Punjabi Youth Murder In America : ਪੰਜਾਬੀ ਨੌਜਵਾਨ ਦਾ ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ, ਧਾਹਾਂ ਮਾਰ-ਮਾਰ ਰੋ ਰਹੀ ਮਾਂ

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਕੁਤਬਨਪੁਰ ਦਾ ਰਹਿਣ ਵਾਲਾ ਅਰਮਾਨ ਸਿੰਘ ਬਾਰਵੀਂ ਤੱਕ ਪੜਾਈ ਕਰਕੇ ਪਿਛਲੇ ਸਾਲ ਮਾਰਚ ਦੇ ਵਿੱਚ ਅਮਰੀਕਾ ਗਿਆ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਰਮਾਨ ਸਿੰਘ ਨੇ ਬੀਤੇ ਦਿਨ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਉਸਨੇ ਆਪਣੀ ਭੈਣ ਕੋਲੋਂ ਪੜ੍ਹਾਈ ਦੇ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਸੀ।

By  Aarti October 29th 2024 01:40 PM

Punjabi Youth Murder In America :  ਪੰਜਾਬ ਦਾ ਨੌਜਵਾਨ ਵਿਦੇਸ਼ਾਂ ਦੀ ਉਡਾਣ ਇਸ ਕਰਕੇ ਲੈਂਦਾ ਕਿ ਉਸਦੇ ਪਰਿਵਾਰ ਦੇ ਵਿੱਚ ਵਿਦੇਸ਼ ਜਾਣ ਦੇ ਵਿੱਚ ਖੁਸ਼ਹਾਲੀ ਆਵੇ ਇਸੇ ਮੰਤਵ ਨਾਲ ਸਮਾਣਾ ਦਾ ਪਿੰਡ ਕੁਤਬਨਪੁਰ ਦਾ ਨੌਜਵਾਨ ਅਮਰੀਕਾ ਗਿਆ ਸੀ ਪਰ ਉੱਥੇ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਕੁਤਬਨਪੁਰ ਦਾ ਰਹਿਣ ਵਾਲਾ ਅਰਮਾਨ ਸਿੰਘ ਬਾਰਵੀਂ ਤੱਕ ਪੜਾਈ ਕਰਕੇ ਪਿਛਲੇ ਸਾਲ ਮਾਰਚ ਦੇ ਵਿੱਚ ਅਮਰੀਕਾ ਗਿਆ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਰਮਾਨ ਸਿੰਘ ਨੇ ਬੀਤੇ ਦਿਨ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਉਸਨੇ ਆਪਣੀ ਭੈਣ ਕੋਲੋਂ ਪੜ੍ਹਾਈ ਦੇ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਸੀ। 

ਅਮਰੀਕਾ ਗਏ ਨੌਜਵਾਨ ਨੇ ਆਪਣੇ ਚੰਗੇ ਭਵਿੱਖ ਦੇ ਸੁਪਨੇ ਲਏ ਹੋਏ ਸੀ ਉਸਦਾ ਇਹ ਸੁਪਨਾ ਸੀ ਕਿ ਉਹ ਆਪਣੀ ਭੈਣ ਦਾ ਚੰਗਾ ਵਿਆਹ ਕਰੇਗਾ ਅਤੇ ਉਸ ਨੂੰ ਉੱਚੇਰੀ ਸਿੱਖਿਆ ਵੀ ਦੇਵੇਗਾ। ਦੱਸ ਦਈਏ ਕਿ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਰਾਤ ਸਮੇਂ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਪੁੱਤ ਅਰਮਾਨ ਦੀ ਗੋਲੀ ਮਾਰ ਦਿੱਤੀ ਹੈ ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਸੂਚਨਾ ਦੇ ਮਿਲਣ ਮਗਰੋਂ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ। 

ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਾਡੇ ਬੱਚੇ ਦੀ ਮ੍ਰਿਤਕ ਦੇਹ ਇੱਥੇ ਲਿਆਈ ਜਾਵੇ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ ਉਸ ਨੂੰ ਦੇਖਦੇ ਹੋਏ ਪੰਜਾਬ ਦੇ ਬੱਚੇ ਵਿਦੇਸ਼ਾਂ ਦੀ ਉਡਾਨ ਭਰਦੇ ਹਨ ਅਤੇ ਰੁਜ਼ਗਾਰ ਦੇ ਲਈ ਵਿਦੇਸ਼ ਜਾਂਦੇ ਹਨ, ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਉਸਦਾ ਬੱਚਾ ਉਹਦੀ ਅੱਖਾਂ ਤੋਂ ਦੂਰ ਹੋਵੇ ਪਰ ਇੱਥੇ ਦੇ ਹਾਲਾਤ ਇੰਨੇ ਜਿਆਦਾ ਵਿਗੜ ਗਏ ਹਨ ਕਿ ਬੱਚੇ ਅਤੇ ਮਾਤਾ-ਪਿਤਾ ਮਜ਼ਬੂਰ ਹੋ ਕੇ ਆਪਣੇ ਬੱਚੇ ਨੂੰ ਆਪਣੇ ਅੱਖਾਂ ਤੋਂ ਦੂਰ ਕਰ ਰਹੇ ਹਨ। ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੈ।  

ਇਹ ਵੀ ਪੜ੍ਹੋ : Canada News : ਕੈਨੇਡਾ ਪੁਲਿਸ ਨੇ ਪੰਜਾਬਣ ਮਾਂ ਨੂੰ ਪੁੱਤਾਂ ਸਮੇਤ ਕੀਤਾ ਗ੍ਰਿਫ਼ਤਾਰ, ਵੱਡੀ ਮਾਤਰਾ ਅਸਲਾ ਤੇ ਕੋਕੀਨ ਬਰਾਮਦ

Related Post