਰਗਰਮ ਹੋਣਾ ਨਹੀਂ, ਸਗੋਂ ਲਗਾਤਾਰ ਲੋਕਾਂ ਵਿਚਕਾਰ ਰਹਿਣਾ ਹੈ ਅਤੇ ਉਨ੍ਹਾਂ ਨੂੰ ਦਰਪੇਸ਼ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੈ ।
ਲੋਕਾਂ ਦੀਆਂ ਮੁਸ਼ਕਿਲਾਂ ਦਾ ਹੋਵੇਗਾ ਹੱਲ, ਬਣਾਏ ਹੈਲਪ ਡੈਸਕ- ਪਰਮਜੀਤ ਸਿੰਘ ਵੈਰੜ
ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਪਾਰਟੀ ਵਰਕਰ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਘਰ-ਘਰ ਸੰਪਰਕ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਵੀ ਜਾਣੇ ਜਾਣਗੇ ਅਤੇ ਪਾਰਟੀ ਦੀਆਂ ਨੀਤੀਆਂ , ਪਾਰਟੀ ਵੱਲੋ ਸੱਤਾ ਵਿਚ ਰਹਿੰਦਿਆਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਤੋਂ ਇਲਾਵਾ ਵਿਕਾਸ ਕਾਰਜ , ਕਿਸਾਨੀ ਹਿਤ , ਸਿੱਖਿਆ ਵਿਚ , ਉਦਯੋਗ ਖੇਤਰ ਵਿਚ ਕਿਤੇ ਕੰਮਾਂ ਬਾਰੇ ਵੀ ਦੱਸਿਆ ਪੰਜਾਬ ਨੂੰ ਕਿਵੇਂ ਮੁੜ ਖੁਸ਼ਹਾਲ ਪੰਜਾਬ ਬਣਿਆ ਜਾ ਸਕਦਾ ਹੈ ਬਾਰੇ ਅਕਾਲੀ ਦਲ ਦੀਆਂ ਨੀਤੀਆਂ ਬਾਰੇ ਪ੍ਰਚਾਰ ਕੀਤਾ ਜਾਵੇਗਾ।