Punjab Flood Relief : ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਅਜਨਾਲਾ ਚ ਹੜ੍ਹ ਪੀੜਤ ਖੇਤਰਾਂ ਦਾ ਕੀਤਾ ਦੌਰਾ, ਦੋ ਐਂਬੂਲੈਂਸ ਕੀਤੀਆਂ ਭੇਂਟ
Harbhajan Singh Helps for Ajnala Flood People : ਹਰਭਜਨ ਸਿੰਘ ਨੇ ਆਪਣੀ 13-13 ਫਾਊਂਡੇਸ਼ਨ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ ਪਿੰਡਾਂ ਲਈ ਦੋ ਨਵੀਆਂ ਐਂਬੂਲੈਂਸਾਂ ਭੇਂਟ ਕੀਤੀਆਂ। ਉਹ ਆਪਣੇ ਨਾਲ ਮੈਡੀਕਲ ਟੀਮਾਂ ਵੀ ਲੈ ਕੇ ਆਏ ਜਿਨ੍ਹਾਂ ਨੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦੀ ਸਿਹਤ ਜਾਂਚ ਕੀਤੀ ਅਤੇ ਜ਼ਰੂਰੀ ਦਵਾਈਆਂ ਵੰਡੀਆਂ।
MP Harbhajan Singh Visit Ajnala Flood Area : ਸਾਬਕਾ ਕ੍ਰਿਕਟਰ ਅਤੇ ਰਾਜਸਭਾ ਮੈਂਬਰ ਹਰਭਜਨ ਸਿੰਘ ਸ਼ੁੱਕਰਵਾਰ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਅੱਜ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਜਲਦੀ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਵੇਗਾ। ਉਨ੍ਹਾਂ ਨੇ ਆਪਣੀ 13-13 ਫਾਊਂਡੇਸ਼ਨ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਦੋ ਨਵੀਆਂ ਐਂਬੂਲੈਂਸਾਂ ਭੇਂਟ ਕੀਤੀਆਂ। ਇਹ ਐਂਬੂਲੈਂਸਾਂ ਖਾਸ ਕਰਕੇ ਉਹਨਾਂ ਪਿੰਡਾਂ ਵਿੱਚ ਲਾਭਕਾਰੀ ਸਾਬਤ ਹੋਣਗੀਆਂ ਜਿੱਥੇ ਹੜ ਮਗਰੋਂ ਆਵਾਜਾਈ ਬਹੁਤ ਮੁਸ਼ਕਲ ਹੈ।
ਗੱਲਬਾਤ ਕਰਦੇ ਹੋਏ ਡਾ. ਬਖਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਕ੍ਰਿਕਟਰ ਹਰਭਜਨ ਸਿੰਘ ਅਜਨਾਲਾ ਹਲਕੇ ਵਿੱਚ ਹੜ ਪ੍ਰਭਾਵਿਤ (Punjab Flood Relief) ਪਿੰਡਾਂ ਦਾ ਦੌਰਾ ਕਰਨ ਲਈ ਪੁੱਜੇ ਹਨ। ਉਹਨਾਂ ਵੱਲੋਂ ਆਪਣੀ ਫਾਊਂਡੇਸ਼ਨ ਦੇ ਨਾਲ ਪਿੰਡ ਦੇ ਲੋਕਾਂ ਨੂੰ ਰਾਹਤ ਸਮਗਰੀ ਵੰਡੀ, ਉੱਥੇ ਹੀ ਡਾਕਟਰ ਬਖਸ਼ਪ੍ਰੀਤ ਨੇ ਦੱਸਿਆ ਕਿ ਡਾਕਟਰ ਸਵੈਮਾਣ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਦੀ ਵੈਟਰਨਰੀ ਟੀਮ ਨੇ ਲੋਕਾਂ ਅਤੇ ਪਸ਼ੂਆਂ ਦੀ ਸਿਹਤ ਜਾਂਚ ਕੀਤੀ। ਉਹਨਾਂ ਨੇ ਦੱਸਿਆ ਕਿ ਇਹ ਐਂਬੂਲੈਂਸਾਂ ਐਮਰਜੈਂਸੀ ਸਥਿਤੀ ਵਿੱਚ ਮਰੀਜ਼ਾਂ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਲਈ ਬਹੁਤ ਮਦਦਗਾਰ ਸਾਬਤ ਹੋਣਗੀਆਂ।
