Punjab Blast News : ਜਾਣੋ ਪੰਜਾਬ ’ਚ ਕਦੋਂ-ਕਦੋਂ ਹੋਏ ਧਮਾਕੇ, ਜਿਸ ਕਾਰਨ ਸਹਿਮ ਗਏ ਸੂਬੇ ਦੇ ਲੋਕ

ਪੰਜਾਬ ਦੇ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੋ ਧਮਾਕੇ ਹੋਏ। ਐਨਆਈਏ ਹੁਣ ਪੁਲਿਸ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

By  Aarti May 6th 2026 04:45 PM

ਪੰਜਾਬ ਵਿੱਚ, ਮੰਗਲਵਾਰ ਰਾਤ ਨੂੰ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਵੱਡੇ ਧਮਾਕੇ ਹੋਏ। ਤਿੰਨ ਘੰਟਿਆਂ ਦੇ ਅੰਤਰਾਲ 'ਤੇ ਹੋਏ ਇਨ੍ਹਾਂ ਧਮਾਕਿਆਂ ਨੇ ਪੁਲਿਸ ਪ੍ਰਸ਼ਾਸਨ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ ਅਤੇ ਜਨਤਾ ਨੂੰ ਡਰਾ ਦਿੱਤਾ ਹੈ। ਐਨਆਈਏ ਨੇ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੋਵਾਂ ਘਟਨਾਵਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਲੰਧਰ ਫੁਟੇਜ ਵਿੱਚ, ਇੱਕ ਵਿਅਕਤੀ ਸਕੂਟਰ 'ਤੇ ਧਮਾਕੇ ਤੋਂ ਬਾਅਦ ਮੌਕੇ ਤੋਂ ਭੱਜਦਾ ਦਿਖਾਈ ਦੇ ਰਿਹਾ ਹੈ। ਅੰਮ੍ਰਿਤਸਰ ਫੁਟੇਜ ਵਿੱਚ, ਧਮਾਕੇ ਦੀ ਤੇਜ਼ ਆਵਾਜ਼ ਸੁਣਾਈ ਦੇ ਰਹੀ ਹੈ।

ਫਿਲਹਾਲ ਹੁਣ  ਐਨਆਈਏ ਪੁਲਿਸ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਧਮਾਕੇ ਪਿੱਛੇ ਆਈਐਸਆਈ ਦਾ ਹੱਥ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਲੰਬੇ ਸਮੇਂ ਤੋਂ ਜੰਗ ਦਾ ਸਾਹਮਣਾ ਕਰ ਰਿਹਾ ਹੈ ਅਤੇ ਸੂਬੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ "ਆਪ੍ਰੇਸ਼ਨ ਸਿੰਦੂਰ" ਦੀ ਵਰ੍ਹੇਗੰਢ ਵੀ ਅਜਿਹੀਆਂ ਘਟਨਾਵਾਂ ਵਿੱਚ ਯੋਗਦਾਨ ਪਾ ਸਕਦੀ ਹੈ।

ਆਉ ਤੁਹਾਨੂੰ ਦੱਸਦੇ ਹਾਂ ਕਿ ਹੁਣ ਤੱਕ ਪੰਜਾਬ ’ਚ ਕਿੱਥੇ ਅਤੇ ਕਦੋਂ ਧਮਾਕੇ ਹੋਏ ਜਿਸ ਕਾਰਨ ਪੰਜਾਬ ’ਚ ਦਹਿਸ਼ਤ ਦਾ ਮਾਹੌਲ ਬਣਿਆ। 

