ਸੰਤ ਸੀਚੇਵਾਲ ਦੇ ਉਦਮ ਸਦਕਾ ਰਸ਼ੀਆ ਦੀ ਜੇਲ੍ਹ ਚ ਫਸੇ 6 ਪੰਜਾਬੀ ਪਰਤੇ ਪੰਜਾਬ

By  Jasmeet Singh December 27th 2023 04:02 PM

Sant Balbir Singh Seechwal: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਵਿਦੇਸ਼ਾਂ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਸੰਤ ਸੀਚੇਵਾਲ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਰਸ਼ੀਆ ਦੀ ਜੇਲ੍ਹ ਵਿੱਚ ਫਸੇ ਛੇ ਪੰਜਾਬੀ ਨੌਜਵਾਨਾਂ ਨੂੰ ਛੁਡਾਇਆ ਗਿਆ ਅਤੇ ਅੱਜ ਉਹਨਾਂ ਦੀ ਘਰ ਵਾਪਸੀ ਹੋਈ ਹੈ। ਉਹਨਾਂ ਨੇ ਕਿਹਾ ਕਿ ਰੋਜ਼ਗਾਰ ਦੀ ਭਾਲ ਵਿੱਚ ਨੌਜਵਾਨ ਪੀੜੀ ਵਿਦੇਸ਼ ਵੱਲ ਰੁੱਖ ਕਰ ਰਹੀ ਹੈ। ਜਿੱਥੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਤੇ ਉਹਨਾਂ ਦੇ ਪੈਸੇ ਵੀ ਬਰਬਾਦ ਹੋ ਰਹੇ ਹਨ।

ਇਹ ਵੀ ਪੜ੍ਹੋ: ਕੰਮ ਤੋਂ ਇਨਕਾਰ ਕਰਨ 'ਤੇ ਕੱਪੜੇ ਲਾਹ ਗੁਸਲਖ਼ਾਨੇ 'ਚ ਕਰ ਦਿੱਤਾ ਜਾਂਦਾ ਸੀ ਬੰਦ - ਪੀੜਤ ਕੁੜੀਆਂ

ਪੰਜਾਬੀ ਨੌਜਵਾਨਾਂ ਨਾਲ ਅਣ ਮਨੁੱਖੀ ਤਸ਼ੱਦਦ

ਵਾਪਸ ਆਏ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨਾਲ ਉੱਥੇ ਅਣ ਮਨੁੱਖੀ ਤਸ਼ੱਦਦ ਹੋ ਰਿਹਾ ਸੀ ਅਤੇ ਉਹਨਾਂ ਨੂੰ ਯੂਰਪ ਭੇਜਣ ਦੇ ਨਾਂ ਤੇ ਉਹਨਾਂ ਨਾਲ ਟਰੈਵਲ ਏਜੈਂਟਾਂ ਵੱਲੋਂ ਠੱਗੀ ਮਾਰੀ ਗਈ। ਜਿਸ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸੰਤ ਸੀਚੇਵਾਲ ਤੱਕ ਸੰਪਰਕ ਕੀਤਾ ਗਿਆ। ਸੰਤ ਸੀਚੇਵਾਲ ਵੱਲੋਂ ਫਿਰ ਮਾਸਕੋ ਵਿਖੇ ਭਾਰਤੀ ਐੰਬੈਸੀ ਨਾਲ ਸੰਪਰਕ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਰਸ਼ੀਆ ਦੀ ਜੇਲ੍ਹ ਵਿੱਚੋਂ ਛੇ ਪੰਜਾਬੀ ਨੌਜਵਾਨਾਂ ਨੂੰ ਛਡਾਇਆ ਗਿਆ ਹੈ।

ਇਹਨਾਂ ਵਿੱਚ ਬਲਵਿੰਦਰ ਸਿੰਘ ਨਿਵਾਸੀ ਫਾਜ਼ਿਲਕਾ, ਗੁਰਮੀਤ ਸਿੰਘ (ਕਪੂਰਥਲਾ), ਗੁਰੂਵਿਸ਼ਵਾਸ ਸਿੰਘ (ਗੁਰਦਾਸਪੁਰ), ਹਰਜੀਤ ਸਿੰਘ (ਗੁਰਦਾਸਪੁਰ), ਲਖਵੀਰ ਸਿੰਘ (ਸ਼ਾਹਕੋਟ) ਅਤੇ ਰਾਹੁਲ (ਕਰਨਾਲ, ਹਰਿਆਣਾ) ਸ਼ਾਮਿਲ ਹਨ। ਜਿਨਾਂ ਦੀ ਅੱਜ ਘਰ ਵਾਪਸੀ ਹੋਈ ਹੈ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗਲਤ ਤਰੀਕੇ ਨਾਲ ਵਿਦੇਸ਼ ਨਾ ਜਾਣ। ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਪੈਸਾ ਬਰਬਾਦ ਨਾ ਕਰਨ ਤੇ ਆਪਣੀ ਜਾਨ ਜੋਖਿਮ ਵਿੱਚ ਨਾ ਪਾਉਣ।

