Punjab Flood Crisis Highlights : ਉਫਾਨ ਤੇ ਰਾਵੀ, ਮਾਧੋਪੁਰ ਹੈਡਵਰਕਸ ਦਾ ਟੁੱਟਿਆ ਗੇਟ, ਕਰੀਬ 50 ਲੋਕਾਂ ਦੇ ਫਸੇ ਹੋਣ ਦੀ ਖ਼ਬਰ, 1 ਲਾਪਤਾ, ਰੈਸਕਿਊ ਜਾਰੀ
ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ, ਮੁਕੇਰੀਆਂ, ਪਠਾਨਕੋਟ, ਸੁਲਤਾਨਪੁਰ, ਫਿਰੋਜ਼ਪੁਰ, ਬਠਿੰਡਾ ਤੇ ਅੰਮ੍ਰਿਤਸਰ ’ਚ ਭਾਰੀ ਮੀਂਹ ਪੈ ਸਕਦੈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੋ ਦਿਨ ਮੀਂਹ ਪੈ ਸਕਦਾ ਹੈ।
Aug 27, 2025 05:35 PM
ਹੜ੍ਹ ਪ੍ਰਭਾਵਿਤ ਲੋਕ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਨਾਲ ਕਰਨ ਸੰਪਰਕ- ਐਡਵੋਕੇਟ ਧਾਮੀ
Punjab Flood Update Live : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਅੰਦਰ ਹੜ੍ਹਾਂ ਦੇ ਹਾਲਾਤ ’ਤੇ ਗਹਿਰੀ ਚਿੰਤਰ ਪ੍ਰਗਟ ਕਰਦਿਆਂ ਇਸ ਔਖੀ ਘੜੀ ਸੰਗਤ ਨੂੰ ਅਪੀਲ ਕੀਤੀ ਕਿ ਪਿੰਡਾਂ ਅੰਦਰ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਅਤੇ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਜਾਣ।
ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੰਕਟ ’ਚੋਂ ਨਿਕਲਣ ਲਈ ਇਕਜੁੱਟਤਾ ਨਾਲ ਕਾਰਜ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਔਖੇ ਸਮੇਂ ਆਪਣੇ ਪ੍ਰਬੰਧ ਵਾਲੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਸਹਿਯੋਗ ਲਈ ਨਿਰਦੇਸ਼ ਦਿੱਤੇ ਹਨ।
Aug 27, 2025 05:27 PM
Madhopur Headworks ਦਾ ਟੁੱਟ ਗਿਆ Floodgate, 50 ਤੋਂ ਵੱਧ ਕਰਮਚਾਰੀ ਫਸੇ, Rescue operation ਜਾਰੀ
Aug 27, 2025 05:00 PM
ਹੜ੍ਹ ਕਰਕੇ Fazilka 'ਚ ਵਿਗੜੇ ਹਾਲਾਤ, ਸਿਰ 'ਤੇ ਸਮਾਨ ਰੱਖ ਕੇ ਜਾ ਰਹੇ ਲੋਕ
Punjab Flood Update Live : ਹੜ੍ਹ ਕਰਕੇ Fazilka 'ਚ ਵਿਗੜੇ ਹਾਲਾਤ, ਸਿਰ 'ਤੇ ਸਮਾਨ ਰੱਖ ਕੇ ਜਾ ਰਹੇ ਲੋਕ
Aug 27, 2025 04:56 PM
ਬਾਬਾ ਬਕਾਲਾ ਤੋਂ ਵੱਡੀ ਖ਼ਬਰ : ਬਿਆਸ ਦਰਿਆ ਵਿੱਚ ਪਾਣੀ ਰੈੱਡ ਅਲਰਟ ਤੋਂ 2 ਫੁੱਟ ਦੀ ਦੂਰੀ 'ਤੇ...
Punjab Flood Update Live : ਹੜ੍ਹ ਕਰਕੇ Fazilka 'ਚ ਵਿਗੜੇ ਹਾਲਾਤ, ਸਿਰ 'ਤੇ ਸਮਾਨ ਰੱਖ ਕੇ ਜਾ ਰਹੇ ਲੋਕ
Aug 27, 2025 04:37 PM
ਡੇਰਾ ਬਾਬਾ ਨਾਨਕ : ਰਾਵੀ ਦਰਿਆ ਦੇ ਦਰਜਨਾਂ ਪਿੰਡ ਆਪਣੀ ਲਪੇਟ ਦੇ ਵਿੱਚ ਲਏ
Punjab Flood Update Live : ਦਰਜਨਾ ਪਿੰਡਾਂ ਦੇ ਵਿੱਚ ਸੱਤ ਸੱਤ ਅੱਠ ਫੁੱਟ ਪਾਣੀ ਚੜਿਆ ਲੋਕਾਂ ਦੇ ਘਰ ਵੀ ਡੁੱਬੇ ਤੇ ਖੇਤ ਵੀ ਡੁੱਬੇ ਹਨ। ਘਰਾਂ 'ਚ ਖੜੇ ਵਹੀਕਲ ਕਾਰਾਂ ਮੋਟਰਸਾਈਕਲ ਵੀ ਪਾਣੀ ਦੇ ਵਿੱਚ ਬੁਰੀ ਤਰ੍ਹਾਂ ਨਾਲ ਡੁੱਬੇ ਸਰਹੱਦੀ ਪਿੰਡਾਂ ਦੇ ਲੋਕ ਆਪਣੀ ਜਾਨ ਮਾਲ ਦੀ ਹਿਫਾਜ਼ਤ ਕਰਨ ਦੇ ਲਈ ਕੋਠਿਆਂ ਦੀਆਂ ਛੱਤਾਂ ਤੇ ਚੜਨ ਲਈ ਹੋਏ ਮਜਬੂਰ ਪਾਣੀ ਦਾ ਵਹਾ ਤੇਜ਼ ਹੋਣ ਕਾਰਨ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੇ ਸਾਹ ਸੁੱਕੇ ਭਾਰਤ ਪਾਕ ਸਰਹੱਦ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਵਲੀ ਸੜਕ ਤੋਂ ਤੋ ਟੁੱਟਿਆ ਸੀ ਬੰਨ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਦੋਹਾਂ ਪਾਸੇ ਰਾਵੀ ਦਰਿਆ ਨੇ ਪਾਣੀ ਨੇ ਮਾਰੀ ਭਾਰੀ ਮਾਰ।
ਡੇਰਾ ਬਾਬਾ ਨਾਨਕ ਤੇ ਆਸ ਪਾਸ ਦੇ ਦਰਜਨਾਂ ਪਿੰਡਾਂ ਦਾ ਸੜਕਾਂ ਦੇ ਨਾਲ ਸੰਪਰਕ ਵੀ ਟੁੱਟਿਆ ਆਸ ਪਾਸ ਦੇ ਪਿੰਡਾਂ ਦੇ ਲੋਕ ਲੋਕਾਂ ਦੀ ਮਦਦ ਲਈ ਅੱਗੇ ਆਏ ਜਿਲਾ ਪ੍ਰਸ਼ਾਸਨ ਤੇ ਸਰਕਾਰ ਵੀ ਹੋਈ ਪੱਬਾਂ ਭਾਰ ਪਰ ਕੁਦਰਤ ਦੇ ਕਹਿਰ ਅੱਗੇ ਸਾਰੇ ਪ੍ਰਬੰਧ ਵਾਣੇ ਦਿਖਾਈ ਦੇਣ ਲੱਗੇ ਪਿੰਡਾਂ ਦੇ ਲੋਕ ਮਦਦ ਦੀ ਗੁਹਾਰ ਲਗਾਉਣ ਲੱਗੇ ਪਾਣੀ ਦਾ ਘਟਣ ਦੀ ਬਜਾਏ ਵਧਣ ਕਾਰਨ ਲੋਕਾਂ ਦੀ ਮੁਸੀਬਤ ਹੋਰ ਵੱਧਦੀ ਵਿਖਾਈ ਦੇ ਰਹੀ ਹੈ।
ਬੀਐਸਐਫ਼ ਤੇ ਆਰਮੀ ਵੱਲੋਂ ਹੈਲੀਕਾਪਟਰ ਦੀ ਮਦਦ ਦੇ ਨਾਲ ਇਲਾਕੇ ਦਾ ਕੀਤਾ ਜਾ ਰਿਹਾ ਨਿਰੀਖਣ ਡੇਰਾ ਬਾਬਾ ਨਾਨਕ ਇਲਾਕੇ ਦੇ ਵਿਧਾਇਕ ਤੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਦੀ ਮਦਦ ਕਰਨ ਦੀ ਕੀਤੀ ਜਾ ਰਹੀ ਹਰ ਸੰਭਵ ਕੋਸ਼ਿਸ਼ ਪਰ ਲੋਕ ਸਰਕਾਰ ਤੋਂ ਡਾਢੇ ਖਫਾ ਦਿੱਤੇ ਦਿਖਾਈ।
Aug 27, 2025 04:28 PM
Punjab Flood Updates : ਹੜ੍ਹ 'ਚ ਪੰਜਾਬ ਦੇ ਲੋਕਾਂ ਨੂੰ ਯਾਦ ਆਏ ਬਾਦਲ ਸਾਬ੍ਹ
Punjab Flood Update Live : ਦਰਜਨਾ ਪਿੰਡਾਂ ਦੇ ਵਿੱਚ ਸੱਤ ਸੱਤ ਅੱਠ ਫੁੱਟ ਪਾਣੀ ਚੜਿਆ ਲੋਕਾਂ ਦੇ ਘਰ ਵੀ ਡੁੱਬੇ ਤੇ ਖੇਤ ਵੀ ਡੁੱਬੇ ਹਨ। ਘਰਾਂ 'ਚ ਖੜੇ ਵਹੀਕਲ ਕਾਰਾਂ ਮੋਟਰਸਾਈਕਲ ਵੀ ਪਾਣੀ ਦੇ ਵਿੱਚ ਬੁਰੀ ਤਰ੍ਹਾਂ ਨਾਲ ਡੁੱਬੇ ਸਰਹੱਦੀ ਪਿੰਡਾਂ ਦੇ ਲੋਕ ਆਪਣੀ ਜਾਨ ਮਾਲ ਦੀ ਹਿਫਾਜ਼ਤ ਕਰਨ ਦੇ ਲਈ ਕੋਠਿਆਂ ਦੀਆਂ ਛੱਤਾਂ ਤੇ ਚੜਨ ਲਈ ਹੋਏ ਮਜਬੂਰ ਪਾਣੀ ਦਾ ਵਹਾ ਤੇਜ਼ ਹੋਣ ਕਾਰਨ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੇ ਸਾਹ ਸੁੱਕੇ ਭਾਰਤ ਪਾਕ ਸਰਹੱਦ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਵਲੀ ਸੜਕ ਤੋਂ ਤੋ ਟੁੱਟਿਆ ਸੀ ਬੰਨ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਦੋਹਾਂ ਪਾਸੇ ਰਾਵੀ ਦਰਿਆ ਨੇ ਪਾਣੀ ਨੇ ਮਾਰੀ ਭਾਰੀ ਮਾਰ।
ਡੇਰਾ ਬਾਬਾ ਨਾਨਕ ਤੇ ਆਸ ਪਾਸ ਦੇ ਦਰਜਨਾਂ ਪਿੰਡਾਂ ਦਾ ਸੜਕਾਂ ਦੇ ਨਾਲ ਸੰਪਰਕ ਵੀ ਟੁੱਟਿਆ ਆਸ ਪਾਸ ਦੇ ਪਿੰਡਾਂ ਦੇ ਲੋਕ ਲੋਕਾਂ ਦੀ ਮਦਦ ਲਈ ਅੱਗੇ ਆਏ ਜਿਲਾ ਪ੍ਰਸ਼ਾਸਨ ਤੇ ਸਰਕਾਰ ਵੀ ਹੋਈ ਪੱਬਾਂ ਭਾਰ ਪਰ ਕੁਦਰਤ ਦੇ ਕਹਿਰ ਅੱਗੇ ਸਾਰੇ ਪ੍ਰਬੰਧ ਵਾਣੇ ਦਿਖਾਈ ਦੇਣ ਲੱਗੇ ਪਿੰਡਾਂ ਦੇ ਲੋਕ ਮਦਦ ਦੀ ਗੁਹਾਰ ਲਗਾਉਣ ਲੱਗੇ ਪਾਣੀ ਦਾ ਘਟਣ ਦੀ ਬਜਾਏ ਵਧਣ ਕਾਰਨ ਲੋਕਾਂ ਦੀ ਮੁਸੀਬਤ ਹੋਰ ਵੱਧਦੀ ਵਿਖਾਈ ਦੇ ਰਹੀ ਹੈ।
ਬੀਐਸਐਫ਼ ਤੇ ਆਰਮੀ ਵੱਲੋਂ ਹੈਲੀਕਾਪਟਰ ਦੀ ਮਦਦ ਦੇ ਨਾਲ ਇਲਾਕੇ ਦਾ ਕੀਤਾ ਜਾ ਰਿਹਾ ਨਿਰੀਖਣ ਡੇਰਾ ਬਾਬਾ ਨਾਨਕ ਇਲਾਕੇ ਦੇ ਵਿਧਾਇਕ ਤੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਦੀ ਮਦਦ ਕਰਨ ਦੀ ਕੀਤੀ ਜਾ ਰਹੀ ਹਰ ਸੰਭਵ ਕੋਸ਼ਿਸ਼ ਪਰ ਲੋਕ ਸਰਕਾਰ ਤੋਂ ਡਾਢੇ ਖਫਾ ਦਿੱਤੇ ਦਿਖਾਈ।
Aug 27, 2025 04:26 PM
Sri Kartarpur Sahib ‘ਚ ਪਾਣੀ ਹੀ ਪਾਣੀ , ਲੰਗਰ ਹਾਲ, ਪਰਿਕਰਮਾ, ਸਰੋਵਰ, ਸਰਾਵਾਂ ਵਿੱਚ ਪਾਣੀ ਹੀ ਪਾਣੀ
Sri Kartarpur Sahib ‘ਚ ਪਾਣੀ ਹੀ ਪਾਣੀ , ਲੰਗਰ ਹਾਲ, ਪਰਿਕਰਮਾ, ਸਰੋਵਰ, ਸਰਾਵਾਂ ਵਿੱਚ ਪਾਣੀ ਹੀ ਪਾਣੀ
Aug 27, 2025 04:26 PM
Punjab Flood Updates : ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਟੁੱਟਿਆ ਗੇਟ
Ravi River Floods News : ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਟੁੱਟਿਆ ਗੇਟ
ਰਾਵੀ ਦਰਿਆ ’ਚ ਆ ਰਿਹਾ ਡੈਮ ਦਾ ਪਾਣੀ
ਕਰੀਬ 50 ਲੋਕਾਂ ਦੇ ਫਸੇ ਹੋਣ ਦੀ ਖ਼ਬਰ, 1 ਵਿਅਕਤੀ ਲਾਪਤਾ
ਹੈਲੀਕਾਪਟਰ ਰਾਹੀਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ਾਂ ਜਾਰੀ
Aug 27, 2025 04:24 PM
ਪਿੰਡ ਸਲੇਮਪੁਰ ਮੰਡ ਇਲਾਕੇ 'ਚ ਡੁੱਬਿਆ ਵਿਅਕਤੀ
Punjab Flood Updates : ਉੜਮੁੜ ਟਾਂਡਾ : ਪਿੰਡ ਸਲੇਮਪੁਰ ਮੰਡ ਇਲਾਕੇ 'ਚ ਵਾਪਰੀ ਮੰਦਭਾਗੀ ਘਟਨਾ
ਪਿੰਡ ਰੜਾ ਦੇ ਇੱਕ ਵਿਅਕਤੀ ਦੀ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ
ਜਰਨੈਲ ਸਿੰਘ ਜੈਲਾ ਵੱਜੋਂ ਹੋਈ ਮ੍ਰਿਤਕ ਵਿਅਕਤੀ ਦੀ ਪਛਾਣ
Aug 27, 2025 03:31 PM
ਸਤਲੁਜ ਦਰਿਆ ਦਾ ਦੌਰਾ ਕਰਨ ਪਹੁੰਚੇ MLA ਦਿਆਲਪੁਰਾ ਦੀ ਬਾਪੂ ਨਾਲ ਬਹਿਸ !
