Punjabi Youth Died in New Zealand : ਨਿਊਜ਼ੀਲੈਂਡ ਤੋਂ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਮੌਤ, ਪੁੱਤਰ ਗੰਭੀਰ ਜ਼ਖ਼ਮੀ

Punjabi Youth Died in New Zealand : ਸ਼ੁਭ ਕਰਮਨ ਸਿੰਘ ਦੇ ਪਿਤਾ ਅਮਰੀਕ ਸਿੰਘ ਰਾਜੂ ਨੇ ਦੱਸਿਆ ਕਿ ਸ਼ੁਭ ਕਰਮਨ ਅਤੇ ਮਸੂਮ ਬੇਟੇ ਨਾਲ ਘਰੋਂ ਗੱਡੀ 'ਤੇ ਨਿਕਲਿਆ ਸੀ ਕਿ ਹਾਈਵੇ 'ਤੇ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਨਾਲ ਸ਼ੁਭ ਕਰਮਨ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ, ਜਿਸ ਵਿੱਚ ਸ਼ੁਭ ਕਰਮਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

By  KRISHAN KUMAR SHARMA April 26th 2025 01:45 PM -- Updated: April 26th 2025 01:49 PM

Tarn Taran News : ਤਰਨਤਾਰਨ ਦੇ ਪਿੰਡ ਭਰੋਵਾਲ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਸੜਕ ਹਾਦਸੇ ਵਿੱਚ ਮੌਤ (Punjabi Youth Died in New Zealand) ਹੋ ਗਈ ਹੈ, ਜਦਕਿ ਉਸਦਾ ਮਾਸੂਮ ਬੇਟਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸ਼ੁਭ ਕਰਮਨ ਸਿੰਘ ਵੱਜੋਂ ਹੋਈ ਹੈ।

ਪੁੱਤ ਨਾਲ ਘਰੋਂ ਨਿਕਲਿਆ ਸੀ ਸ਼ੁਭਕਰਮਨ ਸਿੰਘ

ਜਾਣਕਾਰੀ ਅਨੁਸਾਰ ਨੌਜਵਾਨ ਸ਼ੁਭ ਕਰਮਨ ਸਿੰਘ ਕਰੀਬ 15 ਸਾਲਾਂ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉਥੇ ਪਰਿਵਾਰ ਸਮੇਤ ਰਹਿ ਰਿਹਾ ਸੀ। ਸ਼ੁਭ ਕਰਮਨ ਦੇ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਸ਼ੁਭ ਕਰਮਨ ਸਿੰਘ ਦੇ ਪਿਤਾ ਅਮਰੀਕ ਸਿੰਘ ਰਾਜੂ ਨੇ ਦੱਸਿਆ ਕਿ ਸ਼ੁਭ ਕਰਮਨ ਅਤੇ ਮਸੂਮ ਬੇਟੇ ਨਾਲ ਘਰੋਂ ਗੱਡੀ 'ਤੇ ਨਿਕਲਿਆ ਸੀ ਕਿ ਹਾਈਵੇ 'ਤੇ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਨਾਲ ਸ਼ੁਭ ਕਰਮਨ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ, ਜਿਸ ਵਿੱਚ ਸ਼ੁਭ ਕਰਮਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਮਸੂਮ ਬੇਟਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਸੁਭਕਰਮਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ ਸ਼ਾਮ ਹੀ ਹਾਦਸੇ ਦਾ ਪਤਾ ਲੱਗਿਆ ਹੈ। ਉਨ੍ਹਾਂ  ਨੇ ਦੱਸਿਆ ਕਿ ਸ਼ੁਭ ਕਰਮਨ ਅਤੇ ਉਨ੍ਹਾਂ ਪਾਸ ਪਰਿਵਾਰ ਸਮੇਤ ਆਇਆ ਸੀ ਅਤੇ 5 ਮਾਰਚ ਨੂੰ ਵਾਪਸ ਗਿਆ ਸੀ।

ਅਮਰੀਕ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਸ਼ੁਭ ਕਰਮਨ ਉਨ੍ਹਾਂ ਨੂੰ ਖੇਤੀਬਾੜੀ ਛੱਡ ਆਪਣੇ ਕੋਲ ਆਉਣ ਲਈ ਕਹਿ ਕੇ ਗਿਆ ਸੀ ਪਰ ਹੁਣ ਉਸਦੀ ਮੌਤ ਦੀ ਖ਼ਬਰ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼ੁਭ ਕਰਮਨ ਦੀ ਲਾਸ਼ ਇਥੇ ਆਉਣ ਵਿੱਚ ਸਮਾਂ ਲੱਗਣ ਕਾਰਨ ਨਿਊਜ਼ੀਲੈਂਡ ਜਾ ਕੇ ਆਪਣੇ ਪੁੱਤ ਦਾ ਖੁੱਦ ਅੰਤਿਮ ਸੰਸਕਾਰ ਕਰਨਗੇ।

Related Post