ਇਹ ਵੀ ਪੜ੍ਹੋ: ਮਨੀਲਾ ਘੁੰਮਣ ਗਏ ਵਿਅਕਤੀ ਲਈ ਕਾਲਾ ਪਾਣੀ ਬਣੀ ਯਾਤਰਾ;ਕਬੂਲਿਆ ਕਿਸੇ ਹੋਰ ਦਾ ਜ਼ੁਰਮ, ਜਾਣੋ ਪੂਰਾ ਮਾਮਲਾ

ਨੌਜਵਾਨਾਂ ਨੇ ਸੁਣਈ ਆਪਣੀ ਹੱਡ ਬੀਤੀ

ਇਸ ਮੌਕੇ ਭਾਰਤ ਵਾਪਸ ਪਰਤੇ ਨੌਜਵਾਨਾਂ ਨੇ ਆਪਣੀ ਹੱਡ ਬੀਤੀ ਸੁਣਈ। ਉਹਨਾਂ ਨੇ ਦੱਸਿਆ ਕਿ ਟਰੈਵਲ ਏਜਂਟਾਂ ਵੱਲੋਂ ਉਹਨਾਂ ਤੋਂ ਪ੍ਰਤੀ ਨੌਜਵਾਨ 13 ਲੱਖ ਰੁਪਏ ਲੈ ਕੇ ਯੂਰਪ ਭੇਜਣ ਦੇ ਨਾਂ ਤੇ ਉਹਨਾਂ ਨੂੰ ਰਸ਼ੀਆ ਵਿੱਚ ਫਸਾ ਦਿੱਤਾ ਗਿਆ। ਏਜੰਟ ਪਹਿਲਾਂ ਉਹਨਾਂ ਨੂੰ ਉਮਾਨ ਲੈ ਗਏ। ਫਿਰ ਉਸ ਤੋਂ ਬਾਅਦ ਮਾਸਕੋ ਲੈ ਗਏ। ਜਿੱਥੇ ਉਹਨਾਂ ਦੀ 16 ਦਿਨਾਂ ਦੀ ਐਂਟਰੀ ਸੀ।

ਉਹਨਾਂ ਕਿਹਾ ਉਸ ਤੋਂ ਬਾਅਦ ਉਹ ਸਾਨੂੰ ਬੈਲਾਰੂਸ ਲੇ ਗਏ। ਬੈਲਾਰੂਸ ਤੋਂ ਪੈਦਲ ਸਾਨੂੰ ਜੰਗਲਾਂ ਰਾਹੀ ਪੁਰਤਗਾਲ ਰਾਹੀ ਯੂਰਪ ਵਿੱਚ ਦਾਖਲ ਕਰਵਾਉਣਾ ਚਾਹੁੰਦੇ ਸਨ। ਉਥੇ ਸਾਨੂੰ ਆਰਮੀ ਨੇ ਫੜ ਲਿਆ ਅਤੇ ਸਾਡੀ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਫਿਰ ਦੁਬਾਰਾ ਤੋਂ ਬੈਲਾਰੂਸ ਭੇਜ ਦਿੱਤਾ ਗਿਆ। ਰਸ਼ੀਆ 'ਚ ਸਾਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਜਿੱਥੇ ਸਾਨੂੰ ਕੁਝ ਵੀ ਖਾਣ ਪੀਣ ਨੂੰ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਸਾਡੇ ਪਰਿਵਾਰਿਕ ਮੈਂਬਰਾਂ ਵੱਲੋਂ 17 ਦਸੰਬਰ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ।

ਨੌਜਵਾਨਾਂ ਨੇ ਕਿਹਾ ਕਿ ਸੰਤ ਸੀਚੇਵਾਲ ਦੇ ਯਤਨਾਂ ਸਦਕਾ 24 ਦਸੰਬਰ ਨੂੰ ਸਾਡੇ ਘਰ ਵਾਪਸੀ ਹੋਈ ਹੈ। ਉਹਨਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਅਤੇ ਨੌਜਵਾਨ ਪੀੜੀ ਨੂੰ ਗਲਤ ਤਰੀਕੇ ਨਾਲ ਵਿਦੇਸ਼ ਨਾ ਜਾਣ ਦੀ ਵੀ ਅਪੀਲ ਕੀਤੀ।

ਇਹ ਵੀ ਪੜ੍ਹੋ: ਮਸਕਟ 'ਚ ਫਸੀ ਔਰਤ 3 ਮਹੀਨਿਆਂ ਬਾਅਦ ਪਰਤੀ ਪੰਜਾਬ

ਇਹ ਵੀ ਪੜ੍ਹੋ: 28 ਦਸੰਬਰ ਨੂੰ ਸਗੰਤ ਦਸ ਮਿੰਟ ਮੂਲ-ਮੰਤਰ ਤੇ ਗੁਰ-ਮੰਤਰ ਦਾ ਜਾਪ ਕਰੇ- ਸਿੰਘ ਸਾਹਿਬ

Related Post