Shiromani Akali Dal ਦੇ ਨੌਜਵਾਨ ਆਗੂਆਂ ਦਾ ਇੱਕ ਵਫਦ 11 ਜੂਨ ਤੋਂ ਕਰੇਗਾ ਕੈਨੇਡਾ ਦੌਰਾ
ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂਆਂ ਦਾ ਇੱਕ ਵਫ਼ਦ 11 ਜੂਨ ਤੋਂ ਕੈਨੇਡਾ ਦਾ ਦੌਰਾ ਕਰਨ ਲਈ ਜਾ ਰਿਹਾ ਹੈ। ਦੱਸ ਦਈਏ ਕਿ ਇਹ ਵਫ਼ਦ ਉੱਥੇ ਰਹਿੰਦੇ ਐਨ. ਆਰ. ਆਈ. ਭੈਣ ਭਰਾਵਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਗਤਿਵਿਧੀਆਂ ਤੋਂ ਜਾਣੂ ਕਰਵਾਏਗਾ ਅਤੇ ਨਾਲ ਹੀ ਉਨ੍ਹਾਂ ਨੁੰ ਪੰਜਾਬ ਵਿੱਚ ਲੋੜੀਂਦੀਆਂ ਸਹੂਲਤਾਂ ਬਾਰੇ ਉਨ੍ਹਾਂ ਦੇ ਵਿਚਾਰ ਵੀ ਇੱਕਤਰ ਕਰੇਗਾ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਵਸਦੇ ਸਾਡੇ ਪੰਜਾਬੀ ਭਾਈਚਾਰੇ ਨੇ ਆਪਣੀ ਮਿਹਨਤ ਸਦਕਾ ਸੰਸਾਰ ਭਰ ਵਿੱਚ ਪੰਜਾਬ ਅਤੇ ਕੌਮ ਦਾ ਨਾਮ ਚਮਕਾਇਆ ਹੈ ਜਿਸ ਲਈ ਸਾਨੂੰ ਸਭ ਨੂੰ ਉਨ੍ਹਾਂ 'ਤੇ ਮਾਣ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਐਨ. ਆਰ. ਆਈ. ਭਾਈਚਾਰੇ ਦਾ ਸਤਿਕਾਰ ਕੀਤਾ ਹੈ ਅਤੇ ਸਰਕਾਰਾਂ ਸਮੇਂ ਯੋਗ ਪ੍ਰਬੰਧ ਕਰਕੇ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਯਤਨ ਵੀ ਕੀਤਾ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਹੁਣ ਅਗਾਂਹ ਲਈ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਇਹ ਵਫ਼ਦ ਉੱਥੋਂ ਜੋ ਸਲਾਹਾਂ ਲੈਕੇ ਆਵੇਗਾ ਉਨ੍ਹਾਂ ਨੂੰ ਵਿਚਾਰ ਕੇ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਜਾਵੇਗਾ ਅਤੇ 2027 ਵਿੱਚ ਆਪਣੀ ਸਰਕਾਰ ਬਣਨ ਉਪਰੰਤ ਪਹਿਲ ਦੇ ਅਧਾਰ 'ਤੇ ਲਾਗੂ ਕੀਤਾ ਜਾਵੇਗਾ।
ਇਸ ਲਈ ਉਹ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਤੋਂ ਆਸ ਕਰਦੇ ਹਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਫ਼ਦ ਨੂੰ ਪੂਰਨ ਸਹਿਯੋਗ ਅਤੇ ਸਮਰਥਨ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਆਪਣਾ ਜੱਦੀ ਘਰ ਹੈ, ਅਤੇ ਇਸਦੀ ਤਰੱਕੀ, ਖੁਸ਼ਹਾਲੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਆਓ ਮਿਲਕੇ ਪੰਜਾਬੀਆਂ ਦੀ ਇਕਲੌਤੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰੀਏ।
ਵਫ਼ਦ ’ਚ ਇਹ ਮੈਂਬਰ ਹਨ ਸ਼ਾਮਲ :
ਇਹ ਵੀ ਪੜ੍ਹੋ : Moga ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬਾਰੇਵਾਲਾ ਵਿੱਚ 17 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ
- PTC NEWS