Free Bus Service For Women : ਬੰਦ ਹੋ ਸਕਦਾ ਮਹਿਲਾਵਾਂ ਦਾ ਮੁਫ਼ਤ ਸਫ਼ਰ ! ਪੰਜਾਬ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਟੈਂਡਰ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦਿੱਤਾ ਗਿਆ ਹੈ। ਜਿਨ੍ਹਾਂ ਨੇ ਤਕਰੀਬਨ 7 ਮਹੀਨਿਆਂ ਦੇ ਅੰਦਰ ਰਿਪੋਰਟ ਸਰਕਾਰ ਨੂੰ ਦੇਣੀ ਹੈ।
Free Bus Service For Women : ਪੰਜਾਬ ’ਚ ਇਸ ਸਮੇਂ ਮਹਿਲਾਵਾਂ ਲਈ ਬੱਸ ਸਫ਼ਰ ਫ੍ਰੀ ਕੀਤਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਐੱਮ ਰਹਿੰਦੇ ਹੋਏ ਇਸ ਸਬੰਧੀ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਮਹਿਲਾਵਾਂ ਸਾਲ 2021 ਤੋਂ ਮੁਫਤ ਸਫਰ ਕਰ ਰਹੀਆਂ ਹਨ। ਪਰ ਹੁਣ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਸਰਵੇ ਕਰਵਾਇਆ ਜਾਵੇਗਾ। ਜਿਸ ’ਚ ਮਹਿਲਾਵਾਂ ਮੁਫਤ ਬੱਸ ਸਰਵਿਸ ਬਾਰੇ ਕੀ ਸੋਚ ਰਹੀਆਂ ਹਨ ਇਸ ਸਬੰਧੀ ਸਰਵੇ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਟੈਂਡਰ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦਿੱਤਾ ਗਿਆ ਹੈ। ਜਿਨ੍ਹਾਂ ਨੇ ਤਕਰੀਬਨ 7 ਮਹੀਨਿਆਂ ਦੇ ਅੰਦਰ ਰਿਪੋਰਟ ਸਰਕਾਰ ਨੂੰ ਦੇਣੀ ਹੈ। ਉਨ੍ਹਾਂ ਵੱਲੋਂ ਸਰਵੇ ’ਚ ਸਰਕਾਰੀ ਬੱਸਾਂ ’ਚ ਸਫਰ ਕਰਨ ਵਾਲੀਆਂ ਮਹਿਲਾਵਾਂ ਕੋਲੋਂ ਬੱਸ ਸਰਵਿੱਸ ਦੇ ਫਾਇਦੇ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ।
ਇਸ ਸਰਵੇ ਰਾਹੀਂ ਪੰਜਾਬ ਸਰਕਾਰ ਮਹਿਲਾਵਾਂ ਨਬਜ਼ ਨੂੰ ਵੀ ਟਟੋਲੇਗੀ ਅਤੇ ਸਾਲ 2027 ਦੀਆਂ ਚੋਣਾਂ ਲਈ ਵੀ ਲੋਕਾਂ ਦੇ ਰੁਖ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ। ਦੱਸ ਦਈਏ ਕਿ ਹੁਣ ਤੱਕ ਪੰਜਾਬ ਦੀਆਂ 1 ਕਰੋੜ 40 ਲੱਖ ਦੇ ਕਰੀਬ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਦਾ ਲਾਭ ਮਿਲ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਮੁਫ਼ਤ ਬੱਸ ਸਫ਼ਰ ਦਾ ਲਾਭ ਦੇਣ ਬਦਲੇ ਆਪਣੇ ਖ਼ਜਾਨੇ ’ਚੋਂ ਹਰ ਸਾਲ ਕਰੋੜਾਂ ਰੁਪਏ ਦਾ ਖ਼ਰਚਾ ਵੀ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : Navjot Singh Sidhu New Innings : ਨਵਜੋਤ ਸਿੰਘ ਸਿੱਧੂ ਨੇ ਸਿਆਸਤ ਨੂੰ ਕਿਹਾ 'ਅਲਵਿਦਾ', ਕੀਤਾ ਇਹ ਵੱਡਾ ਐਲਾਨ