Rajvir Jawanda Funeral Highlights : ਪੰਜ ਤੱਤਾਂ ’ਚ ਵਿਲੀਨ ਹੋਏ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ, 17 ਅਕਤੂਬਰ ਨੂੰ ਹੋਵੇਗੀ ਅੰਤਿਮ ਅਰਦਾਸ

Rajvir Jawanda Funeral Live Updates : ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਅੱਜ (9 ਅਕਤੂਬਰ) ਨੂੰ ਉਨ੍ਹਾਂ ਦੇ ਜੱਦੀ ਪਿੰਡ ਪੌਨਾ ਲੁਧਿਆਣਾ ਵਿੱਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸਸਕਾਰ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਤੋਂ ਲਗਭਗ 30 ਮੀਟਰ ਦੀ ਦੂਰੀ 'ਤੇ ਕੀਤਾ ਜਾਵੇਗਾ। ਉੱਥੇ ਇੱਕ ਯਾਦਗਾਰ ਵੀ ਬਣਾਈ ਜਾ ਸਕਦੀ ਹੈ

By  Shanker Badra October 9th 2025 08:20 AM -- Updated: October 9th 2025 03:15 PM

Oct 9, 2025 03:15 PM

17 ਅਕਤੂਬਰ ਨੂੰ ਹੋਵੇਗੀ ਅੰਤਿਮ ਅਰਦਾਸ

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ 17 ਅਕਤੂਬਰ ਨੂੰ ਹੋਵੇਗੀ ਅੰਤਿਮ ਅਰਦਾਸ 

ਲੁਧਿਆਣਾ ਦੇ ਪਿੰਡ ਪੋਨਾ ਵਿਖੇ ਪਾਇਆ ਜਾਵੇਗਾ ਸਹਿਜ ਪਾਠ ਦਾ ਭੋਗ 

Oct 9, 2025 02:51 PM

Rajvir Jawanda ਕਦੇ ਇਨ੍ਹਾਂ ਗਲੀਆਂ ‘ਚ ਭੱਜਦਾ-ਖੇਡਦਾ ਸੀ

Oct 9, 2025 02:28 PM

ਰੋਂਦੀਆਂ ਅੱਖਾਂ ਨਾਲ ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ

Oct 9, 2025 02:05 PM

Rajvir Jawanda ਦਾ ਅੰਤਿਮ ਸੰਸਕਾਰ, ਨਹੀਂ ਦੇਖਿਆ ਜਾਂਦਾ ਇਹ ਦੁੱਖ ਭਰਿਆ ਮਾਹੌਲ

Oct 9, 2025 01:09 PM

ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਪੂਰੀਆਂ

ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਵਿਦਾਈ ਦੀਆਂ ਅੰਤਿਮ ਰਸਮਾਂ

ਲੁਧਿਆਣਾ ਦੇ ਜੱਦੀ ਪਿੰਡ ਪੋਨਾ ’ਚ ਦਿੱਤੀ ਜਾਵੇਗੀ ਅੰਤਿਮ ਵਿਦਾਈ

Oct 9, 2025 12:40 PM

ਰਾਜਵੀਰ ਜਵੰਦਾ ਦਾ ਪੰਜਾਬ ਤੇ ਪੰਜਾਬੀਅਤ ਲਈ ਪਾਇਆ ਅਣਮੁੱਲਾ ਯੋਗਦਾਨ ਹਮੇਸ਼ਾ ਅਭੁੱਲ ਰਹੇਗਾ- CM ਮਾਨ

