Amritsar News : ਏਜੰਟਾਂ ਦੇ ਸ਼ਿਕਾਰ ਨੌਜਵਾਨ ਦੀ ਘਰ ਵਾਪਸੀ, ਥਾਈਲੈਂਡ ਚ ਬੰਦੀ ਬਣਾ ਕੇ ਮੰਗੇ ਜਾ ਰਹੀ 4 ਲੱਖ ਰੁਪਏ

Amritsar News : PTC News ਵੱਲੋਂ ਨੌਜਵਾਨ ਨੂੰ ਥਾਈਲੈਂਡ 'ਚ ਏਜੰਟਾਂ ਵੱਲੋਂ ਬੰਦੀ ਬਣਾਏ ਜਾਣ ਦਾ ਮਾਮਲਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਦੇਰ ਰਾਤ ਨੌਜਵਾਨ ਗੁਰਦਿੱਤ ਸਿੰਘ ਦੀ ਘਰ (Punjabi Youth Back to home from Thailand) ਵਾਪਸੀ ਹੋਈ।

By  KRISHAN KUMAR SHARMA August 28th 2025 12:45 PM -- Updated: August 28th 2025 05:30 PM

Visa Fruad Case : ਪੰਜਾਬ ਵਿੱਚ ਫਰਜ਼ੀ ਏਜੰਟਾਂ ਵੱਲੋਂ ਧੋਖਾਧੜੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ ਹਨ। ਰੋਜ਼ਾਨਾ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਛਿੱਡਣ ਤੋਂ ਸਾਹਮਣੇ ਆਇਆ ਹੈ, ਜਿਥੋਂ ਦਾ ਇੱਕ ਨੌਜਵਾਨ ਏਜੰਟਾਂ ਦੇ ਧੱਕੇ ਚੜ੍ਹ ਕੇ ਥਾਈਲੈਂਡ ਚਲਾ ਗਿਆ ਅਤੇ ਉਥੇ ਬੰਦੀ ਬਣਾ ਲਿਆ ਗਿਆ ਸੀ। PTC News ਵੱਲੋਂ ਨੌਜਵਾਨ ਨੂੰ ਥਾਈਲੈਂਡ 'ਚ ਏਜੰਟਾਂ ਵੱਲੋਂ ਬੰਦੀ ਬਣਾਏ ਜਾਣ ਦਾ ਮਾਮਲਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਦੇਰ ਰਾਤ ਨੌਜਵਾਨ ਗੁਰਦਿੱਤ ਸਿੰਘ ਦੀ ਘਰ (Punjabi Youth Back to home from Thailand) ਵਾਪਸੀ ਹੋਈ।

ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ 'ਤੇ ਪਿੰਡ ਛਿੱਡਣ ਦੇ ਨੌਜਵਾਨ ਗੁਰਦਿੱਤ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਸ ਨੂੰ ਬੰਦੀ ਬਣਾਇਆ ਹੋਇਆ ਸੀ ਅਤੇ ਉਹ ਖੁਦ ਨੂੰ ਬਚਾਉਣ ਦੀ ਗੁਹਾਰ ਲਗਾ ਰਿਹਾ ਸੀ। ਉਪਰੰਤ ਪੀਟੀਸੀ ਨਿਊਜ਼ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ।

ਨੌਜਵਾਨ ਦੀ ਘਰ ਵਾਪਸੀ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਮਾਤਾ-ਪਿਤਾ ਸਮੇਤ ਰਿਸ਼ਤੇਦਾਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਜ਼ੀ ਏਜੰਟਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਸਾਡੇ ਪੁੱਤ ਗੁਰਦਿੱਤ ਸਿੰਘ ਨੂੰ ਟੂਰਿਸਟ ਵੀਜ਼ਾ ਦਾ ਕਹਿ ਕੇ ਥਾਈਲੈਂਡ ਭੇਜ ਦਿੱਤਾ ਅਤੇ ਉਥੇ ਬੰਦੀ ਬਣਾ ਲਿਆ ਗਿਆ। ਉਨ੍ਹਾਂ ਕਿਹਾ ਕਿ ਗੁਰਦਿੱਤ ਸਿੰਘ ਨੂੰ ਛੱਡਣ ਲਈ ਪਰਿਵਾਰ ਕੋਲੋਂ 4 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ।

ਪੀੜਤ ਮਾਪਿਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ 35000 ਰੁਪਏ ਨੌਜਵਾਨਾਂ ਨੂੰ ਛੁਡਾਉਣ ਲਈ ਭੇਜੇ ਸਨ, ਪਰ ਏਜੰਟਾਂ ਨੇ ਵੀਡੀਓ ਬਣਾ ਕੇ ਭੇਜ ਦਿੱਤੀ ਅਤੇ 3 ਲੱਖ ਰੁਪਏ ਦੀ ਹੋਰ ਮੰਗ ਕਰਨ ਲੱਗੇ ਸਨ। ਇਸ ਨਾਲ ਹੀ ਲਗਾਤਾਰ ਧਮਕੀ ਭਰੀਆਂ ਇੰਟਰਨੈਟ ਕਾਲਾਂ ਵੀ ਆਉਣ ਲੱਗੀਆਂ। ਉਨ੍ਹਾਂ ਦੱਸਿਆ ਕਿ ਹਫਤਾ ਭਰ ਨੌਜਵਾਨ ਨਾਲ ਗੱਨ ਨਹੀਂ ਹੋਈ ਸੀ, ਜਿਸ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ।

ਉਪਰੰਤ ਪਰਿਵਾਰ ਦਾ ਥਾਈਲੈਂਡ ਦੇ ਇੱਕ ਡਾਕਟਰ ਪਰਵਿੰਦਰ ਨਾਲ ਰਾਬਤਾ ਕਾਇਮ ਹੋਇਆ, ਜਿਨ੍ਹਾਂ ਵਲੋਂ ਥਾਈ ਸਰਕਾਰ ਨੂੰ ਸੂਚਿਤ ਕੀਤਾ ਗਿਆ। ਇਸ ਪਿੱਛੋਂ ਨੌਜਵਾਨ ਨੂੰ ਛੁਡਾਇਆ ਗਿਆ ਅਤੇ ਬੁੱਧਵਾਰ ਦੇਰ ਰਾਤ ਨੌਜਵਾਨ ਅੰਮ੍ਰਿਤਸਰ ਪਹੁੰਚਿਆ।

Related Post