Wed, May 6, 2026
Whatsapp

Punjab ’ਚ ਅਵਾਰਾ ਕੁੱਤਿਆਂ ਦਾ ਕਹਿਰ; ਹੁਣ 8 ਸਾਲਾਂ ਬੱਚੀ ਨੂੰ ਨੋਚ-ਨੋਚ ਖਾਦਾ, ਹੋਈ ਦਰਦਨਾਕ ਮੌਤ

ਦੱਸਿਆ ਜਾ ਰਿਹਾ ਹੈ ਕਿ ਸਵੇਰੇ ਅੱਠ ਵਜੇ 8 ਸਾਲਾ ਸਲੋਨੀ ਆਪਣੇ ਘਰੋਂ ਬਾਹਰ ਨਿਕਲੀ ਸੀ ਅਤੇ ਰਸਤੇ ’ਚ ਉਸ ਨੂੰ ਅਵਾਰਾ ਕੁੱਤਿਆਂ ਨੇ ਘੇਰ ਲਿਆ ਅਤੇ ਉਸਨੂੰ ਨੋਚ ਨੋਚ ਕੇ ਖਾਦਾ।

Reported by:  PTC News Desk  Edited by:  Aarti -- May 06th 2026 12:08 PM
Punjab ’ਚ ਅਵਾਰਾ ਕੁੱਤਿਆਂ ਦਾ ਕਹਿਰ; ਹੁਣ 8 ਸਾਲਾਂ ਬੱਚੀ ਨੂੰ ਨੋਚ-ਨੋਚ ਖਾਦਾ, ਹੋਈ ਦਰਦਨਾਕ ਮੌਤ

Punjab ’ਚ ਅਵਾਰਾ ਕੁੱਤਿਆਂ ਦਾ ਕਹਿਰ; ਹੁਣ 8 ਸਾਲਾਂ ਬੱਚੀ ਨੂੰ ਨੋਚ-ਨੋਚ ਖਾਦਾ, ਹੋਈ ਦਰਦਨਾਕ ਮੌਤ

ਪੰਜਾਬ ’ਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਜਿਸ ਕਾਰਨ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਇਨ੍ਹਾਂ ਅਵਾਰਾ ਕੁੱਤਿਆਂ ਦੇ ਕਾਰਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਇਸੇ ਤਰ੍ਹਾਂ ਦਾ ਤਾਜਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹੇ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਖਰਲ ਖ਼ੁਰਦ ’ਚ 8 ਸਾਲਾਂ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ। ਜਿਸਦੀ ਦਰਦਨਾਕ ਮੌਤ ਹੋ ਗਈ। 

ਦੱਸਿਆ ਜਾ ਰਿਹਾ ਹੈ ਕਿ ਸਵੇਰੇ ਅੱਠ ਵਜੇ 8 ਸਾਲਾ ਸਲੋਨੀ ਆਪਣੇ ਘਰੋਂ ਬਾਹਰ ਨਿਕਲੀ ਸੀ ਅਤੇ ਰਸਤੇ ’ਚ ਉਸ ਨੂੰ ਅਵਾਰਾ ਕੁੱਤਿਆਂ ਨੇ ਘੇਰ ਲਿਆ ਅਤੇ ਉਸਨੂੰ ਨੋਚ ਨੋਚ ਕੇ ਖਾਦਾ। ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।


ਇਸ ਤੋਂ ਬਾਅਦ ਜਦੋਂ ਬੱਚੀ ਦੇ ਘਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਬੱਚੀ ਰਸਤੇ ’ਚ ਪਈ ਹੋਈ ਮਿਲੀ। ਜਿਸ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ। ਪਰ ਹਸਪਤਾਲ ’ਚ ਡਾਕਟਰਾਂ ਨੂੰ ਬੱਚੀ ਨੂੰ ਮ੍ਰਿਤ ਐਲਾਨ ਦਿੱਤਾ।

ਫਿਲਹਾਲ ਇਸ ਮਾਮਲੇ ਮਗਰੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਦੂਜੇ ਪਾਸੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ  : Mohali ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ; ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਦੇ ਨੇੜੇ ਸੜਕ ’ਤੇ ਖਿਲਾਰੇ ਗਏ ਗੁਟਕਾ ਸਾਹਿਬ ਦੇ ਅੰਗ

- PTC NEWS

Top News view more...

Latest News view more...

PTC NETWORK
PTC NETWORK