Oct 9, 2025 12:35 PM

Rajvir Jawanda ਦਾ ਅੰਤਿਮ ਸੰਸਕਾਰ ਕੁਝ ਦੇਰ ’ਚ

Oct 9, 2025 12:23 PM

ਉਮਰਾਂ ਤੱਕ ਰਾਜਵੀਰ ਜਵੰਦਾ ਨੂੰ ਯਾਦ ਰੱਖਿਆ ਜਾਵੇਗਾ- ਸਤਿੰਦਰ ਸਰਤਾਜ

ਸੂਫੀ ਗਾਇਕ ਸਤਿੰਦਰ ਸਰਤਾਜ ਨੇ ਕਿਹਾ ਕਿ ਤੁਸੀਂ ਇੱਕਠ ਦੇਖ ਹੀ ਸਕਦੇ ਹੋ ਕਿ ਉਸਨੇ ਕਿੰਨੀ ਇਜੱਤ ਅਤੇ ਪਿਆਰ ਕਮਾਇਆ ਹੈ। ਵਾਹਿਗੁਰੂ ਜਵੰਦਾ ਦੇ ਪੂਰੇ ਪਰਿਵਾਰ ਉਸਦੀ ਮਾਂ ਪਤਨੀ ਅਤੇ ਬੱਚਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ। ਉਹ ਇਸ ਧਰਤੀ ਨੂੰ ਸਿਜਦਾ ਕਰਦੇ ਹਨ ਜਿਨ੍ਹਾਂ ਨੇ ਅਜਿਹਾ ਪੁੱਤ ਜੰਮਿਆ। ਉਨ੍ਹਾਂ ਕਿਹਾ ਕਿ ਉਮਰਾਂ ਤੱਕ ਰਾਜਵੀਰ ਜਵੰਦਾ ਨੂੰ ਯਾਦ ਰੱਖਿਆ ਜਾਵੇਗਾ।  


Oct 9, 2025 12:07 PM

ਅਲਵਿਦਾ 'ਜਵੰਦਾ'



Oct 9, 2025 11:55 AM

ਰਾਜਵੀਰ ਜਵੰਦਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਪੰਜਾਬੀ ਕਲਾਕਾਰ

  • ਕੰਵਰ ਗਰੇਵਾਲ, ਸਤਿੰਦਰ ਸਰਤਾਜ, ਕੁਲਵਿੰਦਰ ਬਿੱਲਾ, ਰਣਜੀਤ ਬਾਵਾ ਮੌਜੂਦ
  • ਹਰਭਜਨ ਮਾਨ, ਸਰਤਾਜ ਨੇ ਅੰਤਿਮ ਦਰਸ਼ਨ ਕੀਤੇ
  • ਰੇਸ਼ਮ ਅਨਮੋਲ, ਆਰ. ਨੇਤ ਪਹੁੰਚੇ ਹੋਏ
  • ਬੱਬੂ ਮਾਨ, ਜਸਵੀਰ ਜੱਸੀ, ਕਰਮਜੀਤ ਅਨਮੋਲ ਪਹੁੰਚੇ
  • ਥੋੜੀ ਦੇਰ ’ਚ ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ 

