Amritsar ਦੇ ਹਾਲ ਗੇਟ ਸਥਿਤ ਮਸਜਿਦ ਚ ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਗਿਆ ਗਣਤੰਤਰ ਦਿਵਸ

Amritsar News : ਅੰਮ੍ਰਿਤਸਰ ਦੇ ਹਾਲ ਗੇਟ ਇਲਾਕੇ 'ਚ ਸਥਿਤ ਜਾਮਾ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਵੱਲੋਂ 26 ਜਨਵਰੀ ਗਣਤੰਤਰ ਦਿਵਸ ਭਰਪੂਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਸਜਿਦ ਪ੍ਰੰਗਣ ਵਿੱਚ ਖ਼ਾਸ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ, ਨੌਜਵਾਨਾਂ ਅਤੇ ਭਾਈਚਾਰੇ ਦੇ ਬੁਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

By  Shanker Badra January 26th 2026 02:11 PM

Amritsar News : ਅੰਮ੍ਰਿਤਸਰ ਦੇ ਹਾਲ ਗੇਟ ਇਲਾਕੇ 'ਚ ਸਥਿਤ ਜਾਮਾ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਵੱਲੋਂ 26 ਜਨਵਰੀ ਗਣਤੰਤਰ ਦਿਵਸ ਭਰਪੂਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਸਜਿਦ ਪ੍ਰੰਗਣ ਵਿੱਚ ਖ਼ਾਸ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ, ਨੌਜਵਾਨਾਂ ਅਤੇ ਭਾਈਚਾਰੇ ਦੇ ਬੁਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। 

ਕਾਰਜਕ੍ਰਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਮਾ ਮਸਜਿਦ ਅੰਮ੍ਰਿਤਸਰ ਦੇ ਨੁਮਾਇੰਦੇ ਦਾਨਿਸ਼ ਖਾਨ ਨੇ ਕਿਹਾ ਕਿ 26 ਜਨਵਰੀ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਦਾ ਇਤਿਹਾਸਕ ਦਿਨ ਹੈ। ਉਨ੍ਹਾਂ ਦੱਸਿਆ ਕਿ 1950 ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਅਤੇ ਇਸ ਦਿਨ ਦਾ ਮੁੱਖ ਸੰਦੇਸ਼ ਆਪਸੀ ਭਾਈਚਾਰੇ, ਏਕਤਾ ਅਤੇ ਨਫਰਤ ਤੋਂ ਦੂਰ ਰਹਿਣਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਸਾਰੇ ਧਰਮਾਂ ਅਤੇ ਵਰਗਾਂ ਦੇ ਆਜ਼ਾਦੀ ਸੈਨਾਨੀਆਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇੱਕ ਆਜ਼ਾਦ ਅਤੇ ਗਣਤੰਤਰਕ ਦੇਸ਼ ਵਿੱਚ ਰਹਿ ਰਹੇ ਹਾਂ।

ਇਸ ਮੌਕੇ ਭਾਰਤ ਸਮੇਤ ਵਿਦੇਸ਼ਾਂ ਵਿੱਚ ਰਹਿ ਰਹੇ ਸਾਰੇ ਭਾਰਤ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਕਾਰਜਕ੍ਰਮ ਦੇ ਹਿੱਸੇ ਵਜੋਂ ਮੁਸਲਿਮ ਬੱਚਿਆਂ ਵੱਲੋਂ ਮਸਜਿਦ ਤੋਂ ਲੈ ਕੇ ਗੋਲ ਹੱਟੀ ਤੱਕ ਤਿਰੰਗਾ ਫਲੈਗ ਮਾਰਚ ਵੀ ਕੱਢਿਆ ਗਿਆ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਦੇਸ਼ਭਗਤੀ ਭਰੇ ਗੀਤ, ਰਾਸ਼ਟਰੀ ਗੀਤ ਅਤੇ ਦੇਸ਼ ਪ੍ਰਤੀ ਭਾਵਨਾ ਜਗਾਉਣ ਵਾਲੀਆਂ ਤਕਰੀਰਾਂ ਵੀ ਪੇਸ਼ ਕੀਤੀਆਂ ਗਈਆਂ। ਦਾਨਿਸ਼ ਖਾਨ ਨੇ ਕਿਹਾ ਕਿ ਬਚਪਨ ਤੋਂ ਹੀ ਬੱਚਿਆਂ ਵਿੱਚ ਦੇਸ਼ਭਗਤੀ ਅਤੇ ਸੰਵਿਧਾਨ ਦੀ ਇੱਜ਼ਤ ਦੀ ਭਾਵਨਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਇੱਕ ਮਜ਼ਬੂਤ, ਏਕਜੁਟ ਅਤੇ ਨਫਰਤ-ਰਹਿਤ ਸਮਾਜ ਦੀ ਨੀਂਹ ਪੱਕੀ ਹੋ ਸਕੇ।

Related Post