Punjab Singer Diljit Dosanjh ਨੇ ਛੇੜਿਆ ਨਵਾਂ ਵਿਵਾਦ; ਸੋਸ਼ਲ ਮੀਡੀਆ ਦੇ ਜ਼ਰੀਏ ਬੇਫਾਲਤੂ ਕਮਿਸ਼ਨਾਂ ’ਤੇ ਕੱਸਿਆ ਤੰਜ਼

ਸੋਸ਼ਲ ਮੀਡੀਆ ’ਤੇ ਗਾਇਕ ਦਿਲਜੀਤ ਦੋਸਾਂਝ ਨੇ ਲਿਖਿਆ ਹੈ ਕਿ This One is For ਬੇਫਾਲਤੂ Commissions। ਦੱਸ ਦਈਏ ਕਿ ਗਾਇਕ ਦਾ ਨਵਾਂ ਗੀਤ ਟੈਨਸ਼ਨ ਮਿੱਤਰਾਂ ਨੂੰ ਹੈਨੀ ਆਉਣ ਵਾਲਾ ਹੈ ਜਿਸਦੇ ਇਹ ਬੋਲ ਹਨ।

By  Aarti February 7th 2025 10:44 AM -- Updated: February 7th 2025 11:43 AM
Punjab Singer Diljit Dosanjh ਨੇ ਛੇੜਿਆ ਨਵਾਂ ਵਿਵਾਦ; ਸੋਸ਼ਲ ਮੀਡੀਆ ਦੇ ਜ਼ਰੀਏ ਬੇਫਾਲਤੂ ਕਮਿਸ਼ਨਾਂ ’ਤੇ ਕੱਸਿਆ ਤੰਜ਼

Punjab Singer Diljit Dosanjh : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਪਿਛਲੇ ਕੁਝ ਮਹੀਨਿਆਂ ਤੋਂ ਦਿਲ-ਲੁਮਿਨਾਤੀ ਕੰਸਰਟ ਕਾਰਨ ਸੁਰਖੀਆਂ ਵਿੱਚ ਹਨ। ਇਸ ਦੌਰਾਨ ਉਸਨੂੰ ਕਦੇ ਦਿੱਲੀ ਵਿੱਚ, ਕਦੇ ਚੰਡੀਗੜ੍ਹ ਵਿੱਚ ਅਤੇ ਕਦੇ ਤੇਲੰਗਾਨਾ ਵਿੱਚ ਸ਼ੋਅ ਦੌਰਾਨ ਨੋਟਿਸ ਭੇਜੇ ਗਏ। ਇੰਨਾ ਹੀ ਨਹੀਂ, ਚੰਡੀਗੜ੍ਹ ਵਿੱਚ ਮਹਿਲਾ ਬਾਲ ਸੰਭਾਲ ਕਮਿਸ਼ਨ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ। ਪਰ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਗੀਤ ਟੈਂਸ਼ਨ ਵਿੱਚ ਸਾਰਿਆਂ ਨੂੰ ਜਵਾਬ ਦੇ ਦਿੱਤਾ ਹੈ।

ਜਿਸ ਨਾਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਹੋਰ ਨਵਾਂ ਵਿਵਾਦ ਛੇੜ ਦਿੱਤਾ ਹੈ। ਦੱਸ ਦਈਏ ਕਿ ਇਸ ਵਾਰ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਬੇਫਾਲਤੂ ਕਮਿਸ਼ਨਾਂ ਆਖ ਕੇ ਤੰਜ ਕੱਸਿਆ ਹੈ। ਨਾਲ ਹੀ ਗਾਇਕ ਨੇ ਆਪਣੇ ਗਾਣੇ ਦੀ ਇੱਕ ਨਵੀਂ ਕਲਿੱਪ ਵੀ ਸਾਂਝੀ ਕੀਤੀ ਹੈ। 

ਸੋਸ਼ਲ ਮੀਡੀਆ ’ਤੇ ਗਾਇਕ ਦਿਲਜੀਤ ਦੋਸਾਂਝ ਨੇ ਲਿਖਿਆ ਹੈ ਕਿ This One is For ਬੇਫਾਲਤੂ Commissions। ਦੱਸ ਦਈਏ ਕਿ ਗਾਇਕ ਦਾ ਨਵਾਂ ਗੀਤ ਟੈਨਸ਼ਨ ਮਿੱਤਰਾਂ ਨੂੰ ਹੈਨੀ ਆਉਣ ਵਾਲਾ ਹੈ ਜਿਸਦੇ ਇਹ ਬੋਲ ਹਨ। 

ਇਹ ਵੀ ਪੜ੍ਹੋ : Punjab Singer Diljit Dosanjh ਨੇ ਛੇੜਿਆ ਨਵਾਂ ਵਿਵਾਦ; ਸੋਸ਼ਲ ਮੀਡੀਆ ਦੇ ਜ਼ਰੀਏ 'ਬੇਫਾਲਤੂ ਕਮਿਸ਼ਨਾਂ' ’ਤੇ ਕੱਸਿਆ ਤੰਜ਼

Related Post