ਨਸ਼ਾ ਤਸਕਰੀ ਦੇ ਮਾਮਲੇ 'ਚ ਕਸੂਤੇ ਫਸੇ ਪੰਜਾਬੀ ਮੂਲ ਦੇ ਨੌਜਵਾਨ; ਕੈਨੇਡਾ ਤੋਂ ਅਮਰੀਕਾ ਭੇਜਣ ਦੀ ਤਿਆਰੀ

By  KRISHAN KUMAR SHARMA February 1st 2024 03:15 PM

ਕੈਨੇਡਾ (canada) 'ਚ ਤਿੰਨ ਭਾਰਤੀ ਮੂਲ ਦੇ ਨੌਜਵਾਨ ਕਸੂਤੇ ਫਸ ਗਏ ਹਨ, ਜਿਨ੍ਹਾਂ ਨੂੰ ਮੈਕਸੀਕੋ ਅਤੇ ਉਤਰੀ ਅਮਰੀਕੀ ਦੇਸ਼ਾਂ ਦਰਮਿਆਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ਦੇ ਸਬੰਧ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਇਨ੍ਹਾਂ ਦਾ ਸਬੰਧ ਨਸ਼ਾ ਤਸਕਰੀ ਨੈਟਵਰਕ ਨਾਲ ਹੈ, ਜਿਸ ਨੂੰ ਲੈ ਕੇ ਹੁਣ ਮੁਕੱਦਮੇ ਲਈ ਉਨ੍ਹਾਂ ਨੂੰ ਅਮਰੀਕਾ ਸਪੁਰਦ ਕੀਤਾ ਜਾਵੇਗਾ।

ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਦੇ ਵਿਚਕਾਰ ਇੱਕ ਸੰਯੁਕਤ ਆਪ੍ਰੇਸ਼ਨ ਜਿਸਨੂੰ "ਆਪ੍ਰੇਸ਼ਨ ਡੈੱਡ ਹੈਂਡ" ਕਿਹਾ ਜਾਂਦਾ ਹੈ, ਵਿੱਚ 19 ਲੋਕਾਂ ਨੂੰ ਸੰਗਠਿਤ ਅਪਰਾਧ ਤਹਿਤ ਕਥਿਤ ਭੂਮਿਕਾਵਾਂ ਲਈ ਦੋ ਯੂਐਸ ਸੰਘੀ ਦੋਸ਼ਾਂ ਵਿੱਚ ਚਾਰਜ ਕੀਤਾ ਗਿਆ ਸੀ।

ਆਰਸੀਐਮਪੀ ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ 'ਚ ਕਿਹਾ ਕਿ ਆਯੂਸ਼ ਸ਼ਰਮਾ (25) ਅਤੇ ਗੁਰਅਮ੍ਰਿਤ ਸੰਧੂ (60) ਦੋਵੇਂ ਬਰੈਂਪਟਨ ਤੋਂ ਅਤੇ ਕੈਲਗਰੀ ਤੋਂ ਸ਼ੁਭਮ ਕੁਮਾਰ (29) ਨੂੰ ਅੰਤਰਰਾਸ਼ਟਰੀ ਗ੍ਰਿਫਤਾਰੀ ਵਾਰੰਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਲਈ ਯੂਐਸ ਅਟਾਰਨੀ ਮਾਰਟਿਨ ਐਸਟਰਾਡਾ ਨੇ ਕਿਹਾ, "ਨਸ਼ੇ ਦੀ ਤਸਕਰੀ ਇੱਕ ਵਿਸ਼ਵਵਿਆਪੀ ਸਮੱਸਿਆ ਹੈ, ਜੋ ਕਿ ਆਧੁਨਿਕ ਸੰਗਠਿਤ ਅਪਰਾਧ ਸਮੂਹਾਂ ਵੱਲੋਂ ਚਲਾਈ ਜਾ ਰਹੀ ਹੈ, ਜੋ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੈ। ਲਾਲਚ ਤੋਂ ਪ੍ਰੇਰਿਤ ਇਹ ਅਪਰਾਧੀ ਜ਼ਿੰਦਗੀਆਂ ਨੂੰ ਤਬਾਹ ਕਰਦੇ ਹਨ ਅਤੇ ਭਾਈਚਾਰੇ ਵਿੱਚ ਤਬਾਹੀ ਮਚਾ ਦਿੰਦੇ ਹਨ।,"

