America Apple Music Studio ’ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦੇਸੀ ਢੰਗ ਨਾਲ ਸਵਾਗਤ, ਦੇਖੋ ਵੀਡੀਓ
ਦੱਸ ਦਈਏ ਕਿ ਦਿਲਜੀਤ ਦੇ ਸਵਾਗਤ ਲਈ ਐਪਲ ਸਟੋਰ ਦੇ ਬਾਹਰ ਇੱਕ ਵਿਸ਼ੇਸ਼ ਰਸਮ ਕੀਤੀ ਗਈ। ਸਟੂਡੀਓ ਵਿੱਚ ਉਸਦਾ ਸਵਾਗਤ ਸਰ੍ਹੋਂ ਦੇ ਤੇਲ ਨਾਲ ਕੀਤਾ ਗਿਆ। ਇਹ ਰਸਮ ਵਿਸ਼ੇਸ਼ ਮਹਿਮਾਨ ਨੂੰ ਭਾਰਤੀ ਸੱਭਿਆਚਾਰ ਵਿੱਚ ਖੁਸ਼ਹਾਲ ਅਤੇ ਸ਼ੁਭ ਆਗਮਨ ਦੀ ਕਾਮਨਾ ਕਰਨ ਦਾ ਇੱਕ ਤਰੀਕਾ ਹੈ।
Diljit Dosanjh Visit Apple Music Studio : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਤੇ ਪਿਆਰ ਹਾਸਿਲ ਕਰ ਰਹੇ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਦਾ ਲਾਸ ਐਂਜਲਸ ਅਮਰੀਕਾ ’ਚ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਦਿਲਜੀਤ ਦੋਸਾਂਝ ਲਾਸ ਐਂਜਲਸ, ਅਮਰੀਕਾ ਵਿੱਚ ਐਪਲ ਮਿਊਜ਼ਿਕ ਦੇ ਸਟੂਡੀਓ ਦਾ ਦੌਰਾ ਕੀਤਾ। ਇਹ ਭਾਰਤੀ ਸੰਗੀਤ ਲਈ ਇੱਕ ਖਾਸ ਮੌਕਾ ਸੀ ਕਿਉਂਕਿ ਬਹੁਤ ਘੱਟ ਭਾਰਤੀ ਕਲਾਕਾਰ ਇੱਥੇ ਆਉਂਦੇ ਹਨ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਦਾ ਐਪਲ ਮਿਊਜ਼ਿਕ ਦੇ ਸਟੂਡੀਓ ’ਚ ਬਹੁਤ ਵੱਖ ਪਰ ਦੇਸੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਦਿਲਜੀਤ ਦੇ ਸਵਾਗਤ ਲਈ ਐਪਲ ਸਟੋਰ ਦੇ ਬਾਹਰ ਇੱਕ ਵਿਸ਼ੇਸ਼ ਰਸਮ ਕੀਤੀ ਗਈ। ਸਟੂਡੀਓ ਵਿੱਚ ਉਸਦਾ ਸਵਾਗਤ ਸਰ੍ਹੋਂ ਦੇ ਤੇਲ ਨਾਲ ਕੀਤਾ ਗਿਆ। ਇਹ ਰਸਮ ਵਿਸ਼ੇਸ਼ ਮਹਿਮਾਨ ਨੂੰ ਭਾਰਤੀ ਸੱਭਿਆਚਾਰ ਵਿੱਚ ਖੁਸ਼ਹਾਲ ਅਤੇ ਸ਼ੁਭ ਆਗਮਨ ਦੀ ਕਾਮਨਾ ਕਰਨ ਦਾ ਇੱਕ ਤਰੀਕਾ ਹੈ।
ਐਪਲ ਮਿਊਜ਼ਿਕ ਨੇ ਨਾ ਸਿਰਫ਼ ਇਸ ਪਰੰਪਰਾ ਨਾਲ ਦਿਲਜੀਤ ਨੂੰ ਸਨਮਾਨਿਤ ਕੀਤਾ, ਸਗੋਂ ਇੱਕ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਭਾਰਤੀ ਸੱਭਿਆਚਾਰ ਨੂੰ ਵੀ ਉਤਸ਼ਾਹਿਤ ਕੀਤਾ।
ਅਮਰੀਕੀ ਰੈਪਰ ਨੇ ਐਪਲ ਮਿਊਜ਼ਿਕ ਸਟੂਡੀਓ ਵਿਖੇ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ। ਇਸ ਖਾਸ ਮੌਕੇ 'ਤੇ, ਦਿਲਜੀਤ ਦੋਸਾਂਝ ਨੇ ਮਸ਼ਹੂਰ ਅਮਰੀਕੀ ਰੈਪਰ ਬਿਗ ਦ ਪਲੱਗ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਕਲਾਕਾਰਾਂ ਨੇ ਸੰਗੀਤ ਅਤੇ ਸੱਭਿਆਚਾਰ ਬਾਰੇ ਗੱਲ ਕੀਤੀ ਅਤੇ ਭਵਿੱਖ ਵਿੱਚ ਇਕੱਠੇ ਕੰਮ ਕਰਨ ਦੇ ਸੰਕੇਤ ਦਿੱਤੇ। ਦਿਲਜੀਤ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ 'ਤੇ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਨਵੇਂ ਸਹਿਯੋਗ ਬਾਰੇ ਉਤਸੁਕਤਾ ਵਧ ਗਈ ਹੈ।
ਇਹ ਵੀ ਪੜ੍ਹੋ : Lawrence Bishnoi Gang Terror Tag : ਕੀ ਬਿਸ਼ਨੋਈ ਗੈਂਗ ਨੂੰ 'ਅੱਤਵਾਦੀ' ਸੰਗਠਨ ਐਲਾਨੇਗਾ ਕੈਨੇਡਾ ? ਗੈਂਗਵਾਰ ਅਤੇ ਕਤਲਾਂ ਵਿਚਕਾਰ ਉੱਠੀ ਮੰਗ