Punjab Flood Updates : ਉੜਮੁੜ ਟਾਂਡਾ : ਪਿੰਡ ਸਲੇਮਪੁਰ ਮੰਡ ਇਲਾਕੇ 'ਚ ਵਾਪਰੀ ਮੰਦਭਾਗੀ ਘਟਨਾ
ਪਿੰਡ ਰੜਾ ਦੇ ਇੱਕ ਵਿਅਕਤੀ ਦੀ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ
ਜਰਨੈਲ ਸਿੰਘ ਜੈਲਾ ਵੱਜੋਂ ਹੋਈ ਮ੍ਰਿਤਕ ਵਿਅਕਤੀ ਦੀ ਪਛਾਣ
Aug 27, 2025 03:26 PM
ਪੌਂਗ ਡੈਮ ਦਾ ਪਾਣੀ ਦਾ ਪੱਧਰ 1394 ਫੁੱਟ ਦੇ ਨੇੜੇ ਪਹੁੰਚਿਆ
ਪੌਂਗ ਡੈਮ ਦਾ ਪਾਣੀ ਦਾ ਪੱਧਰ 1394 ਫੁੱਟ ਦੇ ਨੇੜੇ ਪਹੁੰਚ ਗਿਆ ਹੈ ਜੋ ਕਿ ਖ਼ਤਰੇ ਦੇ ਖੇਤਰ ਦੇ ਨੇੜੇ ਹੈ। ਇਸ ਦੇ ਨਾਲ ਹੀ, ਬੀਬੀਐਮਬੀ ਬਿਆਸ ਦਰਿਆ ਵਿੱਚ ਲਗਾਤਾਰ ਭਾਰੀ ਮਾਤਰਾ ਵਿੱਚ ਪਾਣੀ ਛੱਡ ਰਿਹਾ ਹੈ। ਜੇਕਰ ਅਸੀਂ ਬਿਆਸ ਵਿੱਚ ਛੱਡੇ ਜਾ ਰਹੇ ਪਾਣੀ ਦੀ ਗੱਲ ਕਰੀਏ ਤਾਂ ਅੱਜ 82 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਜਾ ਰਿਹਾ ਹੈ। ਜ਼ੀ ਮੀਡੀਆ 'ਤੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ, ਬੀਬੀਐਮਬੀ ਦੇ ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਨੇ ਕਿਹਾ ਕਿ ਹਿਮਾਚਲ ਤੋਂ ਪੌਂਗ ਡੈਮ ਵਿੱਚ ਪਾਣੀ ਦਾ ਪ੍ਰਵਾਹ ਬਹੁਤ ਜ਼ਿਆਦਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਪਰ ਬੀਬੀਐਮਬੀ ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਲਵੇਗਾ ਤਾਂ ਜੋ ਹੇਠਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਨੁਕਸਾਨ ਘੱਟ ਤੋਂ ਘੱਟ ਹੋ ਸਕੇ। ਇਸ ਦੇ ਨਾਲ ਹੀ, ਰਾਕੇਸ਼ ਗੁਪਤਾ ਦਾ ਕਹਿਣਾ ਹੈ ਕਿ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿੱਚ ਪਾਣੀ ਦੇ ਪ੍ਰਵਾਹ ਵਿੱਚ ਲਗਾਤਾਰ ਵਾਧਾ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ ਪਰ ਬੀਬੀਐਮਬੀ ਅਗਲਾ ਫੈਸਲਾ ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਲਵੇਗਾ।
Aug 27, 2025 03:22 PM
ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵਿੱਚ ਫਸੇ ਬੱਚਿਆਂ ਨੂੰ ਲੋਕਾਂ ਨੇ JCB ਰਹੀ ਕੱਢਿਆ ਬਾਹਰ

Aug 27, 2025 02:25 PM
Madhopur Headworks ਕੋਲ ਦਿਖੀ ਇੰਡੀਅਨ ਆਰਮੀ ਦੀ ਬਹਾਦਰੀ

Aug 27, 2025 02:17 PM
CM ਮਾਨ ਦੇ ਪਿੰਡ ਸਤੋਜ ਵਿੱਚ ਵੀ ਭਰਿਆ ਪਾਣੀ,,ਸੜਕਾਂ ਬਣੀਆਂ ਤਲਾਬ
ਪੂਰੇ ਪੰਜਾਬ ਦੇ ਵਿੱਚ ਲਗਾਤਾਰ ਮੀਹ ਪੈ ਰਹੇ ਹਨ ਅਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਰੁਕ ਰੁਕ ਕੇ ਲਗਾਤਾਰ ਮੀਹ ਪੈ ਰਿਹਾ ਹੈ। ਜਿਲ੍ਹੇ ਦਾ ਹਰ ਇੱਕ ਸ਼ਹਿਰ ਹਰ ਇੱਕ ਪਿੰਡ ਪਾਣੀ ਦੀ ਗਿਰਫ਼ ਦੇ ਵਿੱਚ ਹੈ ਸੰਗਰੂਰ ਦੇ ਚੀਮੇ ਇਲਾਕੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਸਤੌਜ ਵੀ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਸੀਐਮ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਦੇ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਕੱਲ ਸ਼ਾਮ ਇਹ ਵੀਡੀਓ ਪੋਸਟ ਕੀਤੀ ਗਈ ਅਤੇ ਦਿਖਾਇਆ ਗਿਆ ਕਿ ਸਤੌਜ ਪਿੰਡ ਦੇ ਵਿੱਚ ਵੀ ਮੀਂਹ ਦੇ ਪਾਣੀ ਦੇ ਨਾਲ ਸੜਕਾਂ ਤਲਾਬ ਬਣ ਚੁੱਕਿਆ
Aug 27, 2025 01:04 PM
ਪੰਜਾਬ 'ਚ ਡੁੱਬ ਗਿਆ ਪੂਰਾ ਸਕੂਲ, ਅੰਦਰ ਫਸੇ 400 ਵਿਦਿਆਰਥੀ
Aug 27, 2025 12:46 PM
ਪਾਣੀ ’ਚ ਚੱਲਣ ਵਾਲੀਆਂ ਵੈਨਾਂ ਕਰਨਗੀਆਂ ਹੜ੍ਹ ਪੀੜਤ ਲੋਕਾਂ ਦੀ ਮਦਦ
ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋ ਖਾਸ MSV N1200 ਵੈਨਾਂ ਲਿਆਂਦੀਆਂ ਗਈਆਂ ਹਨ। ਇਹ ਵੈਨਾਂ 100 ਫੁੱਟ ਉੱਚੇ ਪਹਾੜਾਂ ‘ਤੇ ਚੜ੍ਹ ਸਕਦੀਆਂ ਹਨ ਅਤੇ 100 ਫੁੱਟ ਪਾਣੀ ਵਿੱਚ ਵੀ ਚੱਲਣ ਦੀ ਸਮਰੱਥਾ ਰੱਖਦੀਆਂ ਹਨ। ਖ਼ਾਸ ਤੌਰ ‘ਤੇ ਮਰੀਜ਼ਾਂ ਅਤੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਇਹਨਾਂ ਵਾਹਨਾਂ ਨੂੰ ਵਰਤਿਆ ਜਾ ਰਿਹਾ ਹੈ। ਇੱਕ ਵਾਰ ਵਿੱਚ 9 ਤੋਂ 10 ਲੋਕਾਂ ਨੂੰ ਰੈਸਕਿਊ ਕਰਨ ਵਾਲੀਆਂ ਇਹ ਵੈਨਾਂ ਛੱਤ ਵਾਲੀ ਸੁਵਿਧਾ ਨਾਲ ਐਬੂਲੈਂਸ ਵਾਂਗ ਵੀ ਕੰਮ ਕਰਦੀਆਂ ਹਨ। ਜਿੱਥੇ ਪੰਜਾਬ ਸਰਕਾਰ ਵੀ ਅਜੇ ਤੱਕ ਰਾਹਤ ਨਹੀਂ ਦੇ ਸਕੀ, ਆਰਮੀ ਵੀ ਸਹੂਲਤਾਂ ਨਹੀਂ ਪਹੁੰਚਾ ਸਕੀ ਅਤੇ ਕੇਂਦਰ ਸਰਕਾਰ ਵੀ ਕਦੇ ਪੰਜਾਬ ਲਈ ਇਸ ਤਰ੍ਹਾਂ ਦੇ ਵਾਹਨ ਨਹੀਂ ਲਿਆ ਸਕੀ, ਉਥੇ ਇਹ N1200 ਵੈਨਾਂ ਲੋਕਾਂ ਲਈ ਜੀਵਨ ਰੇਖਾ ਬਣ ਰਹੀਆਂ ਹਨ।
Aug 27, 2025 12:19 PM
ਹੜ੍ਹ ਦੇ ਪਾਣੀ ’ਚ ਫਸੇ 400 ਵਿਦਿਆਰਥੀ
Aug 27, 2025 12:03 PM
ਤਪਾ ਮੰਡੀ 'ਚ ਭਾਰੀ ਮੀਂਹ ਦਾ ਕਹਿਰ
- ਘਰ ਦੀ ਛੱਤ ਡਿੱਗਣ ਕਾਰਨ 27 ਸਾਲਾ ਮਹਿਲਾ ਦੀ ਮੌਤ
- ਹਾਦਸੇ 'ਚ 13 ਸਾਲਾ ਬੱਚਾ ਬਾਲ-ਬਾਲ ਬਚਿਆ
- ਮਜਦੂਰੀ ਕਰਕੇ ਪਰਿਵਾਰ ਦਾ ਗੁਜਾਰਾ ਕਰਦੀ ਸੀ ਮ੍ਰਿਤਕਾ ਸੋਨੀਆ
- ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗਿਆ ਮੁਆਵਜ਼ਾ
Aug 27, 2025 11:45 AM
ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ 27 ਸਾਲਾ ਸੋਨੀਆ ਦੀ ਮੌਤ
ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਆਈ ਹੈ।
ਭਾਰੀ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ 27 ਸਾਲਾ ਸੋਨੀਆ ਦੀ ਮੌਤ ਹੋ ਗਈ।
ਘਰ ਦਾ ਸਾਰਾ ਸਾਮਾਨ ਖਿੱਲਰ ਗਿਆ, ਜਿਸ ਕਾਰਨ 5 ਲੱਖ ਰੁਪਏ ਦਾ ਨੁਕਸਾਨ ਹੋਇਆ।
Aug 27, 2025 11:01 AM
ਪਠਾਨਕੋਟ ਜੰਮੂ ਰਾਸ਼ਟਰੀ ਰਾਜਮਾਰਗ ਪੂਰੀ ਤਰ੍ਹਾਂ ਬੰਦ
ਪਠਾਨਕੋਟ ਜੰਮੂ ਰਾਸ਼ਟਰੀ ਰਾਜਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ, ਪੰਜਾਬ ਨੂੰ ਜੋੜਨ ਵਾਲਾ ਰਾਵੀ ਨਦੀ 'ਤੇ ਬਣਿਆ ਪੁਲ ਜੰਮੂ ਦੇ ਕਠੂਆ ਵਾਲੇ ਪਾਸੇ ਤੋਂ ਨੁਕਸਾਨਿਆ ਗਿਆ ਹੈ, ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ, ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ, ਪੰਜਾਬ ਤੋਂ ਜੰਮੂ ਜਾਣ ਵਾਲਾ ਲਖਨਪੁਰ ਪੁਲ ਨੁਕਸਾਨਿਆ ਗਿਆ ਹੈ।
Aug 27, 2025 10:52 AM
ਸੀਐੱਮ ਭਗਵੰਤ ਮਾਨ ਨੇ ਹੜ੍ਹ ਪ੍ਰਬੰਧਨ ਲਈ ਬਣਾਈ ਇੱਕ ਕਮੇਟੀ
- ਮੀਂਹ ਕਾਰਨ ਹੋਏ ਭਾਰੀ ਨੁਕਸਾਨ ਮਗਰੋਂ ਜਾਗੀ ਮਾਨ ਸਰਕਾਰ !
