Ram Rahim Appeal : ਪੈਰੋਲ ਮਿਲਣ ਤੋਂ ਬਾਅਦ ਡੇਰਾ ਸਿਰਸਾ ਪਹੁੰਚੇ ਰਾਮ ਰਹੀਮ, ਵੀਡੀਓ ਜਾਰੀ ਕਰਕੇ ਸਮਰਥਕਾਂ ਨੂੰ ਦਿੱਤਾ ਸੁਨੇਹਾ

Ram Rahim Appeal to Disciples : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਮੁੜ ਦਿੱਲੀ ਵਿਧਾਨ ਸਭਾ ਚੋਣਾਂ ਦੇ ਸਨਮੁੱਖ ਪੈਰੋਲ ਮਿਲ ਗਈ ਹੈ, ਜਿਸ ਤੋਂ ਬਾਅਦ ਉਹ ਸਿੱਧਾ ਸਿਰਸਾ ਡੇਰੇ ਪਹੁੰਚ ਗਏ ਹਨ ਅਤੇ ਸਮਰਥਕਾਂ ਨੂੰ ਇੱਕ ਅਪੀਲ ਜਾਰੀ ਕਰਕੇ ਸੁਨੇਹਾ ਦਿੱਤਾ ਹੈ।

By  KRISHAN KUMAR SHARMA January 28th 2025 10:27 AM -- Updated: January 28th 2025 10:41 AM
Ram Rahim Appeal : ਪੈਰੋਲ ਮਿਲਣ ਤੋਂ ਬਾਅਦ ਡੇਰਾ ਸਿਰਸਾ ਪਹੁੰਚੇ ਰਾਮ ਰਹੀਮ, ਵੀਡੀਓ ਜਾਰੀ ਕਰਕੇ ਸਮਰਥਕਾਂ ਨੂੰ ਦਿੱਤਾ ਸੁਨੇਹਾ

Ram Rahim Appeal to Disciples : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਮੁੜ ਦਿੱਲੀ ਵਿਧਾਨ ਸਭਾ ਚੋਣਾਂ ਦੇ ਸਨਮੁੱਖ ਪੈਰੋਲ ਮਿਲ ਗਈ ਹੈ, ਜਿਸ ਤੋਂ ਬਾਅਦ ਉਹ ਸਿੱਧਾ ਸਿਰਸਾ ਡੇਰੇ ਪਹੁੰਚ ਗਏ ਹਨ ਅਤੇ ਸਮਰਥਕਾਂ ਨੂੰ ਇੱਕ ਅਪੀਲ ਜਾਰੀ ਕਰਕੇ ਸੁਨੇਹਾ ਦਿੱਤਾ ਹੈ।

ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਨੇ ਡੇਰਾ ਮੁਖੀ ਨੂੰ ਇਸ ਵਾਰ 30 ਦਿਨਾਂ ਦੀ ਪੈਰੋਲ ਦਿੱਤੀ ਹੈ, ਜਿਸ ਵਿੱਚ ਪਹਿਲੇ 10 ਦਿਨ ਉਹ ਹਰਿਆਣਾ ਦੇ ਸਿਰਸਾ ਵਿੱਚ ਰਹੇਗਾ, ਜਦਕਿ ਬਾਕੀ 20 ਦਿਨ ਬਰਨਾਵਾ ਦੇ ਬਾਗਪਤ ਵਿੱਚ ਗੁਜਾਰੇਗਾ।

ਦੱਸ ਦਈਏ ਕਿ ਡੇਰਾ ਮੁਖੀ ਰਾਮ ਰਹੀਮ ਸਿਰਸਾ ਸਥਿਤ ਡੇਰੇ ਵਿੱਚ ਲਗਭਗ 8 ਸਾਲਾਂ ਬਾਅਦ ਪਹੁੰਚਿਆ ਹੈ। ਸਾਲ 2017 ਤੋਂ ਬਾਅਦ, ਗੁਰਮੀਤ ਰਾਮ ਰਹੀਮ ਹੁਣ ਤੱਕ 12ਵੀਂ ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਅਤੇ ਇਸ ਸਾਲ 2025 ਵਿੱਚ ਇਹ ਉਸ ਦੀ ਪਹਿਲੀ ਪੈਰੋਲ ਹੈ।

ਡੇਰਾ ਮੁਖੀ ਨੇ ਵੀਡੀਓ 'ਚ ਕੀ ਕਿਹਾ ?

ਡੇਰਾ ਮੁਖੀ ਨੇ ਵੀਡੀਓ ਜਾਰੀ ਕਰਕੇ ਸਮਰਥਕਾਂ ਨੂੰ ਅਪੀਲ ਕੀਤੀ, ''ਸਾਧ ਸੰਗਤ ਜੀ, ਅਸੀਂ ਇੱਕ ਵਾਰ ਮੁੜ ਤੁਹਾਡੇ ਦਰਸ਼ਨਾਂ ਲਈ ਤੁਹਾਡੀ ਸੇਵਾ ਵਿੱਚ ਆਏ ਹਾਂ। ਇਸ ਲਈ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀ ਸ਼ਾਹ ਸਤਿਨਾਮ ਜੀ ਧਾਮ 'ਚ ਨਾ ਆਉਣਾ, ਆਪਣੀ ਆਪਣੀ ਥਾਂ 'ਤੇ ਰਹਿਣਾ ਅਤੇ ਸਾਨੂੰ ਦਰਸ਼ਨ ਦੇਣਾ। ਤੁਹਾਨੂੰ ਇਹ ਅਪੀਲ ਕੀਤੀ ਜਾਂਦੀ ਹੈ, ਜੋ ਵੀ ਸੇਵਾ ਹੋਵੇਗੀ, ਦੱਸੀ ਜਾਵੇਗੀ ਅਤੇ ਉਸ 'ਤੇ ਅਮਲ ਕਰਨਾ ਹੈ।''

ਖਬਰ ਅਪਡੇਟ ਜਾਰੀ...

Related Post