Sat, Dec 13, 2025
Whatsapp

Father Kidnap Own Child : ਆਪਣੇ ਬੱਚੇ ਨੂੰ ਅਗਵਾ ਕਰਕੇ ਪਿਓ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ; ਕੁੱਟਮਾਰ ਦੇ ਨਾਲ-ਨਾਲ ਕਰਵਾ ਰਿਹਾ ਨਸ਼ਾ, ਕਰ ਰਿਹਾ ਇਹ ਮੰਗ

ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਬੱਚੇ ਨੂੰ ਨਸ਼ੇ ਦੀਆਂ ਗੋਲੀਆਂ ਖਵਾ ਕੇ ਉਸਦੀ ਵੀਡੀਓ ਬਣਾ ਬਣਾ ਕੇ ਉਸਨੂੰ ਭੇਜ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਉਸਨੇ 4 ਲੱਖ ਰੁਪਏ ਨਾ ਦਿੱਤੇ ਤਾਂ ਉਹ ਆਪਣੇ ਬੱਚੇ ਨੂੰ ਮਾਰ ਕੇ ਉਸ ਦੇ ਬੂਹੇ ਅੱਗੇ ਸੁੱਟ ਜਾਏਗਾ ਜਾਂ ਕਿਸੇ ਰਿਸ਼ਤੇਦਾਰ ਅੱਗੇ ਸੁੱਟ ਦੇਵੇਗਾ ਅਤੇ ਉਹਦੀ ਵੀਡੀਓ ਉਹਨੂੰ ਭੇਜੇਗਾ।

Reported by:  PTC News Desk  Edited by:  Aarti -- September 18th 2025 03:06 PM -- Updated: September 18th 2025 03:07 PM
Father Kidnap Own Child : ਆਪਣੇ ਬੱਚੇ ਨੂੰ ਅਗਵਾ ਕਰਕੇ ਪਿਓ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ; ਕੁੱਟਮਾਰ ਦੇ ਨਾਲ-ਨਾਲ ਕਰਵਾ ਰਿਹਾ ਨਸ਼ਾ, ਕਰ ਰਿਹਾ ਇਹ ਮੰਗ

Father Kidnap Own Child : ਆਪਣੇ ਬੱਚੇ ਨੂੰ ਅਗਵਾ ਕਰਕੇ ਪਿਓ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ; ਕੁੱਟਮਾਰ ਦੇ ਨਾਲ-ਨਾਲ ਕਰਵਾ ਰਿਹਾ ਨਸ਼ਾ, ਕਰ ਰਿਹਾ ਇਹ ਮੰਗ

Father Kidnap Own Child :  ਇੱਕ ਪਿਤਾ ਵੱਲੋਂ ਆਪਣੇ ਬੱਚੇ ਨੂੰ ਅਗਵਾ ਕਰਕੇ ਅਤੇ ਆਪਣੀ ਪਤਨੀ ਕੋਲੋਂ ਲੱਖ ਰੁਪਏ ਦੀ ਫਰੌਤੀ ਮੰਗਣ ਦੇ ਇਲਜ਼ਾਮ ਲੱਗੇ ਹਨ। ਇਹ ਮਾਮਲਾ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਬਹੁਲੀਆਂ ਦਾ ਹੈ। ਜਿੱਥੇ ਇੱਕ ਮਹਿਲਾ ਵੱਲੋਂ ਇਹ ਇਲਜ਼ਾਮ ਆਪਣੇ ਪਤੀ ’ਤੇ ਲਗਾਏ ਗਏ ਹਨ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਉਸਦੇ ਬੱਚੇ ਨੂੰ ਅਗਵਾ ਕਰਕੇ ਉਸ ਉੱਪਰ ਨਾ ਸਿਰਫ ਤਸ਼ੱਦਦ ਕਰ ਰਿਹਾ ਹੈ ਕੁੱਟਮਾਰ ਕਰ ਰਿਹਾ ਹੈ ਬਲਕਿ ਉਸ ਨੂੰ ਨਸ਼ੇ ਦੀਆਂ ਆਦਤਾਂ ਵੀ ਲਗਾ ਰਿਹਾ ਹੈ। 

ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਬੱਚੇ ਨੂੰ ਨਸ਼ੇ ਦੀਆਂ ਗੋਲੀਆਂ ਖਵਾ ਕੇ ਉਸਦੀ ਵੀਡੀਓ ਬਣਾ ਬਣਾ ਕੇ ਉਸਨੂੰ ਭੇਜ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਉਸਨੇ 4 ਲੱਖ ਰੁਪਏ ਨਾ ਦਿੱਤੇ ਤਾਂ ਉਹ ਆਪਣੇ ਬੱਚੇ ਨੂੰ ਮਾਰ ਕੇ ਉਸ ਦੇ ਬੂਹੇ ਅੱਗੇ ਸੁੱਟ ਜਾਏਗਾ ਜਾਂ ਕਿਸੇ ਰਿਸ਼ਤੇਦਾਰ ਅੱਗੇ ਸੁੱਟ ਦੇਵੇਗਾ ਅਤੇ ਉਹਦੀ ਵੀਡੀਓ ਉਹਨੂੰ ਭੇਜੇਗਾ। 