- ਸੀਐੱਮ ਭਗਵੰਤ ਮਾਨ ਨੇ ਹੜ੍ਹ ਪ੍ਰਬੰਧਨ ਲਈ ਬਣਾਈ ਇੱਕ ਕਮੇਟੀ
- ਮੰਤਰੀ ਡਾ. ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਡੀਆਂ ਅਤੇ ਬਰਿੰਦਰ ਕੁਮਾਰ ਗੋਇਲ ਹੜ੍ਹਾਂ ਦੀ ਸਥਿਤੀ ਦੀ ਕਰਨਗੇ ਨਿਗਰਾਨੀ
- ਮਹਿੰਦਰ ਭਗਤ ਅਤੇ ਹਰਦੀਪ ਸਿੰਘ ਮੁੰਡੀਆਂ ਨੂੰ ਕਪੂਰਥਲਾ ਦੀ ਸੌਂਪੀ ਗਈ ਜ਼ਿੰਮੇਵਾਰੀ
- ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈ.ਟੀ.ਓ ਤਰਨਤਾਰਨ ਦੀ ਕਰਨਗੇ ਨਿਗਰਾਨੀ
- ਡਾ. ਬਲਜੀਤ ਕੌਰ ਅਤੇ ਤਰੁਣਪ੍ਰੀਤ ਸਿੰਘ ਸੋਂਧ ਨੂੰ ਫਾਜ਼ਿਲਕਾ ਦਾ ਕੀਤਾ ਇੰਚਾਰਜ ਨਿਯੁਕਤ
Aug 27, 2025 10:38 AM
ਕਰਤਾਰਪੁਰ ਕੋਰੀਡੋਰ ਨੇੜੇ ਟੁੱਟਿਆ ਧੁੱਸੀ ਬੰਨ੍ਹ
ਜਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕਿਆ ’ਚ ਰਾਵੀ ਦਰਿਆ ਬੀਤੇ ਕੱਲ੍ਹ ਤੋਂ ਵੱਡਾ ਨੁਕਸਾਨ ਕਰ ਰਿਹਾ ਅਤੇ ਬੀਤੀ ਦੇਰ ਰਾਤ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਨੇੜੇ ਵੀ ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਅਤੇ ਪਾਣੀ ਦੇ ਪੱਧਰ ਵਧਣ ਦੇ ਚੱਲਦੇ ਦਰਿਆ ਦੀ ਧੁੱਸੀ ਬੰਨ੍ਹ ਟੁੱਟਣ ਕਾਰਨ ਕਈ ਨੇੜਲੇ ਪਿੰਡਾਂ ’ਚ ਪਾਣੀ ਦਾਖਿਲ ਹੋ ਗਿਆ ਅਤੇ ਜਿੱਥੇ ਪੂਰੀ ਖੇਤੀਬਾੜੀ ਵਾਲੀ ਜਮੀਨ ਡੁੱਬ ਗਈ ਹੈ। ਉੱਥੇ ਹੀ ਰਾਤ ਸਮੇਂ ਹੀ ਕਈ ਘਰਾਂ ’ਚ ਵੀ ਪਾਣੀ ਦਾਖਿਲ ਹੋ ਚੁੱਕਿਆ ਹੈ ਅਤੇ ਡੇਰਾ ਬਾਬਾ ਨਾਨਕ ਨਾਨਕ ਸ਼ਹਿਰ ’ਚ ਵੀ ਪਾਣੀ ਵੜ ਚੁੱਕਾ ਹੈ ਅਤੇ ਲੋਕ ਪ੍ਰਸ਼ਾਸ਼ਨ ਕੋਲੋ ਮਦਦ ਦੀ ਅਪੀਲ ਕਰ ਰਹੇ ਹਨ।
Aug 27, 2025 10:24 AM
ਅਜਨਾਲਾ ’ਚ ਧੁੱਸੀ ਬੰਨ੍ਹ ਨੇ ਕਹਿਰ ਮਚਾਉਣ ਕੀਤਾ ਸ਼ੁਰੂ
- ਮਾਛੀਵਾਲ ਤੇ ਘੋਨੇਵਾਲ ਦੇ ਪਿੰਡਾਂ ’ਚ ਪਾਣੀ ਭਰਿਆ
- ਰਾਵੀ ਦੇ ਪਾਣੀ ਨਾਲ ਖੇਤ ਪੂਰੀ ਤਰ੍ਹਾਂ ਡੁੱਬੇ
- ਲੋਕਾਂ ਨੇ ਪਿੰਡ ਖਾਲੀ ਕਰਨੇ ਸ਼ੁਰੂ ਕੀਤੇ
Aug 27, 2025 09:59 AM
ਪੌਂਗ ਡੈਮ ਦਾ ਪਾਣੀ ਦਾ ਪੱਧਰ 1393 ਫੁੱਟ ਤੋਂ ਪਾਰ
ਪੌਂਗ ਡੈਮ ਦਾ ਪਾਣੀ ਦਾ ਪੱਧਰ 1393 ਫੁੱਟ ਨੂੰ ਪਾਰ ਕਰ ਗਿਆ ਹੈ। ਡੈਮ ਵਿੱਚ ਪਾਣੀ ਦਾ ਕੁੱਲ ਵਹਾਅ 2.5 ਲੱਖ ਕਿਊਸਿਕ ਹੈ, ਜਿਸ ਕਾਰਨ ਬਿਆਸ ਦਰਿਆ ਵਿੱਚ 82 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਬਿਆਸ ਦਰਿਆ ਇਸ ਸਮੇਂ ਉਫਾਨ 'ਤੇ ਹੈ ਅਤੇ ਬੀਤੀ ਰਾਤ ਦਸੂਹਾ ਦੇ ਕਈ ਪਿੰਡਾਂ ਵਿੱਚ ਪਾਣੀ ਆਉਣ ਦੀ ਜਾਣਕਾਰੀ ਹੈ। ਇਸ ਦੇ ਨਾਲ ਹੀ ਮੁਕੇਰੀਆਂ ਅਤੇ ਟਾਂਡਾ ਵਿੱਚ ਵੀ ਸਥਿਤੀ ਵਿਗੜਨ ਦੀ ਸੰਭਾਵਨਾ ਹੈ ਕਿਉਂਕਿ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿੱਚ ਪਾਣੀ ਦਾ ਵਹਾਅ ਘੱਟ ਨਹੀਂ ਹੋ ਰਿਹਾ ਹੈ, ਜਿਸ ਕਾਰਨ ਬੀਬੀਐਮਬੀ ਬਿਆਸ ਦਰਿਆ ਵਿੱਚ ਪਾਣੀ ਛੱਡਣ ਸਬੰਧੀ ਵੱਡਾ ਫੈਸਲਾ ਲੈ ਸਕਦਾ ਹੈ। ਇਸ ਦੇ ਨਾਲ ਹੀ, ਪੌਂਗ ਡੈਮ ਨੇੜੇ ਸ਼ਾਹ ਨਹਿਰ ਬੈਰਾਜ ਦੇ 52 ਵਿੱਚੋਂ 49 ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ, ਜਿਸ ਕਾਰਨ ਬਿਆਸ ਦਰਿਆ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਜਾ ਰਿਹਾ ਹੈ।
Aug 27, 2025 09:54 AM
ਪੌਂਗ ਡੈਮ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੋਇਆ ਪਾਰ
Aug 27, 2025 09:51 AM
ਅੱਜ ਗੁਰਦਾਸਪੁਰ ਅਤੇ ਪਠਾਨਕੋਟ ਜਾਣਗੇ ਮੁੱਖਮੰਤਰੀ ਭਗਵੰਤ ਮਾਨ
- ਅੱਜ ਗੁਰਦਾਸਪੁਰ ਅਤੇ ਪਠਾਨਕੋਟ ਜਾਣਗੇ ਮੁੱਖਮੰਤਰੀ ਭਗਵੰਤ ਮਾਨ
- ਹੜ ਪ੍ਰਭਾਵਿਤ ਇਲਾਕਿਆਂ ਦਾ ਲੈਣਗੇ ਜਾਇਜਾ
- ਤਾਮਿਲਨਾਡੂ ਦੌਰੇ ਤੇ ਬਾਅਦ ਮੁੱਖਮੰਤਰੀ ਆਏ ਵਾਪਿਸ
- ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ
Aug 27, 2025 09:45 AM
ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਭਾਖੜਾ ਡੈਮ 9 ਫੁੱਟ ਥੱਲ੍ਹੇ
- ਭਾਖੜਾ ਡੈਮ ਦਾ ਅੱਜ ਸਵੇਰ ਦਾ ਲੈਵਲ 1671.49 ਫੁੱਟ
- 1680 ਫੁੱਟ ਤੱਕ ਭਰਿਆ ਜਾ ਸਕਦਾ ਹੈ ਭਾਖੜਾ ਡੈਮ ਨੂੰ
- ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਭਾਖੜਾ ਡੈਮ 9 ਫੁੱਟ ਥੱਲ੍ਹੇ
- ਅੱਜ ਸਵੇਰ ਵੇਲੇ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 58997 ਕਿਉਸਿੱਕ ਹੈ
- ਭਾਖੜਾ ਡੈਮ ਵਿੱਚੋਂ ਇਸ ਸਮੇਂ 43,635 ਕਿਉਸਕ ਪਾਣੀ ਛੱਡਿਆ ਜਾ ਰਿਹਾ ਹੈ
- ਇਹ ਪਾਣੀ ਅੱਗੇ ਨੰਗਲ ਡੈਮ ਵਿਖੇ ਪੁੱਜਦਾ ਹੈ ਜਿੱਥੋਂ ਅੱਗੇ ਇਹ ਪਾਣੀ ਦੋ ਨਹਿਰਾਂ ਰਾਹੀਂ ਤੇ ਸਤਲੁਜ ਦਰਿਆ ਰਾਹੀਂ ਛੱਡਿਆ ਜਾਂਦਾ ਹੈ।
- ਇਸ ਸਮੇਂ ਨੰਗਲ ਹਾਈਡਲ ਚੈਨਲ ਨਹਿਰ ਵਿੱਚ 12500 ਕਿਉੰਸਿਕ ਪਾਣੀ ਛੱਡਿਆ ਜਾ ਰਿਹਾ ਹੈ
- ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ 10,150 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ
- ਅਤੇ ਸਤਲੁਜ ਦਰਿਆ ਵਿੱਚ 21150 ਕਿਉਸਿਕ ਪਾਣੀ ਛੱਡਿਆ ਜਾ ਰਿਹਾ
Aug 26, 2025 06:43 PM
Punjab Flood : ਪੰਜਾਬ 'ਚ ਚਾਰੇ-ਪਾਸੇ ਪਾਣੀ ਹੀ ਪਾਣੀ, ਮਚ ਗਈ ਹਾਹਾਕਾਰ, Ground Zero ਤੋਂ ਦੇਖੋ ਤਸਵੀਰਾਂ
Punjab Flood : ਪੰਜਾਬ 'ਚ ਚਾਰੇ-ਪਾਸੇ ਪਾਣੀ ਹੀ ਪਾਣੀ, ਮਚ ਗਈ ਹਾਹਾਕਾਰ, Ground Zero ਤੋਂ ਦੇਖੋ ਤਸਵੀਰਾਂ
Aug 26, 2025 06:42 PM
Harike Head ਦੇ ਖੁੱਲ੍ਹੇ ਗੇਟ, ਵੱਧਦੇ ਪਾਣੀ ਨੂੰ ਦੇਖ ਕੇ ਪਿੰਡ ਦੇ ਗੁਰੂਘਰ 'ਚ ਹੋ ਰਹੀ Announcement
Punjab Floods Live Updates : ਹਰੀਕੇ ਹੈਡ ਦੇ ਖੁੱਲ੍ਹੇ ਗੇਟ, ਵੱਧਦੇ ਪਾਣੀ ਨੂੰ ਦੇਖ ਕੇ ਪਿੰਡ ਦੇ ਗੁਰੂਘਰ 'ਚ ਹੋ ਰਹੀ Announcement
Aug 26, 2025 06:15 PM
ਰਾਵੀ ਦਰਿਆ ਲਈ ਆਉਣ ਵਾਲੇ 24 ਘੰਟੇ ਨੇ ਬੇਹੱਦ ਨਾਜ਼ੁਕ
Punjab Flood Updates : ਸਿਵਲ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਰਾਵੀ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਉੱਚੇ ਥਾਵਾਂ ਤੇ ਜਾਣ ਲਈ ਕੀਤੀ ਜਾ ਰਹੀ ਹੈ ਅਪੀਲ
ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਪੁੱਤਰ ਖੁਸ਼ਪਾਲ ਸਿੰਘ ਧਾਲੀਵਾਲ, ਏ.ਡੀ.ਸੀ ਰੋਹਿਤ ਅਤੇ ਐਸ.ਐਸ.ਪੀ ਮਨਿੰਦਰ ਸਿੰਘ ਵੱਲੋਂ ਲੋਕਾਂ ਨਾਲ ਕੀਤਾ ਜਾ ਰਿਹਾ ਹੈ ਸਿੱਧਾ ਰਾਬਤਾ
Aug 26, 2025 06:14 PM
Punjab Flood News : ਕਸ਼ਮੀਰ ਤੋਂ ਕੰਨਿਆਕੁਮਾਰੀ ਦਾ ਇੱਕ ਪਾਸਿਓਂ ਰੇਲ ਸੰਪਰਕ ਟੁੱਟਿਆ, ਪਠਾਨਕੋਟ ਤੋਂ ਜਲੰਧਰ ਟ੍ਰੇਨਾਂ ਨੂੰ ਕੀਤਾ ਡਾਇਵਰਟ
Pathankot Jalandhar Train : ਪਹਾੜਾਂ 'ਚ ਹੋ ਰਹੀ ਤੇਜ਼ ਬਰਸਾਤ ਅਤੇ ਲਗਾਤਾਰ ਫਟ ਰਹੇ ਬੱਦਲਾਂ ਦੀ ਵਜਾ ਨਾਲ ਨਹਿਰਾਂ ਅਤੇ ਨਾਲੇ ਪੂਰੀ ਤਰ੍ਹਾਂ ਉਫਾਨ ਤੇ ਹਨ ਅਤੇ ਇਹਨਾਂ ਦਾ ਅਸਰ ਸਿੱਧੇ ਤੌਰ ਤੇ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਾੜਾਂ ਚ ਹੋਈ ਬਰਸਾਤ ਦੀ ਵਜਾ ਦੇ ਨਾਲ ਮੈਦਾਨੀ ਇਲਾਕਿਆਂ ਚ ਪੂਰੀ ਤਰਾਂ ਪਾਣੀ ਭਰਿਆ ਹੋਇਆ ਹੈ ਅਤੇ ਇਸਦਾ ਅਸਰ ਜਿੱਥੇ ਆਮ ਲੋਕਾਂ ਤੇ ਪਿਆ ਹੈ, ਉੱਥੇ ਹੀ ਦੂਸਰੇ ਪਾਸੇ ਰੇਲਵੇ ਵਿਭਾਗ ਵੀ ਇਸ ਦੀ ਚਪੇਟ ਚ ਆਉਂਦਾ ਹੋਇਆ ਲੱਭ ਰਿਹਾ ਹੈ ਗੱਲ ਕਰੀਏ ਜੇਕਰ ਜਿਲਾ ਪਠਾਨਕੋਟ ਦੀ ਤਾਂ ਜ਼ਿਲ੍ਹਾ ਪਠਾਨਕੋਟ ਵਿਖੇ ਚੱਕੀ ਰੇਲਵੇ ਪੁੱਲ ਚੱਕੀ ਦਰਿਆ ਦੀ ਮਾਰ ਹੇਠ ਆਇਆ ਹੈ ਅਤੇ ਚੱਕੀ ਦਰਿਆ ਦੀ ਵਜਾ ਨਾਲ ਪੁੱਲ ਦੇ ਹੇਠਲਾ ਜ਼ਿਆਦਾਤਰ ਮਿੱਟੀ ਦਾ ਹਿੱਸਾ ਚੱਕੀ ਵਿੱਚ ਰੁੜ ਚੁੱਕਿਆ ਹੈ, ਜਿਸ ਵਜਾ ਨਾਲ ਪੁੱਲ ਰੂੜਨ ਦਾ ਖਤਰਾ ਬਣਿਆ ਹੋਇਆ ਹੈ ਇਸਨੂੰ ਵੇਖਦੇ ਹੋਏ ਰੇਲਵੇ ਪ੍ਰਸ਼ਾਸਨ ਵੱਲੋਂ ਇਸ ਪੁੱਲ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਸੇ ਪੁੱਲ ਰਾਹੀਂ ਪਠਾਨਕੋਟ ਤੋਂ ਹੁੰਦੀ ਹੋਈ ਜਲੰਧਰ ਜਾਂ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਦਾ ਰੂਟ ਡਾਈਵਰਟ ਕਰ ਅੰਮ੍ਰਿਤਸਰ ਵੱਲੋਂ ਭੇਜਿਆ ਜਾ ਰਹੀਆਂ ਹਨ, ਜੋ ਕਿ ਅਮ੍ਰਿਤਸਰ ਹੁੰਦੀ ਹੋਈ ਜਲੰਧਰ ਜਾਣ ਗਿਆਂ ਅਤੇ ਉਸ ਤੋਂ ਬਾਦ ਦਿਲੀ ਜਾ ਹੋਰ ਪਾਸੇ ਰਵਾਨਾ ਹੋਣ ਗਿਆਂ
