TarnTaran Murder : ਤਰਨਤਾਰਨ ਚ ਚਿੱਟੇ ਦਿਨ ਗੋਲੀਆਂ ਨਾਲ ਭੁੰਨਿਆ ਨੌਜਵਾਨ, ਥਾਰ ਸਵਾਰਾਂ ਨੇ ਪਿੰਡ ਸਾਂਡਪੁਰਾ ਚ ਘੇਰ ਕੇ ਕੀਤਾ ਕਤਲ

TarnTaran Murder : ਭਿੱਖੀਵਿੰਡ ਦੇ ਪਿੰਡ ਸਾਂਡਪੁਰਾ ਵਿਖੇ ਇੱਕ ਨੌਜਵਾਨ ਦਾ ਥਾਰ ਸਵਾਰ ਮੁਲਜ਼ਮਾਂ ਨੇ ਘੇਰ ਕੇ ਗੋਲੀਆਂ ਨਾਲ ਭੁੰਨ ਕੇ ਕਤਲ ਕਰ ਦਿੱਤਾ। ਕਤਲ ਪਿੱਛੇ ਮੁੱਢਲੇ ਤੌਰ 'ਤੇ ਪੁਰਾਣੀ ਰੰਜਿਸ਼ ਨੂੰ ਕਾਰਨ ਮੰਨਿਆ ਜਾ ਰਿਹਾ ਹੈ।

By  KRISHAN KUMAR SHARMA May 1st 2026 06:54 PM -- Updated: May 1st 2026 07:21 PM

TarnTaran Murder : ਪੰਜਾਬ 'ਚ ਦਿਨ-ਦਿਹਾੜੇ ਕਤਲਾਂ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ ਹਨ। ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿਥੇ ਭਿੱਖੀਵਿੰਡ (Bhikhiwind News) ਦੇ ਪਿੰਡ ਸਾਂਡਪੁਰਾ ਵਿਖੇ ਇੱਕ ਨੌਜਵਾਨ ਦਾ ਥਾਰ ਸਵਾਰ ਮੁਲਜ਼ਮਾਂ ਨੇ ਘੇਰ ਕੇ ਗੋਲੀਆਂ ਨਾਲ ਭੁੰਨ ਕੇ ਕਤਲ ਕਰ ਦਿੱਤਾ। ਕਤਲ ਪਿੱਛੇ ਮੁੱਢਲੇ ਤੌਰ 'ਤੇ ਪੁਰਾਣੀ ਰੰਜਿਸ਼ ਨੂੰ ਕਾਰਨ ਮੰਨਿਆ ਜਾ ਰਿਹਾ ਹੈ। (Murder in Tarntaran) 

ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਥਾਰ ਗੱਡੀ ’ਤੇ ਸਵਾਰ ਸਨ। ਮ੍ਰਿਤਕ ਨੌਜਵਾਨ ਦੀ ਪਛਾਣ ਰਸ਼ਪਾਲ ਸਿੰਘ ਸ਼ਾਲੀ ਵਾਸੀ ਚੇਲਾ ਕਲੌਨੀ ਭਿੱਖੀਵਿੰਡ ਵਜੋਂ ਹੋਈ ਹੈ, ਜੋ ਮੰਡੀਬੋਰਡ (Punjab Mandi Board) ਵਿਖੇ ਕੰਟਰੈਕਟ ’ਤੇ ਨੌਕਰੀ ਕਰਦਾ ਸੀ ਤੇ ਇਸ ਵੇਲੇ ਐੱਸਡੀਓ ਨਾਲ ਤਾਇਨਾਤ ਸੀ।

ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਤੇ ਸੀਨੀਅਰ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ। ਇਹ ਘਟਨਾ ਸ਼ੁਕਰਵਾਰ ਕਰੀਬ ਸਾਢੇ 4 ਵਜੇ ਦੀ ਦੱਸੀ ਜਾ ਰਹੀ ਹੈ। ਦੋ ਗੋਲੀਆਂ ਲੱਗਣ ਤੋਂ ਬਾਅਦ ਨੌਜਵਾਨ ਕਾਰ 'ਚੋਂ ਬਾਹਰ ਨਿਕਲਿਆ ਤੇ ਫਿਰ ਉੱਥੇ ਹੀ ਦਮ ਤੋੜ ਦਿੱਤਾ।

ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਕਬਜ਼ੇ 'ਚ ਲਈ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਜਾਂਚੀ ਜਾ ਰਹੀ ਹੈ। ਸਵਿਫਟ ਡਿਜ਼ਾਇਰ ਕਾਰ 'ਚ ਮ੍ਰਿਤਕ ਨੌਜਵਾਨ ਦੇ ਨਾਲ ਕੋਈ ਹੋਰ ਸਵਾਰ ਸੀ ਜਾਂ ਨਹੀਂ, ਇਸ ਬਾਰੇ ਅਜੇ ਜਾਂਚ ਜਾਰੀ ਹੈ।

Related Post