Punjab Vidhan Sabha Second Day: ਵਿਧਾਨਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਆਖਰੀ ਦਿਨ 4 ਬਿੱਲ ਕੀਤੇ ਗਏ ਪਾਸ

ਪੰਜਾਬ ਵਿਧਾਨਸਭਾ ਇਜਲਾਸ ਦਾ ਅੱਜ ਦੂਜਾ ਦਿਨ ਹੈ। ਮਿਲੀ ਜਾਣਕਾਰੀ ਮੁਤਾਬਿਕ ਸਵੇਰੇ 10 ਵਜੇ ਤੋਂ ਸਦਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ।

By  Aarti November 29th 2023 10:03 AM -- Updated: November 29th 2023 12:45 PM

Nov 29, 2023 12:45 PM

ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ’ਚ 4 ਬਿੱਲ ਪਾਸ ਕੀਤੇ

ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ’ਚ 4 ਬਿੱਲ ਪਾਸ ਕੀਤੇ ਗਏ। ਇਸ ਤੋਂ ਬਾਅਦ ਵਿਧਾਨਸਭਾ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਆਖਰੀ ਦਿਨ ਸੈਸ਼ਨ ਦੀ ਮਿਆਦ ਨੂੰ ਲੈ ਕੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। 


Nov 29, 2023 12:41 PM

ਵਿਧਾਨਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ 

Nov 29, 2023 12:37 PM

ਕਾਂਗਰਸ ਨੇ ਕੀਤਾ ਵਾਕਆਊਟ

ਪੰਜਾਬ ਵਿਧਾਨਸਭਾ ਦੀ ਕਾਰਵਾਈ ਦੇ ਦੌਰਾਨ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਇਸ ਹੰਗਾਮੇ ਤੋਂ ਬਾਅਦ ਕਾਂਗਰਸ ਨੇ ਵਾਕਆਊਟ ਕਰ ਦਿੱਤਾ ਹੈ। ਸੈਸ਼ਨ ਦੀ ਮਿਆਦ ਨੂੰ ਲੈ ਕੇ ਹੰਗਾਮਾ ਹੋਇਆ। 

Nov 29, 2023 11:47 AM

ਕਾਂਗਰਸੀ ਵਿਧਾਇਕਾਂ ਨੇ ਸਵਾਲਾਂ ਦੇ ਜਵਾਬ ਨਾ ਦੇਣ ਦੇ ਲਾਏ ਇਲਜ਼ਾਮ

ਕਾਂਗਰਸੀ ਵਿਧਾਇਕਾਂ ਨੇ ਸਵਾਲਾਂ ਦੇ ਜਵਾਬ ਨਾ ਦੇਣ ਦੇ ਇਲਜ਼ਾਮ ਲਗਾਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਸਦਨ ’ਚ ਨਵੀਂ ਸਿੱਖਿਆ ਨੀਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ 70 ਫੀਸਦ ਸਲੇਬਸ ਕੇਂਦਰ ਸਰਕਾਰ ਦੇ ਅਨੁਸਾਰ ਪੜਾਇਆ ਜਾਣਾ ਹੈ। ਪੰਜਾਬ ਦਾ ਸਲੇਬਸ ਪੜਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਕੋਈ ਠੋਸ ਕਦਮ ਚੁੱਕਣ। 

Nov 29, 2023 11:14 AM

ਪੁਰਾਣੀ ਪੈਨਸ਼ਨ ਸਕੀਮ ਨੂੰ ਕਦੋਂ ਲਾਗੂ ਕੀਤਾ ਜਾਵੇਗਾ- ਬਾਜਵਾ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਕਦੋਂ ਲਾਗੂ ਕੀਤਾ ਜਾਵੇਗਾ। ਸਰਕਾਰ ਨੇ ਪਿਛਲੇ ਸਾਲ ਨਵੰਬਰ ’ਚ ਓਪੀਐਸ ਦਾ ਐਲਾਨ ਕੀਤਾ ਸੀ। 

Nov 29, 2023 10:55 AM

ਪੰਜਾਬ ਵਿਧਾਨਸਭਾ ਦੇ ਸਰਦ ਰੁੱਤ ਇਜਲਾਸ ਦੀ ਕਾਰਵਾਈ ਸ਼ੁਰੂ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੇਰੇ ਹਲਕੇ ’ਚ ਇੱਕ ਵੀ ਮੁਹੱਲਾ ਕਲੀਨਿਕ ਨਹੀਂ ਹੈ। ਗੁਰਦਾਸਪੁਰ ਹਲਕੇ ’ਚ ਸਿਹਤ ਸਹੂਲਤਾਂ ਠੀਕ ਨਹੀਂ ਹੈ। 

Punjab Vidhan Sabha Second Day: ਪੰਜਾਬ ਵਿਧਾਨਸਭਾ ਇਜਲਾਸ ਦਾ ਅੱਜ ਦੂਜਾ ਦਿਨ ਹੈ। ਦੋ ਦਿਨ ਦੇ ਵਿਧਾਨਸਭਾ ਦੇ ਸੈਸ਼ਨ ਦਾ ਅੱਜ ਆਖਰੀ ਦਿਨ ਵੀ ਹੈ।  ਮਿਲੀ ਜਾਣਕਾਰੀ ਮੁਤਾਬਿਕ ਸਵੇਰੇ 10 ਵਜੇ ਤੋਂ ਸਦਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਅੱਜ ਵੀ ਸਦਨ ’ਚ ਹੰਗਾਮੇ ਦੇ ਆਸਾਰ ਲੱਗ ਰਹੇ ਹਨ। ਰੈਵੇਨਿਊ ਨਾਲ ਜੁੜੇ ਤਿੰਨ ਬਿੱਲ ਪੇਸ਼ ਕੀਤੇ ਜਾਣਗੇ।

ਬੀਤੇ ਦਿਨ ਸਦਨ ’ਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਵਿਧਾਇਕਾਂ ਵੱਲੋਂ ਮੰਤਰੀਆਂ ਤੋਂ ਸਵਾਲ ਵੀ ਪੁੱਛੇ ਗਏ ਜਿਸ ਤੋਂ ਬਾਅਦ ਸਦਨ ’ਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਵੀ ਅਹਿਮ ਫੈਸਲਾ ਆ ਸਕਦਾ ਹੈ। 

ਇਹ ਵੀ ਪੜ੍ਹੋ: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਵਫ਼ਦ ਨੇ ਭਾਈ ਰਾਜੋਆਣਾ ਨਾਲ ਕੀਤੀ ਮੁਲਾਕਾਤ

Related Post