Punjab Flood Relief : ਪੰਜਾਬ ਦੇ ਹੜ੍ਹ ਪੀੜਤਾਂ ਲਈ ਰਿਲਾਇੰਸ ਨੇ 10 ਸੂਤਰੀ ਪ੍ਰੋਗਰਾਮ ਕੀਤਾ ਲਾਂਚ

ਰਿਲਾਇੰਸ ਦੀ ਟੀਮ ਵੱਲੋਂ ਸੂਬਾ ਪ੍ਰਸ਼ਾਸਨ, ਪੰਚਾਇਤਾਂ ਤੇ ਸਥਾਨਕ ਹਿੱਸੇਦਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਭਾਵਿਤ ਪਿੰਡਾਂ ਖਾਸ ਕਰਕੇ ਅੰਮ੍ਰਿਤਸਰ ਅਤੇ ਸੁਲਾਤਪੁਰ ਲੋਧੀ ਦੇ ਪਿੰਡਾਂ ’ਚ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਹਨ।

By  Aarti September 23rd 2025 02:46 PM -- Updated: September 23rd 2025 02:58 PM

Punjab Flood Relief : ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ, ਰਿਲਾਇੰਸ ਵੱਲੋਂ ਨੇ ਸੂਬੇ ਭਰ ’ਚ ਆਮ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਜਿੰਦਗੀ ਮੁੜ ਤੋਂ ਲੀਹ ’ਤੇ ਆ ਸਕੇ। ਰਿਲਾਇੰਸ ਦੀ ਟੀਮ ਵੱਲੋਂ ਸੂਬਾ ਪ੍ਰਸ਼ਾਸਨ, ਪੰਚਾਇਤਾਂ ਤੇ ਸਥਾਨਕ ਹਿੱਸੇਦਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਭਾਵਿਤ ਪਿੰਡਾਂ ਖਾਸ ਕਰਕੇ ਅੰਮ੍ਰਿਤਸਰ ਅਤੇ ਸੁਲਾਤਪੁਰ ਲੋਧੀ ਦੇ ਪਿੰਡਾਂ ’ਚ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਹਨ।

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਡਾਇਰੈਕਟਰ ਅਨੰਤ ਅੰਬਾਨੀ ਨੇ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ। ਪਰਿਵਾਰਾਂ ਨੇ ਆਪਣੇ ਘਰ, ਰੋਜ਼ੀ-ਰੋਟੀ ਅਤੇ ਸੁਰੱਖਿਆ ਦੀ ਭਾਵਨਾ ਗੁਆ ਦਿੱਤੀ ਹੈ। ਪੂਰਾ ਰਿਲਾਇੰਸ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਭੋਜਨ, ਪਾਣੀ, ਆਸਰਾ ਕਿੱਟਾਂ ਪ੍ਰਦਾਨ ਕਰਨਾ ਅਤੇ ਲੋਕਾਂ ਅਤੇ ਜਾਨਵਰਾਂ ਦੋਵਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। 


ਪੋਸ਼ਣ ਸਹਾਇਤਾ

ਪੋਸ਼ਣ ਲਈ 10,000 ਸਭ ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਭੋਜਨ ਸਪਲਾਈ ਦੇ ਨਾਲ ਸੁੱਕਾ ਰਾਸ਼ਨ ਕਿੱਟਾਂ ਪ੍ਰਦਾਨ ਦਿੱਤੀਆਂ ਜਾਂਦੀਆਂ ਹਨ। 1,000 ਸਭ ਤੋਂ ਕਮਜ਼ੋਰ ਪਰਿਵਾਰਾਂ ਨੂੰ - ਖਾਸ ਕਰਕੇ ਇਕੱਲੀਆਂ ਔਰਤਾਂ ਅਤੇ ਬਜ਼ੁਰਗਾਂ ਦੀ ਅਗਵਾਈ ਵਾਲੇ ਪਰਿਵਾਰਾਂ ਨੂੰ 5,000 ਰੁਪਏ ਦੀ ਵਾਊਚਰ-ਅਧਾਰਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਭਾਈਚਾਰਿਆਂ ਨੂੰ ਤੁਰੰਤ ਪੋਸ਼ਣ ਪ੍ਰਦਾਨ ਕਰਨ ਲਈ ਕਮਿਊਨਿਟੀ ਰਸੋਈਆਂ ਨੂੰ ਸੁੱਕਾ ਰਾਸ਼ਨ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ ਲਈ ਪਾਣੀ ਭਰੇ ਖੇਤਰਾਂ ਵਿੱਚ ਪੋਰਟੇਬਲ ਵਾਟਰ ਫਿਲਟਰਾਂ ਦੀ ਸਥਾਪਨਾ ਕੀਤੀ ਜਾ ਰਹੀ। 

ਆਸਰਾ ਸਹਾਇਤਾ

ਬੇਘਰ ਪਰਿਵਾਰਾਂ ਦੀ ਰੱਖਿਆ ਲਈ ਤਰਪਾਲਾਂ, ਗਰਾਊਂਡਸ਼ੀਟਾਂ, ਮੱਛਰਦਾਨੀ, ਰੱਸੀਆਂ ਅਤੇ ਬਿਸਤਰੇ ਵਾਲੀਆਂ ਐਮਰਜੈਂਸੀ ਆਸਰਾ ਕਿੱਟਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।


ਜਨਤਕ ਸਿਹਤ ਜੋਖਮ ਪ੍ਰਬੰਧਨ (PHRM)

