ਕਿਸਾਨ ਦੀ ਧੀ ਮਹਿਕਪ੍ਰੀਤ ਕੌਰ ਨੇ Air Force Academy ਦੀ ਮੈਰਿਟ ਸੂਚੀ ‘ਚ ਕੀਤਾ ਟਾਪ, NDA ‘ਚ ਕੋਮਲਪ੍ਰੀਤ ਕੌਰ ਨੇ ਹਾਸਿਲ ਕੀਤਾ 18ਵਾਂ ਰੈਂਕ
ਮੁਹਾਲੀ ਦੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼ ਦੀਆਂ ਕੈਡਿਟ ਮਹਿਕਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਬਹੁਤ ਹੀ ਮੁਸ਼ਕਲ ਰੱਖਿਆ ਪ੍ਰੀਖਿਆ ਵਿੱਚ ਉੱਚ ਪੱਧਰੀ ਪ੍ਰਦਰਸ਼ਨ ਕਰਕੇ ਇੱਕ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ।
ਪੰਜਾਬ ਦੀਆਂ ਦੋ ਧੀਆਂ ਨੇ ਭਾਰਤੀ ਰੱਖਿਆ ਸੇਵਾਵਾਂ ਦੀ ਚੋਣ ਪ੍ਰਕਿਰਿਆ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਕੇ ਦੇਸ਼ ਭਰ ਵਿੱਚ ਆਪਣੀ ਪਛਾਣ ਬਣਾਈ ਹੈ। ਮੁਹਾਲੀ ਦੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼ ਦੀਆਂ ਕੈਡਿਟ ਮਹਿਕਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਬਹੁਤ ਹੀ ਮੁਸ਼ਕਲ ਰੱਖਿਆ ਪ੍ਰੀਖਿਆ ਵਿੱਚ ਉੱਚ ਪੱਧਰੀ ਪ੍ਰਦਰਸ਼ਨ ਕਰਕੇ ਇੱਕ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਦੀ ਸਫਲਤਾ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਲਈ ਸਗੋਂ ਪੂਰੇ ਪੰਜਾਬ ਲਈ ਮਾਣ ਵਧਾਇਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵੇਂ ਕੁੜੀਆਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਪੰਜਾਬ ਦੀਆਂ ਧੀਆਂ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚਦਿਆਂ ਸੂਬੇ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ। ਸਾਡੀ ਹੋਣਹਾਰ ਧੀ ਮਹਿਕਪ੍ਰੀਤ ਕੌਰ ਨੇ 'ਏਅਰ ਫੋਰਸ ਅਕੈਡਮੀ' ਵਿੱਚੋਂ ਦੇਸ਼ ਭਰ 'ਚੋਂ ਪਹਿਲਾ (1st) ਰੈਂਕ ਅਤੇ ਕੋਮਲਪ੍ਰੀਤ ਕੌਰ ਨੇ 'ਨੈਸ਼ਨਲ ਡਿਫੈਂਸ ਅਕੈਡਮੀ' (NDA) ਵਿੱਚੋਂ 18ਵਾਂ ਰੈਂਕ ਹਾਸਲ ਕਰਕੇ ਕਮਾਲ ਕਰ ਦਿੱਤਾ ਹੈ।
ਪੰਜਾਬ ਦੀਆਂ ਧੀਆਂ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚਦਿਆਂ ਸੂਬੇ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ..
— Bhagwant Mann (@BhagwantMann) June 3, 2026
ਸਾਡੀ ਹੋਣਹਾਰ ਧੀ ਮਹਿਕਪ੍ਰੀਤ ਕੌਰ ਨੇ 'ਏਅਰ ਫੋਰਸ ਅਕੈਡਮੀ' ਵਿੱਚੋਂ ਦੇਸ਼ ਭਰ 'ਚੋਂ ਪਹਿਲਾ (1st) ਰੈਂਕ ਅਤੇ ਕੋਮਲਪ੍ਰੀਤ ਕੌਰ ਨੇ 'ਨੈਸ਼ਨਲ ਡਿਫੈਂਸ ਅਕੈਡਮੀ' (NDA) ਵਿੱਚੋਂ 18ਵਾਂ ਰੈਂਕ ਹਾਸਲ ਕਰਕੇ ਕਮਾਲ ਕਰ ਦਿੱਤਾ ਹੈ।… pic.twitter.com/8CsCXHB07V
ਦੋਵਾਂ ਬੱਚੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕ ਸਹਿਬਾਨਾਂ ਨੂੰ ਇਸ ਵੱਡੀ ਅਤੇ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਮੁਬਾਰਕਾਂ। ਪੰਜਾਬ ਦੀਆਂ ਧੀਆਂ ਇਸੇ ਤਰ੍ਹਾਂ ਅਸਮਾਨੀ ਉਡਾਣਾਂ ਭਰਦੀਆਂ ਰਹਿਣ ਅਤੇ ਬੁਲੰਦੀਆਂ ਨੂੰ ਛੂਹਣ, 'ਤੁਹਾਡੀ ਸਰਕਾਰ' ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ। ਸ਼ਾਬਾਸ਼ ਬੇਟਾ, ਖੂਬ ਤਰੱਕੀਆਂ ਕਰੋ, ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ।
A proud moment for Punjab!
