Punjab University VS Student : ਪੰਜਾਬ ਯੂਨੀਵਰਸਿਟੀ ਦਾਖਲਾ ਹਲਫਨਾਮਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਕੀ ਯੂਨੀਵਰਸਿਟੀ ਦੀ ਨਵੇਂ ਦਾਖਲੇ ਨੂੰ ਲੈ ਕੇ ਸ਼ਰਤਾਂ

ਪੰਜਾਬ ਯੂਨੀਵਰਸਿਟੀ ਵੱਲੋਂ ਦਾਖਲਾ ਲੈਣ ਲਈ ਨਵੀਂਆਂ ਹਦਾਇਤਾਂ ਮੁਤਾਬਿਕ ਦਾਖਲਾ ਲੈਣ ਵਾਲੇ ਵਿਦਿਆਰਥੀ ਐਡਮਿਸ਼ਨ ਫਾਰਮ ਦੇ ਨਾਲ ਇੱਕ ਹਲਫਨਾਮਾ ਵੀ ਜਮ੍ਹਾ ਕਰਵਾਉਣਗੇ।

By  Aarti July 3rd 2025 03:13 PM

Punjab University VS Student :  ਪੰਜਾਬ ਯੂਨੀਵਰਸਿਟੀ ਦਾਖਲਾ ਹਲਫਨਾਮਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਚੁੱਕਿਆ ਹੈ। ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਇਸ ਪਟੀਸ਼ਨ ’ਤੇ ਹੁਣ ਸੋਮਵਾਰ ਨੂੰ ਪਟੀਸ਼ਨ ’ਤੇ ਸੁਣਵਾਈ ਕਰ ਸਕਦੀ ਹੈ। ਵਿਦਿਆਰਥੀ ਕੌਂਸਲ ਦੇ ਉਪ ਪ੍ਰਧਾਨ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ। 

ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ 

ਪੰਜਾਬ ਯੂਨੀਵਰਸਿਟੀ ਮੁਤਾਬਿਕ ਐਡਮਿਸ਼ਨ ਫਾਰਮ ਦੇ ਨਾਲ ਹਲਫਨਾਮਾ ਜਮ੍ਹਾਂ ਕਰਵਾਉਣਾ ਲਾਜਮੀ ਹੋਵੇਗਾ। ਬਿਨਾਂ ਇਸ ਤੋਂ ਦਾਖਲਾ ਨਹੀਂ ਕੀਤਾ ਜਾਵੇਗਾ। ਪੰਜਾਬ ਯੂਨੀਵਰਸਿਟੀ ਦੇ ਬਦਲਾਅ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਭੜਕੀ ਹੋਈ ਹੈ ਅਤੇ ਇਨ੍ਹਾਂ ਨਵੀਂਆਂ ਹਦਾਇਤਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। 

ਜਾਣੋ ਕੀ ਹਨ ਨਵੇਂ ਨਿਯਮ 

ਪੰਜਾਬ ਯੂਨੀਵਰਸਿਟੀ ਵੱਲੋਂ ਦਾਖਲਾ ਲੈਣ ਲਈ ਨਵੀਂਆਂ ਹਦਾਇਤਾਂ ਮੁਤਾਬਿਕ ਦਾਖਲਾ ਲੈਣ ਵਾਲੇ ਵਿਦਿਆਰਥੀ ਐਡਮਿਸ਼ਨ ਫਾਰਮ ਦੇ ਨਾਲ ਇੱਕ ਹਲਫਨਾਮਾ ਵੀ ਜਮ੍ਹਾ ਕਰਵਾਉਣਗੇ। ਨਾਲ ਹੀ ਧਰਨੇ ਜਾਂ ਮੁਜ਼ਾਹਰੇ ’ਚ ਸ਼ਾਮਲ ਹੋਣ ’ਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀ ਖਿਲਾਫ ਕਾਰਵਾਈ ਕਰੇਗਾ। ਇਸ ਹਲਫਨਾਮੇ ਮਗਰੋਂ ਯੂਨੀਵਰਸਿਟੀ ਪੁਲਿਸ ਕਾਰਵਾਈ ਜਾਂ ਪ੍ਰਸ਼ਾਸਨਿਕ ਕਾਰਵਾਈ ਕਰਵਾਉਣ ਲਈ ਸੁਤੰਤਰ ਹੋਵੇਗੀ। ਇਨ੍ਹਾਂ ਹੀ ਨਹੀਂ ਵਿਦਿਆਰਥੀ ਸੰਗਠਨਾਂ ਨਾਲ ਨਹੀਂ ਜੁੜੇਗਾ, ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਕਾਰਵਾਈ ਸੰਭਵ ਹੋਵੇਗੀ। 

ਇਹ ਵੀ ਪੜ੍ਹੋ : Punjab Cabinet Expansion News : 3 ਸਾਲਾਂ ’ਚ ਪੰਜਾਬ ਕੈਬਨਿਟ ਦਾ 7ਵਾਂ ਵਿਸਥਾਰ, ਨਵੇਂ ਬਣੇ ਮੰਤਰੀ ਸੰਜੀਵ ਅਰੋੜਾ ਨੂੰ ਮਿਲੇ ਇਹ ਵਿਭਾਗ

Related Post