ਹੁਣ ਤੱਕ ਪੰਜਾਬ ’ਚ ਹੋਏ ਵੱਡੇ ਧਮਾਕੇ 

24 ਨਵੰਬਰ 2024

ਅਜਨਾਲਾ ਥਾਣੇ ਦੇ ਬਾਹਰ ਆਰ.ਡੀ.ਐਕਸ ਹਾਲਾਂਕਿ ਇਹ ਫਟਿਆ ਨਹੀਂ

27 ਨਵੰਬਰ 2024

ਗੁਰਬਖਸ਼ ਨਗਰ ’ਚ ਇੱਕ ਬੰਦ ਪੁਲਿਸ ਚੌਂਕੀ ’ਚ ਗ੍ਰੇਨੇਡ ਧਮਾਕਾ ਹੋਇਆ ਸੀ

2 ਦਸੰਬਰ 2024

SBS ਨਗਰ ਦੇ ਕਾਠਗੜ੍ਹ ਥਾਣੇ ’ਚ ਗ੍ਰੇਨੇਡ ਧਮਾਕਾ ਹੋਇਆ, ਪੁਲਿਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ

4 ਦਸੰਬਰ 2024

ਮਜੀਠਾ ਥਾਣੇ ’ਚ ਇੱਕ ਗ੍ਰੇਨੇਡ ਵਿਸਫੋਟ ਹੋਇਆ, ਪੁਲਿਸ ਮੁਤਾਬਿਕ ਮੋਟਰਸਾਈਕਲ ਦਾ ਟਾਇਰ ਫਟਿਆ ਸੀ

7 ਦਸੰਬਰ 2024

ਇਸਲਾਮਾਬਾਦ ਪੁਲਿਸ ਸਟੇਸ਼ਨ ’ਤੇ ਗ੍ਰੇਨੇਡ ਅਟੈਕ ਹੋਇਆ

13 ਦਸੰਬਰ 2024

ਥਾਣਾ ਅਲੀਵਾਲ ਬਟਾਲਾ ਵਿਖੇ ਗ੍ਰੇਨੇਡ ਧਮਾਕਾ ਹੋਇਆ ਸੀ

19 ਦਸੰਬਰ 2024

ਗੁਰਦਾਸਪੁਰ ਜ਼ਿਲ੍ਹੇ ਦੀ ਬੰਦ ਪਈ ਪੁਲਿਸ ਚੌਂਕੀ ਬਖਸ਼ੀਵਾਲਾ ’ਤੇ ਅੱਤਵਾਦੀ ਹਮਲਾ ਹੋਇਆ, ਆਟੋ ’ਤੇ ਗ੍ਰੇਨੇਡ ਸੁੱਟਿਆ ਸੀ

21 ਦਸੰਬਰ 2024

ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਪਿੰਡ ਬੰਗਾ ਵਡਾਲਾ ਦੀ ਪੁਲਿਸ ਚੌਂਕੀ ’ਚ ਧਮਾਕਾ ਹੋਇਆ

19 ਜਨਵਰੀ 2025

ਅੰਮ੍ਰਿਤਸਰ ਦੇ ਗੁਮਟਾਲਾ ਚੌਂਕੀ ’ਤੇ ਧਮਾਕਾ ਹੋਇਆ ਸੀ

16 ਜਨਵਰੀ 2025

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੈਤੀਪੁਰ ’ਚ ਸ਼ਰਾਬ ਕਾਰੋਬਾਰੀ ਅਮਨਦੀਪ ਜੈਤੀਪੂਰੀਆ ਦੇ ਘਰ ’ਤੇ ਗ੍ਰੇਨੇਡ ਹਮਲਾ

14 ਫਰਵਰੀ 2025 

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ’ਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਦੇ ਬਾਹਰ ਧਮਾਕਾ

28 ਅਪ੍ਰੈਲ 2026

ਪਟਿਆਲਾ ਸ਼ੰਭੂ ਰੇਲ ਟ੍ਰੈਕ ’ਤੇ ਹੋਇਆ ਧਮਾਕਾ

ਇਹ ਵੀ ਪੜ੍ਹੋ  : Punjab ’ਚ ਧਮਾਕਿਆਂ ਦਾ ਆਪਰੇਸ਼ਨ ਸਿੰਦੂਰ ਕੁਨੇਕਸ਼ਨ ! DGP ਗੌਰਵ ਯਾਦਵ ਦੇ ਖੁਲਾਸੇ ਨਾਲ ਮਚਿਆ ਹੜਕੰਪ

Related Post