Punjab-Haryana Water Dispute - ਹਾਈਕੋਰਟ ਪਹੁੰਚਿਆ ਪੰਜਾਬ ਤੇ ਹਰਿਆਣਾ ਦੇ ਪਾਣੀ ਦਾ ਵਿਵਾਦ, ਭਾਖੜਾ ਡੈਮ ਤੋਂ ਪੰਜਾਬ ਪੁਲਿਸ ਹਟਾਉਣ ਦੀ ਮੰਗ

Punjab Haryana Water Dispute : ਪੰਚਕੂਲਾ ਦੇ ਵਕੀਲ ਰਵਿੰਦਰ ਢੱਲ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਹਰਿਆਣਾ ਦੇ ਪਾਣੀ ਨੂੰ ਛੱਡਣ ਅਤੇ ਬੀਬੀਐਮਬੀ ਭਾਖੜਾ ਹੈੱਡ ਵਰਕਸ ਅਤੇ ਲੋਹੜ ਖੁਡ ਏਸਕੇਪ ਚੈਨਲ 'ਤੇ ਪੰਜਾਬ ਪੁਲਿਸ ਦੀ ਤਾਇਨਾਤੀ ਨੂੰ ਹਟਾਉਣ ਦੀ ਮੰਗ ਕੀਤੀ ਹੈ।

By  KRISHAN KUMAR SHARMA May 3rd 2025 03:20 PM

Punjab Haryana Water Dispute : ਪੰਜਾਬ ਤੇ ਹਰਿਆਣਾ ਵਿਚਕਾਰ ਚੱਲ ਰਹੇ ਪਾਣੀ ਦਾ ਮਾਮਲਾ ਕੇਂਦਰ ਸਰਕਾਰ ਵੱਲੋਂ ਵੀ ਹੱਲ ਨਾ ਹੋਣ 'ਤੇ ਹੁਣ ਪੰਜਾਬ-ਹਰਿਆਣਾ ਹਾਈਕੋਰਟ (High Court) ਵਿੱਚ ਪਹੁੰਚ ਗਿਆ ਹੈ। ਹਰਿਆਣਾ ਵੱਲੋਂ ਮੰਗਿਆ ਗਿਆ 8500 ਕਿਊਸਿਕ ਪਾਣੀ ਦੇਣ ਤੋਂ ਇਨਕਾਰ ਕਰਨ ਵਿਰੁੱਧ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ।

ਪਾਣੀ ਛੱਡਣ ਤੇ ਪੁਲਿਸ ਹਟਾਉਣ ਦੀ ਮੰਗ

ਪੰਚਕੂਲਾ ਦੇ ਵਕੀਲ ਰਵਿੰਦਰ ਢੱਲ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਹਰਿਆਣਾ ਦੇ ਪਾਣੀ ਨੂੰ ਛੱਡਣ ਅਤੇ ਬੀਬੀਐਮਬੀ ਭਾਖੜਾ ਹੈੱਡ ਵਰਕਸ ਅਤੇ ਲੋਹੜ ਖੁਡ ਏਸਕੇਪ ਚੈਨਲ 'ਤੇ ਪੰਜਾਬ ਪੁਲਿਸ ਦੀ ਤਾਇਨਾਤੀ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਪਟੀਸ਼ਨਕਰਤਾ ਨੇ ਕਿਹਾ ਕਿ ਬੀਬੀਐਮਬੀ ਪਹਿਲਾਂ ਹਰਿਆਣਾ ਵੱਲੋਂ ਮੰਗਿਆ ਗਿਆ 8500 ਕਿਊਸਿਕ ਪਾਣੀ ਦੇਣ ਲਈ ਸਹਿਮਤ ਹੋਇਆ ਸੀ, ਪਰ ਪੰਜਾਬ ਸਰਕਾਰ ਨੇ ਇਨਕਾਰ ਕਰ ਦਿੱਤਾ ਅਤੇ ਡੈਮ 'ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ। ਇਸ ਨਾਲ ਸਿੱਧੇ ਤੌਰ 'ਤੇ ਕਾਨੂੰਨ ਵਿਵਸਥਾ ਦਾ ਸੰਕਟ ਪੈਦਾ ਹੋ ਗਿਆ ਹੈ।

ਪੰਜਾਬ ਸਰਕਾਰ ਕਰ ਰਹੀ ਗ਼ੈਰ-ਕਾਨੂੰਨੀ ਕੰਮ

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਿਆ ਸੀ, ਪਰ ਪਾਣੀ ਦੇਣਾ ਤਾਂ ਦੂਰ, ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਕਈ ਕਾਨਫਰੰਸਾਂ ਅਤੇ ਅਦਾਲਤੀ ਹੁਕਮਾਂ ਵਿੱਚ ਇਹ ਸਾਫ ਹੋ ਚੁੱਕਿਆ ਹੈ ਕਿ ਪੰਜਾਬ-ਹਰਿਆਣਾ ਦੇ ਪਾਣੀ ਨੂੰ ਨਹੀਂ ਰੋਕ ਸਕਦਾ, ਬਾਵਜੂਦ ਇਸ ਦੇ ਪੰਜਾਬ ਸਰਕਾਰ ਗ਼ੈਰ-ਕਾਨੂੰਨੀ ਕੰਮ ਕਰ ਰਹੀ ਹੈ।

ਇਸ ਲਈ, ਪਟੀਸ਼ਨਕਰਤਾ ਨੇ ਹੁਣ ਹਰਿਆਣਾ ਵੱਲੋਂ ਮੰਗੇ ਗਏ 8500 ਕਿਊਸਿਕ ਪਾਣੀ ਦੀ ਮੰਗ ਅਤੇ ਭਾਖੜਾ ਹੈੱਡ ਵਰਕਸ ਤੋਂ ਪੁਲਿਸ ਹਟਾਉਣ ਸੰਬੰਧੀ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ, ਜਿਸਦੀ ਸੁਣਵਾਈ ਹਾਈ ਕੋਰਟ ਅਗਲੇ ਹਫ਼ਤੇ ਕਰ ਸਕਦੀ ਹੈ।

Related Post