Punjabi actress Gurpreet Kaur Bhangu ਨੇ ਆਪਣੇ ਪਤੀ ਸਵਰਨ ਸਿੰਘ ਭੰਗੂ ਦੀ ਮ੍ਰਿਤਕ ਦੇਹ PGI ਨੂੰ ਕੀਤੀ ਸਪੁਰਦ

ਉਨ੍ਹਾਂ ਨੇ ਆਪਣਾ ਸਰੀਰ ਪੀਜੀਆਈ ਚੰਡੀਗੜ੍ਹ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਸੀ। ਜਿਸ ਦੇ ਚੱਲਦੇ ਚੰਡੀਗੜ੍ਹ ਦੇ ਪੀਜੀਆਈਐਮਈਆਰ ਦੇ ਐਨਾਟੋਮੀ ਵਿਭਾਗ ਨੂੰ ਸਵਰਨ ਸਿੰਘ ਭੰਗੂ ਦੀ ਮ੍ਰਿਤਕ ਦੇਹ ਨੂੰ ਦਾਨ ਕਰ ਦਿੱਤਾ ਗਿਆ ਹੈ।

By  Aarti June 6th 2026 04:28 PM

Punjabi actress Gurpreet Kaur Bhangu : ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਦਾ ਵੀਰਵਾਰ ਨੂੰ ਸ੍ਰੀ ਚਮਕੌਰ ਸਾਹਿਬ ਵਿੱਚ ਦੇਹਾਂਤ ਹੋ ਗਿਆ। ਉਹ ਪੰਜਾਬੀ ਫ਼ਿਲਮ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਨ। ਉਨ੍ਹਾਂ ਨੇ ਆਪਣਾ ਸਰੀਰ ਪੀਜੀਆਈ ਚੰਡੀਗੜ੍ਹ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਸੀ। ਜਿਸ ਦੇ ਚੱਲਦੇ ਚੰਡੀਗੜ੍ਹ ਦੇ ਪੀਜੀਆਈਐਮਈਆਰ ਦੇ ਐਨਾਟੋਮੀ ਵਿਭਾਗ ਨੂੰ ਸਵਰਨ ਸਿੰਘ ਭੰਗੂ ਦੀ ਮ੍ਰਿਤਕ ਦੇਹ ਨੂੰ ਦਾਨ ਕਰ ਦਿੱਤਾ ਗਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਜੀਆਈਐਮਈਆਰ, ਚੰਡੀਗੜ੍ਹ ਨੇ ਦੱਸਿਆ ਕਿ ਐਨਾਟੋਮੀ ਵਿਭਾਗ ਨੂੰ ਸਵਰਨ ਸਿੰਘ ਭੰਗੂ, ਪੁੱਤਰ ਪ੍ਰੀਤਮ ਸਿੰਘ, ਉਮਰ 71 ਸਾਲ, ਪੁਰਸ਼, ਨਿਵਾਸੀ ਆਦਰਸ਼ ਭਵਨ, ਵਾਰਡ ਨੰ. 9, ਚਮਕੌਰ ਸਾਹਿਬ, ਰੂਪਨਗਰ, ਪੰਜਾਬ, ਭਾਰਤ- 140112 ਦੀ ਦੇਹ ਪ੍ਰਾਪਤ ਹੋ ਗਈ ਹੈ, ਜਿਨ੍ਹਾਂ ਦਾ 4 ਜੂਨ, 2026 ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਦੇਹ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਭੰਗੂ, ਪੁੱਤਰ ਅਮਰਵੀਰ ਸਿੰਘ ਅਤੇ ਸਾਰੇ ਪਰਿਵਾਰਕ ਮੈਂਬਰਾਂ ਨੇ 6 ਜੂਨ, 2026 ਨੂੰ ਦਾਨ ਕੀਤੀ ਸੀ। ਵਿਭਾਗ ਇਸ ਨੇਕ ਕਾਰਜ ਲਈ ਪਰਿਵਾਰਕ ਮੈਂਬਰਾਂ ਅਤੇ ਨੈਣਾ ਜੀਵਨ ਜਯੋਤੀ ਕਲੱਬ, ਰੂਪਨਗਰ ਦਾ ਧੰਨਵਾਦੀ ਹੈ। 

ਕਾਬਿਲੇਗੌਰ ਹੈ ਕਿ ਸਰਵਨ ਸਿੰਘ ਭੰਗੂ ਆਪਣੀ ਸਾਈਕਲ ਸਮੇਤ ਰਾਤ ਦੇ ਹਨੇਰੇ ਵਿੱਚ ਇੱਕ ਖੁੱਲ੍ਹੇ ਨਾਲੇ ਵਿੱਚ ਡਿੱਗ ਗਏ ਸੀ। ਉਹ ਸਾਰੀ ਰਾਤ ਉੱਥੇ ਹੀ ਰਹੇ ਸੀ। ਸਥਾਨਕ ਲੋਕਾਂ ਨੇ ਸਵੇਰੇ ਉਨ੍ਹਾਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਨੇ ਪੂਰੇ ਪੰਜਾਬ ਸਣੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। 

ਦੱਸ ਦਈਏ ਕਿ  ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ। 

Related Post