CM ਭਗਵੰਤ ਮਾਨ ਦੀ ਕੋਠੀ ਸਾਹਮਣੇ ਪੱਲੇਦਾਰਾਂ ਤੇ ਵਰ੍ਹਾਈਆਂ ਡਾਂਗਾਂ; ਲੱਥੀਆਂ ਦਸਤਾਰਾਂ, ਦੇਖੋ ਤਸਵੀਰਾਂ

By  Aarti March 5th 2024 05:14 PM

Sangrur: ਇੱਕ ਪਾਸੇ ਜਿੱਥੇ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਅਤੇ ਇਸ ਦੌਰਾਨ ਹਰ ਵਰਗ ਅਤੇ ਆਮ ਲੋਕਾਂ ਦੇ ਹੱਕ ਦੀ ਗੱਲ ਕਰਨ ਦੇ ਦਾਅਵਾ ਕੀਤਾ ਗਿਆ ਉੱਥੇ ਹੀ ਦੂਜੇ ਪਾਸੇ ਸੰਗਰੂਰ ’ਚ ਆਪਣੀ ਹੱਕੀ ਮੰਗਾਂ ’ਤੇ ਬੈਠੇ ਪੱਲੇਦਾਰਾਂ ਯੂਨੀਅਨ ਸੰਘਰਸ਼ ਕਮੇਟੀ ’ਤੇ ਪੁਲਿਸ ਪ੍ਰਸ਼ਾਸਨ ਨੇ ਲਾਠੀਚਾਰਜ ਕਰ ਦਿੱਤੀ। 

ਦੱਸ ਦਈਏ ਕਿ ਸੰਗਰੂਰ ’ਚ ਪੱਲੇਦਾਰਾਂ ਯੂਨੀਅਨ ਸੰਘਰਸ਼ ਕਮੇਟੀ ਵੱਲੋਂ ਸੀਐੱਮ ਦੀ ਰਿਹਾਇਸ਼ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਅਤੇ ਪੱਲੇਦਾਰ ਯੂਨੀਅਨ ਸੰਘਰਸ਼ ਕਮੇਟੀ ਦੀ ਝੜਪ ਹੋ ਗਈ। ਇਸ ਦੌਰਾਨ ਪੁਲਿਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ। ਜਿਸ ਕਾਰਨ ਕਈ ਲੋਕਾਂ ਦੀਆਂ ਪੱਗਾਂ ਵੀ ਲੱਥੀਆਂ ਗਈਆਂ। ਲਾਠੀਚਾਰਜ ਦੇ ਕਾਰਨ ਕਈ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ। 

CM ਭਗਵੰਤ ਮਾਨ ਦੀ ਕੋਠੀ ਸਾਹਮਣੇ ਪੱਲੇਦਾਰਾਂ 'ਤੇ ਵਰ੍ਹਾਈਆਂ ਡਾਂਗਾਂ, ਲੱਥੀਆਂ ਦਸਤਾਰਾਂ

CM ਭਗਵੰਤ ਮਾਨ ਦੀ ਕੋਠੀ ਸਾਹਮਣੇ ਪੱਲੇਦਾਰਾਂ 'ਤੇ ਵਰ੍ਹਾਈਆਂ ਡਾਂਗਾਂ, ਲੱਥੀਆਂ ਦਸਤਾਰਾਂ, ਦੇਖੋ ਮੌਕੇ ਦੀਆਂ LIVE ਤਸਵੀਰਾਂ #Sangrur #Police #Protest #fight #CM #BhagwantMann #AAP #Latestnews #PTCNews

Posted by PTC News on Tuesday, March 5, 2024

ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਕਰੀਬ 60 ਦਿਨਾਂ ਤੋਂ ਪੱਲੇਦਾਰਾਂ ਯੂਨੀਅਨ ਸੰਘਰਸ਼ ਕਮੇਟੀ ਦੇ ਵਰਕਰ ਧਰਨੇ ’ਤੇ ਬੈਠੇ ਹਨ। ਅੱਜ ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਇਹ ਹੰਗਾਮਾ ਹੋਇਆ। 

ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਦੀ ਘਰ ਵਾਪਸੀ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੀਤਾ ਰਲੇਵਾਂ

Related Post