ਇਸ ਮਾਮਲੇ ਮਗਰੋਂ ਹੁਣ ਪੀੜਤ ਮਾਂ ਦਾ ਰੋ-ਰੋ ਬੁਰਾ ਹਾਲ ਹੈ। ਉਸਦਾ ਕਹਿਣਾ ਕਿ ਉਸ ਦਾ ਬੱਚਾ ਉਸ ਨੂੰ ਵਾਪਸ ਦਵਾਇਆ ਜਾਵੇ ਉਸਦਾ ਇਹ ਵੀ ਇਲਜ਼ਾਮ ਹੈ ਕਿ ਉਸਨੇ ਚਾਰ ਮਹੀਨੇ ਪਹਿਲਾਂ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਉਸ ਦੇ ਬੱਚੇ ਨੂੰ ਉਸਦੇ ਪਿਤਾ ਨੇ ਅਗਵਾ ਕਰ ਲਿਆ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ। 

ਉੱਥੇ ਹੀ ਮਹਿਲਾ ਦੇ ਪਿਤਾ ਅਤੇ ਲੜਕੇ ਦੇ ਨਾਨਾ ਨੇ ਰੋ-ਰੋ ਕੇ ਦੱਸਿਆ ਕਿ ਉਨ੍ਹਾਂ ਦਾ ਦੋਤਰਾ ਉਨ੍ਹਾਂ ਦੇ ਜਵਾਈ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ ਅਤੇ ਹੁਣ ਉਸਨੂੰ ਛੱਡਣ ਦੇ ਬਦਲੇ ਉਨ੍ਹਾਂ ਕੋਲੋਂ ਚਾਰ ਲੱਖ ਰੁਪਏ ਮੰਗ ਰਿਹਾ ਹੈ।  ਉਹਨਾਂ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਉਹ ਬੱਚੇ ਨੂੰ ਲੈ ਕੇ ਗਿਆ ਸੀ ਤਾਂ ਬੱਚਾ ਅੰਮ੍ਰਿਤਧਾਰੀ ਸੀ ਇਸ ਤੋਂ ਬਾਅਦ ਉਸ ਵੱਲੋਂ ਬੱਚੇ ਦੇ ਕੇਸ ਕਟਵਾ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਉਹਨਾਂ ਅੰਦਰ ਕਾਫੀ ਰੋਸ ਪਾਇਆ ਜਾ ਰਿਹਾ ਹੈ। 

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਦਰਖਾਸਤ ਜੋਤੀ ਵੱਲੋਂ ਦਿੱਤੀ ਗਈ ਸੀ ਜਿਸ ਦੀ ਉਹ ਕਾਰਵਾਈ ਕਰ ਰਹੇ ਹਨ ਉਹਨਾਂ ਦੱਸਿਆ ਕਿ ਜੋਤੀ ਦਾ ਪਤੀ ਜਿਸ ਫੋਨ ਨੰਬਰ ਤੋਂ ਕਾਲ ਕਰ ਰਿਹਾ ਹੈ ਉਹ ਟਰੇਸ ਨਹੀਂ ਹੋ ਪਾ ਰਿਹਾ ਕਿਉਂਕਿ ਉਹ ਫੋਨ ਨੰਬਰ ਹੁਣ ਬੰਦ ਆ ਰਿਹਾ ਹੈ। ਉਹਨਾਂ ਕਿਹਾ ਕਿ ਬਹੁਤ ਜਲਦ ਹੀ ਮੁਲਜ਼ਮ ਨੂੰ ਫੜ ਕੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ  

ਕਾਬਿਲੇਗੌਰ ਹੈ ਕਿ ਵੀਡੀਓ ਵਿੱਚ ਸਾਫ ਦਿਖ ਰਿਹਾ ਹੈ ਕਿ ਲੜਕੇ ਦਾ ਪਿਤਾ ਲੜਕੇ ਦੀ ਧੌਣ ਘੁੱਟ ਰਿਹਾ ਹੈ ਉਸ ਤੋਂ ਕੱਪੜੇ ਧਵਾ ਰਿਹਾ ਹੈ ਤੇ ਉਸ ਦੇ ਨਾਲ ਕੁੱਟਮਾਰ ਵੀ ਕਰ ਰਿਹਾ ਹੈ ਜਿਸ ਤੋਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਕੋਈ ਵਿਅਕਤੀ ਇਹਨਾਂ ਜਾਲਮ  ਕਿਵੇਂ ਹੋ ਸਕਦਾ ਹੈ ਕਿ ਉਹ ਇੱਕ ਬੱਚੇ ਉੱਤੇ ਇਹਨਾਂ ਜ਼ੁਲਮ ਢਾਅ ਰਿਹਾ ਹੈ। ਖੈਰ ਲੋੜ ਹੈ ਇਸ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਤਾਂ ਜੋ ਅਜਿਹੇ  ਪਿਤਾ ਨੂੰ ਸਬਕ ਸਿਖਾਇਆ ਜਾ ਸਕੇ। 

ਇਹ ਵੀ ਪੜ੍ਹੋ : Punjab Weather Update : ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਮੁੜ ਬਦਲਣ ਵਾਲਾ ਹੈ ਮੌਸਮ ਦਾ ਮਿਜ਼ਾਜ; ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ

- PTC NEWS

Top News view more...

Latest News view more...

PTC NETWORK
PTC NETWORK