Office Timing Changed: ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਸਵੇਰੇ 7:30 ਵਜੇ ਹੀ ਦਫ਼ਤਰ ਪਹੁੰਚੇ ਸੀਐਮ ਮਾਨ

ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ ਮੰਗਲਵਾਰ ਸਵੇਰੇ 7.30 ਵਜੇ ਖੁੱਲ੍ਹ ਗਏ ਅਤੇ ਦੁਪਹਿਰ 2 ਵਜੇ ਬੰਦ ਹੋ ਜਾਣਗੇ। ਸੀਐਮ ਭਗਵੰਤ ਮਾਨ ਵੀ ਸਵੇਰੇ ਆਪਣੇ ਦਫ਼ਤਰ ਪਹੁੰਚ ਗਏ। ਸੋਮਵਾਰ ਨੂੰ ਉਨ੍ਹਾਂ ਟਵੀਟ ਕੀਤਾ ਕਿ 2 ਮਈ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਰਿਹਾ ਹੈ।

By  Ramandeep Kaur May 2nd 2023 10:13 AM -- Updated: May 2nd 2023 10:19 AM

Office Timing Changed: ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ ਮੰਗਲਵਾਰ ਸਵੇਰੇ 7.30 ਵਜੇ ਖੁੱਲ੍ਹ ਗਏ ਅਤੇ ਦੁਪਹਿਰ 2 ਵਜੇ ਬੰਦ ਹੋ ਜਾਣਗੇ। ਸੀਐਮ ਭਗਵੰਤ ਮਾਨ ਵੀ ਸਵੇਰੇ ਆਪਣੇ ਦਫ਼ਤਰ ਪਹੁੰਚ ਗਏ। ਸੋਮਵਾਰ ਨੂੰ ਉਨ੍ਹਾਂ ਟਵੀਟ ਕੀਤਾ ਕਿ 2 ਮਈ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਰਿਹਾ ਹੈ।

ਮੈਂ ਆਪ ਸਵੇਰੇ 7.30 ਵਜੇ ਆਪਣੇ ਦਫ਼ਤਰ ਜਾਵਾਂਗਾ। ਸਾਡੀ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ। ਇਸ ਨਾਲ ਬਹੁਤ ਫਾਇਦਾ ਹੋਵੇਗਾ ਅਤੇ ਮੈਂ ਇਸ ਪਹਿਲਕਦਮੀ ਵਿੱਚ ਪੰਜਾਬ ਦੇ ਲੋਕਾਂ ਨਾਲ ਹੱਥ ਮਿਲਾਉਣ ਦੀ ਉਮੀਦ ਕਰਦਾ ਹਾਂ। ਪੰਜਾਬ ਸਰਕਾਰ ਨੇ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਸੰਭਾਵਿਤ ਕਮੀ ਨਾਲ ਨਜਿੱਠਣ ਲਈ ਦਫ਼ਤਰਾਂ ਦੇ ਸਮੇਂ 'ਚ ਤਬਦੀਲੀ ਕਰਨ ਦਾ ਫੈਸਲਾ ਕੀਤਾ ਹੈ।

ਸਵੇਰੇ ਅੱਠ ਵਜੇ ਖੁੱਲ੍ਹਣਗੇ ਹਸਪਤਾਲ 

ਪੰਜਾਬ ਸਿਹਤ ਵਿਭਾਗ ਦੇ ਅਧੀਨ ਸਰਕਾਰੀ ਦਫ਼ਤਰਾਂ ਦੇ ਖੁੱਲ੍ਹਣ ਦਾ ਸਮਾਂ ਵੀ ਮੰਗਲਵਾਰ ਤੋਂ ਬਦਲ ਗਿਆ। ਹੁਣ ਦਫ਼ਤਰ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ। ਇਸ ਦੇ ਨਾਲ ਹੀ ਹਸਪਤਾਲ ਪਹਿਲਾਂ ਵਾਂਗ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਆਪਣੀਆਂ ਸੇਵਾਵਾਂ ਦੇਣਗੇ। ਇਸ ਸਬੰਧੀ ਸਿਹਤ ਵਿਭਾਗ ਨੇ ਹੁਕਮ ਜਾਰੀ ਕਰ ਦਿੱਤੇ ਹਨ।

ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ 24 ਘੰਟੇ ਉਪਲਬਧ ਰਹਿਣਗੀਆਂ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਲੋਕ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹਾਇਤਾ ਵਿਭਾਗ ਦੇ ਟੋਲ ਫਰੀ ਹੈਲਪਲਾਈਨ ਨੰਬਰ 104 ਤੋਂ ਪ੍ਰਾਪਤ ਕਰ ਸਕਣਗੇ।ਸਿਹਤ ਵਿਭਾਗ ਮੁਤਾਬਕ ਹਸਪਤਾਲਾਂ ਦੇ ਸਮੇਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮਰੀਜ਼ ਪਹਿਲਾਂ ਦੀ ਤਰ੍ਹਾਂ ਉੱਥੇ ਪਹੁੰਚ ਕੇ ਆਪਣਾ ਇਲਾਜ ਕਰਵਾ ਸਕਣਗੇ।