ਹੜ੍ਹ ਤੋਂ ਬਾਅਦ ਦੀਆਂ ਬੀਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਸਿਹਤ ਜਾਗਰੂਕਤਾ ਸੈਸ਼ਨ ਅਤੇ ਪਾਣੀ ਦੇ ਸਰੋਤਾਂ ਦੀ ਕੀਟਾਣੂ-ਰਹਿਤ ਕੀਤੀ ਜਾ ਰਹੀ ਹੈ। ਨਾਲ ਹੀ ਹਰੇਕ ਪ੍ਰਭਾਵਿਤ ਪਰਿਵਾਰ ਨੂੰ ਜ਼ਰੂਰੀ ਸਫਾਈ ਵਸਤੂਆਂ ਦੇ ਨਾਲ ਸਫਾਈ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ। 

ਪਸ਼ੂਧਨ ਸਹਾਇਤਾ

ਹੜ੍ਹ ਮਗਰੋਂ ਪਸ਼ੂਆਂ ’ਤੇ ਵੀ ਕਾਫੀ ਅਸਰ ਪਿਆ ਹੈ। ਜਿਸ ਦੇ ਚੱਲਦੇ ਪਸ਼ੂਆਂ ਦੀ ਦੇਖਭਾਲ ਨੂੰ ਤਰਜੀਹ ਦਿੰਦੇ ਹੋਏ ਰਿਲਾਇੰਸ ਫਾਊਂਡੇਸ਼ਨ ਅਤੇ ਵੰਤਾਰਾ, ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ, ਦਵਾਈਆਂ, ਟੀਕੇ ਅਤੇ ਦੇਖਭਾਲ ਪ੍ਰਦਾਨ ਕਰਨ ਲਈ ਪਸ਼ੂਧਨ ਕੈਂਪ ਸਥਾਪਤ ਕਰ ਰਹੇ ਹਨ। ਲਗਭਗ 5,000 ਪਸ਼ੂਆਂ ਨੂੰ 3,000 ਸਾਈਲੇਜ ਬੰਡਲ ਵੰਡੇ ਜਾ ਰਹੇ ਹਨ।


ਵੰਤਾਰਾ ਦੀ 50 ਤੋਂ ਵੱਧ ਮੈਂਬਰਾਂ ਦੀ ਮਾਹਰ ਟੀਮ, ਆਧੁਨਿਕ ਬਚਾਅ ਉਪਕਰਣਾਂ ਅਤੇ ਸਾਲਾਂ ਦੇ ਤਜ਼ਰਬੇ ਨਾਲ ਲੈਸ, ਬਚਾਏ ਗਏ ਜਾਨਵਰਾਂ ਦੇ ਇਲਾਜ ਵਿੱਚ ਸਹਾਇਤਾ ਕਰ ਰਹੀ ਹੈ, ਮਰੇ ਹੋਏ ਜਾਨਵਰਾਂ ਦੇ ਸਤਿਕਾਰਯੋਗ ਵਿਗਿਆਨਕ ਸਸਕਾਰ ਨੂੰ ਯਕੀਨੀ ਬਣਾ ਰਹੀ ਹੈ, ਅਤੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਵਿੱਚ ਸੰਭਾਵੀ ਬਿਮਾਰੀਆਂ ਦੇ ਪ੍ਰਕੋਪ ਨੂੰ ਰੋਕ ਰਹੀ ਹੈ।

ਰਿਲਾਇੰਸ ਫਾਊਂਡੇਸ਼ਨ ਸਬੰਧੀ ਜਾਣਕਾਰੀ 

ਰਿਲਾਇੰਸ ਫਾਊਂਡੇਸ਼ਨ, ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਪਰਉਪਕਾਰੀ ਸ਼ਾਖਾ, ਨਵੀਨਤਾਕਾਰੀ ਅਤੇ ਟਿਕਾਊ ਹੱਲਾਂ ਰਾਹੀਂ ਭਾਰਤ ਦੀਆਂ ਵਿਕਾਸ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਇੱਕ ਉਤਪ੍ਰੇਰਕ ਭੂਮਿਕਾ ਨਿਭਾਉਣ ਦਾ ਉਦੇਸ਼ ਰੱਖਦੀ ਹੈ। ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਐਮ. ਅੰਬਾਨੀ ਦੀ ਅਗਵਾਈ ਹੇਠ, ਰਿਲਾਇੰਸ ਫਾਊਂਡੇਸ਼ਨ ਸਾਰਿਆਂ ਲਈ ਸਮੁੱਚੀ ਭਲਾਈ ਅਤੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਹ ਪੇਂਡੂ ਪਰਿਵਰਤਨ, ਸਿੱਖਿਆ, ਸਿਹਤ, ਵਿਕਾਸ ਲਈ ਖੇਡਾਂ, ਆਫ਼ਤ ਪ੍ਰਬੰਧਨ, ਮਹਿਲਾ ਸਸ਼ਕਤੀਕਰਨ, ਸ਼ਹਿਰੀ ਨਵੀਨੀਕਰਨ, ਅਤੇ ਕਲਾ, ਸੱਭਿਆਚਾਰ ਅਤੇ ਵਿਰਾਸਤ 'ਤੇ ਧਿਆਨ ਕੇਂਦਰਿਤ ਕਰਦੀ ਹੈ। ਉਨ੍ਹਾਂ ਨੇ ਭਾਰਤ ਭਰ ਦੇ 91,500 ਤੋਂ ਵੱਧ ਪਿੰਡਾਂ ਅਤੇ ਸ਼ਹਿਰੀ ਸਥਾਨਾਂ ਵਿੱਚ 87 ਮਿਲੀਅਨ ਤੋਂ ਵੱਧ ਲੋਕਾਂ ਦੇ ਜੀਵਨ  ਮੁੜ ਲੀਹ ’ਤੇ ਲੈ ਕੇ ਆਏ ਹਨ। 

Related Post