Punjab Assembly Session Highlights : ਪੰਜਾਬ ਵਿਧਾਨਸਭਾ ਦੇ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਖ਼ਤਮ ; 6 ਬਿੱਲ ਕੀਤੇ ਗਏ ਪਾਸ
ਪੰਜਾਬ ਵਿੱਚ ਹੜ੍ਹਾਂ ਨੂੰ ਹੱਲ ਕਰਨ ਲਈ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਆਖਰੀ ਦਿਨ ਚੱਲ ਰਿਹਾ ਹੈ। ਪੰਜਾਬ ਕਾਰੋਬਾਰ ਦਾ ਅਧਿਕਾਰ (ਸੋਧ) ਬਿੱਲ, 2025, ਸਰਬਸੰਮਤੀ ਨਾਲ ਪਾਸ ਹੋ ਗਿਆ।
Sep 29, 2025 04:25 PM
ਪੰਜਾਬ ਵਿਧਾਨਸਭਾ ਦਾ ਦੋ ਰੋਜ਼ਾ ਸਪੈਸ਼ਲ ਸੈਸ਼ਨ
ਹੰਗਾਮੇ ਵਿਚਾਲੇ ਸੈਸ਼ਨ ਦੇ ਆਖਰੀ ਦਿਨ 6 ਬਿੱਲ ਪਾਸ
ਪੰਜਾਬ ਬੀਜ਼ ਸੋਧ ਬਿੱਲ, ਰਾਇਟ ਟੂ ਬਿਜ਼ਨੈੱਸ ਸੋਧ ਬਿੱਲ ਤੇ GST ਸੋਧ ਬਿੱਲ ਨੂੰ ਮਿਲੀ ਮਨਜ਼ੂਰੀ
ਪੰਜਾਬ ਪੁਨਰਵਾਸ ਸੋਧ ਬਿੱਲ, ਪੰਜਾਬ ਸਹਿਕਾਰੀ ਸਭਾਵਾਂ ਸੋਧ ਬਿੱਲ, ਪੰਜਾਬ ਟਾਊਨ ਇੰਪਰੂਵਮੈਂਟ ਸੋਧ ਬਿੱਲ ਕੀਤੇ ਪਾਸ
Sep 29, 2025 02:31 PM
ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਤਰੁਣ ਚੁੱਘ ਦਾ ਵੱਡਾ ਬਿਆਨ
- ਕਿਹਾ- ਇਹ ਮੈਨ ਮੇਡ ਹੜ੍ਹ ਨਹੀਂ ਹੈ ਇਹ ਮਾਨ ਮੇਡ ਹੜ੍ਹ ਹੈ
- 'ਪੰਜਾਬ ’ਚ ਆਏ ਹੜ੍ਹਾਂ ਨੂੰ ਲੈ ਕੇ ਤਰੁਣ ਚੁੱਘ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ'
- 'ਮੁੱਖ ਮੰਤਰੀ ਮਾਨ ਸਦਨ ਦਾ ਉਡਾ ਰਹੇ ਹਨ ਮਜ਼ਾਕ, ਇਸ ਲਈ ਉਨ੍ਹਾਂ ਵੱਲੋਂ ਵੱਖਰੀ ਵਿਧਾਨ ਸਭਾ ਚਲਾਈ'
- 'ਅਸੀਂ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨਾਲ ਮਿਲਣ ਦਾ ਸਮਾਂ ਦਿਵਾਉਣ ਲਈ ਹਾਂ ਤਿਆਰ ਪਰ ਕੀ ਮੁੱਖ ਮੰਤਰੀ ਮਿਲਣਾ ਚਾਹੁੰਦੇ ਹਨ'
- 'ਜਦੋਂ ਪ੍ਰਧਾਨ ਮੰਤਰੀ ਪੰਜਾਬ ਆਏ ਸੀ ਤਾਂ ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਬੀਮਾਰੀ ਦਾ ਬਹਾਨਾ ਲਾ ਕੇ ਹਸਪਤਾਲ ਹੋ ਗਏ ਸੀ ਦਾਖਲ'
Sep 29, 2025 01:56 PM
ਹੜ੍ਹ ਪ੍ਰਭਾਵਿਤ ਲੋਕਾਂ ਲਈ ਪੰਜਾਬ ਸਰਕਾਰ ਦਾ ਅਹਿਮ ਐਲਾਨ
- 33 ਤੋਂ 75 ਫੀਸਦ ਫਸਲ ਦੇ ਨੁਕਸਾਨ ’ਤੇ 10 ਹਜ਼ਾਰ ਮੁਆਵਜ਼ਾ
- 75 ਤੋਂ 100 ਫੀਸਦ ਖਰਾਬੇ ਲਈ 20 ਹਜ਼ਾਰ ਪ੍ਰਤੀ ਏਕੜ'
