ਸਲਮਾਨ ਖਾਨ ਪਾਣੀ ਦੇ ਤੇਜ਼ ਵਹਾਅ ਚ ਰੁੜਿਆ, ਕੀਰਤਪੁਰ ਸਾਹਿਬ ਦੀ ਲੋਹੰਡ ਖੱਡ ਚ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਵਾਪਰਿਆ ਹਾਦਸਾ

Salman Khan swept away in Kiratpur Sahib : ਜਾਣਕਾਰੀ ਅਨੁਸਾਰ, ਇਸ ਦੌਰਾਨ ਹੀ ਸਲਮਾਨ ਖਾਨ ਦਾ ਸਾਲਾ ਪੁਨੀਤ ਪਾਣੀ ਵਿੱਚ ਡੁੱਬਣ ਲੱਗਾ, ਜਿਸ ਨੂੰ ਉਸ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਸਾਲਾ ਤਾਂ ਬਾਹਰ ਆ ਗਿਆ ਪਰ ਸਲਮਾਨ ਖਾਨ ਉਰਫ ਲਾਡੀ ਤੇਜ਼ ਪਾਣੀ ਦੇ ਬਹਾਅ ਵਿੱਚ ਰੁੜ ਗਿਆ।

By  KRISHAN KUMAR SHARMA June 10th 2026 06:50 PM -- Updated: June 10th 2026 07:00 PM

Punjab Police : ਕੀਰਤਪੁਰ ਸਾਹਿਬ ਦੀ ਲੋਹੰਡ ਖੱਡ ਵਿਖੇ ਨਹਾਉਂਦੇ ਸਮੇਂ ਪੰਜਾਬ ਪੁਲਿਸ ਦਾ ਇੱਕ ਨੌਜਵਾਨ ਪਾਣੀ ਦੇ ਤੇਜ਼ ਬਹਾਓ ਦੇ ਵਿੱਚ ਰੁੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਉਕਤ ਥਾਂ ਤੇ ਇੱਕ ਫਰੀਦਾਬਾਦ ਯੂਪੀ ਦਾ ਨੌਜਵਾਨ ਨਹਾਉਂਦੇ ਸਮੇਂ ਪਾਣੀ ਦੇ ਵਿੱਚ ਰੁੜ ਗਿਆ ਸੀ ਅਤੇ ਬੁੱਧਵਾਰ ਫਿਰ ਮੁੜ ਤੋਂ ਉਸੇ ਥਾਂ ਪੰਜਾਬ ਪੁਲਿਸ ਵਿੱਚ ਲੁਧਿਆਣਾ ਦੇ ਡਿਵੀਜ਼ਨ ਨੰਬਰ ਸੱਤ ਦੇ ਥਾਣੇ 'ਚ ਤੈਨਾਤ ਨੌਜਵਾਨ ਸਲਮਾਨ ਖਾਨ ਉਰਫ ਲਾਡੀ, ਜੋ ਕਿ ਆਪਣੀ  ਪਤਨੀ, ਭੈਣ, ਭਾਣਜੀ ਅਤੇ ਸਾਲੇ ਸਮੇਤ ਮਾਤਾ ਨੈਣਾ ਦੇਵੀ ਅਤੇ ਅਨੰਦਪੁਰ ਸਾਹਿਬ ਦੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਆਇਆ ਹੋਇਆ ਸੀ ਅਤੇ ਵਾਪਸ ਜਾਣ ਸਮੇਂ ਉਹ ਕੀਰਤਪੁਰ ਸਾਹਿਬ ਦੀ ਲੋਹਡ ਖੱਡ ਵਿੱਚ ਨਹਾਉਣ ਲੱਗ ਪਏ। (Salman Khan swept away in Kiratpur Sahib)

ਸਾਲੇ ਨੂੰ ਬਚਾਉਂਦਿਆਂ ਖੁਦ ਡੁੱਬਿਆ ਸਲਮਾਨ ਖਾਨ

ਜਾਣਕਾਰੀ ਅਨੁਸਾਰ, ਇਸ ਦੌਰਾਨ ਹੀ ਸਲਮਾਨ ਖਾਨ ਦਾ ਸਾਲਾ ਪੁਨੀਤ ਪਾਣੀ ਵਿੱਚ ਡੁੱਬਣ ਲੱਗਾ, ਜਿਸ ਨੂੰ ਉਸ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਸਾਲਾ ਤਾਂ ਬਾਹਰ ਆ ਗਿਆ ਪਰ ਸਲਮਾਨ ਖਾਨ ਉਰਫ ਲਾਡੀ ਤੇਜ਼ ਪਾਣੀ ਦੇ ਬਹਾਅ ਵਿੱਚ ਰੁੜ ਗਿਆ। ਉਕਤ ਮਾਮਲੇ ਦਾ ਪਤਾ ਲੱਗਣ 'ਤੇ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੀ ਟੀਮ ਉਸ ਦੀ ਭਾਲ ਵਿੱਚ ਲੱਗ ਗਈ। ਉਸ ਦੀ ਭੈਣ ਜਸਪਾਲ ਨੇ ਦੱਸਿਆ ਕਿ ਉਸ ਦੇ ਭਰਾ ਦਾ 11 ਫਰਵਰੀ ਨੂੰ ਵਿਆਹ ਹੋਇਆ ਸੀ। 

ਕੀਰਤਪੁਰ ਸਾਹਿਬ ਦੇ ਐਸਐਚਓ ਰਾਹੁਲ ਸ਼ਰਮਾ ਨੇ ਆਮ ਲੋਕਾਂ ਨੂੰ ਕੀਤੀ ਅਪੀਲ ਕਿ ਖੁੱਲੇ ਪਾਣੀ, ਦਰਿਆਵਾਂ ਤੇ ਨਹਿਰਾਂ ਤੇ ਨਹਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਜਾਣ ਤੋਂ ਵੱਧ ਕੇ ਕੁਝ ਵੀ ਕੀਮਤੀ ਨਹੀਂ ਹੈ ਇਸ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਚੰਦ ਪਲਾਂ ਦੇ ਸਵਾਦ ਲਈ ਰਿਸਕ ਨਹੀਂ ਲੈਣਾ ਚਾਹੀਦਾ।

Related Post