— Sukhbir Singh Badal (@officeofssbadal) June 3, 2026
Heartiest congratulations to Punjab’s daughters - Mehakpreet Kaur for securing All India Rank 1 in the Air Force Academy merit list and Komalpreet Kaur for securing AIR 18 in the NDA merit list!
Both are shining stars from Mai Bhago AFPI, Mohali.
This… pic.twitter.com/iRIEVpSIbw
ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕੁੜੀਆਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ। ਪੰਜਾਬ ਦੀਆਂ ਧੀਆਂ - ਮਹਿਕਪ੍ਰੀਤ ਕੌਰ ਨੂੰ ਏਅਰ ਫੋਰਸ ਅਕੈਡਮੀ ਮੈਰਿਟ ਸੂਚੀ ਵਿੱਚ ਆਲ ਇੰਡੀਆ ਰੈਂਕ 1 ਪ੍ਰਾਪਤ ਕਰਨ ਲਈ ਅਤੇ ਕੋਮਲਪ੍ਰੀਤ ਕੌਰ ਨੂੰ ਐਨਡੀਏ ਮੈਰਿਟ ਸੂਚੀ ਵਿੱਚ ਏਆਈਆਰ 18 ਪ੍ਰਾਪਤ ਕਰਨ ਲਈ ਹਾਰਦਿਕ ਵਧਾਈਆਂ। ਦੋਵੇਂ ਮਾਈ ਭਾਗੋ ਏਐਫਪੀਆਈ, ਮੋਹਾਲੀ ਤੋਂ ਚਮਕਦੇ ਸਿਤਾਰੇ ਹਨ।
ਇਹ ਸਫਲਤਾ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਜੀ ਬਾਦਲ ਦੇ ਦੂਰਦਰਸ਼ਨ ਦਾ ਨਤੀਜਾ ਹੈ, ਜਿਨ੍ਹਾਂ ਨੇ ਮੋਹਾਲੀ ਵਿੱਚ ਦੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ - ਮਾਈ ਭਾਗੋ ਏਐਫਪੀਆਈ (ਲੜਕੀਆਂ ਲਈ) ਅਤੇ ਮਹਾਰਾਜਾ ਰਣਜੀਤ ਸਿੰਘ ਏਐਫਪੀਆਈ (ਲੜਕੀਆਂ ਲਈ) - ਦੀ ਕਲਪਨਾ ਕੀਤੀ ਸੀ ਤਾਂ ਜੋ ਸਾਡੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਸਮਰੱਥ ਬਣਾਇਆ ਜਾ ਸਕੇ।
ਪਿਛਲੇ ਹਫ਼ਤੇ ਐਮਆਰਐਸਏਐਫਪੀਆਈ ਦੇ 5 ਪੰਜਾਬੀ ਕੈਡਿਟਾਂ ਦੇ ਐਨਡੀਏ ਤੋਂ ਗ੍ਰੈਜੂਏਟ ਹੋਣ ਨਾਲ, ਦੋਵਾਂ ਸੰਸਥਾਵਾਂ ਦੇ ਸੈਂਕੜੇ ਸਾਡੇ ਮੁੰਡੇ-ਕੁੜੀਆਂ ਨੇ ਦੇਸ਼ ਦੀ ਸੇਵਾ ਕਰਨ ਦਾ ਆਪਣਾ ਸੁਪਨਾ ਪੂਰਾ ਕੀਤਾ ਹੈ।