Oct 9, 2025 11:30 AM

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਮਗਰੋਂ ਆਖਰੀ ਤਸਵੀਰ ਆਈ ਸਾਹਮਣੇ


Oct 9, 2025 11:21 AM

Rajvir Jawanda ਦੇ ਪਿੰਡ ਵਾਸੀਆਂ ਦੇ ਨਹੀਂ ਰੁਕ ਰਹੇ ਹੰਝੂ


Oct 9, 2025 11:19 AM

ਜਗਰਾਊਂ ਦੇ ਪਿੰਡ ਪੋਨਾ ਵਿਖੇ ਪਹੁੰਚੇ ਗਾਇਕ ਸਤਿੰਦਰ ਸਰਤਾਜ

  • ਪਰਿਵਾਰ ਨਾਲ ਕੀਤਾ ਦੁੱਖ ਸਾਂਝਾ  

Oct 9, 2025 10:43 AM

ਅਲਵਿਦਾ Rajvir Jawanda , ਜਾਣੋ Rajvir ਕਿਵੇਂ ਬਣੇ ਪੰਜਾਬੀ ਸੰਗੀਤ ਜਗਤ ਦੇ ਦਿਲਾਂ ਦੇ ਰਾਜੇ

Oct 9, 2025 10:40 AM

ਜਗ ਨੂੰ ਯਾਦ ਰਹੇਗਾ ਜਵੰਦਾ

Oct 9, 2025 10:37 AM

Rajvir Jawanda ਨੂੰ ਆਖਿਰੀ ਵਾਰ ਦੇਖਣ ਪਹੁੰਚੀ ਬੇਬੇ, ਗੱਲ ਕਰਦਿਆਂ ਫੁੱਟ-ਫੁੱਟ ਰੋਈ

Oct 9, 2025 10:37 AM

ਜਗਰਾਊਂ ਦੇ ਪਿੰਡ ਪੋਨਾ ’ਚ ਹੋਵੇਗਾ ਅੰਤਿਮ ਸਸਕਾਰ

  • ਪਿੰਡ ਦੀ ਖੇਡ ਗਰਾਊਂਡ ’ਚ ਸਸਕਾਰ ਕੀਤਾ ਜਾਵੇਗਾ 
  • ਰਾਜਵੀਰ ਜਵੰਦਾ ਦੇ ਘਰ ਦੇ ਬਿਲਕੁੱਲ ਨੇੜੇ ਖੇਡ ਗਰਾਊਂਡ ਹੈ
  • ਜਿਸ ਗਰਾਊਂਡ ਤੋਂ ਸ਼ੁਰੂ ਕੀਤੀ ਗਾਇਕੀ, ਉੱਥੇ ਹੀ ਸਸਕਾਰ 
  • ਗਰਾਊਂਡ ’ਚ ਲੱਗੀ ਸਟੇਜ ’ਤੇ ਪਹਿਲੀ ਵਾਰ ਗਾਇਆ ਸੀ ਗੀਤ 

Oct 9, 2025 10:31 AM

Rajvir Jawanda ਨਾਲ Punjab Police 'ਚ ਡਿਊਟੀ ਨਿਭਾ ਚੁੱਕੇ ਮੁਲਾਜ਼ਮ ਦੇ ਭਾਵੁਕ ਬੋਲ

Oct 9, 2025 10:30 AM

RajvirJawanda ਦਾ ਅੰਤਿਮ ਸਸਕਾਰ, ਜੱਦੀ ਪਿੰਡ ਪੋਨਾ ਤੋਂ ਦੇਖੋ ਸਿੱਧੀਆਂ ਤਸਵੀਰਾਂ

Oct 9, 2025 08:23 AM

Rajvir Jawanda Funeral Live Updates : ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ ਅੱਜ

Rajvir Jawanda Funeral Live Updates : ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਅੱਜ (9 ਅਕਤੂਬਰ) ਨੂੰ ਉਨ੍ਹਾਂ ਦੇ ਜੱਦੀ ਪਿੰਡ ਪੌਨਾ ਲੁਧਿਆਣਾ ਵਿੱਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸਸਕਾਰ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਤੋਂ ਲਗਭਗ 30 ਮੀਟਰ ਦੀ ਦੂਰੀ 'ਤੇ ਕੀਤਾ ਜਾਵੇਗਾ। ਉੱਥੇ ਇੱਕ ਯਾਦਗਾਰ ਵੀ ਬਣਾਈ ਜਾ ਸਕਦੀ ਹੈ।

 

Rajvir Jawanda Funeral Live Updates : ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਅੱਜ (9 ਅਕਤੂਬਰ) ਨੂੰ ਉਨ੍ਹਾਂ ਦੇ ਜੱਦੀ ਪਿੰਡ ਪੌਨਾ ਲੁਧਿਆਣਾ ਵਿੱਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸਸਕਾਰ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਤੋਂ ਲਗਭਗ 30 ਮੀਟਰ ਦੀ ਦੂਰੀ 'ਤੇ ਕੀਤਾ ਜਾਵੇਗਾ। ਉੱਥੇ ਇੱਕ ਯਾਦਗਾਰ ਵੀ ਬਣਾਈ ਜਾ ਸਕਦੀ ਹੈ।