- 15 ਅਕਤੂਬਰ ਤੋਂ ਵੰਡੇ ਜਾਣਗੇ ਚੈੱਕ
- ਭਲਕੇ (30 ਸਤੰਬਰ) ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੀਐੱਮ ਮਾਨ ਕਰਨਗੇ ਮੁਲਾਕਾਤ
Sep 29, 2025 12:22 PM
ਪੰਜਾਬ ਵਿਧਾਨਸਭਾ ’ਚ ਜਬਰਦਸਤ ਹੰਗਾਮਾ
- ਮੰਤਰੀ ਹਰਪਾਲ ਚੀਮਾ ਤੇ ਬਾਜਵਾ ਵਿਚਾਲੇ ਤਿੱਖੀ ਬਹਿਸ
- ਬਾਜਵਾ ਨੇ ਬਿਆਸ ਦਰਿਆ ’ਚ ਧੁੰਸੀ ਬੰਨ੍ਹ ਅੰਦਰ ਜ਼ਮੀਨ ਖਰੀਦੀ- ਹਰਪਾਲ ਚੀਮਾ
- ਧੁੱਸੀ ਬੰਨ੍ਹ ਅੰਦਰ 10 ਏਕੜ ਜ਼ਮੀਨ ਹੋਣ ਦਾ ਲਗਾਇਆ ਇਲਜ਼ਾਮ
Sep 29, 2025 11:27 AM
"ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ, ਜਿਸਦਾ ਖੇਤ, ਉਸਦੀ ਰੇਤ ਪਾਲਿਸੀ ਨੂੰ ਦਿੱਤੀ ਜਾਵੇਗੀ ਮਨਜ਼ੂਰੀ
Sep 29, 2025 11:27 AM
ਪੰਜਾਬ ਭਾਜਪਾ ਵੱਲੋਂ ਲਗਾਈ ਗਈ ਆਪਣੀ ਵੱਖਰੀ ਵਿਧਾਨ ਸਭਾ
- ਚਰਨਜੀਤ ਅਟਵਾਲ ਨੂੰ ਬਣਾਇਆ ਗਿਆ ਇਸ ਵਿਧਾਨ ਸਭਾ ਦਾ ਸਪੀਕਰ
- ਇਸ ਵਿਧਾਨ ਸਭਾ ਦੇ ਵਿੱਚ ਓਪੋਜੀਸ਼ਨ ਅਤੇ ਮੌਜੂਦਾ ਵਿਧਾਇਕਾਂ ਦੇ ਬਣਾਏ ਗਏ ਵੱਖਰੇ ਡੈਸਕ


Sep 29, 2025 11:18 AM
ਪੰਜਾਬ ਪੁਨਰਵਾਸ ਮਤੇ ’ਤੇ ਚਰਚਾ ਸ਼ੁਰੂ
ਚਰਚਾ ਲਈ ਰੱਖਿਆ ਗਿਆ 2 ਘੰਟੇ ਦਾ ਸਮਾਂ
Sep 29, 2025 11:17 AM
ਹੜ੍ਹ ’ਤੇ ਚਰਚਾ ਲਈ ਸਪੈਸ਼ਲ ਸੈਸ਼ਨ ਬੁਲਾਇਆ- ਅਮਨ ਅਰੋੜਾ
- 'ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ'
- '5 ਸਾਲ ਤੋਂ ਕਾਂਗਰਸ ਨੇ ਕੋਈ ਤਿਆਰੀ ਨਹੀਂ ਕੀਤੀ'
Sep 29, 2025 11:16 AM
ਕੇਂਦਰ ਖਿਲਾਫ ਲਿਆਂਦੇ ਮਤੇ ’ਤੇ ਹੋ ਰਹੀ ਚਰਚਾ
- ਸਭ ਤੋਂ ਪਹਿਲਾਂ ਮੰਤਰੀ ਅਮਨ ਅਰੋੜਾ ਬੋਲ ਰਹੇ
- ਹੜ੍ਹਾਂ ਦੇ ਮੁੱਦੇ ’ਤੇ ਚਰਚਾ ਮੁੜ ਹੋਈ ਸ਼ੁਰੂ
Sep 29, 2025 11:07 AM
ਪੰਜਾਬ ਵਿਧਾਨਸਭਾ ’ਚ ਇਹ ਬਿੱਲ ਹੋ ਸਕਦੇ ਹਨ ਪੇਸ਼ ਅਤੇ ਪਾਸ
- ਨਵੀਂਆਂ GST ਦਰਾਂ ਨੂੰ ਪੰਜਾਬ ’ਚ ਲਾਗੂ ਕਰਨ ਬਾਰੇ ਸੋਧ ਬਿੱਲ ਹੋਵੇਗਾ ਪਾਸ
- ਪੰਜਾਬ ਪੁਨਰਵਾਸ ਬਿੱਲ ਕੀਤਾ ਜਾਵੇਗਾ ਪਾਸ
- 'ਜਿਸਦਾ ਖੇਤ ਉਸਦੀ ਰੇਤ' ਪਾਲਿਸੀ ਨੂੰ ਦਿੱਤੀ ਜਾਵੇਗੀ ਮਨਜ਼ੂਰੀ
Sep 29, 2025 11:04 AM
ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਦੂਜਾ ਦਿਨ
