ਵਿਰੋਧ ਵਿਚਾਲੇ ਪੰਜਾਬ ’ਚ ਭਲਕੇ ਹੋਵੇਗਾ ਰਾਮ ਰਹੀਮ ਦਾ ਵੱਡਾ ਸਮਾਗਮ

ਬਠਿੰਡਾ ਦੇ ਸਲਾਬਤਪੁਰਾ ਡੇਰੇ ’ਚ ਐਤਵਾਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਵੀਡੀਓ ਕਾਨਫਰਸਿੰਗ ਜ਼ਰੀਏ ਸਤਿਸੰਗ ਹੋਣ ਜਾ ਰਿਹਾ ਹੈ।

By  Aarti January 28th 2023 12:03 PM

ਬਠਿੰਡਾ: ਇੱਕ ਪਾਸੇ ਜਿੱਥੇ ਰਾਮ ਰਹੀਮ ਦੀ ਪੈਰੋਲ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸਿਰਸਾ ਤੋਂ ਬਾਅਦ ਭਲਕੇ ਪੰਜਾਬ ’ਚ ਰਾਮ ਰਹੀਮ ਦਾ ਵੱਡਾ ਸਮਾਗਮ ਹੋਣ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਸਲਾਬਤਪੁਰਾ ਡੇਰੇ ’ਚ ਐਤਵਾਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਵੀਡੀਓ ਕਾਨਫਰਸਿੰਗ ਜ਼ਰੀਏ ਸਤਿਸੰਗ ਹੋਣ ਜਾ ਰਿਹਾ ਹੈ। ਜਿਸ ’ਚ ਪੰਜਾਬ ਭਰ ਦੇ ਡੇਰਾ ਪ੍ਰੇਮੀਆਂ ਦੇ ਪਹੁੰਚਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦੱਸ ਦਈਏ ਕਿ ਡੇਰਾ ਸਿਰਸਾ ਦੇ ਦੂਜੇ ਡੇਰਾ ਮੁਖੀ ਸ਼ਾਹ ਸਤਿਨਾਮ ਦੇ ਜਨਮਦਿਨ ਨੂੰ ਲੈ ਕੇ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। 

ਦੱਸ ਦਈਏ ਕਿ ਰਾਮ ਰਹੀਮ ਉੱਤਰਪ੍ਰਦੇਸ਼ ਦੇ ਬਰਨਾਵਾ ਆਸ਼ਰਮ ਤੋਂ ਵਰਚੂਅਲ ਸਤਿਸੰਗ ਕਰੇਗਾ। ਦੱਸ ਦਈਏ ਕਿ  ਸਲਾਬਤਪੁਰਾ ਡੇਰੇ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।  

ਕਾਬਿਲੇਗੌਰ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 54 ਦਿਨਾਂ ਬਾਅਦ ਇੱਕ ਵਾਰ ਫਿਰ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ। ਰਾਮ ਰਹੀਮ ਨੂੰ 14 ਮਹੀਨਿਆਂ 'ਚ ਚੌਥੀ ਵਾਰ ਪੈਰੋਲ ਮਿਲੀ ਹੈ। ਰਾਮ ਰਹੀਮ ਨੂੰ ਪਹਿਲੀ ਵਾਰ 21 ਦਿਨ, ਦੂਜੀ ਵਾਰ 30 ਦਿਨਾਂ, ਤੀਜੀ ਵਾਰ ਚਾਲੀ ਦਿਨਾਂ ਅਤੇ ਹੁਣ ਚੌਥੀ ਵਾਰ ਚਾਲੀ ਦਿਨਾਂ ਲਈ ਪੈਰੋਲ ਮਿਲੀ ਹੈ।

ਇਹ ਵੀ ਪੜ੍ਹੋ: ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਦੋ ਗੁੱਟਾਂ ਵਿਚਾਲੇ ਝੜਪ, 13 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ

Related Post