ਹੈਂਡਲਰਜ਼ ਨੇ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਵੱਡੀ ਖੇਪ ਦੀ ਪਿਕ-ਅੱਪ ਅਤੇ ਸਪੁਰਦਗੀ ਦਾ ਤਾਲਮੇਲ ਕੀਤਾ, ਜੋ ਕਿ ਕੈਨੇਡਾ ਲਈ ਨਿਰਧਾਰਿਤ ਲੰਬੀ ਦੂਰੀ ਦੇ ਸੈਮੀ-ਟਰੱਕਾਂ 'ਤੇ ਲੋਡ ਕੀਤੇ ਗਏ ਸਨ। ਜਾਂਚ ਦੇ ਨਤੀਜੇ ਵਜੋਂ ਫੈਂਟਾਨਾਇਲ ਦੀ ਥੋਕ ਮਾਤਰਾ ਜ਼ਬਤ ਕੀਤੀ ਗਈ ਸੀ।ਟਰਾਂਸਪੋਰਟੇਸ਼ਨ ਨੂੰ ਦਰਜਨਾਂ ਟਰੱਕਿੰਗ ਕੰਪਨੀਆਂ ਦੇ ਨਾਲ ਕੰਮ ਕਰਨ ਵਾਲੇ ਡਰਾਈਵਰਾਂ ਦੇ ਇੱਕ ਨੈਟਵਰਕ ਰਾਹੀਂ ਤਾਲਮੇਲ ਕੀਤਾ ਗਿਆ ਸੀ ਜਿਨ੍ਹਾਂ ਨੇ ਡੀਟਰੋਇਟ ਵਿੰਡਸਰ ਟੰਨਲ, ਬਫੇਲੋ ਪੀਸ ਬ੍ਰਿਜ, ਅਤੇ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਤੱਕ ਕਈ ਬਾਰਡਰ ਕ੍ਰਾਸਿੰਗ ਕੀਤੇ ਸਨ।

ਗੁਰਅੰਮ੍ਰਿਤ 'ਤੇ ਹਨ ਇਹ ਦੋਸ਼

ਗੁਰਅਮ੍ਰਿਤ ਸੰਧੂ, ਜਿਸ ਨੂੰ ਕਿੰਗ ਵਜੋਂ ਵੀ ਜਾਣਿਆ ਜਾਂਦਾ ਹੈ, ਖਿਲਾਫ਼ ਕਥਿਤ ਤੌਰ 'ਤੇ ਸਪਲਾਇਰ ਵਜੋਂ ਵਰਣਿਤ ਕਈ ਸਹਿ-ਮੁਲਜ਼ਮਾਂ ਨਾਲ ਕੰਮ ਕਰਕੇ ਕੈਨੇਡਾ ਨੂੰ ਵੱਡੀ ਮਾਤਰਾ ਵਿੱਚ ਨਿਯੰਤਰਿਤ ਪਦਾਰਥਾਂ ਦੀ ਤਸਕਰੀ ਅਤੇ ਨਿਰਯਾਤ ਦੀ ਯੋਜਨਾ ਬਣਾਈ ਗਈ ਸੀ। ਇਲਜ਼ਾਮ ਅਨੁਸਾਰ ਸੰਧੂ ਇੱਕ ਪ੍ਰਬੰਧਕ, ਸੁਪਰਵਾਈਜ਼ਰ ਅਤੇ ਮੈਨੇਜਰ ਦੇ ਅਹੁਦੇ 'ਤੇ ਬਿਰਾਜਮਾਨ ਸੀ ਅਤੇ ਇਸ ਭੂਮਿਕਾ ਵਿੱਚ ਕਾਫ਼ੀ ਆਮਦਨ ਅਤੇ ਸਰੋਤ ਪ੍ਰਾਪਤ ਕੀਤੇ ਸਨ। ਉਸ 'ਤੇ ਇੱਕ ਨਿਰੰਤਰ ਅਪਰਾਧਿਕ ਉੱਦਮ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ ਅਤੇ ਜੇਕਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਘੱਟੋ-ਘੱਟ 20 ਸਾਲ ਦੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਜ਼ਬਤ ਕੀਤਾ ਗਿਆ ਨਸ਼ੀਲਾ ਪਦਾਰਥ ਤੇ ਨਕਦੀ

ਦੋਸ਼ਾਂ ਵਿੱਚ ਸ਼ਰਮਾ ਅਤੇ ਕੁਮਾਰ ਦੀ ਪਛਾਣ ਸੈਮੀ ਟਰੱਕ ਡਰਾਈਵਰ ਵਜੋਂ ਹੋਈ ਹੈ, ਜੋ ਕੈਨੇਡਾ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿੱਚ ਸ਼ਾਮਲ ਸਨ। ਦੋਵੇਂ ਦੋਸ਼ਾਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਗਤੀਵਿਧੀ ਦਾ ਦੋਸ਼ ਲਗਾਇਆ ਗਿਆ ਹੈ ਜਿਸ ਵਿਚ ਲਗਭਗ 845 ਕਿਲੋਗ੍ਰਾਮ ਮੈਥਾਮਫੇਟਾਮਾਈਨ, 951 ਕਿਲੋਗ੍ਰਾਮ ਕੋਕੀਨ, 20 ਕਿਲੋਗ੍ਰਾਮ ਫੈਂਟਾਨਾਇਲ ਅਤੇ 4 ਕਿਲੋਗ੍ਰਾਮ ਹੈਰੋਇਨ ਸ਼ਾਮਲ ਹੈ। ਜਾਂਚ ਦੌਰਾਨ $900,000 ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ ਸੀ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਥੋਕ ਕੀਮਤ $16-28 ਮਿਲੀਅਨ ਦੇ ਵਿਚਕਾਰ ਸੀ।

Related Post