ਇਸ ਸਬੰਧੀ ਓਮ ਪ੍ਰਕਾਸ਼ ਰੇਲਵੇ ਵਿਭਾਗ ਕਰਮਚਾਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਚੱਕੀ ਦਰਿਆ ਦੀ ਵਜਾ ਦੇ ਨਾਲ ਰੇਲਵੇ ਦੇ ਪੁੱਲ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਸ ਵਜਾ ਨਾਲ ਪਠਾਨਕੋਟ ਤੋਂ ਜਲੰਧਰ ਨੂੰ ਜਾਣ ਵਾਲੀਆਂ ਟਰੇਨਾਂ ਨੂੰ ਅੰਮ੍ਰਿਤਸਰ ਰਾਹੀਂ ਡਾਈਵਰਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬਦ ਰਹੇ ਪਾਣੀ ਦੀ ਜਾਣਕਾਰੀ ਆਪਣੇ ਵਿਵਾਗ ਨੂੰ ਦੇ ਰਹੇ ਹਾਂ।
Aug 26, 2025 06:07 PM
ਮਕੌੜਾ ਪੱਤਣ ਨਾਲ ਲਗਦੇ ਇਲਾਕੇ 'ਚ ਡੀਸੀ ਵੱਲੋਂ ਜਾਇਜ਼ਾ
ਜ਼ਿਲੇ ਗੁਰਦਾਸਪੁਰ ਦੇ ਮਕੌੜਾ ਪੱਤਣ ਦੇ ਨਾਲ ਲੱਗਦੇ ਇਲਾਕੇ ਨੂੰ ਰਾਵੀ ਦਰਿਆ ਨੇ ਆਪਣੀ ਮਾਰ ਦੇ ਹੇਠਾਂ ਲਿਆ ਹੋਇਆ। ਇਸੇ ਦੇ ਚਲਦਿਆਂ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵੀ ਮੌਕੇ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਸੁਣੀਆਂ ਗਈਆਂ।
Aug 26, 2025 05:56 PM
ਸੁਖਬੀਰ ਸਿੰਘ ਬਾਦਲ ਵੱਲੋਂ ਸੀਐਮ ਮਾਨ ਦੇ ਚੇਨਈ ਵਿਚ ਛੁੱਟੀਆਂ ਮਨਾਉਣ ਦੀ ਕੀਤੀ ਨਿਖੇਧੀ
ਅਕਾਲੀ ਦਲ ਦੇ ਪ੍ਰਧਾਨ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀ ਦੁੱਖ ਤਕਲੀਫ ਵਿਚ ਬੇਪਰਵਾਹ ਹਨ ਅਤੇ ਉਹ ਆਪਣੇ ਪਰਿਵਾਰ ਨਾਲ ਚੇਨਈ ਵਿਚ ਛੁੱਟੀਆਂ ਮਨਾ ਰਹੇ ਹਨ ਜਦੋਂ ਕਿ ਸੂਬੇ ਦੇ ਲੋਕ ਹੜ੍ਹਾਂ ਦੀ ਮਾਰ ਹੇਠ ਆ ਕੇ ਮੁਸ਼ਕਿਲਾਂ ਝੱਲ ਰਹੇ ਹਨ। ਉਹਨਾਂ ਨੇ ਇਸ ਕਾਰਵਾਈ ਨੂੰ ਸ਼ਰਮਨਾਕ ਤੇ ਅਫਸੋਸਜਨਕ ਕਰਾਰ ਦਿੰਦਿਆਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਹੜ੍ਹ ਪ੍ਰਭਾਵਤ ਲੋਕਾਂ ਨੂੰ ਫੌਰੀ ਅੰਤਰਿਮ ਰਾਹਤ ਪ੍ਰਦਾਨ ਕਰੇ।
ਸਰਦਾਰ ਬਾਦਲ ਨੇ ਕਿਹਾ ਕਿ ਉਹ ਹਰ ਪ੍ਰਭਾਵਤ ਥਾਂ ’ਤੇ ਲੋਕਾਂ ਤੱਕ ਪਹੁੰਚ ਕਰਨ ਅਤੇ ਮਦਦ ਕਰਨ ਦਾ ਹਰ ਸੰਭਵ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਫਾਜ਼ਿਲਕਾ, ਅਬੋਹਰ ਤੇ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਹੈ ਅਤੇ ਅੱਜ ਉਹ ਤਰਨ ਤਾਰਨ ਦੌਰੇ ’ਤੇ ਹਨ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਵੀ ਹੜ੍ਹਾਂ ਦੀ ਮਾਰ ਦੀ ਖਬਰ ਹੈ ਜਿਸ ਵਾਸਤੇ ਉਹਨਾਂ ਅਕਾਲੀ ਦਲ ਦੀ ਟੀਮ ਦੀ ਡਿਊਟੀ ਮੁਸ਼ਕਿਲਾਂ ਵਿਚ ਘਿਰੇ ਲੋਕਾਂ ਦੀ ਮਦਦ ਵਾਸਤੇ ਲਗਾਈ ਹੈ।
Aug 26, 2025 05:53 PM
ਪਿੰਡ ਬੁਤਾਲਾ 'ਚ ਬਿਆਸ ਦਰਿਆ ਨਾਲ ਫਸਲਾਂ ਤਬਾਹ
ਕਪੂਰਥਲਾ 'ਚ ਮੁੜ ਤੇਜ਼ ਹੋਈ ਬਾਰਿਸ਼
ਪਿੰਡ ਬੁਤਾਲਾ 'ਚ ਬਿਆਸ ਦਰਿਆ ਨਾਲ ਫਸਲਾਂ ਤਬਾਹ
ਬੰਨ੍ਹ 'ਤੇ ਆਈ ਤਰੇੜ, ਪਿੰਡ ਵਾਸੀਆਂ ਵੱਲੋਂ ਖੁਦ ਹੀ ਬੰਨ੍ਹ ਨੂੰ ਪੱਕਾ ਕਰਨ ਦੀ ਸੇਵਾ ਜਾਰੀ
Aug 26, 2025 05:39 PM
ਪੰਜਾਬ ਦੇ ਸਕੂਲਾਂ 'ਚ 30 ਅਗਸਤ ਤੱਕ ਛੁੱਟੀਆਂ
Punjab Flood Updates : ਪੰਜਾਬ ਦੇ ਸਾਰੇ ਸਕੂਲਾਂ ‘ਚ 30 ਅਗਸਤ ਤੱਕ ਛੁੱਟੀਆਂ ਦਾ ਐਲਾਨ, CM ਮਾਨ ਨੇ ਭਾਰੀ ਮੀਂਹ ਨੂੰ ਦੇਖਦਿਆਂ 30 ਅਗਸਤ ਤੱਕ ਛੁੱਟੀਆਂ ਦਾ ਕੀਤਾ ਐਲਾਨ
Aug 26, 2025 04:30 PM
ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ
- ਭਾਰੀ ਮੀਂਹ ਤੇ ਬੱਦਲ ਫੱਟਣ ਦੀ ਘਟਨਾ ਪਿੱਛੋਂ ਰੋਕੀ ਗਈ ਯਾਤਰਾ
- ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਵੀ ਰੋਕੀ ਗਈ ਆਵਾਜਾਈ
- ਮੌਸਮ ਵਿਭਾਗ ਵੱਲੋਂ 27 ਅਗਸਤ ਤੱਕ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ
Aug 26, 2025 04:20 PM
ਭਲਕੇ ਅੰਮ੍ਰਿਤਸਰ ’ਚ ਸਾਰੇ ਸਕੂਲ ਤੇ ਕਾਲਜ ਬੰਦ
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕੱਲ੍ਹ ਸਾਰੇ ਸਕੂਲ, ਕਾਲਜ ਬੰਦ ਰਹਿਣਗੇ।
Aug 26, 2025 04:16 PM
Mukerian ਦੇ ਪਿੰਡ 'ਚ ਹੜ੍ਹ ਦੀ ਮਾਰ ! ਗੁੱਸੇ 'ਚ ਆਏ ਲੋਕਾਂ ਦੀ ਮਾਨ ਸਰਕਾਰ ਨੂੰ ਚਿਤਾਵਨੀ
Aug 26, 2025 04:08 PM
ਅੰਮ੍ਰਿਤਸਰ ’ਚ ਸਾਰੇ ਸਕੂਲ ਤੇ ਕਾਲਜ ਰਹਿਣਗੇ ਬੰਦ
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕੱਲ੍ਹ ਸਾਰੇ ਸਕੂਲ, ਕਾਲਜ ਬੰਦ ਰਹਿਣਗੇ।
Aug 26, 2025 03:48 PM
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਪਿੰਡਾਂ ਵਿਚੋਂ ਕੱਢਣਾ ਸ਼ੁਰੂ
ਫਾਜ਼ਿਲਕਾ ਦੇ ਸਤਲੁਜ ਨਾਲ ਲਗਦੇ ਪਿੰਡਾਂ ਵਿਚ ਹਾਲਾਤ ਇਸ ਕਦਰ ਵਿਗੜਦੇ ਨਜ਼ਰ ਆ ਰਹੇ ਹਨ ਕਿ ਸਤਲੁਜ ਦੀ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦੇ ਗੁਰੂਦਵਾਰਾ ਸਾਹਿਬ ਵਿਚੋਂ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਵਾਂ ਤੇ ਕਢ ਕੇ ਲਿਜਾਇਆ ਜਾ ਰਿਹਾ ਹੈ ।
Aug 26, 2025 03:42 PM
ਲਹਿਰਾਗਾਗਾ ਲਗਾਤਾਰ ਤਿੰਨ ਦਿਨਾਂ ਤੋਂ ਪੈ ਰਹੀ ਹੈ ਬਾਰਿਸ਼
ਲਹਿਰਾਗਾਗਾ ਦੇ ਅੰਡਰਬ੍ਰਿਜ ਦੀ ਗੱਲ ਕਰੀਏ ਤਾਂ ਇਹ ਬਾਰਿਸ਼ਾਂ ਸਮੇਂ ਸੁਰਖੀਆਂ ਵਿੱਚ ਹੀ ਰਿਹਾ ਇਸ ਅੰਡਰ ਵੀ ਵਿੱਚ ਕਈ ਵਾਰ ਸਵਾਰੀਆਂ ਦੀ ਭਰੀ ਬੱਸ ਫਸੀ ਤੇ ਪੌੜੀਆਂ ਨਾਲ ਸਵਾਰੀਆਂ ਨੂੰ ਕੱਢਿਆ ਬਾਹਰ ਅੱਜ ਦੀ ਗੱਲ ਕਰੀਏ ਤਾਂ ਦੋ ਦਿਨ ਤੋਂ ਅੰਡਰਵਿਜ਼ ਨੱਕੋ ਨੱਕ ਭਰਿਆ ਹੋਇਆ ਹੈ ਜਿਸ ਵਿੱਚ ਇੱਕ ਸਵਿਫਟ ਡਿਜ਼ਾਇਰਕਾਰ ਫਸੀ ਹੋਈ ਹੈ ਇਸ ਸਵਿਫਟ ਕਾਰ ਵਿੱਚ ਚਾਰ ਲੋਕ ਸਵਾਰ ਸਨ ਜਿਨਾਂ ਨੇ ਸ਼ੀਸ਼ੇ ਭੰਨ ਕੇ ਆਪਣੀ ਜਾਨ ਬਚਾਈ
Aug 26, 2025 03:41 PM
ਲਹਿਰਾਗਾਗਾ ਲਗਾਤਾਰ ਤਿੰਨ ਦਿਨਾਂ ਤੋਂ ਪੈ ਰਹੀ ਹੈ ਬਾਰਿਸ਼
ਲਹਿਰਾਗਾਗਾ ਦੇ ਅੰਡਰਬ੍ਰਿਜ ਦੀ ਗੱਲ ਕਰੀਏ ਤਾਂ ਇਹ ਬਾਰਿਸ਼ਾਂ ਸਮੇਂ ਸੁਰਖੀਆਂ ਵਿੱਚ ਹੀ ਰਿਹਾ ਇਸ ਅੰਡਰ ਵੀ ਵਿੱਚ ਕਈ ਵਾਰ ਸਵਾਰੀਆਂ ਦੀ ਭਰੀ ਬੱਸ ਫਸੀ ਤੇ ਪੌੜੀਆਂ ਨਾਲ ਸਵਾਰੀਆਂ ਨੂੰ ਕੱਢਿਆ ਬਾਹਰ ਅੱਜ ਦੀ ਗੱਲ ਕਰੀਏ ਤਾਂ ਦੋ ਦਿਨ ਤੋਂ ਅੰਡਰਵਿਜ਼ ਨੱਕੋ ਨੱਕ ਭਰਿਆ ਹੋਇਆ ਹੈ ਜਿਸ ਵਿੱਚ ਇੱਕ ਸਵਿਫਟ ਡਿਜ਼ਾਇਰਕਾਰ ਫਸੀ ਹੋਈ ਹੈ ਇਸ ਸਵਿਫਟ ਕਾਰ ਵਿੱਚ ਚਾਰ ਲੋਕ ਸਵਾਰ ਸਨ ਜਿਨਾਂ ਨੇ ਸ਼ੀਸ਼ੇ ਭੰਨ ਕੇ ਆਪਣੀ ਜਾਨ ਬਚਾਈ
Aug 26, 2025 03:38 PM
ਭੁੱਬਾਂ ਮਾਰ ਮਾਰ ਕੇ ਰੋ ਰਹੇ ਕਿਸਾਨ
ਬਿਆਸ ਦਰਿਆ ਦਾ ਬੰਨ ਟੁੱਟਣ ਵੇਲੇ ਇੱਕ ਕਿਸਾਨ ਭੁੱਬਾਂ ਮਾਰ ਮਾਰ ਕੇ "ਵਾਹਿਗੁਰੂ ਵਾਹਿਗੁਰੂ" ਆਵਾਜ਼ਾਂ ਮਾਰਦਾ ਸਾਹਮਣੇ ਆਇਆ। ਕੈਮਰੇ ਸਾਹਮਣੇ ਉਸ ਕਿਸਾਨ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਨੂੰ ਬਣਾਉਣ ਵਾਲਾ ਆਗੂ ਹੈ, ਪਰ 2023 ਦੇ ਹੜ੍ਹ ਤੋਂ ਬਾਅਦ ਨਾ ਕੁੱਕੜੀ ਦਾ, ਨਾ ਬੱਕਰੀ ਦਾ ਤੇ ਨਾ ਹੀ ਹੋਰ ਕੋਈ ਮੁਆਵਜ਼ਾ ਮਿਲਿਆ। ਉਸਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਇਸ ਵਾਰ ਵੀ ਸਰਕਾਰ ਨੇ ਕੁਝ ਨਾ ਕੀਤਾ ਤਾਂ ਆਗੂਆਂ ਨੂੰ ਪਿੰਡਾਂ ਵਿੱਚ ਘੁੱਸਣ ਨਹੀਂ ਦਿੱਤਾ ਜਾਵੇਗਾ। ਇਹੋ ਉਹੀ ਕਿਸਾਨ ਹੈ ਜੋ ਬੰਨ ਟੁੱਟਦਿਆਂ ਰੋਦਿਆਂ "ਸਾਰਾ ਹੀ ਡੁੱਬ ਗਿਆ… ਰੱਬਾ ਮਾਰਤਾ" ਦੇ ਸ਼ਬਦ ਬੋਲਦਾ ਵੀਡੀਓ ਵਿੱਚ ਨਜ਼ਰ ਆਇਆ।