ਰਾਜਵੀਰ ਜਵੰਦਾ ਦਾ ਕੱਲ੍ਹ ਬੁੱਧਵਾਰ (8 ਅਕਤੂਬਰ) ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ 35 ਸਾਲ ਦੀ ਛੋਟੀ ਉਮਰ ਵਿੱਚ ਸਵੇਰੇ 10:55 ਵਜੇ ਆਖਰੀ ਸਾਹ ਲਿਆ। ਫੋਰਟਿਸ ਹਸਪਤਾਲ ਨੇ ਇੱਕ ਮੈਡੀਕਲ ਬੁਲੇਟਿਨ ਵਿੱਚ ਕਿਹਾ ਕਿ ਜਵੰਦਾ ਦੇ ਮਲਟੀ-ਆਰਗਨ ਫੇਲ੍ਹ ਹੋ ਗਏ ਸਨ।

ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਮੋਹਾਲੀ ਦੇ ਸੈਕਟਰ -71 ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮਾਂ, ਪਤਨੀ ਅਤੇ ਬੱਚਿਆਂ ਨੇ ਅੰਤਿਮ ਸ਼ਰਧਾਂਜਲੀ ਦਿੱਤੀ। ਫਿਰ ਮੋਹਾਲੀ ਦੇ ਫੇਜ਼ 6 ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ। ਉਸ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਪੌਨਾ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਜੱਦੀ ਘਰ ਵਿੱਚ ਰੱਖਿਆ ਗਿਆ ਹੈ।  ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ। ਗਾਇਕਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਬੀਤੀ ਰਾਤ ਤੋਂ ਹੀ ਪਿੰਡ ਵਿੱਚ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਰਹੀ ਹੈ।

27 ਸਤੰਬਰ ਨੂੰ ਵਾਪਰਿਆ ਸੀ ਹਾਦਸਾ

ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੀ ਬਾਈਕ ‘ਤੇ ਸ਼ਿਮਲਾ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਦੁਪਹਿਰ 1:45 ਵਜੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ। ਉਸਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਡਾਕਟਰਾਂ ਅਨੁਸਾਰ ਉਸਨੂੰ ਦਿਲ ਦਾ ਦੌਰਾ ਵੀ ਪਿਆ ਸੀ। ਉਸਦੀ ਹਾਲਤ ਬਹੁਤ ਨਾਜ਼ੁਕ ਸੀ। ਰਾਜਵੀਰ 11 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ 'ਤੇ ਸੀ।

3 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ ਆਖਰੀ ਬੁਲੇਟਿਨ

ਜਵੰਦਾ ਦੇ ਹਸਪਤਾਲ 'ਚ ਦਾਖਲ ਹੋਣ ਤੋਂ ਬਾਅਦ ਹਸਪਤਾਲ ਨੇ 27 ਸਤੰਬਰ ਤੋਂ 3 ਅਕਤੂਬਰ ਤੱਕ ਰੋਜ਼ਾਨਾ ਮੈਡੀਕਲ ਬੁਲੇਟਿਨ ਜਾਰੀ ਕੀਤੇ। ਸਿਰਫ 29 ਸਤੰਬਰ ਨੂੰ ਹੀ ਉਸਦੀ ਸਿਹਤ ਵਿੱਚ ਥੋੜ੍ਹਾ ਸੁਧਾਰ ਹੋਇਆ ਪਰ ਉਸਦੀ ਰੀੜ੍ਹ ਦੀ ਹੱਡੀ ਦੀ ਸੱਟ ਨਾਲ ਬ੍ਰੇਨ ਡੈਮੇਜ਼ ਹੋ ਚੁੱਕਾ ਸੀ। ਨਤੀਜੇ ਵਜੋਂ ਡਾਕਟਰਾਂ ਨੇ 3 ਅਕਤੂਬਰ ਤੋਂ ਬਾਅਦ ਮੈਡੀਕਲ ਬੁਲੇਟਿਨ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਜਵੰਦਾ ਦੀ ਹਾਲਤ ਉਹੀ ਰਹੀ ਅਤੇ ਉਨ੍ਹਾਂ ਕੋਲ ਰਿਪੋਰਟ ਕਰਨ ਲਈ ਕੁਝ ਨਹੀਂ ਹੈ। ਨਤੀਜੇ ਵਜੋਂ ਰੋਜ਼ਾਨਾ ਮੈਡੀਕਲ ਬੁਲੇਟਿਨ ਬੰਦ ਕੀਤਾ ਗਿਆ।



Related Post