Retail inflation india : ਆਮ ਆਦਮੀ ਨੂੰ ਵੱਡੀ ਰਾਹਤ ! 6 ਸਾਲ ਦੇ ਹੇਠਲੇ ਪੱਧਰ 3.16 ਫ਼ੀਸਦ ਤੇ ਆਈ ਖੁਦਰਾ ਮਹਿੰਗਾਈ

Retail inflation india : ਇਹ ਅੰਕੜਾ ਰਿਜ਼ਰਵ ਬੈਂਕ ਵੱਲੋਂ ਨਿਰਧਾਰਤ ਸੀਮਾ ਦੇ ਅੰਦਰ ਹੈ, ਜਿਸ ਕਾਰਨ ਆਰਥਿਕ ਸਥਿਤੀ ਸਥਿਰ ਰਹਿੰਦੀ ਹੈ। ਮਾਰਚ 2025 ਵਿੱਚ ਪ੍ਰਚੂਨ ਮਹਿੰਗਾਈ ਦਰ 3.34% ਸੀ, ਜਦੋਂ ਕਿ ਅਪ੍ਰੈਲ 2024 ਵਿੱਚ ਇਹ 4.83% ਸੀ। ਇਸ ਤੋਂ ਪਹਿਲਾਂ ਜੁਲਾਈ 2019 ਵਿੱਚ, ਇਹ ਦਰ 3.15% ਦਰਜ ਕੀਤੀ ਗਈ ਸੀ।

By  KRISHAN KUMAR SHARMA May 13th 2025 05:19 PM -- Updated: May 13th 2025 05:30 PM

Inflation Rate India : 6 ਅਪ੍ਰੈਲ 2025 ਵਿੱਚ ਪ੍ਰਚੂਨ ਮਹਿੰਗਾਈ ਦਰ ਘੱਟ ਕੇ 3.16% ਹੋ ਗਈ ਹੈ, ਜੋ ਕਿ ਲਗਭਗ 6 ਸਾਲਾਂ ਵਿੱਚ ਸਭ ਤੋਂ ਘੱਟ ਪੱਧਰ ਹੈ। ਇਸਦਾ ਵੱਡਾ ਕਾਰਨ ਸਬਜ਼ੀਆਂ, ਫਲਾਂ, ਦਾਲਾਂ ਅਤੇ ਹੋਰ ਪ੍ਰੋਟੀਨ ਨਾਲ ਭਰਪੂਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਮੀ ਹੈ। ਇਹ ਅੰਕੜਾ ਰਿਜ਼ਰਵ ਬੈਂਕ ਵੱਲੋਂ ਨਿਰਧਾਰਤ ਸੀਮਾ ਦੇ ਅੰਦਰ ਹੈ, ਜਿਸ ਕਾਰਨ ਆਰਥਿਕ ਸਥਿਤੀ ਸਥਿਰ ਰਹਿੰਦੀ ਹੈ।

6 ਸਾਲ ਦੇ ਹੇਠਲੇ ਪੱਧਰ 'ਤੇ ਮਹਿੰਗਾਈ

ਪ੍ਰਚੂਨ ਮਹਿੰਗਾਈ ਦਰ ਅਪ੍ਰੈਲ ਵਿੱਚ ਘਟ ਕੇ 3.16 ਪ੍ਰਤੀਸ਼ਤ ਹੋ ਗਈ ਹੈ, ਜੋ ਕਿ ਲਗਭਗ 6 ਸਾਲਾਂ ਵਿੱਚ ਸਭ ਤੋਂ ਘੱਟ ਪੱਧਰ ਹੈ। ਮਾਰਚ 2025 ਵਿੱਚ ਪ੍ਰਚੂਨ ਮਹਿੰਗਾਈ ਦਰ 3.34% ਸੀ, ਜਦੋਂ ਕਿ ਅਪ੍ਰੈਲ 2024 ਵਿੱਚ ਇਹ 4.83% ਸੀ। ਇਸ ਤੋਂ ਪਹਿਲਾਂ ਜੁਲਾਈ 2019 ਵਿੱਚ, ਇਹ ਦਰ 3.15% ਦਰਜ ਕੀਤੀ ਗਈ ਸੀ। ਖਾਸ ਗੱਲ ਇਹ ਹੈ ਕਿ ਅਪ੍ਰੈਲ 2025 ਵਿੱਚ ਖੁਰਾਕੀ ਮਹਿੰਗਾਈ ਸਿਰਫ 1.78% ਸੀ, ਜਦੋਂ ਕਿ ਇੱਕ ਸਾਲ ਪਹਿਲਾਂ ਮਾਰਚ ਵਿੱਚ ਇਹ 2.69% ਅਤੇ ਅਪ੍ਰੈਲ 2024 ਵਿੱਚ 8.7% ਸੀ।

ਰਿਜ਼ਰਵ ਬੈਂਕ ਘਟਾ ਸਕਦਾ ਹੈ ਵਿਆਜ਼ ਦਰਾਂ

ਭਾਰਤੀ ਰਿਜ਼ਰਵ ਬੈਂਕ (RBI) ਨੂੰ ਮੁਦਰਾਸਫੀਤੀ ਨੂੰ 4% (ਪਲੱਸ-ਮਾਈਨਸ 2%) ਦੇ ਅੰਦਰ ਰੱਖਣਾ ਪੈਂਦਾ ਹੈ। ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਰਿਜ਼ਰਵ ਬੈਂਕ ਨੇ ਹਾਲ ਹੀ ਵਿੱਚ ਦੋ ਵਾਰ ਵਿਆਜ ਦਰਾਂ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਆਰਬੀਆਈ ਦਾ ਮੰਨਣਾ ਹੈ ਕਿ ਹੁਣ ਮਹਿੰਗਾਈ ਕਾਫ਼ੀ ਹੱਦ ਤੱਕ ਕਾਬੂ ਵਿੱਚ ਹੈ, ਅਤੇ ਆਉਣ ਵਾਲੇ ਵਿੱਤੀ ਸਾਲ 2025-26 ਵਿੱਚ ਵੀ, ਸੀਪੀਆਈ ਅਧਾਰਤ ਮਹਿੰਗਾਈ ਦਰ ਔਸਤਨ 4% ਰਹਿਣ ਦੀ ਉਮੀਦ ਹੈ।

Related Post