Punjab Cabinet Meeting: ਅੱਜ ਹੋਣ ਵਾਲੀ ਕੈਬਨਿਟ ਮੀਟਿੰਗ 'ਚ ਸਰਕਾਰ ਨਹੀਂ ਲੈ ਸਕੇਗੀ ਨਵੇਂ ਫੈਸਲੇ

ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਵੇਗੀ। ਦੱਸ ਦਈਏ ਕਿ ਇਸਦੀ ਜਾਣਕਾਰੀ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਸਾਂਝੀ ਕੀਤੀ ਸੀ। ਇਸ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 21 ਫਰਵਰੀ ਨੂੰ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਈ ਸੀ।

By  Ramandeep Kaur March 31st 2023 11:04 AM -- Updated: March 31st 2023 12:13 PM

Punjab Cabinet Meeting: ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਵੇਗੀ। ਦੱਸ ਦਈਏ ਕਿ ਇਸਦੀ  ਜਾਣਕਾਰੀ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਸਾਂਝੀ ਕੀਤੀ ਸੀ। ਇਸ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 21 ਫਰਵਰੀ ਨੂੰ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਈ ਸੀ।

ਦੱਸ ਦਈਏ ਕਿ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ 'ਚ ਸਰਕਾਰ  ਨਵੇਂ ਫੈਸਲੇ ਨਹੀਂ ਲੈ ਸਕੇਗੀ। ਜੇਕਰ ਸਰਕਾਰ ਕੋਈ ਨਵਾਂ ਐਮਰਜੈਂਸੀ ਫੈਸਲਾ ਲੈਣਾ ਚਾਹੁੰਦੀ ਹੈ ਤਾਂ ਚੋਣ ਕਮਿਸ਼ਨ ਤੋਂ ਇਜ਼ਾਜ਼ਤ ਲੈਣੀ ਪਵੇਗੀ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਲਗਾਏ ਗਏ ਕੋਡ ਦੇ ਕਾਰਨ ਸਰਕਾਰ ਕੋਈ ਨਵਾਂ ਐਲਾਨ ਨਹੀਂ ਕਰ ਸਕੇਗੀ।

ਦੱਸ ਦਈਏ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਸਾਰੇ ਮੰਤਰੀਆਂ ਨੂੰ ਸਿਵਲ ਸਕੱਤਰੇਤ ਪਹੁੰਚਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਜਿੱਥੇ ਉਹ ਆਪਣੇ ਸਾਰੇ ਮੰਤਰੀਆਂ ਦੇ ਨਾਲ ਅੱਜ ਮੀਟਿੰਗ ਕਰਨਗੇ। ਕਿਹਾ ਇਹ ਵੀ ਜਾ ਰਿਹਾ ਹੈ ਸੰਕਟ 'ਚ ਘਿਰੀ ਮਾਨ, ਕਾਨੂੰਨ ਵਿਵਸਥਾ , ਹੁਣ ਤੱਕ ਦੇ ਕਾਰਜਕਾਲ ਅਤੇ ਸਾਰੇ ਵਿਭਾਗਾਂ ਦੀ ਸਮੀਖਿਆ ਹੋ ਸਕਦੀ ਹੈ। 

ਇਹ ਵੀ ਪੜ੍ਹੋ: Navjot Sidhu: ਨਵਜੋਤ ਸਿੱਧੂ ਦੀ ਰਿਹਾਈ 'ਚ ਦੇਰੀ, 13 ਅਪ੍ਰੈਲ ਆ ਸਕਦੇ ਨੇ ਜੇਲ੍ਹ ਤੋਂ ਬਾਹਰ : ਸੂਤਰ

Related Post