Rapper ਬਾਦਸ਼ਾਹ ਦੀ ਅੱਖ ਤੇ ਲੱਗੀ ਸੱਟ ,ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆਂ ਤਸਵੀਰਾਂ , ਫ਼ੈਨਜ ਵੀ ਹੋਏ ਪ੍ਰੇਸ਼ਾਨ

Rapper Badshah Injured : ਮਸ਼ਹੂਰ ਬਾਲੀਵੁੱਡ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਅੱਖ 'ਤੇ ਸੱਟ ਲੱਗੀ ਹੈ। ਅਜਿਹਾ ਲੱਗ ਰਿਹਾ ਹੈ ਜਿਵੇਂ ਕਿਸੇ ਨੇ ਬਾਦਸ਼ਾਹ ਦੀ ਅੱਖ 'ਤੇ ਮੁੱਕਾ ਮਾਰਿਆ ਹੋਵੇ। ਉਨ੍ਹਾਂ ਦੀ ਇੱਕ ਅੱਖ ਇੰਨੀ ਸੁਜੀ ਹੋਈ ਹੈ ਕਿ ਉਹ ਪੂਰੀ ਤਰ੍ਹਾਂ ਖੁੱਲ ਵੀ ਨਹੀਂ ਰਹੀ। ਬਾਦਸ਼ਾਹ ਨੇ ਖੁਦ ਇੰਸਟਾਗ੍ਰਾਮ 'ਤੇ ਫੋਟੋਆਂ ਸਾਂਝੀਆਂ ਕਰਕੇ ਆਪਣੇ ਫ਼ੈਨਜ ਨੂੰ ਜਾਣਕਾਰ ਦਿੱਤੀ ਹੈ

By  Shanker Badra September 24th 2025 05:45 PM -- Updated: September 24th 2025 06:02 PM

 Rapper Badshah Injured : ਮਸ਼ਹੂਰ ਬਾਲੀਵੁੱਡ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਅੱਖ 'ਤੇ ਸੱਟ ਲੱਗੀ ਹੈ। ਅਜਿਹਾ ਲੱਗ ਰਿਹਾ ਹੈ ਜਿਵੇਂ ਕਿਸੇ ਨੇ ਬਾਦਸ਼ਾਹ ਦੀ ਅੱਖ 'ਤੇ ਮੁੱਕਾ ਮਾਰਿਆ ਹੋਵੇ। ਉਨ੍ਹਾਂ ਦੀ ਇੱਕ ਅੱਖ ਇੰਨੀ ਸੁਜੀ ਹੋਈ ਹੈ ਕਿ ਉਹ ਪੂਰੀ ਤਰ੍ਹਾਂ ਖੁੱਲ ਵੀ ਨਹੀਂ ਰਹੀ। ਬਾਦਸ਼ਾਹ ਨੇ ਖੁਦ ਇੰਸਟਾਗ੍ਰਾਮ 'ਤੇ ਫੋਟੋਆਂ ਸਾਂਝੀਆਂ ਕਰਕੇ ਆਪਣੇ ਫ਼ੈਨਜ ਨੂੰ ਜਾਣਕਾਰ ਦਿੱਤੀ ਹੈ।

ਰੈਪਰ ਬਾਦਸ਼ਾਹ ਨੇ ਅੱਜ ਸੋਸ਼ਲ ਮੀਡੀਆ 'ਤੇ ਆਪਣੀਆਂ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਫੋਟੋ ਵਿੱਚ ਉਸਦੀ ਸੁੱਜੀ ਹੋਈ ਅੱਖ ਦਿਖਾਈ ਦੇ ਰਹੀ ਹੈ। ਦੂਜੀ ਤਸਵੀਰ 'ਚ ਬਾਦਸ਼ਾਹ ਇੱਕ ਕਲੀਨਿਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਅੱਖ 'ਤੇ ਪੱਟੀ ਬੰਨ੍ਹੀ ਹੋਈ ਹੈ। ਉਨ੍ਹਾਂ ਦੀ ਇਹ ਹਾਲਤ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਵੀ ਕਮੈਂਟ ਕਰ ਰਹੇ ਹਨ।

ਬਾਦਸ਼ਾਹ ਨੇ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, "ਅਵਤਾਰ ਜੀ ਦਾ ਮੁੱਕਾ ਹਿੱਟ ਕਰਦਾ ਹੈ ਜਿਵੇਂ। ਇਸ ਪੋਸਟ ਤੋਂ ਲੱਗਦਾ ਹੈ ਕਿ ਇਹ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਪਹਿਲੀ ਡਾਇਰੈਕਟ ਕੀਤੀ ਸੀਰੀਜ਼ 'ਬੈਡਸ ਆਫ ਬਾਲੀਵੁੱਡ' ਦੇ ਕਿਸੇ ਸੀਨ ਦਾ ਹਿੱਸਾ ਹੈ। ਸੀਰੀਜ਼ ਵਿੱਚ ਬਾਦਸ਼ਾਹ ਮਨੋਜ ਪਾਹਵਾ (ਅਵਤਾਰ) ਨਾਲ ਲੜਦੇ ਦਿਖਾਈ ਦੇ ਰਹੇ ਹਨ।  

ਦੱਸ ਦੇਈਏ ਕਿ ਬਾਦਸ਼ਾਹ ਹਾਲ ਹੀ 'ਚ ਆਰੀਅਨ ਖਾਨ ਦੀ ਡੈਬਿਊ ਵੈਬ ਸੀਰੀਜ਼ 'ਬੈਡਸ ਆਫ ਬਾਲੀਵੁੱਡ' 'ਚ ਨਜ਼ਰ ਆਏ ਹਨ। ਬੈਡਸ ਆਫ ਬਾਲੀਵੁੱਡ' ਆਰੀਅਨ ਖਾਨ ਦੀ ਪਹਿਲੀ ਡਾਇਰੈਕਸ਼ਨ ਵਾਲੀ ਸੀਰੀਜ਼ ਹੈ। ਹੁਣ ਤੱਕ ਇਸ ਦੇ 7 ਐਪੀਸੋਡ ਰਿਲੀਜ਼ ਹੋ ਚੁੱਕੇ ਹਨ। ਸੀਰੀਜ਼ ਦਾ ਪ੍ਰੀਮੀਅਰ 18 ਸਤੰਬਰ 2025 ਨੂੰ ਹੋਇਆ ਸੀ।


 

Related Post