Ropar : ਨਿਊਜ਼ੀਲੈਂਡ ਤੋਂ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
Ropar News : ਭਰਾ ਅਮਨਦੀਪ ਸਿੰਘ ਨੇ ਦੱਸਿਆ ਕਿ ਲਗਭਗ ਚਾਰ ਸਾਲ ਪਹਿਲਾਂ ਸੰਦੀਪ ਸਿੰਘ ਨਿਊਜ਼ੀਲੈਂਡ ਗਿਆ ਸੀ ਅਤੇ ਨਿਊਜ਼ੀਲੈਂਡ ਦੇ ਹੈਮਿਲਟਨ ਸ਼ਹਿਰ ਵਿੱਚ ਰਹਿੰਦਾ ਸੀ। ਉਹ ਨਵੰਬਰ ਵਿੱਚ ਹੀ ਭਾਰਤ ਇੱਕ ਵਿਆਹ ਸਮਾਗਮ ਵਿੱਚ ਆਇਆ ਸੀ ਅਤੇ 13 ਦਸੰਬਰ ਨੂੰ ਹੀ ਵਾਪਸ ਨਿਊਜ਼ੀਲੈਂਡ ਗਿਆ ਸੀ।
Ropar News : ਰੂਪਨਗਰ ਦੇ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਜੱਸੜਾਂ ਵਿੱਚ ਇੱਕ ਬਹੁਤ ਮੰਦਭਾਗੀ ਖਬਰ ਨਾਲ ਸ਼ੌਕ ਦਾ ਮਾਹੌਲ ਬਣ ਗਿਆ ਹੈ। ਇਸ ਪਿੰਡ ਦਾ ਰਹਿਣ ਵਾਲਾ ਸੰਦੀਪ ਸਿੰਘ ਜੱਸੜਾਂ, ਜੋ ਕਿ ਨਿਊਜ਼ੀਲੈਂਡ ਵਿੱਚ ਰਹਿੰਦਾ ਸੀ, ਦੀ ਇੱਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਨਾਲ ਪਰਿਵਾਰ ਵਿੱਚ ਅਤੇ ਪੂਰੇ ਇਲਾਕੇ ਦੇ ਵਿੱਚ ਇਸ ਖਬਰ ਨਾਲ ਸ਼ੋਕ ਦੀ ਲਹਿਰ ਛਾ ਗਈ ਹੈ।
ਮ੍ਰਿਤਕ ਸੰਦੀਪ ਸਿੰਘ ਦੇ ਭਰਾ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਕੱਲ ਰਾਤ ਨੂੰ ਹੀ ਲਗਭਗ 12 ਵਜੇ ਨਿਊਜ਼ੀਲੈਂਡ ਤੋਂ ਫੋਨ ਆਇਆ ਕਿ ਸੰਦੀਪ ਸਿੰਘ ਦੀ ਉੱਥੇ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਅਮਨਦੀਪ ਸਿੰਘ ਨੇ ਦੱਸਿਆ ਕਿ ਲਗਭਗ ਚਾਰ ਸਾਲ ਪਹਿਲਾਂ ਸੰਦੀਪ ਸਿੰਘ ਨਿਊਜ਼ੀਲੈਂਡ ਗਿਆ ਸੀ ਅਤੇ ਨਿਊਜ਼ੀਲੈਂਡ ਦੇ ਹੈਮਿਲਟਨ ਸ਼ਹਿਰ ਵਿੱਚ ਰਹਿੰਦਾ ਸੀ। ਉਹ ਨਵੰਬਰ ਵਿੱਚ ਹੀ ਭਾਰਤ ਇੱਕ ਵਿਆਹ ਸਮਾਗਮ ਵਿੱਚ ਆਇਆ ਸੀ ਅਤੇ 13 ਦਸੰਬਰ ਨੂੰ ਹੀ ਵਾਪਸ ਨਿਊਜ਼ੀਲੈਂਡ ਗਿਆ ਸੀ।
ਮਾਂਗਟ ਨੇ ਦੱਸਿਆ ਕਿ ਸੰਦੀਪ, ਸਵੇਰੇ ਆਪਣੀ ਕਾਰ ਦੇ ਵਿੱਚ ਆਪਣੇ ਕੰਮ 'ਤੇ ਜਾ ਰਿਹਾ ਸੀ ਤਾਂ ਗਲਤ ਪਾਸੇ ਤੋਂ ਇੱਕ ਸਪੋਰਟਸ ਕਾਰ, ਜਿਸ ਵਿੱਚ ਦੋ ਗੋਰੇ ਜਵਾਨ ਬੱਚੇ ਸਵਾਰ ਸਨ, ਉਹਨਾਂ ਵੱਲੋਂ ਬਹੁਤ ਹੀ ਸਪੀਡ ਨਾਲ ਸਿੱਧੀ ਟੱਕਰ ਮਾਰ ਦਿੱਤੀ। ਨਤੀਜੇ ਵੱਜੋਂ ਸੰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੇ ਕਿਹਾ ਕਿ ਸੰਦੀਪ ਸਿੰਘ ਦੇ ਨਿਊਜ਼ੀਲੈਂਡ ਦੇ ਵਿੱਚ ਮਿੱਤਰਾਂ-ਦੋਸਤਾਂ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲਗਭਗ ਇੱਕ ਹਫਤੇ ਤੱਕ ਮ੍ਰਿਤਕ ਸੰਦੀਪ ਸਿੰਘ ਦੀ ਮ੍ਰਿਤਕ ਦੇ ਚਮਕੌਰ ਸਾਹਿਬ ਪਹੁੰਚੇਗੀ।