Aug 26, 2025 03:37 PM
ਰਾਵੀ ਦਰਿਆ ’ਚ ਵਧਿਆ ਪਾਣੀ ਦਾ ਪੱਧਰ
- ਅਜਨਾਲਾ ਖੇਤਰ ਦੇ ਕਈ ਪਿੰਡ ਖਾਲੀ ਕਰਵਾਉਣ ਦੇ ਹੁਕਮ
- ਅੱਜ ਰਾਤ ਰਾਵੀ ਦਰਿਆ ’ਚ ਬਹੁਤ ਜਿਆਦਾ ਵਧੇਗਾ ਪਾਣੀ ਦਾ ਪੱਧਰ- SDM ਰਵਿੰਦਰ ਸਿੰਘ
- 'ਦਰਿਆ ਨੇੜੇ ਦੇ 14 ਪਿੰਡਾਂ ਨੂੰ ਖਾਲੀ ਕਰਨ ਦੇ ਦਿੱਤੇ ਗਏ ਹਨ ਹੁਕਮ'
- ਰਾਵੀ ਦਰਿਆ ’ਚ ਇਸ ਸਮੇਂ 4 ਲੱਖ ਕਿਊਸਿਕ ਪਾਣੀ
Aug 26, 2025 02:39 PM
ਪੌਂਗ ਡੈਮ ਤੋਂ ਪੈਦਾ ਹੋਇਆ ਖਤਰਾ ! ਖਤਰੇ ਨੇੜੇ ਪਾਣੀ ਦਾ ਪੱਧਰ, ਖੋਲ੍ਹੇ ਗਏ ਸਾਰੇ 52 ਗੇਟ
Punjab Flood Updates : ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਬਰਸਾਤ ਦੇ ਕਾਰਨ ਪੌਗ ਡੈਮ ਦਾ ਜਲਸਤਰ ਖ਼ਤਰੇ ਦੇ ਨਿਸ਼ਾਨ ਦੇ ਲਗਭਗ ਬਰਾਬਰ ਚਲ ਰਿਹਾ ਹੈ, ਜਦਕਿ ਪੌਗ ਡੈਮ ਦਾ ਪਾਣੀ ਦੀ ਮਾਤਰਾ ਨੂੰ ਵਧ ਦੇਖਦੇ ਹੋਏ 52 ਗੇਟ ਵਿਚੋਂ ਕਈ ਗੇਟ ਖੋਲੇ ਗਏ ਹਨ ਅਤੇ ਭਾਰੀ ਮਾਤਰਾ ਵਿੱਚ ਪਾਣੀ ਬਿਆਸ ਨਦੀ ਵਿਚ ਛੱਡਿਆ ਜਾ ਰਿਹਾ ਹੈ ਅਤੇ ਇਸ ਬਿਆਸ ਦਰਿਆ ਵਿਚ ਚੱਕੀ ਦਰਿਆ ਦਾ ਪਾਣੀ ਵੀ ਬਿਆਸ ਨਦੀ ਵਿਚ ਪੈਣ ਕਾਰਨ ਅੱਧੀ ਦਰਜਨ ਪਿੰਡ ਜਿਨ੍ਹਾਂ ਵਿਚ ਹਲੇੜ,ਮੋਤਲਾ, ਕੁਲੀਆਂ, ਕੋਲੀਆਂ, ਮਹਿਤਾਬ ਪੁਰ ਪਾਣੀ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਤਰ੍ਹਾਂ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਫੱਤਾ ਕੁੱਲਾ, ਅਬਦੁੱਲਾਪੁਰ, ਮਨਿਆਦੀਆਂ, ਗੰਧੋਵਾਲ,ਰੱੜਾ ਮੰਡ ਪਾਣੀ ਦੀ ਲਪੇਟ ਵਿਚ ਹਨ ਤੇ ਇਨ੍ਹਾਂ ਪਿੰਡਾਂ ਵਿਚ ਪਾਣੀ ਹੋਣ ਕਾਰਨ ਲੋਕ ਟਾਂਡਾ ਸ੍ਰੀ ਹਰਗੋਬਿੰਦਪੁਰ ਰੋੜ ਤੇ ਤਰਪਾਲਾਂ ਪਾਕੇ ਬੈਠੇ ਹੋਏ ਹਨ, ਜਿਸ ਕਾਰਨ ਬਿਆਸ ਦਰਿਆ ਨੇੜੇ ਰਹਿੰਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੇ ਅਰੋਪ ਲਗਾਇਆ ਹੈ ਕਿ ਕਿਸੇ ਵੀ ਅਧਿਕਾਰੀ ਨੇ ਸਾਡੀ ਕੋਈ ਵੀ ਸਹਾਇਤਾ ਨਹੀਂ ਕੀਤੀ।
Aug 26, 2025 02:34 PM
ਪਿੰਡ ਕਬੀਰਪੁਰ ਵਿਖੇ ਆਟਾ ਚੱਕੀ ਦੀ ਛੱਤ ਦੀ ਡਿੱਗਣ ਕਾਰਨ ਵਾਪਰਿਆ ਹਾਦਸਾ
ਭਾਰੀ ਬਾਰਿਸ਼ ਕਾਰਨ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਵਿਖੇ ਆਟਾ ਚੱਕੀ ਦੀ ਛੱਤ ਡਿੱਗਣ ਨਾਲ 2, 3 ਵਿਅਕਤੀ ਥੱਲੇ ਦੱਬ ਗਏ ਹਨ। ਜਿਸ ਦੇ ਚੱਲਦੇ ਪਿੰਡ ਵਾਸੀ ਉਨ੍ਹਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
Aug 26, 2025 02:33 PM
ਸ਼੍ਰੋਮਣੀ ਕਮੇਟੀ ਵੱਲੋਂ ਪੀੜਤਾਂ ਲਈ ਸਹਾਇਤਾ ਕੇਂਦਰ ਕੀਤੇ ਗਏ ਸਥਾਪਿਤ
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੁਸ਼ਕਲ ਦੇ ਸਮੇਂ ਮਾਨਵਤਾ ਨਾਲ ਖੜ੍ਹਨਾ ਸ਼੍ਰੋਮਣੀ ਕਮੇਟੀ ਆਪਣਾ ਫ਼ਰਜ਼ ਸਮਝਦੀ ਹੈ ਅਤੇ ਗੁਰੂ ਦਰਸਾਏ ਮਾਰਗ ਅਨੁਸਾਰ ਸਿੱਖ ਸੰਸਥਾ ਲੋੜਵੰਦਾਂ ਲਈ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ਤੋਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਗੁਰਦੁਆਰਾ ਸਾਹਿਬਾਨ ਅੰਦਰ ਰਿਹਾਇਸ਼, ਲੰਗਰ ਅਤੇ ਹੋਰ ਲੋੜੀਂਦੀਆਂ ਵਸਤਾਂ ਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਜੋ ਪਿੰਡ ਆ ਰਹੇ ਹਨ ਉਹਨਾਂ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹਨ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ
Aug 26, 2025 02:28 PM
ਅਕਾਲੀ ਆਗੂ ਲਖਵਿੰਦਰ ਲੱਖੀ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਦੌਰਾ
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੁਸ਼ਕਲ ਦੇ ਸਮੇਂ ਮਾਨਵਤਾ ਨਾਲ ਖੜ੍ਹਨਾ ਸ਼੍ਰੋਮਣੀ ਕਮੇਟੀ ਆਪਣਾ ਫ਼ਰਜ਼ ਸਮਝਦੀ ਹੈ ਅਤੇ ਗੁਰੂ ਦਰਸਾਏ ਮਾਰਗ ਅਨੁਸਾਰ ਸਿੱਖ ਸੰਸਥਾ ਲੋੜਵੰਦਾਂ ਲਈ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ਤੋਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਗੁਰਦੁਆਰਾ ਸਾਹਿਬਾਨ ਅੰਦਰ ਰਿਹਾਇਸ਼, ਲੰਗਰ ਅਤੇ ਹੋਰ ਲੋੜੀਂਦੀਆਂ ਵਸਤਾਂ ਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਜੋ ਪਿੰਡ ਆ ਰਹੇ ਹਨ ਉਹਨਾਂ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹਨ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ
Aug 26, 2025 02:22 PM
ਪੰਜਾਬ ’ਚ ਹੜ੍ਹਾਂ ਕਾਰਨ ਵਿਗੜੇ ਹਾਲਾਤ ’ਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਘੇਰੀ ਮਾਨ ਸਰਕਾਰ
ਪੰਜਾਬ ’ਚ ਹੜ੍ਹਾਂ ਕਾਰਨ ਵਿਗੜੇ ਹਾਲਾਤ ਕਾਰਨ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮਾਨ ਸਰਕਾਰ ’ਤੇ ਸਾਧੇ ਨਿਸ਼ਾਨੇ
ਕਿਹਾ- ਪੰਜਾਬ ਦੇ ਲੋਕ ਹੜ੍ਹਾਂ ਨਾਲ ਪਰੇਸ਼ਾਨ, ਸੀਐੱਮ ਮਾਨ ਤਾਮਿਲਨਾਡੂ ਦੌਰੇ ’ਤੇ
'ਪੰਜਾਬ ਦੇ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ'
ਤਖਤ ਸ੍ਰੀ ਦਮਦਮਾ ਸਾਹਿਬ ’ਚ ਨਤਮਸਤਕ ਹੋਣ ਮਗਰੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਘੇਰੀ ਮਾਨ ਸਰਕਾਰ
Aug 26, 2025 02:14 PM
ਫਾਜ਼ਿਲਕਾ ਦੇ ਪਿੰਡਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਕੱਢੇ ਗਏ
- ਸਤਿਕਾਰ ਨਾਲ ਪਾਵਨ ਸਰੂਪ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਗਏ
- ਸਤਲੁਜ ਦਰਿਆ ਨਾਲ ਲਗਦੇ ਪਿੰਡਾਂ ’ਚ ਹਾਲਾਤ ਵਿਗੜੇ
- ਪੰਜਾਬ ’ਚ ਹੜ੍ਹਾਂ ਦਾ ਖਤਰਾ ਹੁਣ ਗੁਰੂ ਘਰਾਂ ਤੱਕ ਪਹੁੰਚਿਆ
Aug 26, 2025 02:09 PM
ਓ ਬੰਨ੍ਹ ਟੁੱਟ ਗਿਆ, ਵਾਹਿਗੁਰੂ ਕਿਰਪਾ ਕਰ...' ਦੇਖਦੇ ਹੀ ਦੇਖਦੇ ਟੁੱਟਿਆ ਬੰਨ੍ਹ, ਧਾਹਾਂ ਮਾਰ ਰੋ ਰਹੇ ਕਿਸਾਨ
- ਸਤਿਕਾਰ ਨਾਲ ਪਾਵਨ ਸਰੂਪ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਗਏ
- ਸਤਲੁਜ ਦਰਿਆ ਨਾਲ ਲਗਦੇ ਪਿੰਡਾਂ ’ਚ ਹਾਲਾਤ ਵਿਗੜੇ
- ਪੰਜਾਬ ’ਚ ਹੜ੍ਹਾਂ ਦਾ ਖਤਰਾ ਹੁਣ ਗੁਰੂ ਘਰਾਂ ਤੱਕ ਪਹੁੰਚਿਆ
Aug 26, 2025 02:02 PM
ਬਿਆਸ ਦਰਿਆ ਦਾ ਟੁੱਟਿਆ ਬੰਨ੍ਹ , ਧਾਹਾਂ ਮਾਰ ਰੋਏ ਕਿਸਾਨ
Aug 26, 2025 02:01 PM
ਅੰਮ੍ਰਿਤਸਰ ’ਚ ਟਲਿਆ ਵੱਡਾ ਹਾਦਸਾ
ਅੰਮ੍ਰਿਤਸਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੁਰਾਣੀਆਂ ਖਸਤਾ ਬਿਲਡਿੰਗਾਂ ਦੀ ਹਾਲਤ ਬੇਹੱਦ ਖਰਾਬ ਹੋ ਰਹੀ ਹੈ। ਇਸ ਦੇ ਚਲਦੇ ਮਜੀਠ ਮੰਡੀ ਇਲਾਕੇ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਤਿੰਨ ਮੰਜ਼ਿਲਾ ਤਿੰਨ ਬਿਲਡਿੰਗਾਂ ਇੱਕੋ ਵਾਰ ਡਿੱਗ ਪਈਆਂ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਰਾਤ ਲਗਭਗ 10:30 ਵਜੇ ਵਾਪਰੀ, ਜਦੋਂ ਬਾਰਿਸ਼ ਦੀਆਂ ਬੂੰਦਾਂ ਨਾਲ ਬਿਲਡਿੰਗਾਂ ਦਾ ਕੰਮਜ਼ੋਰ ਢਾਂਚਾ ਢਹਿ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਇਹ ਵੱਡੀ ਮਿਹਰ ਰਹੀ ਕਿ ਬਿਲਡਿੰਗਾਂ ਵਿੱਚ ਉਸ ਸਮੇਂ ਕੋਈ ਰਹਿੰਦਾ ਨਹੀਂ ਸੀ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਉਹਨਾਂ ਨੇ ਕਿਹਾ ਕਿ ਜੇਕਰ ਇਹ ਬਿਲਡਿੰਗ ਸਵੇਰੇ ਡਿੱਗਦੀ ਤਾਂ ਸਥਿਤੀ ਬਹੁਤ ਹੀ ਗੰਭੀਰ ਹੋ ਸਕਦੀ ਸੀ। ਬਿਲਡਿੰਗਾਂ ਦੇ ਨੇੜੇ ਬੱਚਿਆਂ ਦਾ ਸਕੂਲ ਅਤੇ ਇੱਕ ਮੰਦਰ ਮੌਜੂਦ ਹੈ, ਜਿੱਥੇ ਸਵੇਰੇ ਲੋਕ ਨਿਮਾਜ਼ ਅਤੇ ਬੱਚੇ ਪੜ੍ਹਨ ਆਉਂਦੇ ਹਨ। ਇਸ ਕਰਕੇ ਰਾਤ ਸਮੇਂ ਡਿੱਗਣ ਨਾਲ ਵੱਡਾ ਹਾਦਸਾ ਟਲ ਗਿਆ।
Aug 26, 2025 01:52 PM
