Mansa Roadways Bus News : ਪੰਜਾਬ ਰੋਡਵੇਜ਼ ਦੀ ਬੱਸ ਨੇ ਸਕੂਲੀ ਬੱਚਿਆਂ ਨੂੰ ਕੁਚਲਿਆ , 2 ਲੜਕੀਆਂ ਦੀ ਮੌਤ ,ਇੱਕ ਬੱਚਾ ਅਤੇ ਵਿਅਕਤੀ ਗੰਭੀਰ ਜ਼ਖਮੀ
Mansa Roadways Bus News : ਮਾਨਸਾ ਦੇ ਕਸਬਾ ਝੁਨੀਰ ਵਿਖੇ ਸਵੇਰ ਸਮੇਂ ਸਕੂਟਰੀ 'ਤੇ ਸਕੂਲ ਜਾ ਰਹੇ ਸਕੂਲੀ ਬੱਚਿਆਂ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਕੁਚਲ ਦਿੱਤਾ ਹੈ। ਮੌਕੇ 'ਤੇ ਦੋ ਸਕੂਲੀ ਬੱਚੀਆਂ ਦੀ ਮੌਤ ਹੋ ਗਈ ਹੈ ,ਜਦੋਂ ਕਿ ਇੱਕ ਬੱਚਾ ਅਤੇ ਉਹਨਾਂ ਨੂੰ ਸਕੂਲ ਛੱਡਣ ਜਾ ਰਿਹਾ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ। ਝੁਨੀਰ ਪੁਲਿਸ ਵੱਲੋਂ ਰੋਡਵੇਜ਼ ਦੀ ਬੱਸ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ
Mansa Roadways Bus News : ਮਾਨਸਾ ਦੇ ਕਸਬਾ ਝੁਨੀਰ ਵਿਖੇ ਸਵੇਰ ਸਮੇਂ ਸਕੂਟਰੀ 'ਤੇ ਸਕੂਲ ਜਾ ਰਹੇ ਸਕੂਲੀ ਬੱਚਿਆਂ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਕੁਚਲ ਦਿੱਤਾ ਹੈ। ਮੌਕੇ 'ਤੇ ਦੋ ਸਕੂਲੀ ਬੱਚੀਆਂ ਦੀ ਮੌਤ ਹੋ ਗਈ ਹੈ ,ਜਦੋਂ ਕਿ ਇੱਕ ਬੱਚਾ ਅਤੇ ਉਹਨਾਂ ਨੂੰ ਸਕੂਲ ਛੱਡਣ ਜਾ ਰਿਹਾ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ। ਝੁਨੀਰ ਪੁਲਿਸ ਵੱਲੋਂ ਰੋਡਵੇਜ਼ ਦੀ ਬੱਸ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਕਸਬਾ ਝੁਨੀਰ ਵਿਖੇ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਸਵੇਰੇ ਸਕੂਲ ਜਾ ਰਹੇ ਬੱਚਿਆਂ ਨੂੰ ਪੰਜਾਬ ਰੋਡਵੇਜ਼ ਦੀ ਬੱਸ ਵੱਲੋਂ ਕੁਚਲ ਦਿੱਤਾ। ਜਿਸ ਵਿੱਚ 8 ਸਾਲਾਂ ਅਤੇ 12 ਸਾਲਾਂ ਸਕੂਲੀ ਲੜਕੀਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਇੱਕ ਛੋਟਾ ਬੱਚਾ ਅਤੇ ਉਹਨਾਂ ਨੂੰ ਸਕੂਲ ਛੱਡਣ ਜਾ ਰਿਹਾ ਪਿਤਾ ਗੰਭੀਰ ਜ਼ਖਮੀ ਹੋਏ ਹਨ।
ਜਿੰਨਾਂ ਵਿੱਚ ਸੀਮਾ ਕੌਰ 8 ਸਾਲ ਤੀਸਰੀ ਕਲਾਸ ਤੇ ਮੀਨਾ ਕੌਰ 12 ਸਾਲ ਸੱਤਵੀਂ ਕਲਾਸ ਵਿੱਚ ਪੜ੍ਦੀਆਂ ਸਨ, ਜਿਨਾਂ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ ਜੱਸੀ ਰਾਮ ਇੱਕ ਛੋਟਾ ਬੱਚਾ ਅਤੇ ਸਕੂਟਰੀ ਚਲਾ ਰਿਹਾ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਮ੍ਰਿਤਕ ਬੱਚਿਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਾਨਸਾ ਤੋਂ ਸਰਦੂਲਗੜ੍ਹ ਵੱਲ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕੱਟ ਮਾਰ ਕੇ ਇਹਨਾਂ ਨੂੰ ਸੁੱਟ ਦਿੱਤਾ, ਜਿਸ ਦੌਰਾਨ ਦੋ ਬੱਚੀਆਂ ਦੀ ਮੌਕੇ 'ਤੇ ਮੌਤ ਹੋ ਗਈ ਹੈ।
ਜਾਂਚ ਅਧਿਕਾਰੀ ਕੇਵਲ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਝੁਨੀਰ ਪੁਲਿਸ ਵੱਲੋਂ ਬੱਸ ਸਟੈਂਡ ਦੇ ਉੱਪਰ ਨਾਕਾ ਲਗਾਇਆ ਹੋਇਆ ਸੀ ਤੇ ਉਹਨਾਂ ਨੂੰ ਸੂਚਨਾ ਮਿਲੀ ਕਿ ਰੋਡਵੇਜ਼ ਦੀ ਬੱਸ ਨੇ ਸਕੂਲੀ ਬੱਚਿਆਂ ਨੂੰ ਕੁਚਲ ਦਿੱਤਾ ਤੇ ਦੋ ਸਕੂਲੀ ਬੱਚੀਆਂ ਦੀ ਮੌਕੇ 'ਤੇ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਬੱਸ ਡਰਾਈਵਰ ਅਤੇ ਬੱਸ ਨੂੰ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।