Punjab Assembly Special Session Day 2nd Live Update : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਹੰਗਾਮੇ ਨਾਲ ਭਰਪੂਰ ਹੋ ਸਕਦਾ ਹੈ। ਵਿਰੋਧੀ ਧਿਰ ਵੱਲੋਂ SDRF ਲਈ 12,000 ਕਰੋੜ ਰੁਪਏ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁਆਵਜ਼ੇ ਦੀ ਮੰਗ ਕਰਦੇ ਹੋਏ ਸਰਕਾਰ ਨੂੰ ਘੇਰਨ ਦੀ ਉਮੀਦ ਹੈ।
ਸਰਕਾਰ ਵਿਸ਼ੇਸ਼ ਸੈਸ਼ਨ ਵਿੱਚ ਵਿਸ਼ੇਸ਼ ਪੈਕੇਜ ਮੁਹੱਈਆ ਕਰਵਾਉਣ ਵਿੱਚ ਅਸਫਲ ਰਹਿਣ ਲਈ ਸਰਕਾਰ ਦੀ ਨਿੰਦਾ ਕਰਨ ਵਾਲਾ ਮਤਾ ਅਤੇ 20,000 ਕਰੋੜ ਰੁਪਏ ਦੀ ਮੰਗ ਕਰਨ ਵਾਲਾ ਮਤਾ ਵੀ ਪਾਸ ਕਰ ਸਕਦੀ ਹੈ। ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਪੰਜਾਬ ਪੁਨਰਵਾਸ ਪ੍ਰਸਤਾਵ 'ਤੇ ਚਰਚਾ ਸੋਮਵਾਰ ਨੂੰ ਵੀ ਜਾਰੀ ਰਹੇਗੀ।
ਇਸ ਦੌਰਾਨ, ਭਾਰਤੀ ਜਨਤਾ ਪਾਰਟੀ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਸੋਮਵਾਰ ਸਵੇਰੇ 11 ਵਜੇ ਸੈਕਟਰ 37 ਸਥਿਤ ਪਾਰਟੀ ਦੇ ਮੁੱਖ ਦਫਤਰ ਨੇੜੇ ਲੋਕ ਸਭਾ ਬੁਲਾਈ ਹੈ। ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਦੀ ਮਰਿਆਦਾ ਦੀ ਉਲੰਘਣਾ ਹੁੰਦੀ ਹੈ, ਸੱਤਾਧਾਰੀ ਪਾਰਟੀ ਲੋਕਾਂ ਦੀ ਆਵਾਜ਼ ਦਾ ਮਜ਼ਾਕ ਉਡਾਉਂਦੀ ਹੈ, ਅਤੇ ਸਰਕਾਰ ਲੋਕਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਦੀ ਹੈ, ਤਾਂ ਲੋਕ ਸਭਾ ਬੁਲਾਉਣੀ ਜ਼ਰੂਰੀ ਹੋ ਜਾਂਦੀ ਹੈ।
ਸ਼ਰਮਾ ਨੇ ਕਿਹਾ ਕਿ ਲੋਕ ਸਭਾ ਪੰਜਾਬ ਦੇ ਲੋਕਾਂ ਨਾਲ ਹੋਏ ਧੋਖੇ ਅਤੇ ਨੁਕਸਾਨ 'ਤੇ ਖੁੱਲ੍ਹ ਕੇ ਚਰਚਾ ਕਰੇਗੀ। ਹੜ੍ਹ ਪ੍ਰਭਾਵਿਤ ਲੋਕਾਂ ਦੀ ਦੁਰਦਸ਼ਾ ਅਤੇ ਮੁਆਵਜ਼ੇ ਦੀ ਘਾਟ, ਕੈਗ ਰਿਪੋਰਟ ਦੇ ਖੁਲਾਸੇ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਲੇਖੇ-ਜੋਖੇ 'ਤੇ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Punjabi singer Rajvir Jawanda ਦੀ ਹਾਲਤ ਨਾਜ਼ੁਕ; ਦਿਲਜੀਤ ਦੋਸਾਂਝ ਨੇ ਸ਼ੋਅ ਦੌਰਾਨ ਗਾਇਕ ਲਈ ਕੀਤੀ ਅਰਦਾਸ