Thu, May 14, 2026
Whatsapp

Sultanpur Lodhi ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ; ਕਾਲੀ ਵੇਈ ’ਚ ਮਹਿਲਾ ਨੇ ਆਪਣੇ ਬੱਚਿਆਂ ਸਣੇ ਮਾਰੀ ਛਾਲ

ਮਿਲੀ ਜਾਣਕਾਰੀ ਮੁਤਾਬਿਕ ਘਰ ਦੇ ਕਲੇਸ਼ ਦੇ ਚੱਲਦੇ ਮਹਿਲਾ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਗੁਰਪ੍ਰਤਾਪ ਸਿੰਘ ਜੋ ਕਿ 5 ਸਾਲ ਤੇ ਵੀਰ ਪ੍ਰਤਾਪ ਸਿੰਘ 3 ਸਾਲ ਵਜੋਂ ਹੋਈ।

Reported by:  PTC News Desk  Edited by:  Aarti -- May 06th 2026 01:25 PM -- Updated: May 06th 2026 04:52 PM
Sultanpur Lodhi ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ; ਕਾਲੀ ਵੇਈ ’ਚ ਮਹਿਲਾ ਨੇ ਆਪਣੇ ਬੱਚਿਆਂ ਸਣੇ ਮਾਰੀ ਛਾਲ

Sultanpur Lodhi ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ; ਕਾਲੀ ਵੇਈ ’ਚ ਮਹਿਲਾ ਨੇ ਆਪਣੇ ਬੱਚਿਆਂ ਸਣੇ ਮਾਰੀ ਛਾਲ

Sultanpur Lodhi News : ਸੁਲਤਾਨਪੁਰ ਲੋਧੀ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਆਈ ਸਾਹਮਣੇ ਹੈ। ਦੱਸ ਦਈਏ ਕਿ ਇੱਕ ਮਹਿਲਾ ਨੇ ਆਪਣੇ ਬੱਚਿਆਂ ਸਣੇ ਕਾਲੀ ਵੇਈ ਨਦੀ ’ਚ ਛਾਲ ਮਾਰ ਦਿੱਤੀ। ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਮਾਂ ਨੂੰ ਤਾਂ ਬਚਾ ਲਿਆ ਗਿਆ ਪਰ ਦੋਵੇਂ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। 

ਮਿਲੀ ਜਾਣਕਾਰੀ ਮੁਤਾਬਿਕ ਘਰ ਦੇ ਕਲੇਸ਼ ਦੇ ਚੱਲਦੇ ਮਹਿਲਾ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਗੁਰਪ੍ਰਤਾਪ ਸਿੰਘ ਜੋ ਕਿ 5 ਸਾਲ ਤੇ ਵੀਰ ਪ੍ਰਤਾਪ ਸਿੰਘ 3 ਸਾਲ ਵਜੋਂ ਹੋਈ। ਇਸ ਮਾਮਲੇ ਮਗਰੋਂ ਬੱਚਿਆਂ ਦੇ ਪਿਓ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।  


ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਇੱਕ ਬੱਚੇ ਨੂੰ ਸਕੂਲ ਤੋਂ ਘਰ ਲੈ ਆਈ ਸੀ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਹਿੰਮਤ ਦਿਖਾਈ ਅਤੇ ਔਰਤ ਨੂੰ ਸੁਰੱਖਿਅਤ ਬਾਹਰ ਕੱਢਿਆ। ਹਾਲਾਂਕਿ, ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਦੋਵੇਂ ਮਾਸੂਮ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ  : Punjab ’ਚ ਧਮਾਕਿਆਂ ਦਾ ਆਪਰੇਸ਼ਨ ਸਿੰਦੂਰ ਕੁਨੇਕਸ਼ਨ ! DGP ਗੌਰਵ ਯਾਦਵ ਦੇ ਖੁਲਾਸੇ ਨਾਲ ਮਚਿਆ ਹੜਕੰਪ

- PTC NEWS

Electrical Saftey authority

Top News view more...

Latest News view more...

PTC NETWORK
PTC NETWORK