ਇਸ ਔਖੀ ਘੜੀ ਏਕਤਾ ਨਾਲ ਇੱਕ ਦੂਜੇ ਦਾ ਦਿਓ ਸਾਥ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
ਅੰਮ੍ਰਿਤਸਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੁਰਾਣੀਆਂ ਖਸਤਾ ਬਿਲਡਿੰਗਾਂ ਦੀ ਹਾਲਤ ਬੇਹੱਦ ਖਰਾਬ ਹੋ ਰਹੀ ਹੈ। ਇਸ ਦੇ ਚਲਦੇ ਮਜੀਠ ਮੰਡੀ ਇਲਾਕੇ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਤਿੰਨ ਮੰਜ਼ਿਲਾ ਤਿੰਨ ਬਿਲਡਿੰਗਾਂ ਇੱਕੋ ਵਾਰ ਡਿੱਗ ਪਈਆਂ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਰਾਤ ਲਗਭਗ 10:30 ਵਜੇ ਵਾਪਰੀ, ਜਦੋਂ ਬਾਰਿਸ਼ ਦੀਆਂ ਬੂੰਦਾਂ ਨਾਲ ਬਿਲਡਿੰਗਾਂ ਦਾ ਕੰਮਜ਼ੋਰ ਢਾਂਚਾ ਢਹਿ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਇਹ ਵੱਡੀ ਮਿਹਰ ਰਹੀ ਕਿ ਬਿਲਡਿੰਗਾਂ ਵਿੱਚ ਉਸ ਸਮੇਂ ਕੋਈ ਰਹਿੰਦਾ ਨਹੀਂ ਸੀ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਉਹਨਾਂ ਨੇ ਕਿਹਾ ਕਿ ਜੇਕਰ ਇਹ ਬਿਲਡਿੰਗ ਸਵੇਰੇ ਡਿੱਗਦੀ ਤਾਂ ਸਥਿਤੀ ਬਹੁਤ ਹੀ ਗੰਭੀਰ ਹੋ ਸਕਦੀ ਸੀ। ਬਿਲਡਿੰਗਾਂ ਦੇ ਨੇੜੇ ਬੱਚਿਆਂ ਦਾ ਸਕੂਲ ਅਤੇ ਇੱਕ ਮੰਦਰ ਮੌਜੂਦ ਹੈ, ਜਿੱਥੇ ਸਵੇਰੇ ਲੋਕ ਨਿਮਾਜ਼ ਅਤੇ ਬੱਚੇ ਪੜ੍ਹਨ ਆਉਂਦੇ ਹਨ। ਇਸ ਕਰਕੇ ਰਾਤ ਸਮੇਂ ਡਿੱਗਣ ਨਾਲ ਵੱਡਾ ਹਾਦਸਾ ਟਲ ਗਿਆ।
Aug 26, 2025 01:41 PM
ਚਿੰਤਪੁਰਨੀ ਨੈਸ਼ਨਲ ਹਾਈਵੇ ਤੇਜ਼ ਬਾਰਿਸ਼ ਕਾਰਨ ਰੁੜ੍ਹਿਆ
ਤੇਜ ਬਾਰਿਸ਼ ਦਾ ਕਹਿਰ ਪੂਰੇ ਪੰਜਾਬ ਭਰ ’ਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ ਅਤੇ ਪਿੰਡ ਮੰਗੂਵਾਲ ਅੱਡੇ ਨਜਦੀਕ ਚਿੰਤਪੁਰਨੀ ਨੈਸ਼ਨਲ ਹਾਈਵੇ ਦਾ ਇੱਕ ਹਿੱਸਾ ਤੇਜ ਬਾਰਿਸ਼ ਦੇ ਪ੍ਰਭਾਵ ਕਾਰਨ ਖੱਡ ਵਿੱਚ ਰੁੜ੍ਹ ਗਿਆ।
ਦੱਸ ਦਈਏ ਕਿ ਇਹ ਹਾਈਵੇ ਪੰਜਾਬ ਦੇ ਵੱਡੇ ਹਿੱਸੇ ਨੂੰ ਹਿਮਾਚਲ ਨਾਲ ਜੋੜਦਾ ਹੈ ਅਤੇ ਜੇਕਰ ਤੇਜ ਬਾਰਿਸ਼ ਕਾਰਨ ਇਹ ਹਾਈਵੇ ਹੋਰ ਪ੍ਰਭਾਵਿਤ ਹੁੰਦਾ ਹੈ ਤਾਂ ਪੰਜਾਬ ਦਾ ਇਸ ਪਾਸਿਓਂ ਹਿਮਾਚਲ ਨਾਲ ਸੰਪਰਕ ਟੁੱਟ ਸਕਦਾ ਹੈ। ਇਸਦੇ ਨਾਲ ਹੀ ਹਿਮਾਚਲ ਵਾਲੇ ਪਾਸੇ ਨਾਲ ਹੁੰਦਾ ਵਪਾਰ ਵੀ ਪ੍ਰਭਾਵਿਤ ਹੋਵੇਗਾ। ਲੋਕਾਂ ਨੇ ਮੰਗ ਕੀਤੀ ਕਿ ਤੁਰੰਤ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ।
Aug 26, 2025 01:38 PM
ਤਲਵੰਡੀ ਸਾਬੋ ’ਚ ਰਜਵਾਹੇ ’ਚ ਪਿਆ ਪਾੜ
- ਪਿੰਡ ਜੰਬਰ ਬਸਤੀ ਨੇੜੇ ਰਜਵਾਹੇ ’ਚ 20 ਫੁੱਟ ਦਾ ਪਿਆ ਪਾੜ
- ਖੇਤਾਂ ’ਚ ਪਾਣੀ ਭਰਨ ਨਾਲ ਝੋਨੇ ਦੀ ਫਸਲ ਖਰਾਬ ਹੋਣ ਦਾ ਖਦਸ਼ਾ
- ਪਿੰਡ ਵਾਸੀ JCB ਜ਼ਰੀਏ ਖੁਦ ਪਾੜ ਨੂੰ ਪੂਰਨ ਚ ਜੁਟੇ
Aug 26, 2025 01:38 PM
ਬਜ਼ਾਰਾਂ ’ਚ ਭਰਿਆ ਪਾਣੀ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
ਜਗਰਾਓ ਇਲਾਕੇ ਵਿਚ ਬੀਤੀ ਰਾਤ ਤੋ ਹੋ ਰਹੀ ਲਗਾਤਾਰ ਬਾਰਿਸ਼ ਦੇ ਚਲਦੇ ਜਗਰਾਓਂ ਦੇ ਜਿਆਦਾਤਰ ਇਲਾਕੇ ਪਾਣੀ ਪਾਣੀ ਹੋ ਗਏ ਤੇ ਜਿਥੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਵਿੱਚ ਬੈਠਣਾ ਪਿਆ,ਉਥੇ ਹੀ ਬਜ਼ਾਰਾਂ ਵਿਚ ਖੜੇ ਪਾਣੀ ਵਿੱਚ ਬੱਚੇ ਤਾਰੀਆਂ ਲਾ ਕੇ ਪ੍ਰਸ਼ਾਸ਼ਨ ਨੂੰ ਚਿੜਾ ਰਹੇ ਹਨ ਕਿ ਜਗਰਾਓਂ ਵਿੱਚ ਇਸ ਤਰ੍ਹਾਂ ਦੀਆਂ ਝੀਲਾਂ ਪ੍ਰਸ਼ਾਸ਼ਨ ਦੀ ਮੇਹਰਬਾਨੀ ਨਾਲ ਹਰ ਗਲੀ ਹਰ ਬਾਜ਼ਾਰ ਵਿੱਚ ਬਣ ਗਈਆਂ ਹਨ।
ਬਾਰਿਸ਼ ਕਰਕੇ ਬਾਜ਼ਾਰਾਂ ਵਿੱਚ ਖੜੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਜਾਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ ਤੇ ਆਮ ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਆਉਣ ਜਾਣ ਲਈ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ,ਜਿਸ ਕਰਕੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਹੀ ਇਸ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਪਰੇਸ਼ਾਨੀ ਤੋ ਰਹਾਤ ਮਿਲ ਸਕੇ।
Aug 26, 2025 12:59 PM
ਹਰੀਕੇ ਬੈਰਾਜ ’ਤੇ ਪਾਣੀ ਦੀ ਵਧੀ ਆਮਦ
- ਬਿਆਸ ਅਤੇ ਸਤਲੁਜ ਦਰਿਆ ਵਿੱਚ 263000 ਆ ਰਿਹਾ ਪਾਣੀ
- ਹੁਸੈਨੀਵਾਲਾ ਵਾਲਾ ਅੱਗੇ 250000 ਲੱਖ ਕਿਊਸਿਕ ਛੱਡਿਆ ਜਾ ਰਿਹਾ ਹੈ ਪਾਣੀ
- 2 ਲੱਖ ਤੋਂ ਵੱਧ ਕਿਊਸਿਕ ਪਾਣੀ ਆਉਣ ਤੇ ਦਰਿਆ ਵਿੱਚ ਲੋ ਫਲੱਡ ਆਉਣਾ ਮੰਨਿਆ ਜਾਂਦਾ ਹੈ
- ਰਾਜਸਥਾਨ ਅਤੇ ਫਿਰੋਜ਼ਪੁਰ ਫੀਡਰ ਨਹਿਰਾਂ ਵਿੱਚ 15000 ਕਿਊਸਿਕ ਛੱਡਿਆ ਜਾ ਰਿਹਾ ਹੈ ਪਾਣੀ
Aug 26, 2025 12:50 PM
ਪੰਜਾਬ ਦੇ ਲਈ ਇੱਕ ਹੋਰ ਖਤਰੇ ਦੀ ਘੰਟੀ
ਹਿਮਾਚਲ ਪ੍ਰਦੇਸ਼ ’ਚ ਮਨਾਲੀ ਅਤੇ ਕੁੱਲੂ ’ਚ ਮੀਂਹ ਅਤੇ ਬੱਦਲ ਫਟਣ ਕਾਰਨ ਬਿਆਸ ਦਰਿਆ ਦਾ ਪੱਧਰ ਕਾਫੀ ਵਧ ਗਿਆ ਹੈ ਜਿਸ ਕਾਰਨ ਪੰਜਾਬ ਲਈ ਇੱਕ ਹੋਰ ਖਤਰੇ ਦੀ ਘੰਟੀ ਹਿਮਾਚਲ ਦੇ ਪਡੋਹ ਡੈਮ ਦੇ ਸਾਰੇ ਗੇਟ ਖੋਲ ਦਿੱਤੇ ਗਏ ਹਨ।
Aug 26, 2025 12:30 PM
ਪਾਣੀ 'ਚ ਫਸ ਗਈ ਸਵਾਰੀਆਂ ਨਾਲ ਭਰੀ PRTC ਬੱਸ
Aug 26, 2025 12:22 PM
ਮਾਨਸਾ ਬੁਢਲਾਡਾ ਦਰੀਆਪੁਰ ਨਹਿਰ ਵਿਚ 30 ਫੁੱਟ ਪਿਆ ਪਾੜ
ਮਾਨਸਾ ਬੁਢਲਾਡਾ ਨਜਦੀਕ ਲੰਘਦੀ ਦਰੀਆਪੁਰ ਨਹਿਰ ਵਿਚ 30 ਫੁੱਟ ਪਾੜ ਪੈਣ ਕਾਰਣ ਨਰਮੇ ਤੇ ਝੋਨੇ ਦੀ ਕਰੀਬ 100 ਏਕੜ ਦੇ ਕਰੀਬ ਫਸਲ ਖਰਾਬ ਪਿੰਡ ਵਾਸੀਆ ਵੱਲੋ ਜਿਲ੍ਹਾ ਪ੍ਰਸ਼ਾਸ਼ਨ ਤੋ ਮੱਦਦ ਦੀ ਗੁਹਾਰ
Aug 26, 2025 11:53 AM
ਬਰਸਾਤ ਕਾਰਨ ਖੇਤਾਂ ਵਿੱਚ ਕਈ ਕਈ ਫੁੱਟ ਖੜ੍ਹਿਆ ਪਾਣੀ
ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਪਿੰਡ ਜਿਉਂਦ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਖੇਤਾਂ ਵਿੱਚ ਕਈ ਕਈ ਫੁੱਟ ਪਾਣੀ ਜੰਮ ਗਿਆ ਹੈ। ਝੋਨੇ ਦੀ ਫਸਲ ਨੂੰ ਬਚਾਉਣ ਲਈ ਕਿਸਾਨ ਆਪਣੇ ਤੌਰ 'ਤੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕਰ ਰਹੇ ਹਨ, ਪਰ ਵੱਡੇ ਪੱਧਰ 'ਤੇ ਫਸਲ ਖਰਾਬ ਹੋਣ ਦਾ ਖਤਰਾ ਵਧ ਗਿਆ ਹੈ। ਖੇਤਾਂ ਵਿੱਚ ਕਈ ਫੁੱਟ ਪਾਣੀ ਭਰਨ ਕਾਰਨ ਕਿਸਾਨਾਂ ਦੀ ਮਹੀਨਤ ਤੇ ਮਿਹਨਤ ਨਾਲ ਉਗਾਈ ਫਸਲ ਬਰਬਾਦ ਹੋਣ ਦੇ ਕਗਾਰ 'ਤੇ ਹੈ। ਇਸੇ ਦੌਰਾਨ ਸਵੇਰ ਤੋਂ ਇੱਕ ਵਾਰ ਫਿਰ ਬਾਰਿਸ਼ ਜਾਰੀ ਹੈ, ਜਿਸ ਨਾਲ ਹਾਲਾਤ ਹੋਰ ਗੰਭੀਰ ਬਣ ਰਹੇ ਹਨ।
Aug 26, 2025 11:52 AM
ਭਾਰੀ ਬਾਰਿਸ਼ ਕਾਰਨ ਫਸਲਾਂ ਦਾ ਹੋਇਆ ਕਾਫੀ ਨੁਕਸਾਨ
ਸਬ ਡਵੀਜ਼ਨਲ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਭਾਰੀ ਬਾਰਿਸ਼ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਜਿਸ ਦੇ ਚੱਲਦੇ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।

Aug 26, 2025 11:49 AM
ਭਰ ਗਿਆ ਅੰਡਰਪਾਸ,ਪਾਣੀ 'ਚ ਫਸ ਗਈ ਸਵਾਰੀਆਂ ਨਾਲ ਭਰੀ PRTC ਬੱਸ
Aug 26, 2025 11:30 AM
ਹਿਮਾਚਲ ਪ੍ਰਦੇਸ਼ ’ਚ ਮੀਂਹ ਨੇ ਮਚਾਈ ਤਬਾਹੀ
- ਉਫਾਨ ’ਤੇ ਨਦੀਆਂ ਦਾ ਪਾਣੀ
- ਮਨਾਲੀ ’ਚ ਇੱਕ ਰੈਸਟੋਰੈਂਟ ਪੂਰੀ ਤਰ੍ਹਾਂ ਖਤਮ
- ਰੈਸਟੋਰੈਂਟ ਦੇ ਨਾਲ ਵਾਲੀ ਕੰਧ ਹੀ ਬਚੀ
- ਕਈ ਦੁਕਾਨਾਂ ਵੀ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ
- ਮੰਡੀ ’ਚ ਵੀ 2 ਬਿਲਡਿੰਗਾਂ ਡਿੱਗੀਆਂ
- ਸੜਕਾਂ ਵੀ ਮੀਂਹ ਕਾਰਨ ਪੂਰੀ ਤਰ੍ਹਾਂ ਟੁੱਟੀਆਂ
- ਮਨਾਲੀ-ਲੇਹ ਮਾਰਗ ਬਿਆਸ ਚ ਰੁੜਿਆ
Aug 26, 2025 11:10 AM
ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ’ਚ ਵਧਿਆ ਪਾਣੀ ਦਾ ਪੱਧਰ
ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ ਦਾ ਪੱਧਰ ਅੱਜ 1388.22 ਤੱਕ ਵੱਧ ਗਿਆ ਹੈ; ਝੀਲ ਵਿੱਚ ਪਾਣੀ ਦਾ ਪ੍ਰਵਾਹ 171278 ਹੈ ਅਤੇ ਡੈਮ ਤੋਂ ਬਿਆਸ ਦਰਿਆ ਵਿੱਚ 60215 ਪਾਣੀ ਛੱਡਿਆ ਜਾ ਰਿਹਾ ਹੈ। ਜੇਕਰ ਗੱਲ ਕਰੀਏ ਤਾਂ ਡੈਮ ਨੂੰ ਪਾਣੀ ਨਾਲ ਭਰਨ ਦੀ ਸਮਰੱਥਾ 1410 ਹੈ ਪਰ ਬੋਰਡ 1380 ਨੂੰ ਖ਼ਤਰੇ ਦੇ ਨਿਸ਼ਾਨ ਵਜੋਂ ਮੰਨਦਾ ਹੈ, ਜੋ ਕਿ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਅੱਠ ਫੁੱਟ ਉੱਪਰ ਹੈ। ਕਿਉਂਕਿ ਪਾਣੀ ਲਗਾਤਾਰ ਆ ਰਿਹਾ ਹੈ, ਜਾਣਕਾਰੀ ਅਨੁਸਾਰ, ਇਹ ਕੁਝ ਘੰਟਿਆਂ ਵਿੱਚ 1390 ਤੱਕ ਪਹੁੰਚ ਜਾਵੇਗਾ।
Aug 26, 2025 11:05 AM
ਪਾਣੀ 'ਚ ਫਸੀ PRTC ਬੱਸ
Aug 26, 2025 11:05 AM
ਤਲਵੰਡੀ ਸਾਬੋ 'ਚ ਰਜਵਾਹੇ ਵਿੱਚ ਪਿਆ ਪਾੜ
Aug 26, 2025 11:01 AM
ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਦਾ ਅਲੌਕਿਕ ਦ੍ਰਿਸ਼
Aug 26, 2025 11:01 AM
Gurdaspur News : ਰਾਵੀ ਦਰਿਆ ਦੀ ਤਬਾਹੀ ਸ਼ੁਰੂ, ਕਈ ਪਿੰਡਾਂ ਦਾ ਟੁੱਟਿਆ ਸੰਪਰਕ, ਡੁੱਬ ਗਈਆਂ ਫਸਲਾਂ
Aug 26, 2025 11:01 AM
ਪੰਜਾਬ ’ਚ ਹੜ੍ਹਾਂ ਵਰਗੇ ਹਾਲਾਤ
ਪੰਜਾਬ ਦੇ ਕਈ ਹਿੱਸਿਆਂ ’ਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ ਜਿਸ ਦੇ ਚੱਲਦੇ ਕਈ ਥਾਵਾਂ ’ਤੇ ਬਿਜਲੀ ਗੁੱਲ ਹੋ ਗਈ ਹੈ।
Aug 26, 2025 10:32 AM
BR-232 'ਤੇ ਡਾਊਨ ਲਾਈਨ ਨੂੰ ਅਸਥਾਈ ਤੌਰ 'ਤੇ ਕੀਤਾ ਗਿਆ ਮੁਅੱਤਲ
ਭਾਰੀ ਬਾਰਿਸ਼ ਕਾਰਨ, ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਪਠਾਨਕੋਟ ਅਤੇ ਕੰਦਰੋੜੀ ਵਿਚਕਾਰ BR-232 'ਤੇ ਡਾਊਨ ਲਾਈਨ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਅੱਪ ਲਾਈਨ ਅਜੇ ਵੀ ਕੰਮ ਕਰ ਰਹੀ ਹੈ।
ਇਸ ਵੇਲੇ, ਰੇਲਗੱਡੀਆਂ ਜਾਂ ਤਾਂ ਸਿੰਗਲ ਲਾਈਨ 'ਤੇ ਚਲਾਈਆਂ ਜਾ ਰਹੀਆਂ ਹਨ ਜਾਂ ਪਠਾਨਕੋਟ ਅੰਮ੍ਰਿਤਸਰ ਰੂਟ ਰਾਹੀਂ ਮੋੜੀਆਂ ਜਾ ਰਹੀਆਂ ਹਨ। ਚੱਕੀ ਦਰਿਆ ਵਿੱਚ ਪੁਲ ਦੇ ਹੇਠਾਂ ਮਿੱਟੀ ਦੇ ਕਟਾਅ ਕਾਰਨ, ਪਠਾਨਕੋਟ ਤੋਂ ਜਲੰਧਰ ਤੱਕ ਟਰੈਕ ਦੇ ਇੱਕ ਪਾਸੇ ਨੂੰ ਜੰਮੂ ਰੇਲਵੇ ਡਿਵੀਜ਼ਨ ਨੇ ਬੰਦ ਕਰ ਦਿੱਤਾ ਹੈ।
Aug 26, 2025 10:29 AM
ਸੰਭਾਵੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਜ਼ਿਲ੍ਹੇ ਅੰਦਰ ਬਣਾਏ ਗਏ ਨੇ ਦੋ ਸ਼ਰਨਾਥੀ ਕੈਂਪ
ਸੰਭਾਵੀ ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਕਿਸੇ ਵੀ ਤਰ੍ਹਾਂ ਮਦਦ ਲਈ ਪ੍ਰਸ਼ਾਸਨ ਹਰ ਤਰ੍ਹਾਂ ਲਈ ਤਿਆਰ ਹੈ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਕੰਟਰੋਲ ਰੂਮ ਨੰਬਰ 0186-2346944 ਜੋ 24 ਘੰਟੇ ਕੰਮ ਕਰ ਰਿਹਾ ਹੈ, ਤੇ ਫੋਨ ਕਰਕੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਦੋ ਸਥਾਨਾਂ ਤੇ ਸੰਭਾਵਿਤ ਹੜ੍ਹਾਂ ਦੀ ਸਥਿਤੀ ਨੂੰ ਵੇਖਦਿਆਂ ਅਗੇਤੇ ਪ੍ਰਬੰਧ ਕਰਦਿਆਂ ਸ੍ਰੀ ਰਾਧਾ ਸਵਾਮੀ ਸਤਸੰਗ ਬਿਆਸ ਸੈਂਟਰ ਪਠਾਨਕੋਟ ਅਤੇ ਗੁਰੂਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਸਰਨਾਰਥੀ ਕੈਂਪ ਬਣਾਏ ਗਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਹੜ੍ਹ ਪ੍ਰਭਾਵਿਤ ਖੇਤਰ ਤੋਂ ਇਨ੍ਹਾਂ ਸਥਾਨਾਂ ‘ਤੇ ਜਾਣਾ ਚਾਹੁੰਦਾ ਹੈ ਤਾਂ ਉਹ ਜਾ ਸਕਦਾ ਹੈ ਜਾਂ ਕੋਈ ਵਿਅਕਤੀ ਆਪਣੇ ਰਿਸ਼ਤੇਦਾਰ ਕੋਲ ਜਾਣਾ ਚਾਹੁੰਦਾ ਹੈ ਤਾਂ ਉਹ ਵੀ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਪਹਿਲਾਂ ਆਪਣੇ ਰਿਸ਼ਤੇਦਾਰ ਕੋਲ ਹੈ ਅਤੇ ਉਹ ਵੀ ਇਨ੍ਹਾਂ ਸ਼ਰਨਾਰਥੀ ਕੈਂਪ ਵਿੱਚ ਰਹਿ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਸ਼ਰਨਾਰਥੀ ਕੈਂਪ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਹੜ੍ਹ ਖੇਤਰ ਵਿੱਚ ਫਸਿਆ ਹੈ ਤਾਂ ਉਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਕੰਟੋਰਲ ਰੂਮ ਨੰਬਰ 0186-2346944 ‘ਤੇ ਫੋਨ ਕਰਕੇ ਸਹਾਇਤਾ ਲੈ ਸਕਦਾ ਹੈ। ਇਸ ਤੋਂ ਇਲਾਵਾ ਖਾਣਾ, ਪਾਣੀ ਆਦਿ ਸੁਵਿਧਾ ਵੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੀ ਸਥਿਤੀ ਵਿੱਚ ਲੋਕਾਂ ਦੀ ਸਹਾਇਤ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫਵਾਵਾਂ ਤੋਂ ਸੁਚੇਤ ਰਹਿਣ।
Aug 26, 2025 10:28 AM
ਰਾਵੀ ਦਰਿਆ ਦੀ ਤਬਾਹੀ ਸ਼ੁਰੂ, ਕਈ ਪਿੰਡਾਂ ਦਾ ਟੁੱਟਿਆ ਸੰਪਰਕ, ਡੁੱਬ ਗਈਆਂ ਫਸਲਾਂ
Aug 26, 2025 09:24 AM
ਭਾਖੜਾ ਡੈਮ ਦੀ ਹਾਲਤ
ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ। ਪਰ ਭਾਖੜਾ ਡੈਮ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ 9 ਫੁੱਟ ਹੇਠਾਂ ਹੈ।
ਭਾਖੜਾ ਡੈਮ ਦੇ ਸਮਤਲ ਗੇਟ ਅਜੇ ਵੀ ਲਗਭਗ 2 ਫੁੱਟ ਖੁੱਲ੍ਹੇ ਹਨ।
ਭਾਖੜਾ ਡੈਮ ਦਾ ਅੱਜ ਪਾਣੀ ਦਾ ਪੱਧਰ 1670.70 ਫੁੱਟ ਹੈ।
ਭਾਖੜਾ ਡੈਮ ਵਿੱਚ ਪਾਣੀ ਆ ਰਿਹਾ ਹੈ, 84283 ਕਿਊਸਿਕ
ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ ਪਾਣੀ ਛੱਡਿਆ ਜਾ ਰਿਹਾ ਹੈ, 43152 ਕਿਊਸਿਕ
ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ
ਨੰਗਲ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 12500 ਕਿਊਸਿਕ
ਆਨੰਦਪੁਰ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 10150 ਕਿਊਸਿਕ
ਸਤਲੁਜ ਦਰਿਆ ਦਾ ਪਾਣੀ ਦਾ ਪੱਧਰ, 21150 ਕਿਊਸਿਕ
Aug 26, 2025 09:23 AM
ਲਗਾਤਾਰ ਮੀਂਹ ਕਾਰਨ ਪੰਜਾਬ ਵਿੱਚ ਵਿਗੜੇ ਹਾਲਾਤ
Aug 26, 2025 09:10 AM
ਜਲੰਧਰ ’ਚ ਅੱਜ ਸਾਰੇ ਸਕੂਲਾਂ ਚ ਛੁੱਟੀ
ਜਲੰਧਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 26 ਤਰੀਕ ਨੂੰ ਡਿਪਟੀ ਕਮਿਸ਼ਨਰ ਵੱਲੋਂ ਛੁੱਟੀ ਦਾ ਐਲਾਨ ਭਾਰੀ ਮੀਂਹ ਦਾ ਹਵਾਲਾ ਦਿੰਦੇ ਹੋਇਆ ਜਾਰੀ ਕੀਤੇ ਗਏ ਨਿਰਦੇਸ਼
Aug 26, 2025 09:08 AM
ਗੁਰਦਾਸਪੁਰ ਦੇ ਸਮੂਹ ਸਕੂਲਾਂ ’ਚ ਛੁੱਟੀ
ਬਰਸਾਤ ਕਾਰਨ ਮਾਜੂਦਾ ਹਾਲਾਤਾਂ ਦੇ ਚਲਦਿਆ ਗੁਰਦਾਸਪੁਰ ਦੇ ਸਮੂਹ ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਅੰਦਰ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ
Aug 25, 2025 05:04 PM
Pathankot Floods : ਰਾਵੀ ਨਦੀ 'ਚ ਫਸੇ ਚਾਰ ਲੋਕਾਂ ਨੂੰ ਸੁਰੱਖਿਅਤ ਬਚਾਇਆ
ਪਠਾਨਕੋਟ ਦੇ ਨਾਲ ਲੱਗਦੇ ਸ਼ਾਹਪੁਰ ਕੰਢੀ ਦੇ ਪਿੰਡ ਰਾਜਪੁਰਾ ਨੇੜੇ ਰਾਵੀ ਨਦੀ ਵਿੱਚ ਚਾਰ ਲੋਕ ਫਸ ਗਏ ਸਨ, ਜਿਨ੍ਹਾਂ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ ਹੈ। ਦੱਸ ਦਈਏ ਕਿ ਇਹ ਚਾਰ ਇਹ ਲੋਕ ਕੱਲ੍ਹ ਤੋਂ ਫਸੇ ਹੋਏ ਸਨ, ਜੋ ਕਿ ਗੁੱਜਰ ਭਾਈਚਾਰੇ ਦੇ ਸਨ। ਇਨ੍ਹਾਂ ਵਿੱਚ ਇੱਕ ਆਦਮੀ, ਦੋ ਔਰਤਾਂ ਅਤੇ ਇੱਕ ਦੋ ਸਾਲ ਦਾ ਬੱਚਾ ਸੀ। ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ, ਪੰਜਾਬ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਨਾਲ ਐਨਡੀਆਰਐਫ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚੀਆਂ ਸਨ, ਜਿਨ੍ਹਾਂ ਨੇ ਭਾਰੀ ਜੱਦੋ-ਜਹਿਦ ਤੋਂ ਬਾਅਦ ਚਾਰਾਂ ਲੋਕਾਂ ਨੂੰ ਰਾਵੀ ਨਦੀ ਵਿੱਚੋਂ ਬਚਾਇਆ ਅਤੇ ਬਾਹਰ ਕੱਢਿਆ।
Aug 25, 2025 05:01 PM
Punjab Flood Update : ਪੌਗ ਡੈਮ ਦਾ ਪਾਣੀ ਲਗਾਤਾਰ ਵੱਧ ਰਿਹਾ, ਚੀਫ ਇੰਜੀਨੀਅਰ ਰਾਕੇਸ਼ ਗੁਪਤਾ ਤੋਂ ਜਾਣੋ ਕੀ ਹੈ ਮੌਜੂਦਾ ਸਥਿਤੀ
