Qila Raipur Khedan : 17 ਫਰਵਰੀ ਤੋਂ ਹੋਵੇਗਾ ਕਿਲ੍ਹਾ ਰਾਏਪੁਰ ਖੇਡਾਂ ਦਾ ਆਗਾਜ਼, ਬੈਲ ਗੱਡੀ ਦੀਆਂ ਦੌੜਾਂ ਹੋਣਗੀਆਂ ਖਿੱਚ ਦਾ ਕੇਂਦਰ
Qila Raipur Khedan : ਇਹਨਾਂ ਪੇਂਡੂ ਖੇਡਾਂ ਵਿੱਚ ਹਾਕੀ ਦੇ ਮੈਚ ਕਬੱਡੀ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਬਜ਼ੁਰਗਾਂ ਦੀਆਂ ਦੌੜਾਂ, ਊਠ ਅਤੇ ਘੋੜੀ ਦਾ ਡਾਂਸ, ਇਸ ਦੇ ਨਾਲ ਹੀ ਘੋੜਸਵਾਰਾਂ ਦੇ ਕਰਤਬ ਵੀ ਹੋਣਗੇ।
Qila Raipur Khedan : ਪੰਜਾਬ ਦੀਆਂ ਮਿੰਨੀ ਓਲੰਪਿਕ ਖੇਡਾਂ ਕਿਲਾ ਰਾਏਪੁਰ ਦੀਆਂ (Rural Mini Olympics) ਖੇਡਾਂ ਦਾ ਕੱਲ 17 ਫਰਵਰੀ ਨੂੰ ਆਗਾਜ਼ ਹੋਵੇਗਾ। ਕਈ ਸਾਲਾਂ ਬਾਅਦ ਕੱਲ ਬੈਲ ਗੱਡੀਆਂ ਵੀ ਮੈਦਾਨ ਵਿੱਚ ਦੌੜਣਗੀਆਂ ਖੇਡਾਂ 17,18 ਅਤੇ 19 ਤਰੀਕ ਤੱਕ ਹੋਣਗੀਆਂ। ਇਹਨਾਂ ਪੇਂਡੂ ਖੇਡਾਂ ਵਿੱਚ ਹਾਕੀ ਦੇ ਮੈਚ ਕਬੱਡੀ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਬਜ਼ੁਰਗਾਂ ਦੀਆਂ ਦੌੜਾਂ, ਊਠ ਅਤੇ ਘੋੜੀ ਦਾ ਡਾਂਸ, ਇਸ ਦੇ ਨਾਲ ਹੀ ਘੋੜਸਵਾਰਾਂ ਦੇ ਕਰਤਬ ਵੀ ਹੋਣਗੇ।
ਬਲਦਾਂ ਦੀਆਂ ਦੌੜਾਂ ਹੋਣਗੀਆਂ ਖਿੱਚ ਦਾ ਕੇਂਦਰ
ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜੁੜੀਆਂ ਕਈ ਹੋਰ ਖੇਡਾਂ ਦਾ ਵੀ ਕੱਲ ਆਗਾਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਬਲਦਾਂ ਦੀਆਂ ਦੌੜਾਂ ਦੇ ਨਾਲ ਜਾਣੀਆਂ ਜਾਂਦੀਆਂ ਹਨ, ਪਰ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ 'ਤੇ ਪਾਬੰਦੀ ਸੀ, ਪਰ ਹੁਣ ਕੱਲ ਸ਼ੁਰੂ ਹੋਣ ਵਾਲੀਆਂ ਇਹਨਾਂ ਖੇਡਾਂ ਵਿੱਚ ਬਲਦਾਂ ਦੀਆਂ ਵੀ ਦੌੜਾਂ ਵੀ ਖਿੱਚ ਦਾ ਕੇਂਦਰ ਰਹਿਣਗੀਆਂ।
ਪਸ਼ੂਆਂ ਨੂੰ ਕੀਤਾ ਜਾ ਰਿਹਾ ਤਿਆਰ
ਖੇਡ ਮੈਦਾਨ ਵਿੱਚ ਆਏ ਬਲਦਾਂ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਆਖਣਾ ਸੀ ਕਿ ਇਹਨਾਂ ਬਲਦਾਂ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ। ਨਾਲ ਹੀ ਕੱਲ ਦੀਆਂ ਖੇਡਾਂ ਦੇ ਲਈ ਇਹਨਾਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਲਈ ਬਦਾਮ, ਫਰੂਟ, ਕਾਜੂ ਆਦਿ ਖੁਰਾਕ ਵੀ ਦਿੱਤੀ ਜਾ ਰਹੀ ਹੈ। ਬਲਦਾਂ ਦੇ ਮਾਲਕਾਂ ਦਾ ਆਖਣਾ ਹੈ ਕਿ ਉਹ ਇਹਨਾਂ ਬਲਦਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਿਆਰ ਕਰਦੇ ਹਨ ਅਤੇ ਬੜੇ ਪਿਆਰ ਦੇ ਨਾਲ ਪਾਲਦੇ ਹਨ। ਇਸ ਦੌਰਾਨ ਵੇਖਣ ਵਿੱਚ ਆਇਆ ਕਿ ਬਲਦਾਂ ਦੇ ਨਾਮ ਵੀ ਕਿਸੇ ਤਰ੍ਹਾਂ ਘੱਟ ਨਹੀਂ ਸਨ, ਕਿਸੇ ਦਾ ਨਾਮ ਗੱਜਣ ਹੈ, ਕਿਸੀ ਦਾ ਨਾਮ ਜੁਗਨੂ ਹੈ ਅਤੇ ਕਿਸੇ ਦਾ ਨਾਮ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਰੱਖਿਆ ਗਿਆ।