Talwandi Sabo News : ਰਾਜ ਮਿਸਤਰੀ ਨੇ ਫਾਹਾ ਲਗਾ ਕੇ ਕੀਤੀ ਆਤਮ ਹੱਤਿਆ , ਪੈਸੇ ਮੰਗਣ ਤੇ ਕੋਠੀ ਮਾਲਕਾਂ ਨੇ ਦਿੱਤੀਆਂ ਧਮਕੀਆਂ
Talwandi Sabo News : ਤਲਵੰਡੀ ਸਾਬੋਂ ਦੇ ਪਿੰਡ ਮਿਰਜ਼ਿਆਣਾ ਵਿਖੇ ਇੱਕ ਸ਼ਖਸ ਨੇ ਪਹਿਲਾਂ ਠੇਕੇਦਾਰ ਤੋਂ ਠੇਕੇ 'ਤੇ ਕੋਠੀ ਪਵਾ ਲਈ, ਜਦੋਂ ਕੰਮ ਖਤਮ ਹੋਣ ਲੱਗਿਆ ਤੇ ਠੇਕੇ ਦੇ ਪੈਸੇ ਦੇਣ ਦਾ ਸਮਾਂ ਆਇਆ ਤਾਂ ਕੋਠੀ ਮਾਲਕ ਨੇ ਆਪਣੀ ਕੋਠੀ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਤੇ ਠੇਕੇਦਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਤੰਗ ਆ ਕੇ ਠੇਕੇਦਾਰ ਜਗਸੀਰ ਸਿੰਘ ਮਿਰਜਿਆਣਾ ਨੇ ਪਹਿਲਾਂ ਵੀਡੀਓ ਬਣਾਈ ਤੇ ਆਪਣੀ ਮਿੱਤਰ ਮੰਡਲੀ ਦੇ ਗਰੁੱਪਾਂ ਵਿੱਚ ਸ਼ੇਅਰ ਕਰ ਦਿੱਤੀ
Talwandi Sabo News : ਤਲਵੰਡੀ ਸਾਬੋਂ ਦੇ ਪਿੰਡ ਮਿਰਜ਼ਿਆਣਾ ਵਿਖੇ ਇੱਕ ਸ਼ਖਸ ਨੇ ਪਹਿਲਾਂ ਠੇਕੇਦਾਰ ਤੋਂ ਠੇਕੇ 'ਤੇ ਕੋਠੀ ਪਵਾ ਲਈ, ਜਦੋਂ ਕੰਮ ਖਤਮ ਹੋਣ ਲੱਗਿਆ ਤੇ ਠੇਕੇ ਦੇ ਪੈਸੇ ਦੇਣ ਦਾ ਸਮਾਂ ਆਇਆ ਤਾਂ ਕੋਠੀ ਮਾਲਕ ਨੇ ਆਪਣੀ ਕੋਠੀ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਤੇ ਠੇਕੇਦਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਤੰਗ ਆ ਕੇ ਠੇਕੇਦਾਰ ਜਗਸੀਰ ਸਿੰਘ ਮਿਰਜਿਆਣਾ ਨੇ ਪਹਿਲਾਂ ਵੀਡੀਓ ਬਣਾਈ ਤੇ ਆਪਣੀ ਮਿੱਤਰ ਮੰਡਲੀ ਦੇ ਗਰੁੱਪਾਂ ਵਿੱਚ ਸ਼ੇਅਰ ਕਰ ਦਿੱਤੀ। ਉਸ ਤੋਂ ਬਾਅਦ ਖੇਤ ਵਿੱਚ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਜਦੋਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਠੇਕੇਦਾਰ ਨੂੰ ਭਾਲਣਾ ਸ਼ੁਰੂ ਕਰ ਦਿੱਤਾ ਤਾਂ ਉਸਦੀ ਲਾਸ਼ ਇੱਕ ਦਰਖਤ ਤੋਂ ਟੰਗੀ ਮਿਲੀ ,ਜਿਸ ਸਬੰਧੀ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਵਾਰਸਾਂ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਕਿ ਪਿੰਡ ਮਿਰਜਿਆਣੇ ਦੇ ਇੱਕ ਵਿਅਕਤੀ ਨੇ ਉਸ ਤੋਂ ਕੋਠੀ ਪਵਾ ਕੇ ਪੈਸੇ ਦੇਣ ਦੀ ਬਜਾਏ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ,ਜਿਸ ਤੋਂ ਤੰਗ ਆ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਤੇ ਉਹਨਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਧਰ ਇਸ ਸਬੰਧੀ ਤਲਵੰਡੀ ਸਾਬੋ ਦੇ ਥਾਣਾ ਮੁਖੀ ਹਰਬੰਸ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਇੱਕ ਠੇਕੇਦਾਰ ਨੇ ਇੱਕ ਵਿਅਕਤੀ ਦੀ ਕੋਠੀ ਪਾਈ ਸੀ ਤੇ ਉਹ ਉਸ ਦੀ ਲੇਬਰ ਦੇ ਪੈਸੇ ਦਿੰਦੇ ਨਹੀਂ ਸਨ। ਜਿਸ ਤੋਂ ਤੰਗ ਆ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਿਸ 'ਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।