Punjab Flood News Update : ਤਲਵਾੜਾ ਪੌਗ ਡੈਮ ਨੂੰ ਲੈ ਬੀਬੀਐਮਬੀ ਚੀਫ ਰਾਕੇਸ਼ ਗੁਪਤਾ ਦਾ ਬਿਆਨ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਚੀਫ ਰਾਕੇਸ਼ ਗੁਪਤਾ ਨੇ ਦੱਸਿਆ ਕੀ ਪੌਗ ਡੈਮ ਦਾ ਜੱਲ ਪੱਧਰ ਲਗਾਤਾਰ ਵੱਧ ਰਿਹਾ ਹੈ, ਜੋ ਕੀ ਸਾਡੇ ਵੱਲੋ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਉਹਨਾ ਕਿਹਾ ਕੀ ਸਾਡੇ ਵੱਲੋ ਹਰ ਤਰਾਂ ਦੀ ਤਿਆਰੀ ਪਹਿਲਾ ਤੋ ਹੀ ਕੀਤੀ ਹੋਈ ਸੀ, ਜੋ ਕੀ ਹੁਣ ਵਰਤਮਾਨ ਸਥਿਤੀ ਵਿੱਚ ਪੌਗ ਡੈਮ ਦੇ ਟਨਲ ਰਾਹੀ 18000 ਕਿਊਸਿਕ ਅਤੇ ਫਲੱਡ ਗੇਟਾਂ ਰਾਹੀ 42000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜੋ ਕੀ ਕੁੱਲ 60000 ਕਿਊਸਿਕ ਪਾਣੀ ਪੌਗ ਡੈਮ ਰਾਹੀ ਛੱਡਿਆ ਜਾ ਰਿਹਾ ਹੈ।ਉਹਨਾ ਕਿਹਾ ਕੀ ਸਾਡੀ ਟੀਐਮਸੀ ਨਾਲ ਮੀਟਿੰਗ ਹੋਈ ਹੈ ਜਿਸ ਸਭ ਕੁੱਝ ਵਿਚਾਰਿਆ ਗਿਆ ਹੈ ਕਿਉ ਕੀ ਪੌਗ ਡੈਮ ਦਾ ਜੱਲ ਪੱਧਰ ਜਿਆਦਾ ਪਹੁੰਚ ਗਿਆ ਹੈ ਇਸ ਲਈ CWC ਵੱਲੋ ਜੋ ਨਿਯਮ ਬਣਾਏ ਗਏ ਹਨ ਉਸ ਦੀ ਪਾਲਣਾ ਕਰਨਾ ਜਰੂਰੀ ਹੈ।
ਉਹਨਾ ਨੇ ਕਿਹਾ ਕੀ ਹੜ ਵਰਗੀ ਸਥਿਤੀ ਨਾਲ ਨਜਿਠਣ ਲਈ ਉਹਨਾ ਵੱਲੋ ਵੱਖ ਵੱਖ ਥਾਂਵਾ ਤੇ ਪਰਾਲ,ਮੰਡ ਭੋਗਰਵਾ,ਰੇਅ ਖਾਸ ,ਰਿਆਲੀ ਆਦਿ ਪਿੰਡਾ ਪਬਲਿਕ ਅਨਾਊਸਮੈਂਟ ਸਿਸਟਮ ਬਣਾਏ ਗਏ ਹਨ।ਜਿਸ ਤੋ ਲੋਕਾ ਨੂੰ ਲਗਾਤਾਰ ਸੂਚਨਾ ਮੁਹੱਇਆ ਕਰਵਾਈ ਜਾ ਰਹੀ ਹੈ। ਉਹਨਾ ਨੇ ਕਿਹਾ ਕੀ ਇਸ ਦੇ ਨਾਲ ਨਾਲ ਸਾਡੀਆ ਗੱਡੀਆ ਲਗਾਤਰ ਗਸਤ ਕਰ ਰਹੀਆ ਹਨ। ਇਸ ਦੇ ਨਾਲ ਹੀ ਜਿਲਾ ਪ੍ਰਸ਼ਾਸਨ ਨੂੰ ਪਹਿਲਾ ਤੋ ਹੀ ਸੂਚਿਤ ਕਰ ਦਿੱਤਾ ਗਿਆ ਸੀ ਤੇ ਉਹ ਵੀ ਲਗਾਤਾਰ ਸੂਚਨਾ ਦੇਣ ਦਾ ਕੰਮ ਕਰ ਰਿਹਾ ਹੈ। ਉਹਨਾ ਕਿਹਾ ਕੀ ਜਿਹੜੇ ਸੌਸ਼ਲ ਮੀਡੀਆ ਤੇ ਡੈਮ ਦੇ ਪ੍ਰਤੀ ਕੋਈ ਗਲਤ ਅਫਵਾਹਾਂ ਫੈਲਾਉਣ ਦਾ ਕੰਮ ਕਰਦਾ ਹੈ ਤਾਂ ਉਹਨਾ ਤੇ ਸਟੇਟ ਸਰਕਾਰ ਨੂੰ ਆਈਟੀ ਐਕਟ ਤਹਿਤ ਕਾਰਵਾਈ ਕਰਨੀ ਚਾਹੀਦੀ ਹੈ। ਦੂਜੇ ਪਾਸੇ ਉਹਨਾ ਨੇ ਲੋਕਾ ਨੂੰ ਅਪੀਲ ਕੀਤੀ ਹੈ ਕੀ ਕਿਸੇ ਵੀ ਤਰਾਂ ਦੀ ਡਰਨ ਦੀ ਜਰੂਰਤ ਨਹੀ ਹੈ। ਉਹਨਾ ਕਿਹਾ ਕੀ ਪਾਣੀ ਇਸ ਵਾਰ ਬਹੁਤ ਜਿਆਦਾ ਆਇਆ ਪਰ ਉਸ ਨੂੰ ਸ਼ੇਮ ਸ਼ਮੇ ਤੇ ਛੱਡਿਆ ਜਾ ਰਿਹਾ ਹੈ।
Aug 25, 2025 04:56 PM
ਬਠਿੰਡਾ 'ਚ ਜ਼ਿਆਦਾ ਮੀਂਹ ਕਾਰਨ ਰਜਵਾਹੇ 'ਚ ਪਿਆ ਪਾੜ, ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬੀ
ਬਠਿੰਡਾ ਦੇ ਕੋਟਲੀ ਖੁਰਦ 'ਚ ਜ਼ਿਆਦਾ ਮੀਂਹ ਕਾਰਨ ਰਜਵਾਹੇ 'ਚ ਪਿਆ ਪਾੜ
ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬੀ
ਮੌਕੇ 'ਤੇ ਨਹੀਂ ਪਹੁੰਚਿਆ ਕੋਈ ਵੀ ਪ੍ਰਸ਼ਾਸਨ ਅਧਿਕਾਰੀ
ਕਿਸਾਨ ਖੁਦ ਬੰਨ੍ਹ ਲਗਾਉਣ 'ਚ ਲੱਗੇ
Aug 25, 2025 04:34 PM
ਭੰਗੀ ਚੋਅ ਦਾ ਭਿਆਨਕ ਰੂਪ ! ਮੰਡਰਾ ਰਿਹਾ ਖਤਰਾ, ਪ੍ਰਸ਼ਾਸਨ ਦੀ ਚਿਤਾਵਨੀ ਤੋਂ ਬਾਅਦ ਵੀ ਲੋਕ ਨਹੀਂ ਛੱਡ ਰਹੇ ਘਰ
Aug 25, 2025 03:08 PM
ਲੁਧਿਆਣਾ ਵਿੱਚ ਹੋਈ ਬਾਰਿਸ਼ ਨੇ 47 ਸਾਲਾਂ ਦਾ ਰਿਕਾਰਡ ਤੋੜ ਦਿੱਤਾ
ਸੂਬੇ ਭਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ, ਪਿਛਲੇ 24 ਘੰਟਿਆਂ ਵਿੱਚ ਲੁਧਿਆਣਾ ਵਿੱਚ ਹੋਈ ਬਾਰਿਸ਼ ਨੇ 47 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਲੁਧਿਆਣਾ ਵਿੱਚ 72 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ 47 ਸਾਲਾਂ ਦਾ ਰਿਕਾਰਡ ਹੈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਇਹ ਬਾਰਿਸ਼ ਪਹਿਲਾਂ 1977 ਵਿੱਚ ਹੋਈ ਸੀ। ਕਿੰਗਰਾ ਨੇ ਇਹ ਵੀ ਕਿਹਾ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
Aug 25, 2025 03:03 PM
ਬਿਆਸ ਦਰਿਆ ਦਾ ਕਹਿਰ, ਅੱਧੇ ਦਰਜਨ ਤੋਂ ਵੱਧ ਪਿੰਡਾਂ 'ਚ ਮਚੀ ਹਾਹਾਕਾਰ, ਪੁਲਿਸ ਦੀ ਅਪੀਲ ਪਿੰਡ ਤੋਂ ਚਲ ਜਾਓ ਦੂਰ
Aug 25, 2025 01:50 PM
'ਓ ਡਿੱਗ ਗਈ...' ਦੇਖਦੇ ਹੀ ਦੇਖਦੇ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਆਲੀਸ਼ਾਨ ਕੋਠੀ
Aug 25, 2025 01:46 PM
ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਖਤਰੇ ਦੇ ਨਿਸ਼ਾਨ ’ਤੇ
ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ, ਖ਼ਤਰੇ ਦਾ ਨਿਸ਼ਾਨ 527 ਮੀਟਰ ਹੈ, ਡੈਮ ਪ੍ਰਸ਼ਾਸਨ ਵੱਲੋਂ ਸਾਰੇ ਸਪਿਲਵੇਅ ਗੇਟ ਖੋਲ੍ਹ ਦਿੱਤੇ ਗਏ ਹਨ, ਅੱਜ ਸਵੇਰ ਤੋਂ ਡੈਮ ਦੇ ਸਾਰੇ 7 ਗੇਟ ਖੋਲ੍ਹ ਦਿੱਤੇ ਗਏ ਹਨ ਅਤੇ ਲਗਭਗ 50 ਹਜ਼ਾਰ ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ, ਇਸ ਤੋਂ ਇਲਾਵਾ, ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ।
Aug 25, 2025 01:44 PM
ਰਾਵੀ ਦਰਿਆ ’ਚ ਵਧਿਆ ਪਾਣੀ ਦਾ ਪੱਧਰ, ਕਿਸਾਨ ਪਰੇਸ਼ਾਨ
Aug 25, 2025 01:41 PM
Punjab weather Update : ਮੌਸਮ ਵਿਭਾਗ ਨੇ ਜਾਰੀ ਕਰ ਦਿੱਤਾ Red Alert, ਪੰਜਾਬ 'ਚ ਪੈਣ ਵਾਲਾ ਭਾਰੀ ਮੀਂਹ
Aug 25, 2025 01:40 PM
ਪਠਾਨਕੋਟ ਡਲਹੌਜ਼ੀ ਡੈਮ ਸਾਈਟ ਰੋਡ 'ਤੇ ਲੈਂਡ ਸਲਾਈਡਿੰਗ
ਪਠਾਨਕੋਟ ਡਲਹੌਜ਼ੀ ਡੈਮ ਸਾਈਟ ਰੋਡ 'ਤੇ ਲੈਂਡ ਸਲਾਈਡਿੰਗ ਹੋਈ ਹੈ। ਪਠਾਨਕੋਟ ਡਲਹੌਜ਼ੀ ਡੈਮ ਸਾਈਡ ਰੋਡ ਲੈਂਡ ਸਲਾਈਡਿੰਗ ਦੇ ਕਾਰਨ ਬੰਦ ਹੋ ਗਿਆ ਹੈ। ਮਣੀਮਹੇਸ਼ ਯਾਤਰਾ ਵੀ ਇਸਦਾ ਅਸਰ ਪਿਆ ਹੈ।
Aug 25, 2025 01:36 PM
ਬਿਆਸ ਦਰਿਆ 'ਚ ਪਾਣੀ ਵੱਧਣ ਕਰਕੇ ਫਸਲਾਂ ਤੇ ਪਸ਼ੂਆਂ ਦਾ ਚਾਰਾ ਹੋਇਆ ਖ਼ਰਾਬ
Aug 25, 2025 01:36 PM
ਮੁੰਡਿਆਂ ਦੀ ਫੁਕਰਾਪੰਤੀ ਕਰਕੇ ਪਾਣੀ 'ਚ ਰੁੜ੍ਹ ਗਈ ਜੀਪ, ਦੱਸੋ ਕਿਸਦੀ ਗਲਤੀ ?
Punjab Floods High Alert Live Updates : ਪੰਜਾਬ ਦੇ ਕਈ ਇਲਾਕਿਆਂ ’ਚ ਐਤਵਾਰ ਦੀ ਸਵੇਰ ਤੋਂ ਹੋ ਰਹੀ ਬਾਰਿਸ਼ ਕਾਰਨ ਮੌਸਮ ’ਚ ਕਾਫੀ ਬਦਲਾਅ ਆ ਗਿਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 24 ਘੰਟਿਆਂ ਵਿੱਚ ਭਾਰੀ ਬਾਰਿਸ਼ ਦੇ ਨਾਲ ਮੌਸਮ ਇਸੇ ਤਰ੍ਹਾਂ ਹੀ ਰਹੇਗਾ। ਮੌਸਮ ਵਿਭਾਗ ਅਨੁਸਾਰ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਅੱਜ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਇਸ ਲਈ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ, ਮੁਕੇਰੀਆਂ, ਪਠਾਨਕੋਟ, ਸੁਲਤਾਨਪੁਰ, ਫਿਰੋਜ਼ਪੁਰ, ਬਠਿੰਡਾ ਤੇ ਅੰਮ੍ਰਿਤਸਰ ’ਚ ਭਾਰੀ ਮੀਂਹ ਪੈ ਸਕਦੈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੋ ਦਿਨ ਮੀਂਹ ਪੈ ਸਕਦਾ ਹੈ। ਇਨ੍ਹਾਂ ਹੀ ਹਿਮਾਚਲ ਪ੍ਰਦੇਸ਼ ਚ’ਜ ਪੈ ਰਹੀ ਬਰਸਾਤ ਦਾ ਪੰਜਾਬ ਦੇ ਕਈ ਇਲਾਕਿਆਂ ਚ ਅਸਰ ਦੇਖਣ ਨੂੰ ਮਿਲ ਸਕਦਾ ਹੈ। ਨਾਲ ਹੀ ਮੌਸਮ ਵਿਭਾਗ ਨੇ ਲੋਕਾਂ ਨੂੰ ਇਸ ਸਮੇਂ ਪਹਾੜੀ ਇਲਾਕਿਆਂ ’ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਸੂਬੇ ਭਰ ’ਚ ਭਾਰੀ ਬਰਸਾਤ ਕਾਰਨ ਪੰਜਾਬ ਦੇ ਦਰਿਆਵਾਂ ਅਤੇ ਡੈਮਾਂ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਫਲੱਡ ਗੇਟ ਖੋਲ੍ਹਾ ਜਾ ਚੁੱਕੇ ਹਨ। ਕਈ ਪਿੰਡਾਂ ਦਾ ਸ਼ਹਿਰਾਂ ਨਾਲ ਸੰਪਰਕ ਟੁੱਟ ਚੁੱਕਿਆ ਹੈ।
ਇਹ ਵੀ ਪੜ੍ਹੋ : Ludhiana Beadbi News : ਲੁਧਿਆਣਾ ’ਚ ਬੇਅਦਬੀ ਦੀ ਵੱਡੀ ਘਟਨਾ, ਮਹਿਲਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਉਤਾਰੇ ਕੱਪੜੇ