Former Minister Sadhu Singh Dharamsot ਦੀਆਂ ਵਧੀਆਂ ਮੁਸ਼ਕਿਲਾਂ; ਪੰਜਾਬ ਕੈਬਨਿਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕੇਸ ਚਲਾਉਣ ਨੂੰ ਦਿੱਤੀ ਮਨਜ਼ੂਰੀ

ਵਿਜੀਲੈਂਸ ਬਿਊਰੋ ਨੇ ਜੂਨ 2022 ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਧਰਮਸੋਤ ਨੇ 1.67 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ।

By  Aarti September 24th 2025 03:33 PM

ਪੰਜਾਬ ਕੈਬਨਿਟ ਦੀ ਅੱਜ ਮੁੱਖ ਮੰਤਰੀ ਨਿਵਾਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਕੈਬਨਿਟ ਨੇ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਕੱਦਮਾ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ।

ਵਿਜੀਲੈਂਸ ਬਿਊਰੋ ਨੇ ਜੂਨ 2022 ਵਿੱਚ ਧਰਮਸੋਤ ਵਿਰੁੱਧ ਐਫਆਈਆਰ ਦਰਜ ਕੀਤੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਧਰਮਸੋਤ ਨੇ 1.67 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ। ਸਾਬਕਾ ਮੰਤਰੀ 'ਤੇ ਪੀਐਮਐਲਏ 2022 ਤਹਿਤ ਵੀ ਕਾਰਵਾਈ ਕੀਤੀ ਜਾਵੇਗੀ। ਕੈਬਨਿਟ ਨੇ ਕੇਸ ਚਲਾਉਣ ਲਈ ਰਾਜਪਾਲ ਨੂੰ ਸਿਫ਼ਾਰਸ਼ ਭੇਜ ਦਿੱਤੀ ਹੈ। 

ਸਾਬਕਾ ਮੰਤਰੀ ਧਰਮਸੋਤ ’ਤੇ ਕਿਹੜੇ-ਕਿਹੜੇ ਲੱਗੇ ਹਨ ਇਲਜ਼ਾਮ ? 

  • ਕਾਂਗਰਸ ਸਰਕਾਰ ਦੌਰਾਨ ਜੰਗਲਾਤ ਮੰਤਰੀ ਰਹਿੰਦਿਆਂ ਕੀਤਾ ਕਰੋੜਾਂ ਦਾ ਘੁਟਾਲਾ
  • ਮੰਤਰੀ ਰਹਿੰਦਿਆਂ 5 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾ ਬਣਾਈ
  • ਸ਼ਿਵਾਲਿਕ ਦੀਆਂ ਪਹਾੜੀਆਂ ’ਚ ਕਰੋੜ ਤੋਂ ਮਿਰਜ਼ਾਪੁਰ ’ਚ ਖੈਰ ਦੇ ਦਰੱਖਤਾਂ ਦੀ ਕਟਾਈ ਚੋਂ ਖਾਧੀ ਰਿਸ਼ਵਤ
  • ਦਰਖੱਤਾਂ ਦੀ ਕਟਾਈ ’ਚ 1 ਹਜ਼ਾਰ ਰੁਪਏ ਪ੍ਰਤੀ ਦਰੱਖਤ ਦੀ ਰਿਸ਼ਵਤ ਲਈ
  • ਆਪਣੇ ਓਐਸਡੀ ਕਮਲਦੀਪ ਰਾਹੀਂ ਲਗਭਗ 1 ਕਰੋੜ ਰੁਪਏ ਦਾ ਘਪਲਾ ਕੀਤਾ
  • ਇੱਕ ਹੀ ਠੇਕੇਦਾਰ ਨੂੰ 7 ਹਜ਼ਾਰ ਦਰੱਖਤ ਵੱਢਣ ਦੀ ਇਜਾਜ਼ਤ ਦਿੱਤੀ
  • ਹਰ ਡੀਐਫਓ ਦੇ ਟ੍ਰਾਂਸਫਰ ਲਈ 10 ਤੋਂ 20 ਲੱਖ ਦੀ ਰਿਸ਼ਵਤ ਖਾਧੀ
  • ਰੇਂਜਰ ਦੀ ਪੋਸਟਿੰਗ ਤੇ ਟ੍ਰਾਂਸਫਰ ਲਈ 5 ਤੋਂ 8 ਲੱਖ ਦੀ ਰਿਸ਼ਵਤ ਲਈ
  • ਹਰ ਬਲਾਕ ਅਫਸਰ ਦੇ ਟ੍ਰਾਂਸਫਰ ਲਈ 5 ਲੱਖ ਦੀ ਰਿਸ਼ਵਤ ਲਈ
  • ਫੋਰੈਸਟ ਗਾਰਡ ਦੀ ਟ੍ਰਾਂਸਫਰ ਤੇ ਪੋਸਟਿੰਗ ਲਈ 2 ਤੋਂ 3 ਲੱਖ ਰੁਪਏ ਲਏ 

ਕਾਬਿਲੇਗੌਰ ਹੈ ਕਿ ਪੰਜਾਬ ਕੈਬਨਿਟ ਦੇ ਇਸ ਫੈਸਲੇ ਮਗਰੋਂ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਹੋਰ ਵੀ ਜਿਆਦਾ ਵਧ ਗਈਆਂ ਹਨ। ਜੇਕਰ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਨ੍ਹਾਂ ਖਿਲਾਫ ਅਦਾਲਤੀ ਕਾਰਵਾਈ ਕਰਨ ਦੇ ਲਈ ਮਨਜ਼ੂਰ ਮਿਲ ਜਾਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਧੂ ਸਿੰਘ ਧਰਮਸੋਤ ਪੰਜਾਬ ਵਿੱਚ ਕਾਂਗਰਸ ਸਰਕਾਰ ਸਮੇਂ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ‘ਤੇ ਵਾਰ-ਵਾਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਰਹੇ ਹਨ। 

ਇਹ ਵੀ ਪੜ੍ਹੋ : Ludhiana House Fire : ਲੁਧਿਆਣਾ 'ਚ ਕੋਠੀ 'ਚ ਲੱਗੀ ਭਿਆਨਕ ਅੱਗ, ਦਾਦੀ-ਪੋਤੇ ਦੀ ਮੌਤ ਹੋਣ ਦੀ ਖ਼ਬਰ, ਗਰਾਊਂਡ ਫਲੋਰ 'ਤੇ ਚੱਲ ਰਹੀ ਸੀ ਫੈਕਟਰੀ

Related Post