Berozgar Sanjha Morcha Punjab ’ਤੇ ਪੁਲਿਸ ਦਾ ਐਕਸ਼ਨ; ਆਗੂਆਂ ਨੂੰ ਕੀਤਾ ਨਜ਼ਰਬੰਦ, ਸਿੱਪੀ ਸ਼ਰਮਾ ਨੇ ਕੇਜਰੀਵਾਲ ਤੇ ਮਾਨ ਸਰਕਾਰ ਨੂੰ ਘੇਰਿਆ

ਮਿਲੀ ਜਾਣਕਾਰੀ ਮੁਤਾਬਿਕ ਸਿੱਪੀ ਸ਼ਰਮਾ ਇਸ ਦੌਰਾਨ ਪੁਲਿਸ ਨੂੰ ਆਪਣੇ ਘਰ ਨਹੀਂ ਮਿਲੀ। ਜਦਕਿ ਉਸਦੇ ਬਾਕੀ ਸਾਥੀਆਂ ਨੂੰ ਘਰ ’ਚ ਹੀ ਨਜ਼ਰਬੰਦ ਕੀਤਾ ਗਿਆ।

By  Aarti July 31st 2025 08:25 AM -- Updated: July 31st 2025 12:09 PM

Berozgar Sanjha Morcha Punjab News : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੂੰ ਪੰਜਾਬੀਆਂ ਤੋਂ ਇਨ੍ਹਾਂ ਕੁ ਡਰ ਲੱਗਣ ਲੱਗ ਗਿਆ ਹੈ ਕਿ ਹੁਣ ਇਹਨਾਂ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਨਜ਼ਰਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ 646 ਪੀਟੀਆਈ ਅਧਿਆਪਕ ਜਿਨ੍ਹਾਂ ਚ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਵੀ ਸ਼ਾਮਲ ਹੈ ਨੂੰ ਪੁਲਿਸ ਨੇ ਨਜ਼ਰਬੰਦ ਕਰ ਲਈ ਪਹੁੰਚੀ।

ਮਿਲੀ ਜਾਣਕਾਰੀ ਮੁਤਾਬਿਕ ਸਿੱਪੀ ਸ਼ਰਮਾ ਇਸ ਦੌਰਾਨ ਪੁਲਿਸ ਨੂੰ ਆਪਣੇ ਘਰ ਨਹੀਂ ਮਿਲੀ। ਜਦਕਿ ਉਸਦੇ ਬਾਕੀ ਸਾਥੀਆਂ ਨੂੰ ਘਰ ’ਚ ਹੀ ਨਜ਼ਰਬੰਦ ਕੀਤਾ ਗਿਆ। ਇਸ ਦੌਰਾਨ ਸਿੱਪੀ ਸ਼ਰਮਾ ਨੇ ਸੋਸ਼ਲ ਮੀਡੀਆ ਦੇ ਜਰੀਏ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਵਿੱਚ ਆ ਕੇ ਝੂਠੀਆਂ ਗਰੰਟੀਆਂ ਦੇ ਰਹੇ ਸਨ ਸਿੱਪੀ  ਸ਼ਰਮਾ ਤੂੰ ਸਾਡੀ ਭੈਣ ਬਣ ਅਸੀਂ ਸਾਰਿਆਂ ਨਾਲੋਂ ਪਹਿਲਾਂ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਦੀ ਮੈਰਿਟ ਲਿਸਟ ਜਾਰੀ ਕਰਾਂਗੇ ਅਤੇ ਜਦੋਂ ਹੁਣ ਇਹਨਾਂ ਦੀ ਸਰਕਾਰ ਬਣ ਗਈ ਤਾਂ ਹੁਣ ਇਹਨਾਂ ਨੂੰ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਤੋਂ ਇਨਾ ਕੁ ਡਰ ਲੱਗਣ ਲੱਗ ਗਿਆ ਹੈ ਕਿ ਕਿੱਧਰੇ ਇਹ ਸਾਡੀ 31 ਜੁਲਾਈ ਨੂੰ ਹੋਣ ਵਾਲੀ ਸ਼ਹੀਦਾਂ ਦੇ ਨਾਂ ’ਤੇ ਨੌਟੰਕੀਬਾਜੀ ਦਾ ਪਰਦਾਫਾਸ਼ ਨਾ ਕਰ ਦੇਣ।

ਇਸ ਤੋਂ ਇਲਾਵਾ ਸਿੱਪੀ ਸ਼ਰਮਾ ਨੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਹੈ ਸਾਡੀ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਕੱਚਾ ਚਿੱਠਾ ਪੰਜਾਬੀਆਂ ਅਤੇ ਸਾਰੇ ਦੇਸ਼ ਭਰ ਦੇ ਸਾਹਮਣੇ ਆ ਸਕੇ ਵੀ ਇਹ ਸਿਰਫ ਗੱਲਾਂ ਦੇ ਗਲਕੜ ਹਨ ਝੂਠੀਆਂ ਗਰੰਟੀਆਂ ਦੇਣ ਵਾਲੇ ਹਨ ਅਸਲ ਵਿੱਚ ਇਹ ਰਾਤਾਂ ਨੂੰ ਪੰਜਾਬ ਵਿੱਚ ਘਰਾਂ ਦੇ ਵਿੱਚ ਸੁੱਤੇ ਹੋਏ ਬੇਰੁਜ਼ਗਾਰਾਂ ਨੂੰ ਘਰੋਂ ਚੱਕਦੇ ਹਨ ਅਤੇ ਨੌਕਰੀਆਂ ਦਾ ਕੀ ਦੇਣੀਆਂ ਹਨ ਸਾਨੂੰ ਨੌਕਰੀਆਂ ਦੇ ਨਾਂ ਤੇ ਮਿਲੇ ਸਿਰਫ ਥਾਣੇ ਦੀਆਂ ਜੇਲ੍ਹਾਂ ਦਿੰਦੇ ਹਨ। 

ਕਾਬਿਲੇਗੌਰ ਹੈ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ’ਚ ਪ੍ਰਦਰਸ਼ਨ ਕੀਤਾ ਜਾਣਾ ਸੀ। ਪਰ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਇਨ੍ਹਾਂ ਸਾਰਿਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। 

Related Post