ਉਪਰੋਕਤ ਹੁਕਮ ਜ਼ਿਲ੍ਹਾ ਹਸਪਤਾਲ, ਸਬ ਡਿਵੀਜ਼ਨ ਹਸਪਤਾਲ, ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਆਮ ਆਦਮੀ ਕਲੀਨਿਕ, ਈਐਸਆਈ ਹਸਪਤਾਲਾਂ 'ਤੇ ਲਾਗੂ ਹੋਣਗੇ। ਇਸ ਤੋਂ ਪਹਿਲਾਂ ਸੂਬੇ ਦੇ ਹਸਪਤਾਲਾਂ ਦੇ ਅੰਦਰ ਸਥਿਤ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਦੇ ਸਨ। ਹੁਣ ਇਹ ਸਵੇਰੇ 7.30 ਤੋਂ 2 ਵਜੇ ਤੱਕ ਖੁੱਲ੍ਹੇ ਰਹਿਣਗੇ ਰਹਿਣਗੇ। ਹਸਪਤਾਲਾਂ 'ਚ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਚੱਲਦੀਆਂ ਰਹਿਣਗੀਆਂ।


ਸੀਐਮ ਮਾਨ ਸਮੇਤ ਕਈ ਮੰਤਰੀ ਸਵੇਰੇ ਹੀ ਪਹੁੰਚੇ ਦਫ਼ਤਰ

ਦੱਸ ਦਈਏ ਕਿ ਪੰਜਾਬ 'ਚ ਸਰਕਾਰੀ ਦਫ਼ਤਰਾਂ ਦਾ ਸਮਾਂ ਪਹਿਲਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਸੀ, ਪਰ ਇਸ 'ਚ ਬਦਲਾਅ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਗਰਮੀ ਦੇ ਮੱਦੇਨਜ਼ਰ ਸਮੇਂ ਵਿੱਚ ਬਦਲਾਅ ਕੀਤਾ ਹੈ ਤਾਂ ਜੋ ਬਿਜਲੀ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ।ਸਮਾਂ ਬਦਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਕਈ ਮੰਤਰੀ ਵੀ ਸਵੇਰੇ ਹੀ ਦਫ਼ਤਰ ਪਹੁੰਚ ਗਏ। ਇਸ ਵਿੱਚ ਅਮਨ ਅਰੋੜਾ, ਬ੍ਰਹਮਸ਼ੰਕਰ ਜਿੰਪਾ, ਹਰਭਜਨ ਸਿੰਘ, ਕੁਲਦੀਪ ਸਿੰਘ ਧਾਲੀਵਾਲ ਵੀ ਸਵੇਰੇ 7.30 ਵਜੇ ਦਫ਼ਤਰ ਪੁੱਜੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਮੁਹਿੰਮ ਰਾਹੀਂ ਬਿਜਲੀ ਦੀ ਬੱਚਤ ਕੀਤੀ ਜਾਵੇਗੀ। ਭਾਵੇਂ ਸਾਡੇ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਹੈ ਪਰ ਦਫ਼ਤਰੀ ਸਮੇਂ 'ਚ ਤਬਦੀਲੀ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਦੀ ਬਚਤ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੀ ਖਪਤ ਤੋਂ ਹੋਣ ਵਾਲੀ ਬੱਚਤ ਨਾਲ ਹਰ ਮਹੀਨੇ 16-17 ਕਰੋੜ ਰੁਪਏ ਦੀ ਬਚਤ ਹੋਵੇਗੀ। ਮਾਨ ਨੇ ਸਪੱਸ਼ਟ ਕਿਹਾ ਕਿ ਘਰੇਲੂ ਅਤੇ ਉਦਯੋਗਿਕ ਲੋਕਾਂ ਲਈ ਬਿਜਲੀ ਵਿੱਚ ਕੋਈ ਕੱਟ ਨਹੀਂ ਲਗਾਇਆ ਜਾਵੇਗਾ। ਸਾਡੇ ਕੋਲ ਕਾਫ਼ੀ ਬਿਜਲੀ ਹੈ। ਮੈਂ ਖੁਦ ਦੂਜਿਆਂ ਲਈ ਮਿਸਾਲ ਕਾਇਮ ਕੀਤੀ ਹੈ ਅਤੇ ਸਵੇਰੇ 7.28 ਵਜੇ ਦਫ਼ਤਰ ਪਹੁੰਚਿਆ।


Related Post