Bastille Day 2023: ਬੈਸਟੀਲ ਡੇਅ ਪਰੇਡ ਚ ਪੰਜਾਬ ਰੈਜੀਮੈਂਟ ਦੇ ਜਵਾਨ ਦੇਣਗੇ ਸਲਾਮੀ, ਪੀਐੱਮ ਮੋਦੀ ਹੋਣਗੇ ਮੁੱਖ ਮਹਿਮਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਜੁਲਾਈ ਨੂੰ ਫਰਾਂਸ ਦੇ ਰਾਸ਼ਟਰੀ ਦਿਵਸ ਮੌਕੇ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੱਦੇ 'ਤੇ ਇਹ ਦੌਰਾ ਕਰ ਰਹੇ ਹਨ।
Bastille Day 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਜੁਲਾਈ ਨੂੰ ਫਰਾਂਸ ਦੇ ਰਾਸ਼ਟਰੀ ਦਿਵਸ ਮੌਕੇ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੱਦੇ 'ਤੇ ਇਹ ਦੌਰਾ ਕਰ ਰਹੇ ਹਨ। ਇਸ ਦੌਰਾਨ ਹੋਣ ਵਾਲੀ ਬੈਸਟੀਲ ਡੇਅ ਪਰੇਡ ਵਿੱਚ ਪੰਜਾਬ ਰੈਜੀਮੈਂਟ ਦੇ ਸਿਪਾਹੀ ਵੀ ਭਾਰਤੀ ਟ੍ਰਾਈ-ਸਰਵਿਸਜ਼ ਟੁਕੜੀ ਵਿੱਚ ਹਿੱਸਾ ਲੈਣਗੇ।
ਪੰਜਾਬ ਰੈਜੀਮੈਂਟ ਦੇ ਸੂਬੇਦਾਰ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਸਾਡੇ ਪੁਰਖਿਆਂ ਨੇ ਇੱਥੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲੋਕ ਸਾਨੂੰ ਇੱਜ਼ਤ ਨਾਲ ਦੇਖ ਰਹੇ ਹਨ ਅਤੇ ਅਸੀਂ ਚੰਗਾ ਮਹਿਸੂਸ ਕਰ ਰਹੇ ਹਾਂ। ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਬੈਸਟੀਲ ਡੇਅ ਪਰੇਡ ਦੌਰਾਨ ਮਾਰਚ ਕਰਾਂਗੇ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਸਲਾਮੀ ਦੇਵਾਂਗੇ।
ਦੱਸ ਦਈਏ ਕਿ ਪੰਜਾਬ ਰੈਜੀਮੈਂਟ ਦੇ ਜਵਾਨਾਂ ਵੱਲੋਂ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦਾ ਜੈਕਾਰਾ ਲਗਾਇਆ।
ਬਹੁਤ ਮਾਣ ਮਹਿਸੂਸ ਕਰ ਰਹੇ ਹਾਂ- ਦਿਸ਼ਾ ਅਮ੍ਰਿਤ
ਲੈਫਟੀਨੈਂਟ ਕਮਾਂਡਰ ਭਾਰਤੀ ਜਲ ਸੈਨਾ ਦਿਸ਼ਾ ਅਮ੍ਰਿਤ ਨੇ ਕਿਹਾ ਕਿ ਉਹ 8 ਜੂਨ ਤੋਂ ਫਰਾਂਸ ਵਿੱਚ ਅਭਿਆਸ ਕਰ ਰਹੇ ਹਨ ਅਤੇ ਪੂਰੀ ਟੁਕੜੀ ਬਹੁਤ ਮਾਣ ਮਹਿਸੂਸ ਕਰ ਰਹੀ ਹੈ। ਨਿਉਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਲੈਫਟੀਨੈਂਟ ਕਮਾਂਡਰ ਦਿਸ਼ਾ ਅਮ੍ਰਿਤ ਨੇ ਕਿਹਾ ਕਿ ਅਸੀਂ ਇਸ ਸਮੇਂ ਜੋ ਮਹਿਸੂਸ ਕਰ ਰਹੇ ਹਾਂ, ਅਸੀਂ ਬਿਆਨ ਨਹੀਂ ਕਰ ਸਕਦੇ। ਮੈਨੂੰ ਯਕੀਨ ਹੈ ਕਿ ਪੂਰਾ ਦਲ ਅਜਿਹਾ ਹੀ ਮਹਿਸੂਸ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਮੁੱਖ ਮਹਿਮਾਨ ਹਨ ਅਸੀਂ ਬਹੁਤ ਭਾਗਾਂ ਵਾਲੇ ਹਾਂ। ਇਸ ਪਰੇਡ ਦੇ ਲਈ ਇਸ ਤੋਂ ਪਹਿਲਾਂ ਅਸੀਂ ਭਾਰਤ ਵਿੱਚ ਇੱਕ ਮਹੀਨੇ ਤੋਂ ਵੱਧ ਅਭਿਆਸ ਕੀਤਾ ਸੀ।
ਬੈਸਟਿਲ ਡੇ ਦਾ ਵਿਸ਼ੇਸ਼ ਮਹੱਤਵ
ਫਰਾਂਸ ਵਿੱਚ ਫ੍ਰੈਂਚ ਨੈਸ਼ਨਲ ਡੇ ਜਾਂ ਬੈਸਟਿਲ ਡੇ ਦਾ ਵਿਸ਼ੇਸ਼ ਮਹੱਤਵ ਹੈ। ਇਹ ਦਿਨ ਫਰਾਂਸੀਸੀ ਕ੍ਰਾਂਤੀ ਦੌਰਾਨ 1789 ਵਿੱਚ ਬੈਸਟਿਲ ਜੇਲ੍ਹ ਦੇ ਤੂਫਾਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਬੈਸਟੀਲ ਡੇ ਪਰੇਡ, ਸਾਡੇ ਗਣਤੰਤਰ ਦਿਵਸ ਪਰੇਡ ਦੇ ਸਮਾਨ, ਬੈਸਟੀਲ ਦਿਵਸ ਦੇ ਜਸ਼ਨਾਂ ਦਾ ਮੁੱਖ ਆਕਰਸ਼ਣ ਹੈ। ਹਾਲਾਂਕਿ, ਬੈਸਟਿਲ ਡੇਅ ਲਈ ਵਿਦੇਸ਼ੀ ਨੇਤਾਵਾਂ ਨੂੰ ਸਨਮਾਨ ਦੇ ਮਹਿਮਾਨਾਂ ਵਜੋਂ ਬੁਲਾਇਆ ਜਾਣਾ ਆਮ ਗੱਲ ਨਹੀਂ ਹੈ। ਇਸ ਪਰੇਡ ਦੇ ਲਈ ਆਖਰੀ ਵਾਰ 2017 ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ ਸੀ।
13-14 ਜੁਲਾਈ ਨੂੰ ਫਰਾਂਸ ਦੇ ਦੌਰੇ 'ਤੇ ਪ੍ਰਧਾਨ ਮੰਤਰੀ