ਹਰਭਜਨ ਸਿੰਘ ਨੇ ਆਪਣੀ 13-13 ਫਾਊਂਡੇਸ਼ਨ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ ਪਿੰਡਾਂ ਲਈ ਦੋ ਨਵੀਆਂ ਐਂਬੂਲੈਂਸਾਂ ਭੇਂਟ ਕੀਤੀਆਂ। ਉਹ ਆਪਣੇ ਨਾਲ ਮੈਡੀਕਲ ਟੀਮਾਂ ਵੀ ਲੈ ਕੇ ਆਏ ਜਿਨ੍ਹਾਂ ਨੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦੀ ਸਿਹਤ ਜਾਂਚ ਕੀਤੀ ਅਤੇ ਜ਼ਰੂਰੀ ਦਵਾਈਆਂ ਵੰਡੀਆਂ। ਹਰਭਜਨ ਨੇ ਕਿਹਾ ਕਿ ਇਹ ਐਂਬੂਲੈਂਸਾਂ ਅਤੇ ਮੈਡੀਕਲ ਸਹਾਇਤਾ ਹੜ ਕਾਰਨ ਪੀੜਤ ਲੋਕਾਂ ਲਈ ਵੱਡਾ ਸਹਾਰਾ ਸਾਬਤ ਹੋਣਗੀਆਂ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਭਜਨ ਸਿੰਘ ਨੇ ਕਿਹਾ ਅਸੀਂ ਡਾਕਟਰ ਸਵੈਮਾਣ ਜੀ ਦਾ ਧਨਵਾਦ ਕਰਦੇ ਹਾਂ ਜਿਨਾਂ ਨੇ ਪੰਜਾਬ ਦੇ ਵੱਖ-ਵੱਖ ਹਰ ਪ੍ਰਭਾਵਿਤ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਗਾਏ ਹੋਏ ਹਨ ਤੇ ਉਹ ਲੋਕਾਂ ਦੀ ਸੇਵਾ ਕਰ ਰਹੇ ਹਨ। ਜਿਸ ਦੇ ਚਲਦੇ ਅੱਜ ਅਸੀਂ ਵੀ ਇੱਥੇ ਮਾਝਾ ਹਲਕੇ ਵਿੱਚ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਲਈ ਪੁੱਜੇ ਹਾਂ ਇਹ ਸਮਾਂ ਪੰਜਾਬ ਨੂੰ ਦੁਬਾਰਾ ਖੜ੍ਹਾ ਕਰਨ ਦਾ ਹੈ। ਸਾਡੇ ਭਰਾਵਾਂ ਨੇ ਛੋਟੀ-ਛੋਟੀ ਭੇਟਾਂ ਕੀਤੀਆਂ ਹਨ ਅਤੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਦੋ ਐਂਬੂਲੈਂਸਾਂ ਅੱਜ ਲੋਕਾਂ ਦੀ ਸੇਵਾ ਲਈ ਤਿਆਰ ਹਨ। ਗੁਰੂ ਨਾਨਕ ਸਾਹਿਬ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਅਸੀਂ ਯਕੀਨੀ ਬਣਾਵਾਂਗੇ ਕਿ ਕਿਸੇ ਨੂੰ ਵੀ ਸਿਹਤ ਸੇਵਾ ਦੀ ਕਮੀ ਨਾ ਮਹਿਸੂਸ ਹੋਵੇ।”
ਉਹਨਾਂ ਕਿਹਾ ਕਿ ਹੜ ਨੇ ਮਾਜ਼੍ਹੇ ਖੇਤਰ ਵਿੱਚ ਵੱਡਾ ਨੁਕਸਾਨ ਕੀਤਾ ਹੈ ਪਰ ਪੰਜਾਬੀਆਂ ਦੇ ਹੌਸਲੇ ਬੁਲੰਦ ਹਨ। “ਮੁਸ਼ਕਿਲਾਂ ਹਮੇਸ਼ਾ ਉਹਨਾਂ ਨੂੰ ਮਿਲਦੀਆਂ ਹਨ ਜੋ ਉਹਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਦੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਫਿਰ ਲੜੇਗਾ ਅਤੇ ਜਿੱਤ ਕੇ ਬਾਹਰ ਆਏਗਾ।”
ਇਸ ਮੌਕੇ ਸਥਾਨਕ ਲੋਕਾਂ ਨੇ ਵੀ ਹਰਭਜਨ ਸਿੰਘ ਅਤੇ ਉਹਨਾਂ ਦੀ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਹਾਇਤਾ ਹੜ ਪ੍ਰਭਾਵਿਤ ਖੇਤਰਾਂ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ।