PSEB : ਪੰਜਾਬ ਸਿੱਖਿਆ ਬੋਰਡ ਦਾ ਅਹਿਮ ਫੈਸਲਾ, ਇਨ੍ਹਾਂ ਵਿਦਿਆਰਥੀਆਂ ਨੂੰ ਮੁੜ-ਪ੍ਰੀਖਿਆ ਦਾ ਦਿੱਤਾ ਮੌਕਾ, ਪੜ੍ਹੋ ਪੂਰੀ ਖ਼ਬਰ

PSEB News : ਜਿਹੜੇ ਖਿਡਾਰੀ ਪ੍ਰੀਖਿਆਰਥੀ ਸਟੇਟ/ ਰਾਸ਼ਟਰੀ /ਅੰਤਰ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਭਾਗ ਲੈਣ ਕਾਰਨ ਬਾਕੀ ਰਹਿੰਦੀਆਂ ਬੋਰਡ ਦੀ ਲਿਖਤੀ/ਪ੍ਰਯੋਗੀ ਪ੍ਰੀਖਿਆ ਵਿੱਚ ਅਪੀਅਰ ਹੋਣ ਤੋਂ ਵਾਂਝੇ ਰਹਿ ਗਏ ਹਨ, ਅਜਿਹੇ ਪ੍ਰੀਖਿਆਰਥੀਆਂ ਦੀ ਮੁੜ-ਪ੍ਰੀਖਿਆ ਕਰਵਾਈ ਜਾਣੀ ਹੈ।

By  KRISHAN KUMAR SHARMA March 9th 2026 05:44 PM -- Updated: March 9th 2026 05:46 PM

PSEB : ਅਕਾਦਮਿਕ ਸਾਲ 2025-26 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਪੱਧਰ ਤੇ ਅੱਠਵੀਂ ਅਤੇ ਬਾਰ੍ਹਵੀਂ ਸ੍ਰੇਣੀ ਦੀਆਂ ਪ੍ਰੀਖਿਆਵਾਂ ਮਿਤੀ: 17/02/2026 ਤੋਂ ਕੰਡਕਟ ਕਰਵਾਈਆਂ ਜਾ ਰਹੀਆਂ ਹਨ ਅਤੇ ਦਸਵੀਂ ਸ੍ਰੇਣੀ ਦੀਆਂ ਪ੍ਰੀਖਿਆਵਾਂ 06/03/2026 ਤੋਂ ਆਰੰਭ ਹੋ ਚੁੱਕੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਦੌਰਾਨ ਜਿਹੜੇ ਖਿਡਾਰੀ ਪ੍ਰੀਖਿਆਰਥੀ ਸਟੇਟ/ ਰਾਸ਼ਟਰੀ /ਅੰਤਰ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਭਾਗ ਲੈਣ ਕਾਰਨ ਬਾਕੀ ਰਹਿੰਦੀਆਂ ਬੋਰਡ ਦੀ ਲਿਖਤੀ/ਪ੍ਰਯੋਗੀ ਪ੍ਰੀਖਿਆ ਵਿੱਚ ਅਪੀਅਰ ਹੋਣ ਤੋਂ ਵਾਂਝੇ ਰਹਿ ਗਏ ਹਨ, ਅਜਿਹੇ ਪ੍ਰੀਖਿਆਰਥੀਆਂ ਦੀ ਮੁੜ-ਪ੍ਰੀਖਿਆ ਕਰਵਾਈ ਜਾਣੀ ਹੈ।

ਇਸ ਲਈ ਸਮੂਹ ਸਕੂਲ ਮੁਖੀ/ ਪ੍ਰਿੰਸੀਪਲ (ਸਰਕਾਰੀ, ਅਰਧ-ਸਰਕਾਰੀ, ਐਫੀਲੀਏਟਿਡ ਅਤੇ ਐਸੋਸੀਏਟਿਡ ਆਦਿ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਤੁਹਾਡੇ ਸਕੂਲ ਦਾ ਕੋਈ ਪ੍ਰੀਖਿਆਰਥੀ, ਜੋ ਕਿ ਖੇਡਾਂ ਵਿੱਚ ਹਿੱਸਾ ਲੈਣ ਕਰਕੇ ਲਿਖਤੀ/ਪ੍ਰਯੋਗੀ ਪ੍ਰੀਖਿਆ ਦੇਣ ਤੋਂ ਵਾਂਝਾ ਰਹਿ ਗਿਆ ਹੋਵੇ, ਅਜਿਹੇ ਪ੍ਰੀਖਿਆਰਥੀ/ਪ੍ਰੀਖਿਆਰਥੀਆਂ ਦੀ ਮੁੜ-ਪ੍ਰੀਖਿਆ ਕਰਵਾਉਣ ਸਬੰਧੀ ਸੂਚਨਾਂ ਅਤੇ ਸਬੰਧਤ ਤਸਦੀਕੀ ਦਸਤਾਵੇਜ ਭਾਵ ਸਕੂਲ ਲੈਟਰ ਹੈਡ ਤੇ ਪ੍ਰੀਖਿਆਰਥੀ ਦਾ ਵਿਸ਼ਾ ਅਤੇ ਖੇਡਾਂ ਵਿੱਚ ਭਾਗ ਲੈਣ ਜਾਣ ਸਬੰਧੀ ਪੱਤਰ ਦੀ ਕਾਪੀ ਹਰ ਹਾਲ ਵਿੱਚ ਬੋਰਡ ਈ.ਮੇਲ examsrsec@pseb.ac.in (ਬਾਰਵੀਂ ਸ਼੍ਰੇਣੀ ਲਈ), psebmatric@gmail.com (ਦਸਵੀਂ ਸ਼੍ਰੇਣੀ ਲਈ)  primarymiddle.pseb@punjab.gov.in (ਅਠਵੀਂ ਸ਼੍ਰੇਣੀ ਲਈ) ਤੇ ਮਿਤੀ:16/03/2026 ਤੱਕ ਭੇਜੀ ਜਾਵੇ।

ਇਸ ਉਪਰੰਤ ਵੀ ਜੇਕਰ ਪ੍ਰੀਖਿਆਰਥੀ ਮੁੜ-ਪ੍ਰੀਖਿਆ ਦੇਣ ਤੋਂ ਰਹਿ ਜਾਂਦਾ ਹੈ, ਤਾਂ ਇਸ ਦੀ ਜਿੰਮੇਵਾਰੀ ਸਬੰਧਤ ਸਕੂਲ ਮੁੱਖੀ/ਪ੍ਰਿੰਸੀਪਲ ਦੀ ਹੋਵੇਗੀ ।

Related Post