Drugs in Punjab : ਚਿੱਟੇ ਵਾਲੀ ਗਰੰਟੀ ਸਾਥੋਂ ਪੂਰੀ ਨਹੀਂ ਹੋਈ; ਪੰਜਾਬ ਵਿਧਾਨ ਸਭਾ ਸਪੀਕਰ Kultar Singh Sandhwan ਦਾ ਜਨਤਕ ਕਬੂਲਨਾਮਾ

Kultar Singh Sandhwan on Punjab Drugs : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੂਰੀ ਖੋਲ੍ਹ ਕੇ ਰੱਖ ਦਿੱਤੀ ਹੈ। 'ਆਪ' ਲੀਡਰ ਨੇ ਜਨਤਕ ਇਕੱਠ 'ਚ ਕਬੂਲਿਆ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ, ਪੰਜਾਬ ਵਿਚੋਂ ਨਸ਼ੇ ਨੂੰ ਖਤਮ ਨਹੀਂ ਕਰ ਸਕੀ ਹੈ, ਜੋ ਕਿ ਉਸ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ।

By  KRISHAN KUMAR SHARMA August 31st 2026 09:31 AM -- Updated: August 31st 2026 10:31 AM

Kultar Singh Sandhwan on Punjab Drugs : ਪੰਜਾਬ 'ਚ ਆਮ ਆਦਮੀ ਪਾਰਟੀ (AAP) ਦੇ ਜਨਮ ਤੋਂ ਹੀ ਨਸ਼ੇ ਦਾ ਮੁੱਦਾ ਭਾਰੂ ਰਿਹਾ ਅਤੇ ਪਾਰਟੀ ਨੇ ਪੰਜਾਬ ਦੀ ਸੱਤਾ ਵੀ ਨਸ਼ੇ ਨੂੰ ਕੁੱਝ ਮਹੀਨਿਆਂ 'ਚ ਖ਼ਤਮ ਕਰਨ ਦੇ ਵਾਅਦੇ ਨਾਲ ਹਾਸਲ ਕੀਤੀ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ (CM Mann) ਸਮੇਤ ਵੱਖ-ਵੱਖ ਆਪ ਲੀਡਰਾਂ ਵੱਲੋਂ ਵੀ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰੰਤੂ ਇਨ੍ਹਾਂ ਸਭ ਦਾਅਵਿਆਂ ਦੀ ਪੋਲ੍ਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੂਰੀ ਖੋਲ੍ਹ ਕੇ ਰੱਖ ਦਿੱਤੀ ਹੈ। 'ਆਪ' ਲੀਡਰ ਨੇ ਜਨਤਕ ਇਕੱਠ 'ਚ ਕਬੂਲਿਆ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ, ਪੰਜਾਬ ਵਿਚੋਂ ਨਸ਼ੇ ਨੂੰ ਖਤਮ ਨਹੀਂ ਕਰ ਸਕੀ ਹੈ, ਜੋ ਕਿ ਉਸ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ।

ਦੱਸ ਦਈਏ ਕਿ 'ਆਪ' ਆਗੂ ਦਾ ਇਹ ਵੱਡਾ ਕਬੂਲਨਾਮਾ ਅਜਿਹੇ ਸਮੇਂ ਆਇਆ ਹੈ, ਜਦੋਂ 2027 ਵਿਧਾਨ ਸਭਾ ਚੋਣਾਂ ਵਿੱਚ ਹੁਣ ਕੁੱਝ ਹੀ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸੱਤਾਧਾਰੀ ਪਾਰਟੀ ਨੂੰ ਨਸ਼ਾ ਖਤਮ ਨਾ ਕਰਨ ਲਈ ਘੇਰਿਆ ਜਾ ਰਿਹਾ ਹੈ।

'ਅਸੀਂ ਪੰਜਾਬ 'ਚੋਂ ਚਿੱਟਾ ਖਤਮ ਨਹੀਂ ਕਰ ਸਕੇ'

ਜਾਣਕਾਰੀ ਅਨੁਸਾਰ, ਜਨਤਕ ਇਕੱਠ ਦੀ ਸਾਹਮਣੇ ਆਈ ਇਸ ਵੀਡੀਓ ਵਿੱਚ ਕੁਲਤਾਰ ਸਿੰਘ ਸੰਧਵਾਂ ਲੋਕਾਂ ਨੂੰ ਕਹਿੰਦੇ ਸੁਣਾਈ ਦੇ ਰਹੇ ਹਨ, ਕਿ ਸਾਰੀਆਂ ਗਰੰਟੀਆਂ ਪੂਰੀਆਂ ਹੋ ਗਈਆਂ ਹਨ, ਪਰ ਮੈਂ ਇਥੇ ਸਾਰਿਆਂ ਅੱਗੇ ਇਹ ਮੰਨਦਾ ਹਾਂ ਕਿ ਚਿੱਟੇ ਵਾਲੀ ਗਰੰਟੀ ਅਸੀਂ ਪੂਰੀ ਨਹੀਂ ਕੀਤੀ। 

ਇਹ ਵੀ ਪੜ੍ਹੋ...ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਨਿਕਲਿਆ 7 ਕਰੋੜ ਦਾ ਰੱਖੜੀ ਬੰਪਰ, ਅਚਾਨਕ ਖਰੀਦੀ ਸੀ ਲਾਟਰੀ ਟਿਕਟ

ਕੋਟਕਪੂਰਾ 'ਚ ਇਕੱਠ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਚਿੱਟਾ ਪੰਜਾਬ ਵਿਚੋਂ ਬੰਦ ਨਹੀਂ ਹੋਇਆ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਹੁਣ ਨਾ ਹੀ ਸਾਡਾ ਐਮ.ਸੀ., ਐਮਐਲਏ, ਮੰਤਰੀ ਜਾਂ ਕੋਈ ਹੋਰ ਆਗੂ ਕਿਸੇ ਵੀ ਚਿੱਟੇ ਵਾਲੇ ਦੇ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਫੜ ਹੀ ਸਕਦੇ ਹਾਂ ਕਿਸੇ ਨੂੰ ਗੋਲੀ ਨਹੀਂ ਮਾਰ ਸਕਦੇ ਅਤੇ ਜਦੋਂ ਅਸੀਂ ਫੜਦੇ ਹਾਂ ਤਾਂ ਸਭ ਤੋਂ ਪਹਿਲਾਂ ਉਸ ਦੇ ਘਰਵਾਲੇ ਅੱਗੇ ਆਉਂਦੇ ਹਨ ਕਿ ਸਾਡਾ ਮੁੰਡਾ ਨਿਰਦੋਸ਼ ਹੈ।

ਨਸ਼ੇ ਵਾਲਿਆਂ ਦੀ ਜ਼ਮਾਨਤਾਂ ਕਰਵਾਉਣ ਵਾਲਿਆਂ ਨੂੰ ਚੇਤਾਵਨੀ

ਉਨ੍ਹਾਂ ਨੇ ਕਿਹਾ ਕਿ ਲੋਕ ਨਸ਼ੇ ਵਾਲਿਆਂ ਦੀਆਂ ਜ਼ਮਾਨਤ ਕਰਵਾਉਂਦੇ ਰਹਿੰਦੇ ਹਨ, ਪਰ ਉਹ ਅਪੀਲ ਕਰਦੇ ਹਨ ਕਿ ਨਸ਼ੇ ਵਾਲਿਆਂ ਦੀਆਂ ਜ਼ਮਾਨਤਾਂ ਨਾ ਕਰਵਾਓ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਲੋਕ ਨਾ ਹਟੇ ਤਾਂ ਜ਼ਮਾਨਤ ਕਰਵਾਉਣ ਵਾਲੇ ਲੋਕਾਂ ਦੇ ਨਾਮ ਕਢਵਾ ਕੇ ਉਹ ਚੌਂਕ ਵਿੱਚ ਲਿਖਵਾ ਦੇਣਗੇ ਅਤੇ ਲੋਕਾਂ 'ਚ ਜਨਤਕ ਕਰਨਗੇ। 

ਇਹ ਵੀ ਪੜ੍ਹੋ...'ਆਪ' 'ਚ ਸਿਆਸੀ ਘਮਾਸਾਣ ! ਫਾਜ਼ਿਲਕਾ 'ਚ ਅਸਤੀਫਾ ਦੇਣ ਵਾਲੇ ਆਗੂਆਂ ਨੂੰ ਦਿੱਲੀ ਟੀਮ ਨੇ ਚੰਡੀਗੜ੍ਹ ਸੱਦਿਆ

Related Post